ਛੈਲ ਛਬੀਲੇ ਗੱਭਰੂ ਸੋਹਣੇ

ਛੈਲ ਛਬੀਲੇ ਗੱਭਰੂ ਸੋਹਣੇ
ਛੈਲ ਛਬੀਲੇ ਗੱਭਰੂ ਸੋਹਣੇ, ਲੱਗਦੇ ਨੇ ਪੰਜਾਬੀ,
ਬਈ ਮੇਲੇ ਨੂੰ ਜਾਂਦੇ, ਰੱਖਦੇ ਟੌਹਰ ਨਵਾਬੀ,

ਮੁੱਛਾਂ ਨੂੰ ਉਹ ਖੂੰਡੀਆਂ ਕਰਾਉਦੇ,
ਤੇਲ ਸੰਮਾਂ ਵਾਲੀ ਡਾਂਗ ਨੂੰ ਲਾਉਦੇ,
ਕੋਲ ਰੱਖਦੇ ਕਾਰ ਦੀ ਚਾਬੀ.....

ਆਕੜ ਨਾਲ ਕਰਦੇ ਸਰਦਾਰੀ,
ਦੁਸ਼ਮਣ ਤੇ ਸਦਾ ਰਹਿੰਦੇ ਭਾਰੀ,
ਉਹ ਦਿੰਦੇ ਮੋੜ ਜਵਾਬੀ.....

ਚਾਦਰੇ ਬੰਨਦੇ ਉਹ ਪੱਟ ਦੇ,
ਜਿਗਰੇ ਦੇਖੋ ਭੋਲੇ ਜੱਟ ਦੇ,
ਮੇਲੇ ਚ ਬੰਨਦੇ ਪੱਗ ਗੁਲਾਬੀ.....

ਜਸਬੀਰ ਵੇ ਲੁਧਿਆਣੇ ਵਾਲਿਆ,
ਗੱਲਾਂ ਲਿਖੇ ਸੱਚ ਬਾਰਾ ਤਾਲਿਆ,
ਤੂੰ ਕਰਦਾ ਕੰਮ ਹਿਸਾਬੀ.......

ਜਸਬੀਰ ਸਿੰਘ ਸੋਹਲ 29.8.2012
 
Top