ਦੋਸਤ ਬਣਾਉ ਹੀ ਨਹੀਂ ਦੋਸਤ ਬਣੋ ਵੀ

ਅੱਜ ਅਸੀਂ ਆਪਣੇ ਕੰਮਾਂ ਵਿੱਚ ਐਨੇ ਬਿਜ਼ੀ ਹਾਂ ਕਿ ਸਵੇਰ ਤੋਂ ਸ਼ਾਮ ਕਿਵੇਂ ਬੀਤ ਜਾਂਦੀ ਹੈ, ਪਤਾ ਹੀ ਨਹੀਂ ਲੱਗਦਾ। ਕਦੇ-ਕਦੇ ਐਨੇ ਕੰਮ ਹੁੰਦੇ ਹਨ ਕਿ ਕਿਸੇ ਨੂੰ ਦੇਖਣ ਜਾਂ ਸੁਣਨ ਦਾ ਵੀ ਸ਼ਾਇਦ ਸਮਾਂ ਨਹੀਂ ਹੁੰਦਾ ਹੈ, ਪਰ ਅਕਸਰ ਜਦੋਂ ਅਸੀਂ ਵਿਹਲੇ ਹੁੰਦੇ ਹਾਂ ਜਾਂ ਇਕੱਲੇ ਹੁੰਦੇ ਹਾਂ, ਤਾਂ ਸਾਡੇ ਕੋਲ ਕੋਈ ਨਹੀਂ ਹੁੰਦਾ ਹੈ।

ਕਈ ਵਾਰ ਕੁਝ ਅਜਿਹੀਆਂ ਗੱਲਾਂ ਹੋ ਜਾਂਦੀਆਂ ਹਨ ਜੋ ਸਾਨੂੰ ਪਰੇਸ਼ਾਨ ਕਰ ਦਿੰਦੀਆਂ ਹਨ ਅਤੇ ਸਾਡੀ ਉਦਾਸੀ ਦਾ ਕਾਰਨ ਬਣ ਜਾਂਦੀਆਂ ਹਨ। ਇਸ ਪਰੇਸ਼ਾਨੀ ਅਤੇ ਉਦਾਸੀ ਵਿੱਚ ਬਸ ਇੱਕ ਹੀ ਖਿਆਲ ਆਉਂਦਾ ਹੈ, ਕਾਸ਼! ਕੋਈ ਅਜਿਹਾ ਦੋਸਤ ਹੁੰਦਾ ਜੋ ਸਾਨੂੰ ਸੁਣਦਾ, ਸਮਝਦਾ, ਸਾਨੂੰ ਜਾਨਣ ਦੀ ਕੋਸ਼ਿਸ਼ ਕਰਦਾ, ਪਰ ਉਸ ਸਮੇਂ ਸਾਡੇ ਕੋਲ ਕੋਈ ਨਹੀਂ ਹੁੰਦਾ ਹੈ।

ਇੱਕ ਸੱਚੇ ਦੋਸਤ ਦੀ ਤਲਾਸ਼ ਕਦੇ ਖਤਮ ਨਹੀਂ ਹੁੰਦੀ ਹੈ ਅਤੇ ਸਾਡੇ ਮੂੰਹ ਵਿੱਚੋਂ ਇਹੀ ਨਿੱਕਲਦਾ ਹੈ, ਕੋਈ ਅਜਿਹਾ ਮਿਲਿਆ ਹੀ ਨਹੀਂ। ਅਸੀਂ ਹਮੇਸ਼ਾ ਦੂਜਿਆਂ ਤੋਂ ਉਮੀਦ ਕਿਉਂ ਰੱਖਦੇ ਹੋ। ਕਦੇ ਇਹ ਨਹੀਂ ਸੋਚਦੇ ਕਿ ਕੋਈ ਤੁਹਾਡੇ ਤੋਂ ਵੀ ਕੁਝ ਚਾਹੁੰਦਾ ਹੈ, ਕਿਸੇ ਨੂੰ ਤੁਹਾਡੀ ਜਰੂਰਤ ਹੈ। ਦੋਸਤੀ ਦੁਨੀਆ ਦਾ ਸਭ ਤੋਂ ਖੂਬਸੂਰਤ ਰਿਸ਼ਤਾ ਹੈ। ਇਹ ਇੱਕ ਅਜਿਹਾ ਫੁੱਲ ਹੈ ਜੋ ਨਾ ਕਦੇ ਮੁਰਝਾਉਂਦਾ ਹੈ ਅਤੇ ਨਾ ਹੀ ਇਸਦੀ ਮਹਿਕ ਜਾਂਦੀ ਹੈ।

ਬਸ, ਥੋੜੇ ਜਿਹੇ ਪਿਆਰ ਅਤੇ ਵਿਸ਼ਵਾਸ ਰੂਪੀ ਜਲ ਨਾਲ ਸਿੰਜਣਾ ਪੈਂਦਾ ਹੈ। ਕਈ ਵਾਰ ਦੋਸਤ ਉਸ ਸਮੇਂ ਕੰਮ ਆਉਂਦੇ ਹਨ ਜਦੋਂ ਸਾਡੇ ਆਪਣੇ ਸਾਡਾ ਸਾਥ ਛੱਡ ਦਿੰਦੇ ਹਨ। ਇਹੀ ਸਮਾਂ ਹੁੰਦਾ ਹੈ ਜਦੋਂ ਇੱਕ ਸੱਚੇ ਦੋਸਤ ਦੀ ਪਹਿਚਾਣ ਹੁੰਦੀ ਹੈ।

ਅਕਸਰ ਸਕੂਲ ਕਾਲਜ ਦੇ ਮੁੰਡੇ-ਕੁੜੀਆਂ ਕਹਿੰਦੇ ਹਨ, ਇਹ ਮੇਰਾ ਸਭ ਤੋਂ ਵਧੀਆ ਦੋਸਤ ਹੈ, ਜਾਂ ਇਹ ਮੇਰੀ ਬੈਸਟ ਫ੍ਰੈਂਡ ਹੈ, ਪਰ ਗੱਲ ਤਾਂ ਬਣਦੀ ਹੈ, ਜਦੋਂ ਤੁਸੀਂ ਕਿਸੇ ਦੇ ਚੰਗੇ ਦੋਸਤ ਜਾਂ 'ਬੈਸਟ ਫ੍ਰੈਂਡ' ਹੋਵੋ। ਹਰ ਇਨਸਾਨ ਦੀ ਆਪਣੀ ਦੁਨੀਆ ਹੁੰਦੀ ਹੈ ਜਿਸ ਵਿੱਚ ਉਸਦੇ ਮਾਤਾ-ਪਿਤਾ, ਭਰਾ-ਭੈਣ, ਰਿਸ਼ਤੇ-ਨਾਤੇ ਹੁੰਦੇ ਹਨ, ਪਰ ਇਹਨਾਂ ਤੋਂ ਵੀ ਅਲੱਗ ਇੱਕ ਹੋਰ ਦੁਨੀਆ ਹੁੰਦੀ ਹੈ।


ਇਸ ਦੁਨੀਆ ਵਿੱਚ ਉਸਦੇ ਕਰੀਬ ਸਿਰਫ ਉਹ ਹੁੰਦੇ ਹਨ ਜੋ ਉਸਦੇ ਦੋਸਤ ਹੁੰਦੇ ਹਨ, ਜਿਹਨਾਂ ਨੂੰ ਉਹ ਚਾਹੁੰਦਾ ਹੈ, ਜੋ ਉਸਦੀ ਦੁਨੀਆ ਦਾ ਅਹਿਮ ਹਿੱਸਾ ਹੈ। ਕਿੰਨਾ ਵਧੀਆ ਲੱਗਦਾ ਹੈ ਉਸ ਸਮੇਂ ਜਦੋਂ ਕੋਈ ਸਾਨੂੰ ਆਪਣੀ ਹਰ ਗੱਲ ਦੱਸਣ ਲਈ ਬੇਚੈਨ ਹੋਵੇ ਅਤੇ ਅਸੀਂ ਉਸਦੇ ਹਮਰਾਜ ਹੁੰਦੇ ਹੋ। ਜਦੋਂ ਕਿਸੇ ਨੂੰ ਸਾਡੀ ਕਮੀ ਮਹਿਸੂਸ ਹੁੰਦੀ ਹੈ, ਫਿਰ ਚਾਹੇ ਅਸੀਂ ਉਸ ਤੋਂ ਕਿੰਨੇ ਵੀ ਦੂਰ ਕਿਉਂ ਨਾ ਹੋਈਏ, ਕਿੰਨਾ ਚੰਗਾ ਲੱਗਦਾ ਹੈ, ਜਦੋਂ ਅਸੀਂ ਕਿਸੇ ਦੇ ਦਿਲ ਲਈ ਉਸਦੀ ਪ੍ਰੇਰਣਾ ਬਣ ਜਾਂਦੇ ਹਾਂ।

ਦੋਸਤੀ ਭਾਵਨਾਵਾਂ ਦਾ ਅਟੁੱਟ ਰਿਸ਼ਤਾ ਹੈ। ਇਹ ਪਿਆਰ ਦਾ ਸੁਖਦ ਅਹਿਸਾਸ ਹੈ। ਸਾਡਾ ਹਲਕਾ ਜਿਹਾ ਸਪਰਸ਼ ਉਸ ਵਿੱਚ ਨਵੀਂ ਜਾਨ ਪਾ ਦਿੰਦਾ ਹੈ। ਉਹ ਇਨਸਾਨ ਜਿੰਦਗੀ ਵਿੱਚ ਕਦੇ ਇਕੱਲਾ ਨਹੀਂ ਹੋ ਸਕਦਾ, ਜਿਸ ਨੂੰ ਇੱਕ ਸੱਚਾ ਦੋਸਤ ਮਿਲ ਜਾਂਦਾ ਹ
 
Top