ਦੂਜਿਆਂ ਦੇ ਦੁੱਖ ਵਿਚ ਸੁੱਖ ਨਾ ਲੱਭੋ

Parv

Prime VIP
http://www.jagbani.com/news/article_428770#
ਇਕ ਭਾਰਤੀ ਵਿਅਕਤੀ ਲੰਡਨ 'ਚ ਆਪਣੇ ਦੋਸਤ ਦੇ ਘਰ ਠਹਿਰਿਆ ਹੋਇਆ ਸੀ। ਉਸ ਦਾ ਦੋਸਤ ਦੁੱਧ ਵੇਚਣ ਦਾ ਕੰਮ ਕਰਦਾ ਸੀ। ਇਕ ਦਿਨ ਉਸ ਦੀ ਕੁੜੀ ਬਹੁਤ ਉਦਾਸ ਸੀ।
ਭਾਰਤੀ ਦੋਸਤ ਨੇ ਪੁੱਛਿਆ,''ਭੈਣੇ, ਅੱਜ ਇੰਨੀ ਉਦਾਸ ਕਿਉਂ ਏਂ?''
ਉਹ ਬੋਲੀ,''ਕੀ ਕਰਾਂ, ਦੁੱਧ ਦੀ ਸਪਲਾਈ ਪੂਰੀ ਕਰਨੀ ਹੈ ਅਤੇ ਮੇਰੇ ਕੋਲ ਅੱਜ ਦੁੱਧ ਘੱਟ ਹੈ।''
ਦੋਸਤ ਨੇ ਕਿਹਾ,''ਫਿਕਰ ਕਰਨ ਦੀ ਲੋੜ ਨਹੀਂ। ਥੋੜ੍ਹਾ ਜਿਹਾ ਪਾਣੀ ਮਿਲਾ ਦੇ, ਤੇਰੀ ਸਮੱਸਿਆ ਖਤਮ ਹੋ ਜਾਵੇਗੀ।''
ਇਹ ਸੁਣਦਿਆਂ ਹੀ ਉਹ ਆਪਣੇ ਪਿਤਾ ਕੋਲ ਗਈ ਅਤੇ ਕਹਿਣ ਲੱਗੀ,''ਕਿਸ ਰਾਖਸ਼ਸ ਨੂੰ ਤੁਸੀਂ ਘਰ ਵਿਚ ਠਹਿਰਾਇਆ ਹੋਇਆ ਹੈ। ਕੀ ਮੈਂ ਆਪਣੇ ਰਾਸ਼ਟਰ ਦੇ ਨਾਗਰਿਕਾਂ ਦੀ ਸਿਹਤ ਨਾਲ ਖਿਲਵਾੜ ਕਰਾਂ?''
ਹੱਦੋਂ ਵੱਧ ਸਵਾਰਥੀਪਨ ਤੇ ਇਕ-ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਵਿਚ ਕਈ ਵਾਰ ਲੋਕਾਂ ਨੂੰ ਇਹ ਪਤਾ ਹੀ ਨਹੀਂ ਲਗਦਾ ਕਿ ਉਹ ਕਦੋਂ ਭ੍ਰਿਸ਼ਟ, ਅਣਮਨੁੱਖੀ ਤੇ ਬੇਈਮਾਨ ਬਣ ਜਾਂਦੇ ਹਨ। ਇਹ ਨੈਤਿਕ ਕਦਰਾਂ-ਕੀਮਤਾਂ ਦੇ ਬਿਖਰਨ ਦਾ ਹੀ ਨਤੀਜਾ ਹੈ ਕਿ ਮਨੁੱਖ ਜਾਣਦੇ ਹੋਏ ਵੀ ਕਦੇ-ਕਦੇ ਅਜਿਹੇ ਕੁਕਰਮ ਕਰ ਬੈਠਦਾ ਹੈ ਕਿ ਦੇਖਣ ਵਾਲਾ ਯਕੀਨ ਨਹੀਂ ਕਰ ਸਕਦਾ ਕਿ ਇਹ ਉਹੀ ਵਿਅਕਤੀ ਹੈ ਜਿਸ ਨੂੰ ਕੱਲ ਉਸ ਨੇ ਸੱਜਣ ਤੇ ਈਮਾਨਦਾਰ ਦੇ ਰੂਪ ਵਿਚ ਦੇਖਿਆ ਸੀ।
ਸਾਡੇ ਸੰਜਮੀ ਮਨ ਤੋਂ ਦੂਰ ਇਕ ਮਨ ਅਜਿਹਾ ਹੁੰਦਾ ਹੈ ਜੋ ਹਨੇਰਾ ਹੀ ਹਨੇਰਾ ਦਿੰਦਾ ਹੈ ਅਤੇ ਜਿਸ ਵਿਚ ਖੁੱਲ੍ਹੇਆਮ ਈਮਾਨ ਵੇਚ ਕੇ ਸ਼ੋਸ਼ਣ, ਬੇਇਨਸਾਫੀ ਤੇ ਅੱਤਿਆਚਾਰ ਕਰਨ ਲਈ ਉਕਸਾਇਆ ਜਾਂਦਾ ਹੈ। ਅਜਿਹਾ ਵਿਅਕਤੀ ਮਜਬੂਰ ਨਹੀਂ, ਚਲਾਕ ਹੁੰਦਾ ਹੈ। ਉਸ ਦੇ ਅੰਦਰੋਂ ਤਰਸ ਖਤਮ ਹੋ ਜਾਂਦਾ ਹੈ ਅਤੇ ਪਿਆਰ ਗਾਇਬ ਹੋ ਜਾਂਦਾ ਹੈ। ਦੂਜਿਆਂ ਨੂੰ ਦੁਖੀ ਕਰ ਕੇ ਖੁਦ ਸੁੱਖ ਹਾਸਲ ਕਰਨ ਦੀ ਮਾਨਸਿਕਤਾ ਨੂੰ ਛੱਡਣਾ ਹੀ ਜੀਵਨ ਦਾ ਆਦਰਸ਼ ਸਰੂਪ ਹੈ। ਅਜਿਹਾ ਕਰਨ ਨਾਲ ਅਨੋਖੀ ਸ਼ਾਂਤੀ ਮਿਲਦੀ ਹੈ।
 
Top