ਜ਼ੁਲਮ

Saini Sa'aB

K00l$@!n!
ਹੁਣ ਤਾਂ ਉਸ ਦਾ ਨਿੱਤ ਦਾ ਕੰਮ ਬਣ ਗਿਆ ਬਿਨ੍ਹਾਂ ਕਿਸੇ ਗਲਤੀ ਦੇ ਐਵੇਂ ਨੁਕਸ ਕੱਢਦਾ ਤੇ ਚੁੱਕ ਲੈਂਦਾ ਜੁੱਤੀ ਜਾਂ ਡਾਂਗ ਤੇ ਝੰਬ ਸੁੱਟਦਾ ਸ਼ਰਾਬੀ ਪਤੀ ।

ਗੁੱਸੇ ‘ਚ ਆਇਆ ਆਖਦਾ , “ਜਰ੍ਹਾ ਫੜਾ ਮੇਰੀ ਜੁੱਤੀ…। ਫੜਾ ਮੈਨੂੰ ਡਾਂਗ । ਦੇਵਾਂ ਤੈਨੂੰ ਤੇਲ…।”

ਉਹ ਵੀ ਜਾਣ ਗਈ ਸੀ ਆਪਣੀ ਨਿੱਤ ਦੀ ਮਾਰ-ਕੁਟਾਈ ਨੂੰ ।ਇਸੇ ਕਰਕੇ ਆਪ ਹੀ ਫੜਾ ਦਿੰਦੀ ਜੋ ਉਹ ਮੰਗਦਾ ਜੁੱਤੀ, ਡਾਂਗ ਜਾਂ…।

ਜਵਾਕਾਂ ਨੂੰ ਸਕੂਲ ਛੱਡਣ ਗਈ ਤਾਂ ਕੰਧ ਤੇ ਲਿਖਿਆ ਮਾਟੋ ‘ਜ਼ੁਲਮ ਸਹਿਣਾ ਵੀ ਪਾਪ ਹੈ’ ਅੱਠ ਪੜ੍ਹੀ ਤੇ ਅਸਰ ਕਰ ਗਿਆ ।

ਅੱਜ ਵੀ ਪਤੀ ਨੇ ਦਾਲ ‘ਚ ਲੂਣ ਘੱਟ ਦਾ ਬਹਾਨਾ ਘੜਦਿਆਂ ਡਾਂਗ ਮੰਗੀ ।

ਉਹ ਡਾਂਗ ਲੈ ਤਾਂ ਆਈ ਪਰ ਪਤੀ ਨੂੰ ਫੜਾਉਣ ਦੀ ਥਾਂ ਉਹਦੇ ਮੌਰਾਂ ਵਿੱਚ ਠਾਹ ਜੜ੍ਹ ਦਿੱਤਾ । ਤੇ ਬੋਲੀ , “ਜੇ ਪਤੀ ਤੇ ਹੱਥ ਚੁੱਕਣਾ ਪਾਪ ਹੈ ਤਾਂ ਔਰਤ ਤੇ ਹੱਥ ਚੁੱਕਣਾ ਵੀ ਪਾਪ ਹੈ ।”

ਦੋ ਡਾਂਗਾਂ ਖਾ ਕੇ ਨਿੱਸਲ ਹੋਇਆ ਪਤੀ ਹੱਥ ਜੋੜੀ ਅੱਗੇ ਤੋਂ ਤੌਬਾ ਕਰ ਰਿਹਾ ਸੀ ।

(ਸਿੰਮੀਪ੍ਰੀਤ ਕੌਰ)
 
Top