UNP

ਜੌਰਜੀਅਾਂ ਚ ਪੰਜਾਬ ਦੇ ਕਿਸਾਨ

Go Back   UNP > Contributions > Punjabi Culture

UNP Register

 

 
Old 09-Oct-2012
Yaar Punjabi
 
ਜੌਰਜੀਅਾਂ ਚ ਪੰਜਾਬ ਦੇ ਕਿਸਾਨ

ਪਿਛਲੇ ਕੁਝ ਸਮੇਂ ਤੋਂ ਜੌਰਜੀਆ ਦੇਸ਼ ਨੇ ਪੰਜਾਬ ਦੇ ਕਿਸਾਨਾਂ ਨੂੰ ਆਪਣੇ ਦੇਸ਼ ਵਿਚ ਆ ਕੇ ਖੇਤੀ ਕਰਨ ਅਤੇ ਜ਼ਮੀਨਾਂ ਖਰੀਦਣ ਦੀ ਖੁੱਲ੍ਹ ਦਿੱਤੀ ਹੈ ਅਤੇ ਘੱਟੋ-ਘੱਟ 5 ਲੱਖ 50 ਹਜ਼ਾਰ ਰੁਪਏ ਨਿਵੇਸ਼ ਕਰਨ ਦੀ ਸ਼ਰਤ ਰੱਖੀ ਹੈ। ਪਰ ਜਦੋਂ ਕੋਈ ਅਜਿਹਾ ਮੌਕਾ ਆਉਂਦਾ ਹੈ ਤਾਂ ਸਾਡੇ ਪੰਜਾਬ ਵਿਚ ਬੈਠੇ ਦਲਾਲ ਸਰਗਰਮ ਹੋ ਜਾਂਦੇ ਹਨ ਅਤੇ ਉੱਥੇ ਕੁਝ ਪੱਲੇ ਪਵੇ ਜਾਂ ਨਾ ਪਵੇ ਇਹ ਪਹਿਲਾਂ ਹੀ ਗਲਮੇ ਥਾਣੀ ਪਜਾਮਾ ਲਾਹ ਲੈਂਦੇ ਹਨ। ਇਨ੍ਹਾਂ ਏਜੰਟਾਂ ਵੱਲੋਂ ਵੱਖ-ਵੱਖ ਚੈਨਲਾਂ ਅਤੇ ਅਖ਼ਬਾਰਾਂ ਰਾਹੀਂ ਇਸ਼ਤਿਹਾਰ ਦੇ ਕੇ ਕਿਸਾਨਾਂ ਨੂੰ ਜੌਰਜੀਆ ਦੇ ਸਬਜ਼ਬਾਗ ਵਿਖਾਏ ਜਾ ਰਹੇ ਹਨ ਅਤੇ ਦੱਸਿਆ ਜਾ ਰਿਹਾ ਹੈ ਕਿ ਉੱਥੇ ਜ਼ਮੀਨਾਂ ਦੇ ਭਾਅ ਬੜੇ ਸਸਤੇ ਹਨ, ਬਿਜਲੀ 24 ਘੰਟੇ ਹੈ, ਨਹਿਰੀ ਪਾਣੀ ਵਾਧੂ ਹੈ, ਜ਼ਮੀਨ ਬੜੀ ਵਧੀਆ ਹੈ ਆਦਿ। ਸਿਆਣਿਆਂ ਦਾ ਕਥਨ ਹੈ ਕਿ ਮਰਦਾ ਕੀ ਨਹੀਂ ਕਰਦਾ। ਏਜੰਟਾਂ ਦੀਆਂ ਗੱਲਾਂ ਵਿਚ ਆ ਕੇ ਪੰਜਾਬ ਦੇ ਕਿਸਾਨਾਂ ਨੇ ਜੌਰਜੀਆ ਵੱਲ ਵਹੀਰਾਂ ਘੱਤ ਲਈਆਂ ਹਨ ਅਤੇ ਰੋਜ਼ਾਨਾ ਹੀ ਸੈਂਕੜੇ ਕਿਸਾਨ ਏਜੰਟਾਂ ਨੂੰ 1 ਲੱਖ 50 ਹਜ਼ਾਰ ਫੀਸ ਦੇਣ ਤੋਂ ਇਲਾਵਾ 40-50 ਹਜ਼ਾਰ ਦੀ ਸਫਰ ਟਿਕਟ ਵੱਖਰੀ ਖਰੀਦ ਕੇ ਜੌਰਜੀਆ ਜਾ ਰਹੇ ਹਨ। ਅੱਗੇ ਇਨ੍ਹਾਂ ਦਲਾਲਾਂ ਦਾ ਜਾਲ ਵਿਛਾਇਆ ਹੋਇਆ ਹੈ ਅਤੇ ਇਹ ਖ਼ੁਦ ਹੀ ਜ਼ਮੀਨਾਂ ਦੇ ਸੌਦੇ ਕਰਵਾਉਂਦੇ ਹਨ ਅਤੇ ਘੱਟ ਭਾਅ ਵਾਲੀਆਂ ਜ਼ਮੀਨਾਂ ਵੱਧ ਭਾਅ
'ਤੇ ਦੇ ਕੇ 10-15 ਹਜ਼ਾਰ ਪ੍ਰਤੀ ਏਕੜ ਚੂਨਾ ਲਗਾ ਰਹੇ ਹਨ। ਇਹ ਦਲਾਲ ਉੱਥੋਂ ਦੀ ਪ੍ਰਤੀ ਏਕੜ ਖਰਚਾ ਕੱਢ ਕੇ 50 ਹਜ਼ਾਰ ਤੱਕ ਆਮਦਨ ਦੱਸਦੇ ਹਨ ਪਰ ਅਸਲੀਅਤ ਇਹ ਹੈ ਕਿ ਉੱਥੋਂ ਦੀ ਬਹੁਤੀ ਜ਼ਮੀਨ ਬੇ-ਆਬਾਦ ਹੈ। ਖੇਤਾਂ ਵਿਚ ਬਿਜਲੀ ਦਾ ਕੋਈ ਪ੍ਰਬੰਧ ਨਹੀਂ। ਇਸ ਦੇਸ਼ ਨੂੰ ਯੂਰਪੀਨ ਕੰਟਰੀ ਦੱਸਦੇ ਹਨ ਪਰ ਅਜੇ ਇਹ ਯੂਰਪ ਵਿਚ ਸ਼ਾਮਿਲ ਨਹੀਂ ਹੋਇਆ। ਦੇਸ਼ ਬਹੁਤ ਗਰੀਬ ਅਤੇ ਪਛੜਿਆ ਹੋਇਆ ਹੈ। ਬਹੁਤੇ ਰਸਤੇ ਕੱਚੇ ਹਨ। ਉੱਥੇ ਜਾ ਕੇ ਖੇਤੀ ਕਰਨ ਵਾਲੇ ਕਿਸਾਨ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਖੇਤੀ ਦੇ ਸਾਰੇ ਸੰਦ ਆਪਣੇ ਦੇਸ਼ ਤੋਂ ਲੈ ਜਾਣੇ ਪੈਂਦੇ ਹਨ, ਜਿਸ 'ਤੇ 5-6 ਲੱਖ ਰੁਪਏ ਖਰਚ ਆਉਂਦੇ ਹਨ। ਕਿਸਾਨ ਦੀ ਕਿਸੇ ਫਸਲ ਦੀ ਸਰਕਾਰੀ ਖਰੀਦ ਨਹੀਂ ਹੈ, ਕੰਪਨੀਆਂ ਹੀ ਖਰੀਦਦੀਆਂ ਹਨ। ਖੇਤਾਂ ਵਿਚ ਆਰਜ਼ੀ ਬਣੇ ਘਰਾਂ ਵਿਚ ਰਹਿਣਾ ਪੈਂਦਾ ਹੈ। ਉਸ ਦੇਸ਼ ਦੀ ਮੁੱਖ ਭਾਸ਼ਾ ਜੌਰਜੀਅਨ ਹੈ ਜਿਸ ਕਰਕੇ ਪੜ੍ਹੇ-ਲਿਖੇ ਕਿਸਾਨਾਂ ਨੂੰ ਵੀ ਮੁਸ਼ਕਿਲ ਪੇਸ਼ ਆਉਂਦੀ ਹੈ। ਬਹੁਤ ਘੱਟ ਲੋਕ ਅੰਗਰੇਜ਼ੀ ਭਾਸ਼ਾ ਸਮਝਦੇ ਹਨ। ਉੱਥੇ ਵਧੇਰੇ ਲੋਕ ਕ੍ਰਿਸਚੀਅਨ ਹਨ ਅਤੇ ਅਮਨ ਪਸੰਦ ਹਨ। ਇਹ ਠੀਕ ਹੈ ਕਿ ਜੇ ਸਾਨੂੰ ਇਥੇ ਰੋਟੀ ਸੁਖਾਲੀ ਮਿਲੇ ਤਾਂ ਪ੍ਰਦੇਸ਼ ਜਾਣ ਦੀ ਕੀ ਜ਼ਰੂਰਤ ਹੈ। ਪਰ ਇਹ ਦੇਸ਼, ਇਹ ਸੂਬਾ ਅਸੀਂ ਗਲਤ ਲੋਕਾਂ ਦੇ ਹੱਥਾਂ ਵਿਚ ਦੇ ਦਿੱਤਾ ਹੈ ਅਤੇ ਅੱਜ ਅਸੀਂ ਇਸ ਗ਼ਲਤੀ ਦਾ ਖਮਿਆਜਾ ਭੁਗਤ ਰਹੇ ਹਾਂ। ਜੌਰਜੀਆ ਜਾਉ ਪਰ ਠੱਗਾਂ ਤੋਂ ਬਚ ਕੇ ਅਤੇ ਇਹ ਸੋਚ ਕੇ ਜਾਉ ਕਿ ਉੱਥੇ ਸਥਾਪਤ ਹੋਣ ਲਈ ਇਕ ਵਾਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਏਗਾ ਅਤੇ ਫਿਰ ਅਗਲਾ ਸਮਾਂ ਕਿਹੋ ਜਿਹਾ ਹੋਏਗਾ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।

Post New Thread  Reply

« Naatak : Pargateyo Khalsa | Pinjabi Virsa Picture »
X
Quick Register
User Name:
Email:
Human Verification


UNP