ਜਦੋਂ ਘੋੜੀ ਚੜਿਆ ਕੁੱਬਾ

ਜਦੋਂ ਘੋੜੀ ਚੜਿਆ ਕੁੱਬਾ

ਉਹ ਦਿਨ ਡੁੱਬਾ ਜਦ ਘੋੜੀ ਚੜ੍ਹਿਆ ਕੁੱਬਾ ਪੜ੍ਹ ਕੇ ਮੈਨੂੰ ਵਿਚਾਰੇ ਕੁੱਬੇ ‘ਤੇ ਰੋਣਾ ਅਇਆ ਜੋ ਘੋੜੀ ਲਈ ਤਰਸਦਾ ਮਰ
ਜਾਂਦਾ ਹੈ। ਮੈਨੂੰ ਕੁੱਬੇ ਤੇ ਪਿੰਡ ਦੀ ਉਸ ਗਰੀਬ ਬੁੜ੍ਹੀ ਦੇ ਪੁੱਤਰ ਦੀ ਨਾਕਾਮ ਹਸਰਤ
‘ਚ ਕੋਈ ਅੰਤਰ ਨਾ ਦਿਸਿਆ ਜੋ ਲੰਬੜਦਾਰੀ ਦਾ ਇੱਛੁਕ ਹੈ ਪਰ ਮਾਂ ਦਾ ਇਹ ਸੱਚ, ਪੁੱਤ ਜੇ
ਸਾਰਾ ਪਿੰਡ ਵੀ ਮਰ ਜਾਏ ਤਾਂ ਵੀ ਤੈਨੂੰ ਕਿਸੇ ਲੰਬੜਦਾਰ ਨਹੀਂ ਬਣਾਉਣਾ ਦਾ ਸ਼ਿਕਾਰ ਹੈ।
ਬਾਕੀ ਸੰਪਾਦਕੀ ਵਿਚ ਜਿਸ ਸਿਆਸੀ ਕੁੱਬੇ ਦਾ ਜ਼ਿਕਰ ਛੇੜਿਆ ਹੈ ਮੈਂ ਉਸ ਬਾਰੇ ਨਾ ਫਿਕਰ
ਕਰਾਂਗਾ ਨਾ ਜ਼ਿਕਰ। ਪਰ ਇਸ ਲੇਖ ਨੇ ਮੇਰੀ ਕਲਮ ਮੋਹਰੇ ਇੱਕ ਆਮ ਕੁੱਬਾ ਲਿਆ ਕੇ ਰੱਖ
ਦਿੱਤਾ ਹੈ। ਇਕ ਘੋੜੀ ਖੜ੍ਹੀ ਕਰ ਦਿੱਤੀ ਹੈ, ਜੋ ਕੁੱਬੇ ਨੂੰ ਲਲਕਾਰ ਲਲਕਾਰ ਕੇ ਕਹਿੰਦੀ
ਹੈ, ‘‘ਜੇ ਹਿੰਮਤ ਹੈ ਤਾਂ ਮੇਰੇ ‘ਤੇ ਚੜ੍ਹ ਕੇ ਦਿਖਾ।‘‘ ਸ਼ਾਇਦ ਘੋੜੀ ਵੀ ਜਾਣਦੀ ਹੈ ਕਿ
ਕੁੱਬਾ ਲੱਖ ਯਤਨ ਕਰੇ ਘੋੜੀ ‘ਤੇ ਚੜ੍ਹ ਹੀ ਨਹੀਂ ਸਕਦਾ। ਭਾਵੇਂ ਸ਼ਾਇਰ ਇਹ ਗੱਲ ਕਹਿੰਦਾ
ਹੈ ਕਿ

ਉਹ ਕੋਨ ਸਾ ਉਕਦਾ ਹੈ, ਜੋ ਹੱਲ ਹੋ ਨਹੀਂ ਸਕਤਾ।
ਹਿੰਮਤ ਕਰੇ ਇਨਸਾਨ, ਤੋ ਕਿਆ ਹੋ ਨਹੀਂ ਸਕਤਾ।

ਐਸਾ ਹਂੌਸਲਾ ਵਧਾਊ ਸ਼ਿਅਰ ਵੀ ਕੁੱਬੇ ਦੇ ਪੱਖ ‘ਚ ਕੁਝ ਨਹੀਂ ਕਰ ਸਕਦਾ। ਉਹ ਕਦੇ ਨਹੀਂ
ਲਿਖਦਾ:

ਪਰਬਤ ਸਾਹਣੇ ਪਿੰਗਲਾ ਵੀ ਅੜ ਸਕਦਾ ਹੈ।
ਯਤਨ ਕਰੇ ਤਾਂ ਕੁੱਬਾ ਘੋੜੀ ਚੜ੍ਹ ਸਕਦਾ ਹੈ।

ਪਤਾ ਨਹੀਂ ਲੱਗਦਾ ਕਿ ਰੱਬ ਦੇ ਕੁੱਬੇ ਨੇ ਕੀ ਮਾਂਹ ਮਾਰੇ ਹਨ? ਉਹ ਕਿਹੜਾ ਜੁਰਮ ਹੈ ਜਿਸ
ਨੇ ਕੁੱਬੇ ਲਈ ਘੋੜੀ ਦੀ ਸਵਾਰੀ ‘ਤੇ ਰੋਕ ਲਾ ਦਿੱਤੀ ਹੈ? ਸ਼ਾਇਦ ਉਸ ਦਾ ਕੁੱਬ ਹੀ ਸਾਰੀਆਂ
ਬਿਮਾਰੀਆਂ ਦੀ ਜੜ੍ਹ ਹੈ। ਕੁੱਬ ਚਾਹੇ ਸਰੀਰਕ ਹੋਵੇ ਜਾਂ ਮਾਨਸਿਕ ਤੇ ਜਾਂ ਫਿਰ ਸਿਆਸੀ,
ਕੁੱਬ ਤਾਂ ਆਖਰ ਕੁੱਬ ਹੈ। ਵੱਡਿਆਂ-ਵੱਡਿਆਂ ਦੀ ਹੁੱਬ ਤੇ ਭੁੱਬ ਖਤਮ ਕਰ ਦਿੰਦਾ ਹੈ।
ਮੰਨਿਆ ਇਹ ਜਾਂਦਾ ਹੈ ਕਿ ਕੁੱਬ ਚਾਹੇ ਆਮ ਆਦਮੀ ਦਾ ਹੈ ਚਾਹੇ ਖਾਸ ਦਾ, ਘੋੜੀ ਦੀ ਮਾਮਲੇ
ਵਿਚ ਇਹਦਾ ਸਲੂਕ ਸਭ ਲਈ ਇਕੋ ਜਿਹਾ ਹੈ। ਆਮ ਆਦਮੀ ਨੂੰ ਤਾਂ ਘੋੜੀ ‘ਤੇ ਚੜ੍ਹਨ ਹੀ ਨਹੀਂ
ਦਿੰਦਾ ਖਾਸ ਆਦਮੀ ਦੇ ਕਈ ਵਾਰ ਘੋੜੀ ‘ਤੇ ਬੈਠਿਆਂ-ਬੈਠਿਆਂ ਹੀ ਕੋਈ ਕੁੱਬ ਪ੍ਰਗਟ ਹੋ
ਜਾਂਦਾ ਹੈ। ਜਦੋਂ ਐਦਾਂ ਹੁੰਦਾ ਹੈ ਤਾਂ ਫਿਰ ਘੋੜੀ ਹੀ ਉਸ ਨੂੰ ਪਟਕਾ ਕੇ ਮਾਰਦੀ ਹੈ।
ਜਦੋਂ ਕੁੱਬ ਪ੍ਰਗਟ ਹੁੰਦਾ ਹੈ ਤਾਂ ਬੰਦੇ ਨੂੰ ਬਾਅਦ ‘ਚ ਪਤਾ ਲੱਗਦਾ ਹੈ ਕਿ ਮੇਰਾ ਸਿਰ
ਤਾਂ ਉਸ ਜਿਨਾਹ ਮੋਹਰੇ ਝੁਕ ਗਿਆ ਹੈ ਜਿਹਦੀ ਬਦਖੋਹੀ ਕਾਰਨ ਮੈਨੂੰ ਡਿਪਟੀ ਪ੍ਰਾਇਮ
ਮਨਿਸਟਰ ਦੀ ਘੋੜੀ ਮਿਲੀ ਸੀ। ਬਸ ਫਿਰ ਨਾ ਡਿਪਟੀ-ਨਾ ਪ੍ਰਾਈਮ ਮਨਿਸਟਰ ਬੱਸ ਕੁੱਬ ਹੀ
ਕੁੱਬ। ਹਾਂ ਜੇ ਫਿਰ ਹੋਣਾ ਕੀ ਹੈ:

ਅਬ ਪਛਤਾਏ ਕਿਆ ਹੋਤ ਜਬ ਚਿੜੀਆਂ ਚੁਗ ਗਈ ਖੇਤ।

ਜਦੋਂ ਚਿੜੀਆਂ ਖੇਤ ਚੁਗਣ ਦੀ ਹਿੰਮਤ ਕਰਨ ਲੱਗ ਜਾਣ ਤਾਂ ਆਮ ਆਦਮੀ ਵੀ ਜਾਣ ਜਾਂਦੇ ਹਨ ਕਿ
ਕੁੱਤੀ ਚੋਰ ਨਾਲ ਰਲ ਚੁੱਕੀ ਹੈ, ਸਾਧ ਸਿਆਸਤ ‘ਚ ਆ ਚੁੱਕੇ ਹਨ ਅਤੇ ਵਾੜ ਖੇਤ ਨੂੰ ਖਾ
ਚੁੱਕੀ ਹੈ। ਜਦੋਂ ਵਾੜ ਖੇਤ ਨੂੰ ਖਾ ਜਾਏ ਤਾਂ ਚੰਦ ਦਾਣੇ ਬੇਚਾਰੀਆਂ ਚਿੜੀਆਂ ਵੀ ਚੁਗ
ਜਾਣ ਤਾਂ ਕੀ ਫਰਕ ਪੈਂਦਾ ਹੈ। ਆਖਰ ਚਿੜੀ ਹੀ ਹੈ। ਪਿੱਦੀ ਦਾ ਸ਼ੋਰਬਾ ਕਿੰਨਾ ਕੁ ਬਣਾ
ਲਵੋਗੇ। ਚਿੜੀ ਨੂੰ ਜਿੰਨਾ ਮਰਜ਼ੀ ਖੇਤ ਚੁਗਣ ‘ਚ ਬਦਨਾਮ ਕਰ ਲਵੋ ਕੁਝ ਨਹੀਂ ਘਟਦਾ :-

ਚਿੜੀ ਚੋਂਚ ਭਰ ਲੇ ਗਈ, ਨਦੀ ਨਾ ਘਟਿਓ ਨੀਰ।
ਦਾਨ ਦੀਏ ਧਨ ਨਾ ਘਟੇ ਕਹਿ ਗਏ ਭਗਤ ਕਬੀਰ।

ਚਿੜੀਆਂ ਤੇ ਕੁੜੀਆਂ ਐਵੇਂ ਬਦਨਾਮ ਹਨ। ਚਿੜੀਆਂ ਦੀ ਮੌਤ ‘ਤੇ ਗਵਾਰ ਹੱਸ ਛੱਡਦੇ ਹਨ ਪਰ
ਕੁੜੀਆਂ ਦੀ ਮੂਤੇ ਭਰੂਣ ਹੱਤਿਆ ‘ਤੇ ਗਵਾਰ ਸਿਰਫ ਅਖਬਾਰੀ ਬਿਆਨ ਦਿੰਦੇ ਹਨ। ਖੇਤ ਚੁਗਣ
ਲਈ ਚਿੜੀਆਂ ਦਾ ਕੁੱਬ ਐਵੇਂ ਬਦਨਾਮ ਹੈ। ਵਾੜ ਨੂੰ ਅਸੀਂ ਹੀ ਵੋਟਾਂ ਪਾਉਂਦੇ ਹਾਂ ਪਤਾ
ਉਦੋਂ ਚਲਦਾ ਹੈ ਜਦੋਂ ਇਹ ਕੁੱਬ ਜ਼ਾਹਿਰ ਹੋ ਜਾਂਦੇ ਹਨ ਅਤੇ ਅਦਾਲਤਾਂ ਇਨ੍ਹਾਂ ਨੂੰ ਕਾਤਲ
ਕਰਾਰ ਦਿੰਦੀਆਂ ਹਨ ਅਤੇ ਜੇਲਾਂ ‘ਚ ਕੁੱਬ ਸਮੇਤ ਬੰਦ ਕਰ ਦਿੰਦੀਆਂ ਹਨ। ਮੈਂ ਸੋਚਦਾ ਹਾਂ
ਤੁਸੀਂ ਵੀ ਸੋਚੋ ਕਿ ਵੋਟਾਂ ਪਾਉਣ ਸਮੇਂ ਅਸੀਂ ਕੁੱਬ ਕਿਉਂ ਨਹੀਂ ਦੇਖਦੇ ਵੋਟਾਂ ਤੋਂ
ਬਾਅਦ ਹੀ ਕਿਉਂ ਪਤਾ ਲੱਗਦਾ ਹੈ ਕਿ ਜਿਨ੍ਹਾਂ ਨੂੰ ਅਸੀਂ ਨੋਟ, ਭੁੱਕੀ, ਸ਼ਰਾਬ ਤੇ ਅਫੀਮ
ਛੱਕ ਕੇ ਘੋੜੀ ‘ਤੇ ਚਾੜ੍ਹਿਆ ਉਹ ਕਈ ਹਜ਼ਾਰ ਕਰੋੜ ਦੇ ਕੁੱਬ ਡਕਾਰ ਗਏ ਹਨ। ਉਹ ਟੀਂਡੇ,
ਟਮਾਟਰਾਂ ਤੇ ਭਿੰਡੀਆਂ ਦੇ ਨਾਮ ‘ਤੇ ਜ਼ਮੀਨਾਂ ‘ਤੇ ਕੁੱਬ ਪਾਲ ਰਹੇ ਹਨ। ਉਹ ਕਾਤਲ ਹਨ,
ਬਲਾਤਕਾਰੀ ਹਨ, ਭੂਤਪੂਰਵਕ ਤੇ ਵਰਤਮਾਨ ਦੇ ਡਾਕੂ ਹਨ, ਨੂੰਹਾਂ ਦੇ ਹੱਤਿਆਰੇ ਹਨ। ਸਾਡੇ
ਘੋੜੀ ਚਾਹੜੇ ਜਦੋਂ ਅਦਾਲਤਾਂ ਜੇਲ੍ਹਾਂ ‘ਚ ਸੁੱਟਦੀਆਂ ਤਾਂ ਸਾਨੂੰ ਡੁੱਬ ਕੇ ਮਰਨ ਲਈ
ਚੱਪਣੀ ਕਿਉਂ ਨਹੀਂ ਲੱਭਦੀ?

ਹਾਂ ਗੁਰੂ ਪਿਆਰਿਓ, ਗੱਲ ਸਧਾਰਨ ਮੁਹਾਵਰੇ ਦੀ ਸੀ ਖਾਸ ਮੁਹਾਵਰਿਆਂ ਵੱਲ ਨਹੀਂ ਸਕਦਾ।
ਅਸੀਂ ਆਖ ਦਿੰਦੇ ਹਾਂ ਕਿ ਜਿਸ ਦਿਨ ਕੁੱਬਾ ਘੋੜੀ ਚੜ੍ਹ ਗਿਆ ਉਹ ਦਿਨ ਡੁੱਬਣ ਵਾਲਾ ਹੀ
ਹੈ। ਮੁਹਾਵਰੇ ਦੇ ਸ਼ਬਦ ਹੀ ਨਹੀਂ ਅਸਰ ਵੀ ਭਿਆਨਕ ਹਨ। ਕੀ ਜੇ ਕੁੱਬਾ ਘੋੜੀ ਚੜ੍ਹ ਜਾਏ
ਤਾਂ ਉਸ ਨਾਲ ਘੋੜੀ ਦੀ ਬੇਇੱਜ਼ਤੀ ਹੁੰਦੀ ਹੈ। ਅਸੀਂ ਭੁੱਲ ਜਾਂਦੇ ਹਾਂ ਕਿ ਰਮਾਇਣ ਵਿਚ
ਕੁਬਜਾਂ ਦਾ ਰੋਲ ਵੀ ਹੈ। ਭਾਵੇਂ ਅਸੀਂ ਇਹ ਰੋਲ ਸ਼ਲਾਘਾਯੋਗ ਨਹੀਂ ਮੰਨਦੇ ਪਰ ਇੱਕ ਗੱਲ
ਤਾਂ ਹੈ ਕਿ ਭਗਵਾਨ ਰਾਮ ਜੀ ਦੀ ਟਿਕਾਣੇ ਪਈ ਲੱਤ ਨੇ ਕੁਬਜਾਂ ਦਾ ਕੁੱਬ ਸਦਾ ਲਈ ਖਤਮ
ਕਰਕੇ ਕੁੱਬੇ ਸਮਾਜ ਦੇ ਪੱਖ ਵਿਚ ਇੱਕ ਆਸ਼ਾਵਾਦੀ ਮੁਹਾਵਰਾ ਬਣਾ ਦਿੱਤਾ ‘‘ਕੁੱਬੇ ਦੇ ਵੱਜੀ
ਲੱਤ ਉਹਨੂੰ ਰਾਮ ਆ ਗਈ।‘‘ ਕੁਬਜਾਂ ਨੂੰ ਬੇਸ਼ੱਕ ਭਗਵਾਨ ਰਾਮ ਜੀ ਦੇ ਬਨਵਾਸ ਦਾ ਕਾਰਨ
ਮੰਨਿਆ ਜਾਂਦਾ ਹੈ ਪਰ ਕੁਬਜਾਂ ਦੀ ਕੁੱਬੀ ਸੋਚ ਸਦਕਾ ਹੀ ਪਤਾ ਲੱਗਦਾ ਹੈ ਕਿ :-

ਧਰਤੀ ਜੇਡ ਗਰੀਬ ਨਾ ਕੋਈ ਸੀਤਾ ਜੇਡ ਨਾ ਮਾਤਾ। ਲੱਛਮਣ ਜੇਡ ਜਤੀ ਨਾ ਕੋਈ, ਭਰਤ ਜੇਡ ਨਾ
ਭਰਾਤਾ।

ਦੁਨੀਆਂ ਮਾਣ ਕਰਦੀ ਰੱਬ ਸਭਨਾਂ ਦਾ ਦਾਤਾ।

ਕੁਬਜਾਂ ਦਾ ਕੁੱਬ ਜਿੰਨਾ ਮਰਜ਼ੀ ਬਦਨਾਮ ਹੋਵੇ ਉਸ ਸਦਕਾ ਭਗਵਾਨ ਰਾਮ ਦੀ ਆਗਿਆਕਾਰਤਾ,
ਸੀਤਾ ਜੀ ਦਾ ਪਤੀਵ੍ਰਤਾ ਧਰਮ, ਲਛਮਣ ਦਾ ਵੀਰ ਪਿਆਰ, ਭਰਤ ਦਾ ਤਿਆਗ ਤੇ ਹੋਰ ਬਹੁਤ ਕੁਝ
ਸਾਨੂੰ ਪ੍ਰਾਪਤ ਹੋਇਆ। ਸ਼ਾਇਦ ਭਗਵਾਨ ਰਾਮ ਨੇ ਕੁਬਜਾਂ ਦਾ ਕੁੱਬ ਖਤਮ ਕਰਕੇ ਉਸ ਨੂੰ
ਪ੍ਰੀ-ਪੇਡ ਇਨਾਮ ਦਿੱਤਾ।

ਸਾਡੀਆਂ ਅਦਾਲਤਾਂ ਨੇ 2006 ‘ਚ ਕਾਫੀ ਕੁੱਬਿਆਂ ਦਾ ਕੁੱਬ ਜ਼ਾਹਿਰ ਕੀਤਾ ਹੈ ਜੋ ਕੁੱਬੇ
ਹੁੰਦਿਆਂ ਵੀ ਲਾਫਟਰ ਸ਼ੋਅ ਸੰਸਦ ਤੱਕ ਘੋੜੀਆਂ ਦੇ ਮਾਲਕ ਸਨ। ਅਜਿਹੇ ਸਿਆਸੀ ਧਾਰਮਿਕ
ਕੁੱਬਿਆਂ ਨੇ ਆਮ ਆਦਮੀ ਦੇ ਕੁੱਬ ਨੂੰ ਹਮੇਸ਼ਾ ਹੀਣਾ ਰੱਖਿਆ। ਉਹ ਲੰਗੜੇ ਹੋਣ ਦੇ ਬਾਵਜੂਦ
ਵੀ ਤੈਮੂਰ ਤੇ ਕੈਦੋਂ ਦੇ ਰੂਪ ਵਿਚ ਘੋੜੀਆਂ ਨਾਲ ਮਨਮਾਨੀ ਕਰਦੇ ਰਹੇ। ਦਿਮਾਗੀ ਪੱਖੋਂ
ਕੁੱਬੇ ਹੋ ਕੇ ਮੁਹੰਮਦ ਤੁਗਲਕੀ ਚੰਮ ਦੇ ਸਿੱਕੇ ਚਲਾਉਂਦੇ ਰਹੇ। ਕਿਸੇ ਨੇ ਵੀ ਇਹ ਯਤਨ
ਨਹੀਂ ਕੀਤਾ ਕਿ ਸਰੀਰਕ ਪੱਖੋਂ ਕੁੱਬੇ ਲੋਕਾਂ ਲਈ ਵੀ ਘੋੜੀ ‘ਤੇ ਚੜ੍ਹਨ ਦਾ ਵਸੀਲਾ ਬਣਾਇਆ
ਜਾਏ। ਕੀ ਕੁੱਬੇ ਸੋਚਦੇ ਨਹੀਂ? ਜੇ ਉਹ ਵਧੀਆ ਫੁੱਟਬਾਲ ਨਹੀਂ ਖੇਡ ਸਕਦੇ ਤਾਂ ਕੀ ਹੋਇਆ?
ਜੇ ਉਹ ਕ੍ਰਿਕਟ ਖਿਡਾਰੀ ਨਹੀਂ ਬਣ ਸਕਦੇ ਤਾਂ ਕੀ ਤੂਫਾਨ ਆ ਗਿਆ?

ਉਹ ਚੰਗੇ ਸੰਗੀਤ ਦੀ ਘੋੜੀ ਦੇ ਮਾਲਕ ਤਾਂ ਬਣ ਸਕਦੇ ਹਨ। ਉਹ ਚੰਗੇ ਸਤਰੰਜ ਖਿਡਾਰੀ ਬਣ
ਸਕਦੇ ਹਨ। ਪਰ ਇਸ ਮੋਢਾ ਮਾਰੂ ਯੁੱਗ ‘ਚ ਐਸਾ ਹੋਣ ਕੌਣ ਦਿੰਦਾ ਹੈ। ਘੋੜੀ ‘ਤੇ ਕਾਬਜ਼
ਸਿਆਸਤਦਾਨ ਇਹ ਸੋਚਦੇ ਰਹੇ ਕਿ ਕੁੱਬੇ ਵਧੀਆ ਮੰਗਤੇ ਹੋ ਸਕਦੇ ਹਨ। ਇਹਨਾਂ ਨੂੰ ਸੜਕਾਂ
‘ਤੇ ਬਿਠਾ ਦਿਓ, ਕਾਸਾ ਇਹਨਾਂ ਮੋਹਰੇ ਰੱਖ ਦਿਓ ਤੇ ਆਪ ਇਹਨਾਂ ਦੀ ਵੋਟ ਸਹਾਰੇ ਨੋਟ ਕਮਾਓ
ਤੇ ਚੋਣਾਂ ਸਮੇਂ ਸਿਆਸੀ ਘੋੜੇ ਦੌੜਾਓ ਤੇ ਫਿਰ ਝੰਡੀ ਵਾਲੀ ਕਾਰ ਵਿਚ ਘੋੜੇ ਵੇਚ ਕੇ ਸਦਾ
ਲਈ ਸੌਂ ਜਾਓ। ਜਿਨ੍ਹਾਂ ਦੇ ਕੁੱਬ ਲੁਕੇ ਹੋਏ ਹਨ ਉਹਨਾਂ ਕਦੇ ਵੀ ਆਪਣੇ ਬਰਾਬਰ ਅਸਲੀ ਤੇ
ਸ਼ੁੱਧ ਸਰੀਰਕ ਕੁੱਬੇ ਖੜੇ ਨਹੀਂ ਹੋਣ ਦੇਣੇ। ਲੋੜ ਹੈ ਕੁੱਬੇ ਆਪਣੀ ਹੋਂਦ ਮਨਵਾਉਣ। ਕੀ
ਹੋਇਆ ਜੇ ਤੁਸੀਂ ਕੁੱਬੇ ਹੋ ਪਰ ਤੁਸੀਂ ਉਹਨਾਂ ਕੁੱਬਿਆਂ ਜੇ ਤੁਸੀਂ ਕੁੱਬੇ ਹੋ ਪਰ ਤੁਸੀਂ
ਉਹਨਾਂ ਕੁੱਬਿਆਂ ਨਾਲੋਂ ਹਜ਼ਾਰ ਦਰਜੇ ਚੰਗੇ ਹੋ ਜਿਨ੍ਹਾਂ ਸ਼ਹੀਦਾਂ ਦੇ ਕਫਨਾਂ ‘ਚੋਂ
ਦਲਾਲੀ ਖਾਧੀ। ਉਹ ਫਿਰਕਾਪ੍ਰਸਤ ਤੇ ਮਤਲਬਪ੍ਰਸਤ ਕੁੱਬੇ ਤੁਹਾਡੇ ਕੁੱਬ ਸਾਹਮਣੇ ਕਮਜ਼ੋਰ ਹਨ
ਜੋ ਗੰਗਾ ਗਏ ਗੰਗਾ ਰਾਮ ਤੇ ਜਮਨਾ ਗਏ ਜਮਨਾ ਦਾਸ ਬਣ ਜਾਂਦੇ ਹਨ। ਜ਼ਰਾ ਹੰਭਲਾ ਮਾਰੋ,
ਹਿੰਮਤ ਕਰੋ ਘੋੜੀ ‘ਤੇ ਚੜ੍ਹਨਾ ਮੁਸ਼ਕਲ ਨਹੀਂ ਹੈ ਲੋੜ ਸਿਰਫ ਸਿਆਸੀ ਕੁੱਬਿਆਂ ਦੇ ਘੇਰੇ
 
Top