ਮੁੰਡੇ ਦੇ ਵਿਆਹ ਸਮੇਂ ਕੰਮ ਕਰਦਿਆਂ ਗਾਇਆ ਜਾਣ ਵਾਲ&#26





ਉੱਚੇ ਤਾਂ ਵਿਹੜੇ ਤੇਰੀ ਸੱਦ ਹੋਈ
ਨੀਂ ਸਾਲੂ ਵਾਲੀਏ’
ਆ ਕੇ ਤੂੰ ਸਾਹਾ ਨੀਂ ਸੁਧਾ,
ਦਿਲਾਂ ਦੇ ਵਿੱਚ ਵਸ ਰਹੀਏ…।

ਨਿੱਕੇ ਹੁੰਦੇ ਇਹ ਗੀਤ ਸੁਣ ਕੇ ਮੈਨੂੰ ਜਾਪਦਾ ਜਿਵੇਂ ਗਾਉਣ ਵਾਲੀਆਂ ਸੱਚਮੁੱਚ ਉਸ ਸਾਲੂ ਵਾਲੀ ਨੂੰ ’ਵਾਜਾਂ ਮਾਰਦੀਆਂ ਹੋਣ ਜਿਸ ਨੇ ਉਸ ਘਰ ਦੀ ਨੂੰਹ ਬਣ ਕੇ ਆਉਣਾ ਹੁੰਦਾ ਸੀ।
ਦੋ ਜਣੀਆਂ ਇਹ ਲੰਮੀ ਹੇਕ ਵਾਲਾ ਗੌਣ ਛੋਂਹਦੀਆਂ ਤੇ ਦੂਜੀ ਜੋਟੀ (ਜੋੜੀ) ਸਾਲੂ ਵਾਲੀ ਵੱਲੋਂ ਮੋੜਾ ਦੇਂਦੀ :-

‘ਸਾਹਾ ਸੁਧਾਵਣ ਮਾਵਾਂ ਵੇ ਦਾਦੀਆਂ,
ਜਿਨ੍ਹਾਂ ਦੇ ਮਨ ਵਿੱਚ ਚਾਅ,
ਦਲਾਂ ਦੇ ਵਿੱਚ ਵਸ ਰਹੀਏ…’।
ਸਾਰੇ ਕੰਮਾਂ ਲਈ ‘ਸਾਲੂ ਵਾਲੀ’ ਨੂੰ ਸੱਦਾ ਦਿੱਤਾ ਜਾਂਦਾ:-
ਉੱਚੇ ਤਾਂ ਵਿਹੜੇ ਤੇਰੀ ਸੱਦ ਹੋਈ ਨੀਂ ਸਾਲੂ ਵਾਲੀਏ,
ਆ ਕੇ ਤੂੰ ਦਾਲਾਂ ਨੀਂ ਚੁਗਾ, ਦਿਲਾਂ ਦੇ ਵਿੱਚ ਵਸ ਰਹੀਏ…’।

ਅੱਗੋ ਜਵਾਬ ਮਿਲਦਾ:-

‘ਦਾਲਾਂ ਤਾਂ ਚੁਗਣ, ਤਾਈਆਂ ਵੇ ਚਾਚੀਆਂ,
ਜਿਨ੍ਹਾਂ ਦੇ ਮਨ ਵਿੱਚ ਚਾਅ,
ਦਿਲਾਂ ਦੇ ਵਿੱਚ ਵਸ ਰਹੀਏ…’।
ਫਿਰ ਸਾਲੂ ਵਾਲੀ ਨੂੰ ਜ਼ਿੰਮੇਵਾਰੀ ਵਾਲੇ ਕੰਮ ਦਾ ਸੱਦਾ ਦਿੱਤਾ ਜਾਂਦਾ:-

‘ਉੱਚੇ ਤਾਂ ਵਿਹੜੇ ਤੇਰੀ ਸੱਦ ਹੋਈ ਸਾਲੂ ਵਾਲੀਏ,
ਆ ਕੇ ਤੂੰ ਗਹਿਣੇ ਨੀ ਘੜਾ, ਦਿਲਾਂ ਦੇ ਵਿੱਚ ਵਸ ਰਹੀਏ…’।

ਪਰ ਉਸ ਵੱਲੋਂ ਦੂਜੀ ਜੋਟੀ ਸੂਝ ਭਰਿਆ ਜਵਾਬ ਦੇਂਦੀ:-
‘ਗਹਿਣੇ ਘੜਾਵਣ, ਭੂਆ, ਭੈਣਾਂ ਵੇ ਭਾਬੀਆਂ
ਜਿਨ੍ਹਾਂ ਦੇ ਮਨ ਵਿੱਚ ਚਾਅ, ਦਿਲਾਂ ਦੇ ਵਿੱਚ ਵਸ ਰਹੀਏ…’।

ਅਖ਼ੀਰ ਸਾਰਾ ਕੰਮ ਸਾਂਭ ਕੇ ਕੱਪੜਾ-ਲੀੜਾ ਤੇ ਗਹਿਣਾ-ਗੱਟਾ ਸੰਭਾਲਣ ਦਾ ਵੀ ਸੱਦਾ ਦਿੱਤਾ ਜਾਂਦਾ, ਭਾਵ ਵਰੀ ਜੋੜਨ ਲਈ ਕਿਹਾ ਜਾਂਦਾ:-

‘ਉੱਚੇ ਤਾਂ ਵਿਹੜੇ ਤੇਰੀ ਸੱਦ ਹੋਈ ਨੀਂ ਸਾਲੂ ਵਾਲੀਏ,
ਆ ਕੇ ਤੂੰ ‘ਵਰੀ’ ਨੀਂ ਜੁੜਾ, ਦਿਲਾਂ ਦੇ ਵਿੱਚ ਵਸ ਰਹੀਏ…’।

ਪਰ ਸਾਲੂ ਵਾਲੀ ਰਿਸ਼ਤਿਆਂ ਦਾ ਆਦਰ-ਮਾਣ ਕਰਦੀ ਸਾਰੀਆਂ ਹੀ ਜ਼ਿੰਮੇਵਾਰੀਆਂ ਤੇ ਰਸਮਾਂ ਨਿਭਾਉਣ ਲਈ ਉਨ੍ਹਾਂ ਨੂੰ ਹੀ ਬੇਨਤੀ ਕਰਦੀ:-

‘ਵਰੀ ਤਾਂ ਜੋੜਨ, ਮਾਸੀਆਂ ਵੇ ਮਾਮੀਆਂ,
ਜਿਨ੍ਹਾਂ ਦੇ ਮਨ ਵਿੱਚ ਚਾਅ, ਦਿਲਾਂ ਦੇ ਵਿੱਚ ਵਸ ਰਹੀਏ…’।


"ਪਰਮਜੀਤ ਕੌਰ ਸਰਹਿੰਦ"
 

*Sippu*

*FrOzEn TeARs*
Re: ਮੁੰਡੇ ਦੇ ਵਿਆਹ ਸਮੇਂ ਕੰਮ ਕਰਦਿਆਂ ਗਾਇਆ ਜਾਣ ਵਾਲ

TFS HRMN VEERE DE VEAH te gawa ge :joy
 
Re: ਮੁੰਡੇ ਦੇ ਵਿਆਹ ਸਮੇਂ ਕੰਮ ਕਰਦਿਆਂ ਗਾਇਆ ਜਾਣ ਵਾਲ

nice share
 

#Jatt On Hunt

47
Staff member
Re: ਮੁੰਡੇ ਦੇ ਵਿਆਹ ਸਮੇਂ ਕੰਮ ਕਰਦਿਆਂ ਗਾਇਆ ਜਾਣ ਵਾਲ

nyccccccc......
 
Top