'ਚੁੰਨੀ

ਚੰਨੀ‘ ਪੰਜਾਬਣ ਮੁਟਿਆਰ ਦੀ ਪਛਾਣ ਹੈ ਤੇ ਪੰਜਾਬਣ ਦੇ ਸਿਰ ਦਾ ਤਾਜ ਹੈ,
ਜੋ ਉਸਦੇ ਸੁਹੱਪਣ ਤੇ ਮਾਣ ਸਨਮਾਨ ਨੂੰ ਵਧਾਉਂਦੀ ਹੈ।

'ਚੁੰਨੀ‘ ਗੈਰਤ ਦੀ ਪ੍ਰਤੀਕ ਹੈ।
'ਚੁੰਨੀ‘ ਲੱਜਾ ਹੈ, ਹਯਾ ਤੇ ਪਾਕੀਜ਼ਗੀ ਦਾ ਚਿੰਨ ਹੈ।
ਪਿੰਡਾਂ ਦੀਆਂ ਕੁੜੀਆਂ ਵੀ ਇਹ ਪ੍ਰਭਾਵ ਕਬੂਲ ਰਹੀਆਂ ਹਨ। ਉਂਝ ਵੀ ਅੱਜ-ਕੱਲ੍ਹ ਚੁੰਨੀ ਦਾ ਅਕਾਰ ਘਟ ਗਿਆ ਹੈ, ਜਿੱਥੇ ਪਹਿਲਾਂ ਦੋ ਤੋਂ ਢਾਈ ਮੀਟਰ ਲੰਬੀ ਤੇ ਇਕ ਮੀਟਰ ਚੌੜੀ ਚੁੰਨੀ ਸੂਟ ਅਤੇ ਪਹਿਨਣ ਵਾਲੀ ਦੇ ਸੁਹੱਪਣ ਵਿਚ ਜਾਨ ਪਾ ਦਿੰਦੀ ਸੀ, ਉਥੇ ਅੱਜ-ਕੱਲ੍ਹ ਚੁੰਨੀ ਨੂੰ ਸਿਰ ‘ਤੇ ਲੈਣਾ ਤਾਂ ਘਟਿਆ ਹੀ ਹੈ ਪਰ ਬਹੁਤੀਆਂ ਕੁੜੀਆਂ ਦੋਵਾਂ ਮੋਢਿਆਂ ਦੀ ਥਾਂ ਛੋਟੇ ਅਕਾਰ ਦੀ ਚੁੰਨੀ ਇਕ ਮੋਢੇ ‘ਤੇ ਲਟਕਾਈ ਫਿਰਦੀਆਂ ਹਨ। ਟੈਲੀਵਿਜ਼ਨ ਅਤੇ ਫ਼ਿਲਮਾਂ ਨੇ ਫੈਸ਼ਨ ਦੇ ਰੰਗ ਵਿਚ ਸਾਨੂੰ ਇਸ ਕਦਰ ਡੁਬੋ ਦਿੱਤਾ ਹੈ ਕਿ ਅਸੀਂ ਅੱਖਾਂ ਬੰਦ ਕਰਕੇ ਇਸ ਫੈਸ਼ਨ ਦੇ ਖੁਮਾਰ ਵਿਚ ਡੁੱਬ ਰਹੇ ਹਾਂ। ਭਾਵੇਂ ਅੱਜ ਪੱਛਮਵਾਦ ਸਾਡੇ ਪੰਜਾਬੀ ਸੱਭਿਆਚਾਰ ‘ਤੇ ਭਾਰੂ ਹੋ ਰਿਹਾ ਹੈ, ਪਰ ਸਾਡਾ ਪਹਿਰਾਵਾ ਪੱਛਮੀ ਦੇਸ਼ਾਂ ਦੀਆਂ ਔਰਤਾਂ ਵੀ ਅਪਣਾ ਰਹੀਆਂ ਹਨ।
ਅੱਜ-ਕੱਲ੍ਹ ਦੇ ਮਾਪੇ ਆਪਣੀਆਂ ਕੁੜੀਆਂ ਨੂੰ ਬਚਪਨ ਤੋਂ ਹੀ ਸਲਵਾਰ-ਕਮੀਜ਼ ਤੇ ਚੁੰਨੀ ਦੀ ਥਾਂ ਜੀਨ, ਟੌਪ-ਸ਼ਰਟ ਪਹਿਨਾਉਂਦੇ ਹਨ ਕਿਉਂਕਿ ਉਹ ਆਪਣੇ-ਆਪ ਨੂੰ ਮਾਡਰਨ ਅਖਵਾਉਂਦੇ ਹਨ। ਆਪਣੇ ਵਿਰਸੇ ਦੇ ਦਾਇਰਿਆਂ ਤੋਂ ਬਾਹਰ ਹੋ ਕੇ ਮਾਡਰਨ ਅਖਵਾਉਣਾ ਇਕ ਕੋਝਾ ਯਤਨ ਹੈ। ਜੇਕਰ ਇਸੇ ਤਰ੍ਹਾਂ ਹੀ ਪੰਜਾਬਣ ਮੁਟਿਆਰਾਂ ਦਾ ਚੁੰਨੀ ਨੂੰ ਤਿਲਾਂਜਲੀ ਦੇਣ ਦਾ ਰੁਝਾਨ ਜਾਰੀ ਰਿਹਾ ਤਾਂ ਚੁੰਨੀ ਇਕ ਦਿਨ ਅਜਾਇਬ ਘਰਾਂ ਦਾ ਸ਼ਿੰਗਾਰ ਬਣ ਕੇ ਰਹਿ ਜਾਵੇਗੀ ਅਤੇ ਜਿਸ ਤਰ੍ਹਾਂ ਆਖਿਆ ਜਾਂਦਾ ਹੈ ਕਿ ਜੋ ਕੌਮਾਂ ਆਪਣਾ ਸਾਹਿਤ, ਸੱਭਿਆਚਾਰ, ਬੋਲੀ ਤੇ ਪਹਿਰਾਵਾ ਭੁੱਲ ਜਾਂਦੀਆਂ ਹਨ, ਉਹ ਖ਼ਤਮ ਹੋ ਜਾਂਦੀਆਂ ਹਨ। ਪਰ ਅਸੀਂ ਹੁਣ ਵੇਖਣਾ ਹੈ ਕਿ ਅਸੀਂ ਜਿਉਂਦੇ ਰਹਿਣਾ ਹੈ ਜਾਂ...?

ਅੱਜ ਦੀਆਂ ਕੁੜੀਆਂ ਸਿਰ ਤੇ ਚੂੰਨੀ ਲੈ ਕੇ ਰਾਜੀ ਕਿਓਂ ਨਹੀ ਹਨ..??ਕੁੜੀਆਂ ਤੇ ਮੁੰਡੇ ਮੈਨੂੰ ਇਸ ਦਾ ਜਵਾਬ ਦਓ....
4 mobile users--ajj dian kudian sir te chunni lai k raaji kyu nahi han..?? kudian te mundey mainu is da jwaab dwo..


18sld9.jpg
 
mainu is da koi thos reason taa pta ni ,,,k kuriyan chunni lain ton kyu nakhre kardiyan???,,,,,par main hamesha gurudware suit pauna pasand kardi aa...te hamesha paaa k v jaandi aaa,,,,te bahut maan mehsus hunda suit paa ke,,,pta ni ajkal diya kuriyan nu ki hoyea aaaa,,,oh western culture de nashe vich zyada dub gyian han,,, main sareyan nu sirf ehi kehna chaundi aa k apne sabheyachar nu sambho,,,.....or special abroad aayian kurian jo k guru ghar vich jeans paaa k aundiyan aaa,,,:prhath jor ke bainti aa ke please suit pao,,te apna culture sambho..,,,,!!!
kuj vadh ghat likh dita hove taa maafi chauni aaa ,,,,,
 
Top