ਝੂਠੇ ਦਿਲਾਸੇ ਨਾਲੋਂ ਸਪੱਸ਼ਟ ਇਨਕਾਰ ਚੰਗਾ ਹੈ

Parv

Prime VIP
► ਚੰਗੇ ਨਜ਼ਰ ਆਉਣ ਲਈ ਨਾ ਜੀਓ, ਸਗੋਂ ਚੰਗੇ ਬਣਨ ਲਈ ਜੀਓ।
► ਜੋ ਝੁੱਕ ਸਕਦਾ ਹੈ, ਉਹ ਸਾਰੀ ਦੁਨੀਆ ਨੂੰ ਝੁਕਾ ਸਕਦਾ ਹੈ।
► ਗੰਗਾ ਵਿਚ ਡੁਬਕੀ ਲਗਾ ਕੇ ਤੀਰਥ ਕੀਤੇ ਹਜ਼ਾਰ, ਇਨ੍ਹਾਂ ਨਾਲ ਕੀ ਹੋਵੇਗਾ ਜੇ ਬਦਲੇ ਨਾ ਵਿਚਾਰ।
► ਗੁੱਸਾ ਹਵਾ ਦਾ ਉਹ ਬੁੱਲਾ ਹੈ, ਜੋ ਦਿਮਾਗ ਦੇ ਦੀਵੇ ਨੂੰ ਬੁਝਾ ਦਿੰਦਾ ਹੈ।
► ਜੇ ਮਾੜੀ ਆਦਤ ਸਮੇਂ 'ਤੇ ਨਾ ਬਦਲੀ ਜਾਵੇ ਤਾਂ ਮਾੜੀ ਆਦਤ ਸਮਾਂ ਬਦਲ ਦਿੰਦੀ ਹੈ।
► ਹਮੇਸ਼ਾ ਪਿਆਰ ਦੀ ਭਾਸ਼ਾ ਬੋਲੋ। ਇਸ ਨੂੰ ਬੋਲੇ ਵੀ ਸੁਣ ਸਕਦੇ ਹਨ ਅਤੇ ਗੂੰਗੇ ਵੀ ਸਮਝ ਸਕਦੇ ਹਨ।
► ਚੱਲਦੇ ਰਹਿਣ ਵਿਚ ਹੀ ਸਫਲਤਾ ਹੈ। ਰੁਕਿਆ ਹੋਇਆ ਤਾਂ ਪਾਣੀ ਵੀ ਬੇਕਾਰ ਹੋ ਜਾਂਦਾ ਹੈ।
► ਝੂਠੇ ਦਿਲਾਸੇ ਨਾਲੋਂ ਸਪੱਸ਼ਟ ਇਨਕਾਰ ਚੰਗਾ ਹੈ।
► ਖੁਦ ਦੀ ਭੁੱਲ ਮੰਨਣ ਵਿਚ ਕਦੇ ਝਿਜਕ ਮਹਿਸੂਸ ਨਾ ਕਰੋ।
► ਚੰਗੀ ਸੋਚ, ਚੰਗੀ ਭਾਵਨਾ, ਚੰਗਾ ਵਿਚਾਰ ਮਨ ਨੂੰ ਹਲਕਾ ਕਰਦਾ ਹੈ।
► ਮੁਸੀਬਤ ਸਾਰਿਆਂ 'ਤੇ ਆਉਂਦੀ ਹੈ, ਕੋਈ ਬਿਖਰ ਜਾਂਦਾ ਹੈ ਅਤੇ ਕੋਈ ਨਿਖਰ ਜਾਂਦਾ ਹੈ।
► ਸਭ ਤੋਂ ਜ਼ਿਆਦਾ ਸਮਝਦਾਰ ਉਹ ਹੈ, ਜੋ ਆਪਣੀਆਂ ਕਮੀਆਂ ਨੂੰ ਜਾਣ ਕੇ ਉਨ੍ਹਾਂ ਵਿਚ ਸੁਧਾਰ ਕਰ ਸਕਦਾ ਹੈ।
 
U

userid97899

Guest
ਬਹੁਤ ਵਧੀਅਾ ' ਸੱਚੀਅਾ ਗੱਲਾ ਨੇ.
 
Top