ਚੋਰੀ

Mandeep Kaur Guraya

MAIN JATTI PUNJAB DI ..
ਲੰਚ ਕਰਨ ਤੋਂ ਬਾਅਦ ਤਿੰਨੋਂ ਦੋਸਤ ਬਾਹਰ ਗਰਾਊਂਡ 'ਚ ਖੇਡਣ 'ਚ ਰੁੱਝ ਗਏ। ਥੋੜ੍ਹੀ ਹੀ ਦੇਰ ਬਾਅਦ ਸਚਿਨ ਨੇ ਸੌਰਭ ਨੂੰ ਕਿਹਾ, ''ਸੌਰਭ ਤੂੰ ਜ਼ਰਾ ਕਲਾਸ 'ਚ ਜਾ ਕੇ ਸਾਡੇ ਤਿੰਨਾਂ ਦੇ ਬਸਤੇ 'ਤੇ ਨਜ਼ਰ ਮਾਰ ਕੇ ਆ। ਕੀ ਪਤਾ ਸਾਡੇ ਬਸਤੇ 'ਚੋਂ ਵੀ ਕੁਝ ਗਾਇਬ ਹੋ ਜਾਏ।''
''ਰਾਹੁਲ ਨੂੰ ਹੁਣ ਤਕ ਤਾਂ ਮੁੜ ਆਉਣਾ ਚਾਹੀਦਾ ਸੀ।'' ਸੌਰਭ ਨੇ ਮਨ ਹੀ ਮਨ ਸੋਚਿਆ ਅਤੇ ਸਚਿਨ ਨੂੰ ਕਿਹਾ, ''ਮੈਂ ਜ਼ਰਾ ਰਾਹੁਲ ਨੂੰ ਦੇਖਦਾ ਹਾਂ ਪਤਾ ਨਹੀਂ ਕੀ ਕਰਨ ਲੱਗਿਆ?''
''ਹਾਂ, ਦੇਖ ਤਾਂ।'' ਸਚਿਨ ਬੋਲਿਆ।
ਸੌਰਭ ਦੌੜਦੇ ਹੋਏ ਕਲਾਸ ਵੱਲ ਗਿਆ ਗਿਆ ਪਰ ਕਲਾਸ ਦੇ ਦਰਵਾਜ਼ੇ 'ਤੇ ਪਹੁੰਚ ਕੇ ਉਹ ਹੱਕਾ-ਬੱਕਾ ਰਹਿ ਗਿਆ। ਉਸ ਨੇ ਦੇਖਿਆ ਕਿ ਰਾਹੁਲ ਨੇ ਆਪਣੀ ਪਿਛਲੀ ਲਾਈਨ 'ਚ ਪਏ ਇਕ ਬਸਤੇ 'ਚੋਂ ਕਿਤਾਬ ਕੱਢ ਕੇ ਆਪਣੇ ਬਸਤੇ 'ਚ ਪਾ ਲਈ।
ਸੌਰਭ ਨੂੰ ਮਾਜਰਾ ਸਮਝਦਿਆਂ ਦੇਰ ਨਾ ਲੱਗੀ ਕਿ ਰਾਹੁਲ ਨੇ ਕਿਤਾਬ ਚੋਰੀ ਕਰ ਲਈ ਹੈ। ਖੈਰ, ਸੌਰਭ ਕੁਝ ਨਹੀਂ ਬੋਲਿਆ ਅਤੇ ਦੱਬੇ ਪੈਰੀਂ ਪਰਤ ਆਇਆ ਅਤੇ ਸਚਿਨ ਨੂੰ ਸਾਰੀ ਗੱਲ ਸੁਣਾਈ। ਸੁਣ ਕੇ ਸਚਿਨ ਨੇ ਹੈਰਾਨੀ ਨਾਲ ਪੁੱਛਿਆ, ''ਕੀ ਸੱਚਮੁਚ?''
''ਹਾਂ ਸਚਿਨ।'' ਸੌਰਭ ਨੇ ਵਿਸ਼ਵਾਸ ਭਰੇ ਸੁਰ 'ਚ ਕਿਹਾ, ''ਮੈਂ ਸਭ ਕੁਝ ਆਪਣੀਆਂ ਅੱਖਾਂ ਨਾਲ ਦੇਖ ਕੇ ਆ ਰਿਹਾ ਹਾਂ।''
ਸਚਿਨ ਨੇ ਕੁਝ ਸੋਚਿਆ ਅਤੇ ਸੌਰਭ ਨੇ ਕਿਹਾ, ''ਕਿਤੇ ਅਜਿਹਾ ਤਾਂ ਨਹੀਂ ਕਿ ਰਾਹੁਲ ਨੇ ਹੀ ਸਾਡੀ ਕਲਾਸ 'ਚ ਰੌਲਾ ਮਚਾਇਆ ਹੋਇਆ ਹੈ।''
''ਹਾਂ ਮੈਨੂੰ ਵੀ ਅਜਿਹਾ ਹੀ ਲੱਗ ਰਿਹਾ ਹੈ।'' ਸੌਰਭ ਬੋਲਿਆ, ''ਰੋਜ਼ ਸਚਿਨ ਕਿਸੇ ਨਾ ਕਿਸੇ ਬਹਾਨੇ ਲੰਚ ਦੇ ਸਮੇਂ ਕਲਾਸ 'ਚ ਜਾਂਦਾ ਹੈ, ਜਦੋਂ ਬਾਕੀ ਸਭ ਲੜਕੇ ਬਾਹਰ ਖੇਡ ਰਹੇ ਹੁੰਦੇ ਹਨ।''
ਸਚਿਨ ਨੂੰ ਹੁਣ ਵੀ ਯਕੀਨ ਨਹੀਂ ਹੋ ਰਿਹਾ ਸੀ ਕਿ ਰਾਹੁਲ ਅਜਿਹਾ ਵੀ ਕਰ ਸਕਦਾ ਹੈ, ਇਸ ਲਈ ਉਸ ਨੇ ਸੌਰਭ ਨੂੰ ਕਿਹਾ, ''ਸਾਨੂੰ ਰਾਹੁਲ ਨੂੰ ਇਸ ਤਰ੍ਹਾਂ ਚੋਰ ਨਹੀਂ ਸਮਝਣਾ ਚਾਹੀਦਾ। ਹੋ ਸਕਦਾ ਹੈ ਕਿ ਤੈਨੂੰ ਦੇਖਣ 'ਚ ਕੋਈ ਭੁਲੇਖਾ ਲੱਗਾ ਹੋਵੇ।''
ਇਸ 'ਤੇ ਸੌਰਭ ਗੁੱਸੇ 'ਚ ਆ ਗਿਆ ਅਤੇ ਬੋਲਿਆ, ''ਠੀਕ ਹੈ ਹੁਣ ਤੋਂ ਮੈਂ ਉਸ 'ਤੇ ਨਜ਼ਰ ਰੱਖਾਂਗਾ। ਜੇਕਰ ਮੇਰੀ ਗੱਲ ਸੱਚ ਨਾ ਹੋਈ ਤਾਂ ਕਹਿਣਾ।''
''ਅਤੇ ਤੇਰੀ ਗੱਲ ਸੱਚ ਨਿਕਲੀ ਤਾਂ ਅਸੀਂ ਦੋਵੇਂ ਮਿਲ ਕੇ ਉਸ ਨੂੰ ਅਜਿਹੀ ਸਜ਼ਾ ਦੇਵਾਂਗੇ ਕਿ ਉਸ ਦੀ ਇਹ ਆਦਤ ਹਮੇਸ਼ਾ ਲਈ ਛੁੱਟ ਜਾਵੇਗੀ।''
ਸਚਿਨ, ਸੌਰਭ ਅਤੇ ਰਾਹੁਲ ਤਿੰਨੋਂ ਛੇਵੀਂ ਕਲਾਸ 'ਚ ਪੜ੍ਹਦੇ ਸਨ। ਉਨ੍ਹਾਂ ਦੇ ਘਰ ਵੀ ਕੋਲ-ਕੋਲ ਸਨ, ਇਸ ਲਈ ਤਿੰਨੋਂ ਇਕੱਠੇ ਸਕੂਲ ਆਉਂਦੇ ਅਤੇ ਇਕੱਠੇ ਹੀ ਜਾਂਦੇ। ਸਕੂਲ 'ਚ ਜਦੋਂ ਲੰਚ ਹੁੰਦਾ ਤਾਂ ਤਿੰਨੋਂ ਨਾਲ ਬੈਠ ਕੇ ਲੰਚ ਕਰਦੇ ਅਤੇ ਬਾਕੀ ਸਮਾਂ ਬਾਹਰ ਗਰਾਊਂਡ 'ਚ ਖੇਡਦੇ।''
ਪਿਛਲੇ ਕੁਝ ਦਿਨਾਂ 'ਚ ਕਲਾਸ 'ਚ ਕਿਸੇ ਨਾ ਕਿਸੇ ਵਿਦਿਆਰਥੀ ਦੀ ਕੋਈ ਨਾ ਕੋਈ ਚੀਜ਼ ਰੋਜ਼ ਚੋਰੀ ਹੋ ਰਹੀ ਸੀ।
ਕੰਪਾਸ, ਕਾਪੀ, ਕਿਤਾਬ, ਪੈੱਨ ਆਦਿ ਦਾ ਗੁੰਮ ਹੋਣਾ ਰੋਜ਼ ਦੀ ਗੱਲ ਹੋ ਗਈ ਸੀ। ਇਨ੍ਹਾਂ ਘਟਨਾਵਾਂ ਕਰਕੇ ਕਲਾਸ ਅਧਿਆਪਕ ਸਮੇਤ ਸਾਰੇ ਵਿਦਿਆਰਥੀ ਪ੍ਰੇਸ਼ਾਨ ਸਨ। ਚੋਰ ਦਾ ਪਤਾ ਲਗਾਉਣ ਦੀ ਹਾਲਾਂਕਿ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਕੋਈ ਸੁਰਾਗ ਨਹੀਂ ਮਿਲ ਰਿਹਾ ਸੀ।
ਰੋਜ਼ ਦੀ ਤਰ੍ਹਾਂ ਅੱਜ ਵੀ ਤਿੰਨੋਂ ਦੋਸਤ ਇਕੱਠੇ ਹੀ ਸਕੂਲ ਤੋਂ ਆ ਰਹੇ ਸਨ ਕਿ ਸਚਿਨ ਨੇ ਸੌਰਭ ਨੂੰ ਕਿਹਾ, ''ਸੌਰਭ ਮੇਰੀ ਤਾਂ ਸਮਝ 'ਚ ਨਹੀਂ ਆ ਰਿਹਾ ਕਿ ਆਖਰ ਸਾਡੀ ਕਲਾਸ 'ਚੋਂ ਰੋਜ਼ ਚੋਰੀ ਕੌਣ ਕਰ ਰਿਹਾ ਹੈ?''
''ਮੇਰੀ ਵੀ ਸਮਝ 'ਚ ਨਹੀਂ ਆ ਰਿਹਾ '' ਸੌਰਭ ਨੇ ਕਿਹਾ, ''ਆਖਰ ਕੌਣ ਹੋ ਸਕਦਾ ਹੈ?''
''ਜਿਨ੍ਹਾਂ ਦੀਆਂ ਕਾਪੀਆਂ ਚੋਰੀ ਹੋ ਗਈਆਂ ਹਨ, ਉਨ੍ਹਾਂ ਨੂੰ ਤਾਂ ਮੁੜ ਕਾਪੀ ਤਿਆਰ ਕਰਨ 'ਚ ਵੀ ਬਹੁਤ ਪ੍ਰੇਸ਼ਾਨੀ ਆਉਂਦੀ ਹੋਵੇਗੀ।''
''ਹਾਂ ਇਹ ਤਾਂ ਹੈ।'' ਸੌਰਭ ਬੋਲਿਆ, ''ਘਰ 'ਚ ਉਨ੍ਹਾਂ ਵਿਚਾਰਿਆਂ ਨੂੰ ਆਪਣੇ ਮੰਮੀ-ਪਾਪਾ ਦੀਆਂ ਝਿੜਕਾਂ ਵੀ ਖਾਣੀਆਂ ਪੈਂਦੀਆਂ ਹੋਣਗੀਆਂ।''
ਹੁਣ ਤਕ ਚੁੱਪਚਾਪ ਚੱਲ ਰਿਹਾ ਰਾਹੁਲ ਅਚਾਨਕ ਬੋਲ ਹੀ ਪਿਆ, ''ਤੁਸੀਂ ਇਹ ਬੇਮਤਲਬੀਆਂ ਗੱਲਾਂ ਕਿਉਂ ਲੈ ਕੇ ਬੈਠੇ ਹੋ। ਜਿਨ੍ਹਾਂ ਦਾ ਸਾਮਾਨ ਚੋਰੀ ਹੋ ਗਿਆ, ਉਹ ਜਾਣਨ, ਅਸੀਂ ਕਿਉਂ ਟੈਨਸ਼ਨ ਲਈਏ?''
''ਰਾਹੁਲ, ਤੇਰਾ ਕਹਿਣਾ ਸਹੀ ਹੈ ਪਰ ਸੋਚ ਕਿ ਹੁਣ ਤਕ ਤਾਂ ਦੂਜਿਆਂ ਦੀਆਂ ਚੀਜ਼ਾਂ ਚੋਰੀ ਹੋਈਆਂ ਹਨ, ਕਲ ਨੂੰ ਸਾਡੀ ਵੀ ਤਾਂ ਹੋ ਸਕਦੀ ਹੈ।'' ਸਚਿਨ ਬੋਲਿਆ।
''ਦੇਖ ਸਚਿਨ, ਚੋਰ ਚਾਹੇ ਕੋਈ ਵੀ ਹੋਵੇ ਪਰ ਉਸ ਦੀ ਇੰਨੀ ਮਜ਼ਾਲ ਨਹੀਂ ਕਿ ਸਾਡੇ ਤਿੰਨਾਂ ਦੇ ਬਸਤੇ 'ਚ ਹੱਥ ਪਾ ਸਕੇ।'' ਰਾਹੁਲ ਨੇ ਕਿਹਾ।
ਗੱਲ ਇਥੇ ਹੀ ਖਤਮ ਹੋ ਗਈ। ਇਸ ਦੇ ਦੋ ਦਿਨ ਬਾਅਦ ਦੀ ਗੱਲ ਹੈ। ਲੰਚ ਕਰਨ ਤੋਂ ਬਾਅਦ ਤਿੰਨੋਂ ਦੋਸਤ ਬਾਹਰ ਗਰਾਊਂਡ 'ਚ ਖੇਡਣ 'ਚ ਰੁੱਝ ਗਏ। ਥੋੜ੍ਹੀ ਹੀ ਦੇਰ ਬਾਅਦ ਸਚਿਨ ਨੇ ਸੌਰਭ ਨੂੰ ਕਿਹਾ, ''ਸੌਰਭ ਤੂੰ ਜ਼ਰਾ ਕਲਾਸ 'ਚ ਜਾ ਕੇ ਸਾਡੇ ਤਿੰਨਾਂ ਦੇ ਬਸਤੇ 'ਤੇ ਨਜ਼ਰ ਮਾਰ ਕੇ ਆ। ਕੀ ਪਤਾ ਸਾਡੇ ਬਸਤੇ 'ਚੋਂ ਵੀ ਕੁਝ ਗਾਇਬ ਹੋ ਜਾਏ।''
''ਹਾਂ, ਮੈਂ ਹੁਣੇ ਦੇਖ ਕੇ ਆਉਂਦਾ ਹਾਂ।'' ਸੌਰਭ ਬੋਲਿਆ।
ਸੌਰਭ ਜਿਵੇਂ ਹੀ ਕਲਾਸ ਵੱਲ ਜਾਣ ਲੱਗਾ, ਰਾਹੁਲ ਝੱਟ ਦੇਣੀ ਬੋਲਿਆ, ''ਤੂੰ ਠਹਿਰ ਸੌਰਭ, ਮੈਂ ਦੇਖ ਕੇ ਆਉਂਦਾ ਹਾਂ।''
''ਠੀਕ ਹੈ, ਤੂੰ ਜਾ।'' ਸੌਰਭ ਬੋਲਿਆ।
ਸੌਰਭ ਦੇ ਕਹਿਣ 'ਤੇ ਰਾਹੁਲ ਕਲਾਸ ਵੱਲ ਚਲਾ ਗਿਆ ਪਰ ਕੁਝ ਦੇਰ ਬਾਅਦ ਵੀ ਜਦੋਂ ਉਹ ਵਾਪਸ ਨਹੀਂ ਆਇਆ ਤਾਂ ਦੋਵੇਂ ਚਿੰਤਤ ਹੋ ਗਏ। ਅਗਲੇ ਦਿਨ ਵੀ ਸੌਰਭ ਦੇ ਸਚਿਨ ਨੂੰ ਕਹਿਣ 'ਤੇ ਰਾਹੁਲ ਹੀ ਜਾਣ ਨੂੰ ਤਿਆਰ ਹੋ ਗਿਆ। ਫਿਰ ਕੀ? ਸੌਰਭ ਨੂੰ ਤਾਂ ਇਸ ਮੌਕੇ ਦੀ ਭਾਲ ਸੀ ਕਿ ਉਹ ਰਾਹੁਲ ਨੂੰ ਚੋਰ ਸਾਬਤ ਕਰ ਸਕੇ।
ਸੌਰਭ ਵੀ ਸਚਿਨ ਨੂੰ ਲੈ ਕੇ ਰਾਹੁਲ ਦੇ ਪਿੱਛੇ-ਪਿੱਛੇ ਗਿਆ ਅਤੇ ਕਲਾਸ ਦੇ ਦਰਵਾਜ਼ੇ 'ਤੇ ਪਹੁੰਚ ਕੇ ਦੋਵੇਂ ਚੁੱਪਚਾਪ ਇਕ ਪਾਸੇ ਲੁਕ ਕੇ ਖੜ੍ਹੇ ਹੋ ਗਏ। ਦੋਵਾਂ ਨੇ ਦੇਖਿਆ ਕਿ ਰਾਹੁਲ ਨੇ ਹੌਲੀ ਦੇਣੀ ਕਿਸੇ ਦੇ ਬਸਤੇ 'ਚੋਂ ਕੋਈ ਸਾਮਾਨ ਕੱਢਿਆ ਅਤੇ ਆਪਣੇ ਬਸਤੇ 'ਚ ਰੱਖ ਲਿਆ। ਹੁਣ ਤਾਂ ਸਚਿਨ ਨੂੰ ਵੀ ਯਕੀਨ ਹੋ ਗਿਆ ਸੀ ਕਿ ਕਲਾਸ 'ਚ ਚੋਰੀ ਰਾਹੁਲ ਹੀ ਕਰ ਰਿਹਾ ਹੈ।
ਦੋਵਾਂ ਨੇ ਮਿਲ ਕੇ ਰਾਹੁਲ ਨੂੰ ਸਬਕ ਸਿਖਾਉਣ ਦੀ ਠਾਣ ਲਈ ਅਤੇ ਅਗਲੇ ਦਿਨ ਰਾਹੁਲ ਦੇ ਬਸਤੇ 'ਚੋਂ ਤਿੰਨ ਕਿਤਾਬਾਂ ਗਾਇਬ ਕਰ ਦਿਤੀਆਂ। ਅਗਲੀ ਸਵੇਰ ਜਦੋਂ ਰੋਜ਼ ਦੀ ਤਰ੍ਹਾਂ ਰਾਹੁਲ ਸਚਿਨ ਦੇ ਘਰ ਸਕੂਲ ਜਾਣ ਲਈ ਆਇਆ ਤਾਂ ਰਾਹੁਲ ਕੁਝ ਉਦਾਸ ਜਿਹਾ ਸੀ। ਸੌਰਭ ਨੇ ਉਸ ਤੋਂ ਪੁੱਛ ਲਿਆ, ''ਰਾਹੁਲ ਕੀ ਗੱਲ ਹੈ, ਅੱਜ ਤੂੰ ਕੁਝ ਉਦਾਸ ਜਿਹਾ ਲੱਗ ਰਿਹਾ ਹੈਂ?''
ਰਾਹੁਲ ਨੇ ਰੋਣਾ ਜਿਹਾ ਮੂੰਹ ਬਣਾ ਕੇ ਕਿਹਾ, ''ਯਾਰ, ਕਲ ਕਲਾਸ 'ਚੋਂ ਮੇਰੀਆਂ ਤਿੰਨ ਕਿਤਾਬਾਂ ਚੋਰੀ ਹੋ ਗਈਆਂ ਹਨ। ਪਾਪਾ ਨੂੰ ਪਤਾ ਚੱਲੇਗਾ ਤਾਂ ਉਹ ਤਾਂ ਮੇਰੀ ਖੱਲ ਖਿੱਚ ਦੇਣਗੇ।''
''ਆਖਰ ਕਲਾਸ ਵਾਲੇ ਚੋਰ ਨੇ ਤੈਨੂੰ ਵੀ ਨਹੀਂ ਛੱਡਿਆ ਨਾ।'' ਸੌਰਭ ਬੋਲਿਆ ਅਤੇ ਰਾਹੁਲ ਦੇ ਚਿਹਰੇ ਦੇ ਹਾਵ-ਭਾਵ ਪੜ੍ਹਨ ਦੀ ਕੋਸ਼ਿਸ਼ ਕਰਨ ਲੱਗਾ ਪਰ ਰਾਹੁਲ ਨੇ ਕੋਈ ਟਿੱਪਣੀ ਕੀਤੇ ਬਿਨਾਂ ਸਿਰ ਝੁਕਾ ਲਿਆ।
ਹੁਣ ਸੌਰਭ ਬੋਲਿਆ, ''ਰਾਹੁਲ, ਅੱਜ ਤੇਰੀਆਂ ਕਿਤਾਬਾਂ ਚੋਰੀ ਹੋ ਗਈਆਂ ਤਾਂ ਤੈਨੂੰ ਆਪਣੇ ਪਾਪਾ ਦੀ ਪਿਟਾਈ ਦਾ ਡਰ ਲੱਗ ਰਿਹਾ ਹੈ ਪਰ ਜ਼ਰਾ ਸੋਚ ਕਿ ਜਿਨ੍ਹਾਂ ਦੀਆਂ ਕਾਪੀਆਂ-ਕਿਤਾਬਾਂ ਆਦਿ ਤੂੰ ਚੋਰੀ ਕੀਤੀਆਂ ਸਨ, ਉਨ੍ਹਾਂ ਨੂੰ ਆਪਣੇ ਘਰ ਵਾਲਿਆਂ ਦੀਆਂ ਕਿੰਨੀਆਂ ਝਿੜਕਾਂ ਸੁਣਨੀਆਂ ਪਈਆਂ ਅਤੇ ਮਾਰ ਖਾਣੀ ਪਈ ਹੋਵੇਗੀ। ਉਨ੍ਹਾਂ ਨੇ ਮੁੜ ਆਪਣੀ ਨਵੀਂ ਕਾਪੀ ਤਿਆਰ ਕਰਨ ਲਈ ਕਿੰਨੀ ਮਿਹਨਤ ਕੀਤੀ ਹੋਵੇਗੀ।''
''ਸ...ਸ...ਸੌਰਭ, ਇਹ ਤੂੰ ਕੀ ਕਹਿ ਰਿਹਾ ਹੈਂ? ਮੈਂ ਭਲਾ ਚੋਰੀ ਕਿਉਂ ਕਰਾਂਗਾ?''
''ਹੁਣ ਲੁਕਣ ਦੀ ਕੋਸ਼ਿਸ਼ ਨਾ ਕਰ। ਅਸੀਂ ਤੈਨੂੰ ਆਪਣੀਆਂ ਅੱਖਾਂ ਨਾਲ ਦੇਖ ਚੁੱਕੇ ਹਾਂ।'' ਸਚਿਨ ਨੇ ਕਿਹਾ ਤਾਂ ਰਾਹੁਲ ਦੀ ਬੋਲਤੀ ਬੰਦ ਹੋ ਗਈ।
''ਅਤੇ ਤੈਨੂੰ ਸਬਕ ਸਿਖਾਉਣ ਲਈ ਤੇਰੀਆਂ ਕਿਤਾਬਾਂ ਅਸੀਂ ਹੀ ਕੱਢੀਆਂ ਹਨ।''
ਰਾਹੁਲ ਚੁੱਪਚਾਪ ਦੋਹਾਂ ਦੋਸਤਾਂ ਨੂੰ ਦੇਖਣ ਲੱਗਾ।
 
Top