ਜਾ ਭੋਂਕਣਾ ਸਿਖ ਲ਼ੇ

  • Thread starter userid97899
  • Start date
  • Replies 3
  • Views 1K
U

userid97899

Guest
ਬਹੁਤ ਦੇਰ ਤੋ ਗਰੀਬ ਬੰਦਾ
ਰੋਟੀ ਲਈ ਵਾਸਤੇ ਪਾ ਰਿਹਾ
ਸੀ| ਦੁਨੀਆ ਕੋਲੋਂ ਲੰਘ ਰਹੀ
ਸੀ| ਮਾਇਓਸਿਆ ਜਿਹਾ
ਚਿਹਰਾ ਲੈੇ ਕੇ ਓਹ ਵੀ ਚਲਦਾ
ਰਿਹਾ |ਗਿੜ ਗਿੜੋਂਦਾ
ਰਿਹਾ ... "ਮਾਈ ਬਾਪ ਤਿਨ
ਦਿਨਾ ਤੋ ਭੁੱਖਾ ਹਾਂ .... ਕੋਈ
ਖੁਦਾ ਦਾ ਬੰਦਾ ਮੈਨੂ ਰੋਟੀ ਦੇ
ਦਿਓ ਪੈਸੇ ਨਹੀ !!" ਓਹਦੇ
ਬੋਲਾਂ ਚ ਅਜੀਬ ਦਰਦ ਸੀ |
ਇਕ ਘਰ ਅੱਗੇ ਗਿਆ ਤਾ ਕੁੱਤਾ
ਭੋਂਕਣ ਲੱਗ ਪਿਆ| ਘਰ ਅੱਗੇ
ਅੰਗਰੇਜ਼ੀ ਵਿਚ ਲਿਖਿਆ ਕੁੱਤੇ
ਤੋ ਬਚਣ ਦਾ ਬੋਰ੍ਡ ਸ਼ਾਇਦ
ਓਸਦੇ ਸਮਝ ਨਹੀ ਸੀ ਆਇਆ|
ਕੁੱਤਾ ਭੋਂਕਦਾ ਰਿਹਾ|ਓਹ
ਡਰਿਆ ਸਿਹਮਿਆ ਪਰ ਰੋਟੀ
ਦੀ ਆਸ ਚ ਓਥੇ ਖੜਾ ਰਿਹਾ |
ਕੁੱਤੇ ਦੀ ਆਵਾਜ਼ ਮਾਲਕਨ ਨੂ
ਬਾਹਿਰ ਲੈ ਆਈ ਸੀ|ਓਸਦੇ ਹਥ
ਚ ਵੀ ਕੁਝ ਸੀ| ਮੰਗਤੇ ਨੂ
ਉਮੀਦ ਹੋਈ ਓਹਦੇ ਲਈ ਕੋਲੀ ਚ
ਕੁਝ ਲਿਆ ਰਹੀ ਹੈ| ਪਰ
ਮਾਲਾਕ੍ਣ ਨੇ ਕੁੱਤੇ ਨੂ ਦੁਧ ਚ
ਭਿਜੀ ਚੂਰੀ ਪਾਈ ਤੇ ਮੰਗਤੇ ਨੂ
ਅੱਗੇ ਜਾ ਕਿਹ ਕੇ ਅੰਦਰ ਵੜ
ਗਈ| ਕੁੱਤਾ ਚੂਰੀ ਖਾ ਰਿਹਾ
ਸੀ ਨਾਲੇ ਮੰਗਤੇ ਵੱਲ ਦੇਖ ਗੁੱਰਾ
ਰਿਹਾ ਸੀ,
ਜਿਵੇ ਕਿਹ ਰਿਹਾ ਹੋਵੇ ...
"ਜਾ ਭੋਂਕਣਾ ਸਿਖ ਲ਼ੇ ... ਅੱਜ
ਕੱਲ ਦੁਨੀਆ ਭੋਂਕਣ ਵਾਲੇ ਦੀ
ਹੀ ਸੁਣਦੀ ਹੈ|" ਇਹ ਦੇਖ
ਗਰੀਬ ਅੱਗੇ ਤੁਰ ਪਿਆ |
- Unknown.
 
Top