UNP

ਸਾਰਾਗੜ੍ਹੀ ਦੀ ਸੰਸਾਰ ਪ੍ਰਸਿੱਧ ਲੜਾਈ ਦੀ ਦਾਸਤਾਨ

Go Back   UNP > Contributions > Punjabi Culture

UNP Register

 

 
Old 12-Sep-2010
'MANISH'
 
ਸਾਰਾਗੜ੍ਹੀ ਦੀ ਸੰਸਾਰ ਪ੍ਰਸਿੱਧ ਲੜਾਈ ਦੀ ਦਾਸਤਾਨ

ਸਾਰਾਗੜ੍ਹੀ ਦੀ ਪ੍ਰਸਿੱਧ ਲੜਾਈ 12 ਸਤੰਬਰ 1897 ਨੂੰ ਉੱਤਰ ਪੱਛਮੀ ਫਰੰਟੀਅਰ ਸੂਬੇ ਦੀਆਂ 6000 ਫੁੱਟ ਉਚੀਆਂ ਪਹਾੜੀਆਂ ਤੇ ਅਫਗਾਨਿਸਤਾਨ ਵਿਚ ਲੜੀ ਗਈ। ਸਾਰਾਗੜ੍ਹੀ ਦੇ ਇਤਿਹਾਸਕ ਸਥਾਨ ਤੇ ਲੜੀ ਗਈ ਇਹ ਲੜਾਈ 36 ਸਿੱਖ ਰੈਜਮੈਂਟ ਜੋ ਹੁਣ 4 ਸਿੱਖ ਰੈਜਮੈਂਟ ਹੈ ਸਿੱਖ ਜਵਾਨਾਂ ਤੇ ਅਫਗਾਨੀ ਅਫਰੀਦੀਆਂ ਵਿਚ ਲੜੀ ਗਈ। ਇਨ੍ਹਾਂ ਬਹਾਦਰ ਸਿੱਖ ਫੌਜੀਆਂ ਦੇ ਕਮਾਂਡਰ ਬਾਬਾ ਈਸ਼ਰ ਸਿੰਘ ਪਿੰਡ ਝੋਰੜਾਂ ਜ਼ਿਲ੍ਹਾ ਲੁਧਿਆਣਾ ਦੇ ਸਨ।
ਉੱਤਰ ਪੱਛਮੀ ਸਰਹੱਦੀ ਸੂਬੇ ਵਿਚ ਸਾਰਾਗੜ੍ਹੀ ਚੌਕੀ ਦੀ ਅਹਿਮੀਅਤ ਇਸ ਕਰਕੇ ਵਧੇਰੇ ਸੀ ਕਿ ਇਹ ਲੌਕਹਾਰਟ ਤੇ ਗੁਲਿਸਤਾਨ ਕਿਲ੍ਹਿਆਂ ਦੇ ਵਿਚਕਾਰ ਨੀਵੀਂ ਥਾਂ ਤੇ ਸੀ। ਬਹਾਦਰੀ ਦੀ ਦਾਸਤਾਨ ਨਾਲ ਭਰਪੂਰ ਇਹ ਲੜਾਈ ਦੁਨੀਆਂ ਦੀਆਂ 8-10 ਪ੍ਰਸਿੱਧ ਲੜਾਈਆਂ ਵਿਚ ਸ਼ਾਮਲ ਹੈ ਅਤੇ ਫਰਾਂਸ ਦੇ ਸਕੂਲੀ ਪਾਠਕ੍ਰਮ ਵਿਚ ਪੜ੍ਹਾਈ ਜਾਂਦੀ ਹੈ। ਯਨੈਸਕੋ ਵੱਲੋਂ ਵੀ ਇਸ ਲੜਾਈ ਨੂੰ ਮਾਨਤਾ ਹੈ।
ਇਸ ਲੜਾਈ ਵਿਚ ਖਾਲਸਾਈ ਰਵਾਇਤਾਂ ਨੂੰ ਕਾਇਮ ਰੱਖਿਆ ਗਿਆ। 1896 ਵਿਚ ਅਫਗਾਨੀਆਂ ਨੇ ਗੁਲਬਾਦਸ਼ਾਹ ਦੀ ਕਮਾਂਡ ਹੇਠ ਅੰਗਰੇਜ਼ਾਂ ਖ਼ਿਲਾਫ ਬਗਾਵਤ ਕਰਕੇ ਹੱਲਾ ਬੋਲ ਦਿੱਤਾ। ਬਾਗੀ ਕਬੀਲਿਆਂ ਨੇ ਇਕੱਠੇ ਹੋ ਕੇ 27 ਅਗਸਤ ਤੇ 8 ਸਤੰਬਰ ਨੂੰ ਇਨ੍ਹਾਂ ਚੌਕੀਆਂ ਤੇ ਹੱਲਾ ਬੋਲ ਦਿੱਤਾ।
ਪਰ ਸਿੱਖ ਫੌਜੀਆਂ ਨੇ ਉਨ੍ਹਾਂ ਦੇ ਛੱਕੇ ਛੁਡਾ ਦਿੱਤੇ ਤੇ 10 ਸਤੰਬਰ ਨੂੰ ਬਾਗੀਆਂ ਨੂੰ ਖਾਕੀ ਘਾਟੀ ਵਿਚ ਧੱਕ ਦਿੱਤਾ, ਪ੍ਰੰਤੂ ਦੁਸ਼ਮਣ 10000 ਦੀ ਗਿਣਤੀ ਚ ਇਕੱਠੇ ਹੋ ਕੇ ਸਮਾਨਾ ਚੌਕੀ ਤੇ ਟੁੱਟ ਪਿਆ ਪਰ ਉਹ ਅਸਫਲ ਰਿਹਾ। ਅਜਿਹੀ ਅਸਫਲਤਾ ਉਨ੍ਹਾਂ ਨੂੰ 4 ਵਾਰ ਨਸੀਬ ਹੋਈ।
ਫਿਰ 12 ਸਤੰਬਰ ਨੂੰ ਅਫਗਾਨੀਆਂ ਨੇ ਸਕੀਮ ਬਣਾ ਕੇ ਸਾਢੇ ਨੌਂ ਵਜੇ ਸਵੇਰੇ 8000 ਦੀ ਗਿਣਤੀ ਚ ਇਕੱਠੇ ਹੋ ਕੇ ਸਾਰਾਗੜ੍ਹੀ ਨੂੰ ਘੇਰ ਲਿਆ। 36 ਸਿੱਖ ਦੇ ਜਵਾਨ ਬਗੈਰ ਰਾਸ਼ਨ ਤੇ ਗੋਲੀ ਸਿੱਕੇ ਤੋਂ ਆਖਰੀ ਦਮ ਤਕ ਲੜਦੇ ਰਹੇ ਤੇ ਜਿਉਂਦਿਆਂ ਦੁਸ਼ਮਣ ਨੂੰ ਨੇੜੇ ਨਾ ਢੁਕਣ ਦਿੱਤਾ। ਅਖੀਰ ਚਾਲ ਚਲਦਿਆਂ ਦੁਸ਼ਮਣ ਨੇ ਕਿਲੇ ਦੁਆਲੇ ਉਗੀਆਂ ਝਾੜੀਆਂ ਨੂੰ ਅੱਗ ਲਗਾ ਕੇ ਧੰੂਆਂ ਹੀ ਧੰੂਆਂ ਕਰ ਦਿੱਤਾ। ਦੋ ਧਾੜਵੀ ਕਿਲੇ ਲਾਗੇ ਪਹੁੰਚ ਕੇ ਕੰਧਾਂ ਚ ਮਘੋਰਾ ਕਰਨ ਚ ਸਫਲ ਹੋ ਗਏ ਤੇ ਬਾਕੀ ਬਾਗੀਆਂ ਨੂੰ ਕਿਲੇ ਚ ਘੁਸਣ ਦਾ ਮੌਕਾ ਹਾਸਲ ਹੋ ਗਿਆ। ਲੇਕਿਨ 36 ਸਿੱਖ ਦੇ ਸੈਨਿਕਾਂ ਨੇ ਸੈਂਕੜੇ ਧਾੜਵੀ ਮਾਰ ਮੁਕਾਏ। ਅੰਗਰੇਜ਼ ਕਮਾਂਡਰ ਵਿਚ ਲੜਾਈ ਦਾ ਨਜ਼ਾਰਾ ਦੂਜੇ ਕਿਲੇ ਤੋਂ ਦੇਖ ਰਿਹਾ ਸੀ ਪਰ ਬੇਬੱਸ ਹੋਇਆ ਹੋਰ ਕੁਮਕ ਸਮੇਂ ਸਿਰ ਨਹੀਂ ਭੇਜ ਸਕਿਆ। ਅਖੀਰ ਇਕੱਲਾ 2 ਸਿੱਖ ਸ਼ਹੀਦੀ ਜਾਮ ਪੀ ਗਿਆ ਇਨ੍ਹਾਂ ਸ਼ਹੀਦਾਂ ਦੇ ਨਾਮ ਹਨ: ਈਸ਼ਰ ਸਿੰਘ (ਹਵਾਲਦਾਰ) ਕਮਾਂਡਰ, ਲਾਲ ਸਿੰਘ ਨਾਇਕ, ਚੰਦਾ ਸਿੰਘ (ਲਾਂਸ ਨਾਇਕ) ਸੁੰਦਰ ਸਿੰਘ, ਉਤਮ ਸਿੰਘ, ਹੀਰਾ ਸਿੰਘ, ਭੋਲਾ ਸਿੰਘ, ਨਰਾਇਣ ਸਿੰਘ, ਦੀਵਾਨ ਸਿੰਘ, ਰਾਮ ਸਿੰਘ, ਭਗਵਾਨ ਸਿੰਘ, ਜੀਵਾ ਸਿੰਘ, ਸਾਹਿਬ ਸਿੰਘ, ਰਾਮ ਸਿੰਘ, ਦਇਆ ਸਿੰਘ, ਜੀਵਨ ਸਿੰਘ, ਗੁਰਮੁਖ ਸਿੰਘ, ਭਗਵਾਨ ਸਿੰਘ, ਬੇਲਾ ਸਿੰਘ, ਨੰਦ ਸਿੰਘ ਸਭ ਸਿਪਾਹੀ ਤੇ ਸੇਵਾਦਾਰ ਦਾਓ ਸਿੰਘ।
ਇਨ੍ਹਾਂ ਜਾਂਬਾਜ਼ ਸ਼ਹੀਦਾਂ ਨੂੰ ਬ੍ਰਿਟਿਸ਼ ਪਾਰਲੀਮੈਂਟ ਵਿਚ ਸ਼ਰਧਾਂਜਲੀ ਭੇਟ ਕੀਤੀ ਗਈ। ਸਾਰੇ ਸ਼ਹੀਦਾਂ ਨੂੰ ਇੰਡੀਅਨ ਆਰਡਰ ਆਫ ਮੈਰਿਟ (ਵਿਕਟੋਰੀਆ ਕਰਾਸ ਸਮਾਨਅੰਤਰ) ਮਰੱਬੇ ਤੇ ਮਾਲੀ ਇਮਦਾਦ ਵੀ ਸਰਕਾਰ ਵੱਲੋਂ ਦਿੱਤੀ ਗਈ। ਫਿਰੋਜ਼ਪੁਰ ਤੇ ਅੰਮ੍ਰਿਤਸਰ ਵਿਖੇ ਗੁਰਦੁਆਰੇ (ਸਾਰਾਗੜ੍ਹੀ) ਨਾਲ ਸਬੰਧਤ ਸਥਾਪਤ ਕੀਤੇ ਗਏ। ਹਰ ਸਾਲ ਕੈਨੇਡਾ ਵਿਚ ਵੀ ਇੰਡੀਅਨ ਐਕਸ-ਸਰਵਿਸਮੈਨ ਸੁਸਾਇਟੀ ਇਹ ਦਿਵਸ ਮਨਾ ਰਹੀ ਹੈ।
ਕੌਮਾਂ ਜਿਉਂਦੀਆਂ ਕਰਨ ਕੁਰਬਾਨੀਆਂ ਜੋ, ਤਵਾਰੀਖਾਂ ਪੁਰਾਣੀਆਂ ਕਹਿੰਦੀਆਂ ਨੇ।
ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ, ਮਾਰਾਂ ਹਰ ਜਗ੍ਹਾ ਉਸ ਨੂੰ ਪੈਂਦੀਆਂ ਨੇ।
ਉੱਚੇ ਟਿੱਬੇ ਨੂੰ ਚਾੜ੍ਹਦਾ ਕੋਈ ਪਾਣੀ, ਲਹਿਰਾਂ ਸਦਾ ਨੀਵਾਣ ਵੱਲ ਵਹਿੰਦੀਆਂ ਨੇ।
ਅਣਖ ਨਾਲ ਗੁਰਮੇਲ ਜੋ ਕੌਮ ਲੜਦੀ, ਸਦਾ ਚੜ੍ਹਦੀ ਕਲਾ ਚ ਉਹ ਰਹਿੰਦੀਆਂ ਨੇ।

(ਕਵੀਸ਼ਰ ਗੁਰਮੇਲ ਸਿੰਘ ਕੋਮਲ)
*ਲੇਖਕ ਬਾਬਾ ਈਸ਼ਰ ਸਿੰਘ (ਹਵਾਲਦਾਰ) ਦਾ ਪੜਪੋਤਾ ਹੈ।

Post New Thread  Reply

« ਤੂੰ ਕਿੱਥੇ ਐਂ ਸੁਰਜੀਤ ਭੈਣ? | ਲੰਡਨ ਵਿੱਚ ਸਾਰਾਗੜ੍ਹੀ ਦੀ ਯਾਦ »
X
Quick Register
User Name:
Email:
Human Verification


UNP