ਪਰੳੁਪਕਾਰ

ਜਗਰਾਵਾਂ ਵੱਲ ੲਿਕ ਜੱਟ ਨੇ ਪੂਰਨਮਾਸ਼ੀ ਵਾਲ਼ੇ ਦਿਨ ਗਿਅਾਰਾਂ ਪ੍ਰਧਾਨਾਂ,ਸੈਕਟਰੀ,ਕੈਸ਼ੀਅਰ,ਪੰਚਾਂ ਸਰਪੰਚਾ ਨੂੰ ਅਾਪਣੇ ਘਰੇ ਸੱਦ ਕੇ ਪ੍ਰਸ਼ਾਦਾ ਛਕਾੲਿਅਾ,ਮਟਰ ਪਨੀਰ,ਕੋਫਤੇ,ਖੀਰ,ਕੜਾਹ...ਬੜੀ ਡਟ ਕੇ ਸੇਵਾ ਕੀਤੀ ਜੱਟ ਨੇ,ਬਹਿਜਾ ਬਹਿਜਾ ਕਰਾਤੀ
ਰੱਜ ਪੁੱਜ ਕੇ ਮੁੱਛਾਂ ਤੇ ਹੱਥ ਫੇਰਦਾ ਲੰਮਾ ਡਕਾਰ ਮਾਰ ਕੇ ਿੲਕ ਪ੍ਰਧਾਨ ਜੱਟ ਨੂੰ ਪੁੱਛਣ ਲੱਗਾ "ਲੰਬੜਦਾਰਾ ਯਾਰ ਦਸਮੀਂ ਤੇ ਸਿੰਘਾ ਨੂੰ ਤੇ ਸ਼ਰਾਧਾਂ ਵਿੱਚ ਪੰਡਤਾਂ ਨੂੰ ਤਾਂ ਲੋਕ ਭੋਜਨ ਅਕਸਰ ਛਕਾੳੁਦੇ ਹਨ ਪ੍ਰੰਤੂ ਅਾਹ ਮੋਹਤਬਰ ਬੰਦਿਅਾਂ ਦੀ ਸੇਵਾ ਕਰਨ ਵਾਲ਼ਾ ਪਰੳੁਪਕਾਰ ਪਹਿਲੀ ਵਾਰ ਵੇਖਿਅਾ"
ਅੱਗੋਂ ਭੋਲ਼ੇ ਪਾਤਸ਼ਾਹ ਜੱਟ ਦਾ ਪਤਾ ਕੀ ਜਵਾਬ ਸੀ???ੳੁਹ ਕਹਿੰਦਾ ਪਰੳੁਪਕਾਰ ਕਾਹਦਾ?? ਸਾਡੇ ਘਰੇ ਦਲਿਦਰ ਬਹੁਤ ਰਹਿੰਦਾ,ਸਾਲ਼ੀ ਬਰਕਤ ਹੈ ਨੀਂ,ਮੈਂ ਤਾਂ ਸੰਤਾਂ ਦੇ ਚਰਨੀ ਗਿਅਾ ਸੀ,ਬਾਬਾ ਜੀ ਕਹਿੰਦੇ ਗਿਅਾਰਾਂ ਫੁਦੂੱਅਾਂ ਨੂੰ ਘਰੇ ਸੱਦ ਕੇ ਪਰਸ਼ਾਦਾ ਛਕਾ ਦੇ ਤੇਰੇ ਸਾਰੇ ਦਲਿਦਰ ਕੱਟੇ ਜਾਣਗੇ ਫਿਰ ਮੈਂ ਸੋਚਿਅਾ ਕਿ ਅਾਹ ਪ੍ਰਧਾਨ ਪ੍ਰਧੂਨ ੲੇਦਾਂ ਦੀ ਕੈਟਾਗਰੀ ਦੇ ੲੀ ਹੁੰਦੇ ਹਨ ਿੲਸ ਕਰਕੇ ਥੋਨੂੰ ਘਰੇ ਸੱਦ ਕੇ ਲੰਗਰ ਛਕਾਤਾ,ਹੋਰ ਮੈਂ ਕੀ ਡੋਕੇ ਲੈਣੇ ਸੀ ਪ੍ਰਧਾਨਾਂ ਤੋਂ!!
 
Top