UNP

ਧਾਰਮਿਕ ਕਟੜਤਾ ਲੋਕਾਈ ਲਈ ਜ਼ਹਿਰ ਤੋਂ ਘੱਟ ਨਹੀਂ

Go Back   UNP > Contributions > Punjabi Culture

UNP Register

 

 
Old 25-Dec-2009
Und3rgr0und J4tt1
 
ਧਾਰਮਿਕ ਕਟੜਤਾ ਲੋਕਾਈ ਲਈ ਜ਼ਹਿਰ ਤੋਂ ਘੱਟ ਨਹੀਂ

ਭਗਤਾਂ ਤੋਂ ਆਮ ਸੁਣਨ ਵਿਚ ਆਉਂਦਾ ਹੈ ਕਿ ਵਿਰਥੀ ਨਾ ਜਾਏ ਜਨ ਕੀ ਅਰਦਾਸ। ਪਰ ਜਦੋਂ ਇਹ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ ਕਿ ਧਰਮ ਸਥਾਨ ਦੀ ਯਾਤਰਾ ਤੇ ਗਏ ਲੋਕ ਹਾਦਸੇ ਦਾ ਸ਼ਿਕਾਰ ਹੋ ਗਏ ਤਾਂ ਸੁਆਲ ਉਠਦਾ ਹੈ ਕਿ ਕੀ ਇਹਨਾਂ ਦੀਆਂ ਅਰਦਾਸਾਂ ਸੱਚੇ ਦਿਲੋਂ ਨਹੀਂ ਸੀ ਕੀਤੀਆਂ ਗਈਆਂ। ਅਜਿਹਾ ਦੁਖਾਂਤ ਹਰ ਸਾਲ ਹੀ ਵਾਪਰਦਾ ਹੈ, ਪਰ ਉਨ੍ਹਾਂ ਦਾ ਰੱਬ ਚੁੱਪ-ਚਾਪ ਇਹ ਤਮਾਸ਼ਾ ਦੇਖਦਾ ਰਹਿੰਦਾ ਹੈ। ਹੋ ਸਕਦਾ ਹੈ ਕਿ ਭਗਤ-ਜਨ ਉਸ ਦਾ ਨਾਮ ਅੰਦਰੋਂ ਨਾ ਜਪਦੇ ਹੋਣ।
ਬਾਰਾਂ ਸਾਲ ਬਾਅਦ ਲੱਗਦੇ ਕੁੰਭ ਮੇਲੇ ਵਿਚ ਸਤੰਬਰ 2003 ਵਿਚ ਤਕਰੀਬਨ 50 ਲੱਖ ਲੋਕਾਂ ਦਾ ਇਕੱਠ ਸੀ। ਇਸ ਮੇਲੇ ਵਿਚ ਤਿੰਨ ਦਰਜਨਾਂ ਤੋਂ ਵੱਧ ਭਗਤ ਮਾਰੇ ਗਏ ਅਤੇ ਅੱਠ ਦਰਜਨਾਂ ਤੋਂ ਜ਼ਿਆਦਾ ਜ਼ਖ਼ਮੀ ਹੋਏ। ਸਾਲ 2005 ਵਿਚ ਸੰਧਰਾ ਦੇਵੀ ਦੇ ਮੰਦਰ ਵਿਚ ਸਾਲਾਨਾ ਮੇਲੇ ਸਮੇਂ 300 ਦੇ ਕਰੀਬ ਸ਼ਰਧਾਲੂ ਮਾਰੇ ਗਏ ਅਤੇ 500 ਕੁ ਜ਼ਖ਼ਮੀ ਹੋ ਗਏ।
ਬਹੁਤੇ ਭਗਤ ਮਤਲਬਪ੍ਰਸਤ ਹੁੰਦੇ ਹਨ ਅਤੇ ਇਸੇ ਕਰ ਕੇ ਆਪਣੇ ਅਤੇ ਸਿਰਫ਼ ਆਪਣੇ ਪਰਵਾਰ ਦੇ ਜੀਆਂ ਲਈ ਸੁੱਖਣਾ ਸੁੱਖਦੇ ਹਨ, ਪਰ ਲੋਕਾਂ ਨੂੰ ਕਹਿੰਦੇ ਹਨ ਕਿ ਅਸੀਂ ਤਾਂ ਸਰਬੱਤ ਦਾ ਭਲਾ ਮੰਗਦੇ ਹਾਂ। ਇਹਨਾਂ ਦੇ ਇਸ ਕਥਨ ਦਾ ਪਰਦਾ ਫ਼ਾਸ਼ ਤਾਂ ਉਸ ਵੇਲੇ ਹੀ ਹੋ ਜਾਂਦਾ ਹੈ, ਜਦੋਂ ਇਹ ਆਪਣੇ-ਆਪਣੇ ਗੁਰੂ, ਦੇਵਤਿਆਂ ਅਤੇ ਦੇਵੀਆਂ ਵਿਚ ਰੰਗੇ ਇਕ ਦੂਜੇ ਨਾਲ ਨਫ਼ਰਤ ਕਰਦੇ ਹਨ ਅਤੇ ਮਰਨ-ਮਰਾਉਣ ਤੱਕ ਚਲੇ ਜਾਂਦੇ ਹਨ। ਧਾਰਮਕ ਕੱਟੜਵਾਦ ਤੋਂ ਕੌਣ ਨਹੀਂ ਜਾਣੂ? ਗੁਜਰਾਤ ਦੇ ਦੰਗੇ, ਪੰਜਾਬ ਦਾ ਸੰਤਾਪ, ਤਾਲਿਬਾਨ ਦੇ ਕੱਟੜਵਾਦ ਦੇ ਅੱਜ ਕੱਲ੍ਹ ਦੇ ਰੰਗ ਅਤੇ ਯੂਰਪ ਦੇ ਈਸਾਈ ਦੇਸਾਂ ਦੇ ਕਾਲੇ ਅਫਰੀਕਨਾਂ ਨਾਲ ਕੀਤੇ ਕਾਰਨਾਮੇ। 13 ਜਨਵਰੀ 2001 ਨੂੰ ਕੁੰਭ ਦੇ ਮੇਲੇ ਸਮੇਂ ਤਕਰੀਬਨ ਇਕ ਕਰੋੜ ਲੋਕਾਂ ਨੇ ਮੇਲੇ ਵਿਚ ਸ਼ਮੂਲੀਅਤ ਕੀਤੀ ਸੀ ਅਤੇ ਮੇਲਾ ਖ਼ਤਮ ਹੋਣ ਤੇ ਕਈਆਂ ਨੇ ਆਪਣੀਆਂ ਬਜ਼ੁਰਗ ਦਾਦੀਆਂ, ਨਾਨੀਆਂ ਅਤੇ ਮਾਂਵਾਂ ਨੂੰ ਉਥੇ ਹੀ ਛੱਡ ਦਿਤਾ। ਇਹਨਾਂ ਲਾਚਾਰਾਂ ਦੀ ਗਿਣਤੀ ਦਸ ਹਜ਼ਾਰ ਤੋਂ ਜ਼ਿਆਦਾ ਸੀ।
ਹਰ ਸਾਲ ਅਮਰਨਾਥ ਦੀ ਯਾਤਰਾ ਵੇਲੇ ਭਗਤਾਂ ਦੇ ਮਰਨ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਤਾਮਿਲ ਨਾਡੂ ਵਿਚ ਕਾਲੀ ਅੰਮਾ ਦਾ ਬੋਲਬਾਲਾ ਹੈ। ਉਸ ਨੂੰ ਖੁਸ਼ ਕਰਨ ਲਈ ਹਰ ਵਰ੍ਹੇ 100 ਕੰਵਾਰੀਆਂ ਲੜਕੀਆਂ ਨੂੰ ਟੋਏ ਵਿਚ ਸੁੱਟ ਕੇ ਇਕ ਮਿੰਟ ਲਈ ਜ਼ਮੀਨ ਹੇਠਾਂ ਦੱਬ ਦਿਤਾ ਜਾਂਦਾ ਹੈ। ਹਰ ਸਾਲ ਇਸ ਮਾਰੂ ਰਸਮ ਵੇਲੇ ਕਈ ਬੱਚੀਆਂ ਅੰਮਾਂ ਨੂੰ ਪਿਆਰੀਆਂ ਹੋ ਜਾਂਦੀਆਂ ਹਨ।
ਮਾਨਸਿਕ ਰੋਗਾਂ ਬਾਰੇ ਭਾਰਤ ਵਿਚ ਸਮਝ ਬੜੀ ਘੱਟ ਹੈ ਅਤੇ ਇਸੇ ਕਰ ਕੇ ਮਾਨਸਿਕ ਰੋਗੀਆਂ ਨੂੰ ਭੂਤ ਚਿੰਬੜਨ ਨਾਲ ਜੋੜ ਦਿਤਾ ਜਾਂਦਾ ਹੈ। ਉਸ ਭੂਤ ਨੂੰ ਸਰੀਰ ਵਿਚੋਂ ਬਾਹਰ ਕੱਢਣ ਲਈ ਗਰਮ ਚਿਮਟਿਆਂ, ਸੀਖਾਂ ਅਤੇ ਸੋਟਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਜ਼ਾਲਮ ਕੁੱਟਮਾਰ ਨਾਲ ਜਾਹਲ ਸਾਧ-ਬਾਬੇ ਕਈ ਮਾਨਸਿਕ ਰੋਗੀਆਂ ਨੂੰ ਮੌਤ ਦੀ ਘੋੜੀ ਚਾੜ੍ਹ ਦਿੰਦੇ ਹਨ। ਕਈ ਮਾਨਸਿਕ ਰੋਗੀਆਂ ਨੂੰ ਸੰਗਲਾਂ ਨਾਲ ਬੰਨ੍ਹ ਕੇ ਰੱਖਿਆ ਜਾਂਦਾ ਹੈ ਅਤੇ ਫਿਰ ਉਨ੍ਹਾਂ ਦੀ ਬੇਤਹਾਸ਼ਾ ਕੁੱਟਮਾਰ ਕੀਤੀ ਜਾਂਦੀ, ਤਾਂ ਕਿ ਉਨ੍ਹਾਂ ਵਿਚ ਵੜੇ ਅਖੌਤੀ ਜਿੰਨ, ਭੂਤ-ਚੜੇਲ ਨੂੰ ਬਾਹਰ ਕੱਢ ਕੇ ਉਨ੍ਹਾਂ ਨੂੰ ਠੀਕ ਕੀਤਾ ਜਾ ਸਕੇ। ਇਸੇ ਧਾਰਨਾ ਕਰ ਕੇ ਤਾਮਿਲ ਨਾਡੂ ਦੇ ਜ਼ਿਲ੍ਹੇ ਰਾਮਾਨਾਥਪੁਰਮ ਦੇ ਇਕ ਪਿੰਡ ਇਰਵਾੜੀ ਦੀ ਦਰਗਾਹ ਮਸ਼ਹੂਰ ਹੈ। ਉਥੇ ਮਾਨਸਿਕ ਰੋਗੀਆਂ ਨੂੰ ਸੰਗਲਾਂ ਨਾਲ ਬੰਨ੍ਹ ਕੇ ਰੱਖਿਆ ਜਾਂਦਾ ਹੈ ਕਿ ਦਰਗਾਹ ਦੀ ਸ਼ਕਤੀ ਇਹਨਾਂ ਨੂੰ ਆਪੇ ਠੀਕ ਕਰ ਦੇਵੇਗੀ। ਉਸ ਦਰਗਾਹ ਵਿਖੇ 6 ਅਗਸਤ 2001 ਨੂੰ ਅੱਗ ਲੱਗ ਗਈ ਅਤੇ ਦਰੱਖਤਾਂ ਨਾਲ ਬੱਧੇ 25 ਮਾਨਸਿਕ ਰੋਗੀ ਆਪਣੀ ਜਾਨ ਤੋਂ ਹੱਥ ਧੋ ਬੈਠੇ। ਦਰਗਾਹ ਵਾਲਾ ਪੀਰ ਇਹ ਡਰਾਮਾ ਅੱਖਾਂ ਬੰਦ ਕਰੀ ਚੁੱਪ-ਚਾਪ ਦੇਖਦਾ ਰਿਹਾ।
28 ਸਤੰਬਰ 2002 ਨੂੰ 18 ਲੋਕ ਉਸ ਵੇਲੇ ਰੱਬ ਨੂੰ ਪਿਆਰੇ ਹੋ ਗਏ, ਜਦੋਂ ਉਹ ਬਹੁਜਨ ਸਮਾਜ ਪਾਰਟੀ ਦੀ ਰੈਲੀ ਤੋਂ ਵਾਪਸ ਆ ਰਹੇ ਸਨ। ਇਹ ਭਾਣਾ ਲਖਨਊ ਵਿਖੇ ਚਾਰਬਾਗ ਰੇਲਵੇ ਸਟੇਸ਼ਨ ਤੇ ਵਾਪਰਿਆ।
ਲਖਨਊ ਵਿਚ ਹੀ ਲਾਲ ਜੀ ਟੰਡਨ ਦਾ ਜਨਮ ਦਿਨ ਪਿਛਲੀਆਂ ਲੋਕ ਸਭਾ ਚੋਣਾਂ ਵੇਲੇ ਮਨਾਇਆ ਗਿਆ। ਭਾਰਤੀ ਜਨਤਾ ਪਾਰਟੀ ਨੇ ਗ਼ਰੀਬ ਔਰਤਾਂ ਨੂੰ ਸਸਤੀਆਂ ਸਾੜ੍ਹੀਆਂ ਮੁਫ਼ਤ ਵੰਡਣ ਦਾ ਪਰਪੰਚ ਰਚਾਇਆ। ਸਾੜ੍ਹੀਆਂ ਦੇ ਲਾਲਚ ਵਿਚ 21 ਗ਼ਰੀਬ ਔਰਤਾਂ ਮਾਰੀਆਂ ਗਈਆਂ। ਸਾੜ੍ਹੀਆਂ ਦੀ ਖਿਚਾ-ਧੂਹੀ ਉਨ੍ਹਾਂ ਲਈ ਕਫ਼ਨ ਸਿਧ ਹੋਈ।
ਇਹ ਤਾਂ ਸਿਰਫ਼ ਕੁਝ ਕੁ ਹੀ ਅੰਕੜੇ ਹਨ, ਜੋ ਅਖ਼ਬਾਰਾਂ ਦੀਆਂ ਸੁਰਖੀਆਂ ਬਣ ਗਏ। ਭਾਰਤ ਵਰਗੇ ਮੁਲਕ ਵਿਚ ਹਰ ਸਾਲ ਐਕਸੀਡੈਂਟਾਂ ਅਤੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਵੀ ਸੈਂਕੜੇ ਮੌਤਾਂ ਹੁੰਦੀਆਂ ਹਨ। ਕਈ ਥਾਂਈਂ ਲੋਕ ਐਕਸੀਡੈਂਟ ਹੋਣ ਵਾਲੀ ਥਾਂ ਤੇ ਮੱਟੀਆਂ, ਮੰਦਰ ਅਤੇ ਡੇਰੇ ਬਣਾ ਕੇ ਚੜ੍ਹਾਵਾ ਚਾੜ੍ਹਨ ਨਾਲ ਸੁਰਖਰੂ ਹੋਣ ਦੀ ਕੋਸ਼ਿਸ਼ ਕਰਦੇ ਹਨ। ਅੰਧ-ਵਿਸ਼ਵਾਸਾਂ ਨੂੰ ਦੂਰ ਕਰਨ ਲਈ ਸਰਕਾਰਾਂ ਕੋਈ ਉਪਰਾਲਾ ਨਹੀਂ ਕਰਦੀਆਂ, ਸਗੋਂ ਜੋ ਲੋਕ ਇਹਨਾਂ ਦੀ ਵਿਰੋਧਤਾ ਕਰਦੇ ਹਨ, ਉਨ੍ਹਾਂ ਨੂੰ ਕਚਹਿਰੀਆਂ ਵਿਚ ਪੇਸ਼ ਕੀਤਾ ਜਾਂਦਾ ਹੈ।
ਰਾਜਸਥਾਨ ਦੇ ਸ਼ਹਿਰ ਜੋਧਪੁਰ ਦੇ ਲਾਗੇ ਕਰਨੀ ਮਾਤਾ ਦਾ ਮੰਦਰ ਹੈ। ਉਥੇ ਚੂਹਿਆਂ ਨੂੰ ਪਰਸ਼ਾਦ ਖਵਾ ਕੇ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ।
ਭਾਰਤ ਵਿਚ ਧਾਰਮਕ ਅਸਥਾਨਾਂ ਦੀ ਭਰਮਾਰ ਹੈ, ਪਰ ਵਿਦਿਅਕ ਅਦਾਰਿਆਂ ਅਤੇ ਹਸਪਤਾਲਾਂ ਦੀ ਘਾਟ ਹੈ। ਭਾਰਤ ਦੀ ਜਨਗਣਨਾ ਦੀ ਰਿਪੋਰਟ 2001 ਮੁਤਾਬਕ ਭਾਰਤ ਵਿਚ 24 ਲੱਖ ਧਾਰਮਿਕ ਅਸਥਾਨ ਹਨ। ਡੇਰਿਆਂ, ਮੱਟੀਆਂ ਅਤੇ ਹੋਰ ਮਨੌਤੀ ਥਾਂਵਾਂ ਦੀ ਗਿਣਤੀ ਇਸ ਤੋਂ ਘੱਟੋ-ਘੱਟ ਦੁੱਗਣੀ ਹੋਵੇਗੀ, ਪਰ ਜਦੋਂ ਹਸਪਤਾਲਾਂ ਵੱਲ ਨਿਗ੍ਹਾ ਮਾਰੀ ਜਾਵੇ ਤਾਂ ਉਨ੍ਹਾਂ ਦੀ ਗਿਣਤੀ ਸਿਰਫ਼ 6 ਲੱਖ ਦੇ ਕਰੀਬ ਅਤੇ ਵਿਦਿਅਕ ਅਦਾਰਿਆਂ ਦੀ ਗਿਣਤੀ ਤਕਰੀਬਨ 15 ਲੱਖ ਲੱਭਦੀ ਹੈ।
ਅਜੋਕੀ ਸਿਆਸਤ ਏਨੀ ਜ਼ਿਆਦਾ ਗੰਧਲੀ ਹੋ ਗਈ ਹੈ ਕਿ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੋਟ ਬੈਂਕ ਵਜੋਂ ਵਰਤਿਆ ਜਾ ਰਿਹਾ ਹੈ। ਧਾਰਮਿਕ ਭਾਵਨਾਵਾਂ ਨੂੰ ਫ਼ਿਰਕੂ ਰੰਗਤ ਦੇ ਕੇ ਆਪਣੇ ਫਾਇਦੇ ਲਈ ਦੰਗੇ-ਫ਼ਸਾਦ ਕਰਾ ਕੇ ਲੋਕਾਂ ਵਿਚ ਨਫ਼ਰਤ ਵਧਾਈ ਜਾਂਦੀ ਹੈ। ਇਸੇ ਕਰ ਕੇ ਫ਼ਿਰਕਾਪ੍ਰਸਤੀ ਤੇ ਧਾਰਮਿਕ ਜਨੂੰਨ ਭਾਰਤ ਵਿਚ ਵਧ ਰਿਹਾ ਹੈ। ਨਲਾਇਕ ਲੀਡਰ ਇਸ ਜਨੂੰਨ ਦੀ ਵਕਾਲਤ ਕਰਦੇ ਹਨ ਤੇ ਕਹਿੰਦੇ ਹਨ ਕਿ ਪਾਖੰਡੀ ਕਿਸਮ ਦੇ ਸਾਧਾਂ-ਸੰਤਾਂ ਆਦਿ ਵਿਰੁੱਧ ਕੇਸ ਦਰਜ ਨਾ ਕੀਤੇ ਜਾਣ, ਜਦੋਂ ਕਿ ਇਹਨਾਂ ਦੀਆਂ ਠੱਗੀਆਂ ਆਏ ਦਿਨ ਅਖ਼ਬਾਰਾਂ ਦੀਆਂ ਖ਼ਬਰਾਂ ਬਣਦੀਆਂ ਰਹਿੰਦੀਆਂ ਹਨ।
ਜਨਵਰੀ 2001 ਨੂੰ ਕੋਲਕਾਤਾ ਵਿਚ ਭਾਰਤੀ ਇਤਿਹਾਸ ਕਾਂਗਰਸ ਦੇ ਫੰਕਸ਼ਨ ਸਮੇਂ ਡਾਕਟਰ ਅਮ੍ਰਿਤਿਆ ਸੇਨ ਨੋਬਲ ਪੁਰਸਕਾਰ ਜੇਤੂ ਤੋਂ ਉਦਘਾਟਨ ਕਰਵਾਇਆ ਗਿਆ। ਉਨ੍ਹਾ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਰਮਾਇਣ ਅਤੇ ਮਹਾਂਭਾਰਤ ਮਿਥਿਹਾਸਕ ਦਸਤਾਵੇਜ਼ ਹਨ ਅਤੇ ਇਹਨਾਂ ਨੂੰ ਇਤਿਹਾਸਕ ਦਸਤਾਵੇਜ਼ ਵਜੋਂ ਪ੍ਰਮਾਣਕ ਨਹੀਂ ਮੰਨਿਆ ਜਾ ਸਕਦਾ। ਪਰ ਕੀ ਅਸੀਂ ਆਪਣੀ ਪੜ੍ਹਾਈ ਦੇ ਸਿਲੇਬਸਾਂ ਵਿਚ ਇਹਨਾਂ ਧਾਰਮਿਕ ਵਿਸ਼ਿਆਂ ਬਾਰੇ ਆਲੋਚਨਾਤਮਿਕ ਪੜਚੋਲ ਕਰਨ ਦੀ ਆਗਿਆ ਦਿੰਦੇ ਹਾਂ?
ਕੰਪਿਊਟਰ ਅਤੇ ਟੀ ਵੀ ਵਰਗੇ ਮਾਧਿਅਮ ਦੇ ਜਿਥੇ ਹਾਂ-ਪੱਖੀ ਗੁਣ ਹਨ, ਉਥੇ ਦੂਜੇ ਪਾਸੇ ਨਾਂਹ-ਪੱਖੀ ਗੁਣਾਂ ਨੂੰ ਵੀ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਅੱਜ ਕੱਲ੍ਹ ਕਈ ਚੈਨਲ ਐਹੋ ਜਿਹੇ ਹਨ, ਜੋ ਦਿਨ-ਰਾਤ ਭਗਤੀ ਦਾ ਹੀ ਪ੍ਰਚਾਰ ਕਰੀ ਜਾ ਰਹੇ ਹਨ। ਇਸ ਨਾਲ ਲੋਕਾਂ ਵਿਚਲਾ ਅੰਧ-ਵਿਸ਼ਵਾਸ ਹੋਰ ਪੱਕਾ ਹੋਈ ਜਾ ਰਿਹਾ ਹੈ ਅਤੇ ਉਨ੍ਹਾਂ ਵਿਚ ਕਿੰਤੂ-ਪ੍ਰੰਤੂ ਕਰਨ ਦਾ ਮਾਦਾ ਖ਼ਤਮ ਹੁੰਦਾ ਜਾ ਰਿਹਾ ਹੈ।
ਚਾਹੀਦਾ ਤਾਂ ਇਹ ਹੈ ਕਿ ਧਰਮ ਦੀ ਹਾਂ ਅਤੇ ਨਾਂਹ-ਪੱਖੀ ਦੇਣ ਬਾਰੇ ਵਿਦਵਾਨਾਂ ਤੋਂ ਟੀ ਵੀ ਉਪਰ ਸਾਰਥਿਕ ਬਹਿਸ ਕਰਾਈ ਜਾਵੇ, ਵਿਗਿਆਨਕ ਨਜ਼ਰੀਏ ਤੋਂ ਪਰਖਿਆ ਜਾਵੇ ਅਤੇ ਧਰਮ ਦੀ ਅੱਜ ਦੇ ਦੌਰ ਵਿਚ ਮਹੱਤਤਾ ਨੂੰ ਸਾਰਿਆਂ ਪਾਸਿਆਂ ਤੋਂ ਦੇਖਿਆ ਜਾਵੇ। ਇਹ ਕੰਮ ਤਾਂ ਹੀ ਹੋ ਸਕਦਾ ਹੈ, ਜੇਕਰ ਸਰਕਾਰਾਂ ਸੁਹਿਰਦਤਾ ਨਾਲ ਲੋਕਾਂ ਦੇ ਭਲੇ ਲਈ ਸੋਚਣ ।

 
Old 25-Dec-2009
chandigarhiya
 
Re: ਧਾਰਮਿਕ ਕਟੜਤਾ ਲੋਕਾਈ ਲਈ ਜ਼ਹਿਰ ਤੋਂ ਘੱਟ ਨਹੀਂ

sahi gal aa g tuhadi

 
Old 26-Dec-2009
Und3rgr0und J4tt1
 
Re: ਧਾਰਮਿਕ ਕਟੜਤਾ ਲੋਕਾਈ ਲਈ ਜ਼ਹਿਰ ਤੋਂ ਘੱਟ ਨਹੀਂ

ji

 
Old 26-Dec-2009
Bhullar_moge_wala
 
Re: ਧਾਰਮਿਕ ਕਟੜਤਾ ਲੋਕਾਈ ਲਈ ਜ਼ਹਿਰ ਤੋਂ ਘੱਟ ਨਹੀਂ

hanji gal ta tuhadi bilkul sach aa, asi kise hor religion bare kio boliye, sadi apni shiromani comettee da beda garak aa.... kalli shiromani comettee ee nahi sariya dharmic institution vadde gurdware bnaon di daud vich laggiya hoian. par inna kise nu nahi pta, k asi punjabi sabh vadh kudiya maar de aa pehla no. abortion ,fer daj de case vich...sadi naujwan genratin pta ee nahi sada dharam ki aa, je shiromani comettee lokka nu time de naal aware kardi rehndi ta koi sarse wala ja hor sadh ni paida honna c.............so lokko sade bapu ne( shri guru gobind singh ji) iko jagah shri guru granth sahib ji agge sir niva karan laye akhea c par, pta ni sade lok har stunt babbe agge mathe teki jande aa............

 
Old 27-Dec-2009
Und3rgr0und J4tt1
 
Re: ਧਾਰਮਿਕ ਕਟੜਤਾ ਲੋਕਾਈ ਲਈ ਜ਼ਹਿਰ ਤੋਂ ਘੱਟ ਨਹੀਂ

sgpcdoin nothin

 
Old 30-Dec-2009
Mandeep Kaur Guraya
 
Re: ਧਾਰਮਿਕ ਕਟੜਤਾ ਲੋਕਾਈ ਲਈ ਜ਼ਹਿਰ ਤੋਂ ਘੱਟ ਨਹੀਂ

Akaal bilkul sahikeha hai tusi...
Main Baljeet veere naal bilkul sahmat han, aapam horaan dharma layee kyun boliye, jado ajkal saade khud de dharam da loki beda gark kari jande ne.....pahlaan us h sudhaar karna jaruri hai....

 
Old 30-Dec-2009
Und3rgr0und J4tt1
 
Re: ਧਾਰਮਿਕ ਕਟੜਤਾ ਲੋਕਾਈ ਲਈ ਜ਼ਹਿਰ ਤੋਂ ਘੱਟ ਨਹੀਂ

sahi kehde tusi mandeep ji

 
Old 30-Dec-2009
GuMNam
 
Re: ਧਾਰਮਿਕ ਕਟੜਤਾ ਲੋਕਾਈ ਲਈ ਜ਼ਹਿਰ ਤੋਂ ਘੱਟ ਨਹੀਂ

Yaar Sahi Gal a,Loka Da Andwishwash bahut aa,eh kade door he nhi ho sakda,je kese da neyana Bhimar ho janda aa te ous nu Dr de nayi hor Peera Fakeera de Lake ghum de hunde aa,jis road te accident 4-5 var ho jave uthe mandir masjid bana lande aaa Par Kade Traffic Light nayi laa sakde ke Loka nu Pata lag sake jaa koi sing bord....bas hor he kete ture firde rhande aaaa.

 
Old 30-Dec-2009
Mandeep Kaur Guraya
 
Re: ਧਾਰਮਿਕ ਕਟੜਤਾ ਲੋਕਾਈ ਲਈ ਜ਼ਹਿਰ ਤੋਂ ਘੱਟ ਨਹੀਂ

Hanji tuhadi andh-vishwaas wali gall tan bilkul theek hai.... pahlaan lokaan nu andh-vishwaas cho kadan layee media agge aunda c... par hun tan aawa hi uteya peya ehna media waleyan da v... hun tan eh khud apne news channels te eho jihiyan gallaan vikhande ne ki eh sab ghatan di bjaye vekhan wale 2 hor lok is daldal ch fas jaan ..really sad.

 
Old 31-Dec-2009
Und3rgr0und J4tt1
 
Re: ਧਾਰਮਿਕ ਕਟੜਤਾ ਲੋਕਾਈ ਲਈ ਜ਼ਹਿਰ ਤੋਂ ਘੱਟ ਨਹੀਂ

hanji pp ji

 
Old 31-Dec-2009
Bhullar_moge_wala
 
Arrow Re: ਧਾਰਮਿਕ ਕਟੜਤਾ ਲੋਕਾਈ ਲਈ ਜ਼ਹਿਰ ਤੋਂ ਘੱਟ ਨਹੀਂ

Originally Posted by mandeep.kaur View Post
Hanji tuhadi andh-vishwaas wali gall tan bilkul theek hai.... pahlaan lokaan nu andh-vishwaas cho kadan layee media agge aunda c... par hun tan aawa hi uteya peya ehna media waleyan da v... hun tan eh khud apne news channels te eho jihiyan gallaan vikhande ne ki eh sab ghatan di bjaye vekhan wale 2 hor lok is daldal ch fas jaan ..really sad.


INDIAN MEDIA ta dushman ban chukkea samaj da............ohna laye money sab kuch ban gayi.......media is known as second pillar in democracy..par sade desh da media vik chukkea....jihde show west ch chalde aa..ih ihna di copy karde aa......par west de show otho di society ch fit hunde aa kio west de lokka da life style odda da... sade singers ne gaane ga ga k ( miss pooja & her co-singers party) harek pind ch mirza paida karta.....mirza v iho jiha jihda apne neighbours ja pind di kudi bhaja k lai janda....te heer da roop idda badal ditta k oh ranjhe nu milan vaste gharwalea sleeping pills dindi aa......sadda culture iho jiha nahi...yaar lok ghato ghatt pind di kudi nu dhee bhain samajh de c... so sanu young genration nu ee kuch karna paina aa....

 
Old 01-Jan-2010
Und3rgr0und J4tt1
 
Re: ਧਾਰਮਿਕ ਕਟੜਤਾ ਲੋਕਾਈ ਲਈ ਜ਼ਹਿਰ ਤੋਂ ਘੱਟ ਨਹੀਂ

hmm thxx

 
Old 04-Jan-2010
Mandeep Kaur Guraya
 
Re: ਧਾਰਮਿਕ ਕਟੜਤਾ ਲੋਕਾਈ ਲਈ ਜ਼ਹਿਰ ਤੋਂ ਘੱਟ ਨਹੀਂ

I totally agree with you Baljeet... bilkul theek keha tusi.. ajakl de songs ne tan lokaan da beda gark kita pya hai... chahe oh kise v singers de hon.. oh jmane gaye jado Gurdaas Mann varge singers songs gande c Punjabi boli di sewa karn layee... hun de singers tan songs gande ne...Punjabi boli te culture di insult karn layee

 
Old 07-Jan-2010
gurpreet_luton
 
Re: ਧਾਰਮਿਕ ਕਟੜਤਾ ਲੋਕਾਈ ਲਈ ਜ਼ਹਿਰ ਤੋਂ ਘੱਟ ਨਹੀਂ

bilkul sahi ji akal ji eey sab sahi keha ji

 
Old 14-Aug-2010
lovenpreet
 
Re: ਧਾਰਮਿਕ ਕਟੜਤਾ ਲੋਕਾਈ ਲਈ ਜ਼ਹਿਰ ਤੋਂ ਘੱਟ ਨਹੀਂ


Post New Thread  Reply

« Miss World Punjaban SWAAL JWAAB videos | ਸੱਸੀ ਪੁੰਨੂੰ »
X
Quick Register
User Name:
Email:
Human Verification


UNP