UNP

ਚਾਂਦੀ ਦੀ ਗੜਬੀ

Go Back   UNP > Contributions > Punjabi Culture

UNP Register

 

 
Old 05-Jan-2010
Und3rgr0und J4tt1
 
ਚਾਂਦੀ ਦੀ ਗੜਬੀ

ਚਾਂਦੀ ਦੀ ਗੜਬੀ
ਮੇਜਰ ਮਾਂਗਟ


--------------------------------------------------------------------------------

ਸਰੂਪ ਸਿੰਘ ਦੀਆਂ ਅੱਖਾਂ ਵਿੱਚੋਂ ਆਪ ਮੁਹਾਰੇ ਅਥਰੂ ਫੇਰ ਛਲਕ ਪਏ। ਉਹ ਸੋਚੀਂ ਡੁੱਬ ਗਿਆ ਤੇ ਉਸਦਾ ਚਿਹਰਾ ਉੱਤਰ ਗਿਆ। ਇਹ ਚਿਹਰਾ ਕਨੇਡਾ ਆਕੇ ਵਸੇ ਦਰਸ਼ਣ ਸਿੰਘ ਦਾ ਵੀ ਕਈ ਵਾਰੀ ਉੱਤਰਿਆ ਸੀ। ਇਹ ਸੋਚ ਸੋਚ ਸਰੂਪ ਸਿੰਘ ਦੀਆਂ ਅੱਖਾਂ ਵਿੱਚੋਂ ਕਿੰਨੀ ਹੀ ਵਾਰੀ ਬੁੱਢੇ ਦਰਿਆ ਦੇ ਵਹਿਣ ਵਾਂਗੂੰ ਅਥਰੂ ਵੱਗੇ ਸਨ। ਆਪਣੀ ਗੱਲ ਉਸ ਨੇ ਕਈ ਵਾਰੀ ਹੋਰਾਂ ਨਾਲ ਸਾਂਝੀ ਕਰਨੀ ਚਾਹੀ ਸੀ ਪਰ ਕਿਸੇ ਕੋਲ ਸਮਾਂ ਹੀ ਨਹੀਂ ਸੀ, ਨਾਂ ਦਰਸ਼ਣ ਦੀ ਪਤਨੀ ਕੋਲ ਤੇ ਨਾਂ ਬੱਚਿਆਂ ਕੋਲ। ਹੁਣ ਤਾਂ ਉਸਦੇ ਬੱਚੇ ਵੀ ਤਰੱਕੀ ਕਰ ਰਹੇ ਸਨ। ਫੈਕਟਰੀਆਂ ਦਾ ਕੰਮ ਛੱਡ ਕੇ ਟਰੱਕ ਚਲਾਉਣ ਲੱਗ ਪਏ। ਲੋਕਾਂ ਵਾਂਗੂੰ ਉਨ੍ਹਾਂ ਦਾ ਵੀ ਵਿਚਾਰ ਸੀ ਕਿ ਟਰੱਕਾਂ ਵਿੱਚ ਪੈਸਾ ਬਹੁਤ ਹੈ। ਤੇ ਇਹ ਪੈਸੇ ਦੀ ਹੀ ਸਾਰੀ ਖੇਡ ਸੀ।
ਪੈਸੇ ਪਿੱਛੇ ਦੌੜਦਾ ਖੁਦ ਦਰਸ਼ਣ ਸਿੰਘ ਕਨੇਡਾ ਆਇਆ ਸੀ ਤੇ ਏਸੇ ਪੈਸੇ ਪਿੱਛੇ ਦੌੜ ਰਹੀ ਸੀ ਹੁਣ ਉਸਦੀ ਔਲਾਦ। ਕਈ ਵਾਰੀ ਲੱਗਦਾ ਕਿ ਲੋਕ ਪੈਸੇ ਦੇ ਅੰਨੇ ਲਾਲਚ ਵਿੱਚ ਸੱਭਿਆਚਾਰ ਦੀਆਂ ਲਛਮਣ ਰੇਖਾਵਾਂ ਵੀ ਪਾਰ ਕਰ ਜਾਂਦੇ ਹਨ। ਸ਼ਾਇਦ ਅੱਜ ਵੀ ਕੋਈ ਅਜਿਹੀ ਹੀ ਗੱਲ ਜਾਪ ਰਹੀ ਸੀ। ਸਰੂਪ ਸਿੰਘ ਨੇ ਸਾਰੇ ਘਰ ਵਿੱਚ ਨਜ਼ਰ ਦੌੜਾਈ। ਘਰ ਵਿੱਚ ਬਚਿੰਤ ਕੌਰ ਤੇ ਛੋਟੇ ਬੱਚਿਆਂ ਤੋਂ ਬਗੈਰ ਕੋਈ ਵੀ ਦਿਖਾਈ ਨਾਂ ਦਿੱਤਾ। ਉਸ ਨੂੰ ਆਪਣੇ ਨਿੱਘੇ ਮਿੱਤਰ ਦਰਸ਼ਣ ਸਿੰਘ ਦੀ ਬਹੁਤ ਯਾਦ ਆਈ ਜੋ ਉਸ ਨਾਲ ਹਰ ਗੱਲ ਸਾਂਝੀ ਕਰ ਲਿਆ ਕਰਦਾ ਸੀ, ਜਿਸ ਨੇ ਹੁਣ ਉਸ ਨੂੰ ਕਦੀ ਨਹੀਂ ਸੀ ਮਿਲਣਾ।

ਕੰਧ ਤੇ ਉਸਦੀ ਵੱਡੀ ਫੋਟੋ ਲਗਾ ਦਿੱਤੀ ਗਈ ਸੀ ਜਿਸ ਤੇ ਨਜ਼ਰਾਂ ਗੱਡਦਿਆਂ ਸਰੂਪ ਸਿੰਘ ਨੇ ਉੱਚੀ ਆਵਾਜ਼ ਵਿੱਚ ਰਸੋਈ ਵਿੱਚ ਕੰਮ ਕਰ ਰਹੀ ਬਚਿੰਤ ਕੌਰ ਨੂੰ ਆਖਿਆ, “ਭੈਣ ਜੀ ਕਿੱਧਰ ਗਏ ਸਭ? ਸਰਦਾਰ ਸਾਹਿਬ ਬਿਨਾਂ ਤਾਂ ਜਿਵੇਂ ਘਰ ਦੀ ਰੌਣਕ ਹੀ ਚਲੀ ਗਈ”।

“ਬੱਸ ਜੀ ਜਾਣਾ ਕਿੱਧਰ ਹੈ, ਪੂਰਿਆਂ ਨਾਲ ਤਾਂ ਪੂਰੇ ਹੁਣ ਹੋਇਆ ਨਹੀਂ ਜਾਂਦਾ। ਪਹਿਲਾਂ ਦੇਖ ਲਉ ਉਧਰ ਕਿੰਨੇ ਦਿਨ ਲੱਗ ਗਏ...। ਮੁੰਡੇ ਕਹਿੰਦੇ ਚੱਲ ਐਨੀਆਂ ਦਿਹਾੜੀਆਂ ਕਾਹਨੂੰ ਭੰਨਣੀਆਂ ਨੇ, ਟਰੱਕ ਦਾ ਗੇੜਾ ਹੀ ਲਾ ਆਉਂਦੇ ਆਂ। ਭੋਗ ਤੋਂ ਪਹਿਲਾਂ ਪਹਿਲਾਂ ਮੁੜ ਆਉਣਗੇ। ਊਂ ਤਾਂ ਮੈਂ ਵੀ ਕਦੀ ਕਦਾਈਂ ਕਿਰਨ ਨੂੰ ਲੈ ਕੇ ਡਿਕਸੀ ਗੁਰੂ ਘਰ ਜਾ ਆਂਉਦੀ ਹਾਂ। ਰਾਸ਼ਣ ਪਾਣੀ ਸਾਰਾ ਦੇ ਆਂਦਾ ਸੀ ਬਾਕੀ ਸਾਰੀ ਜਿੰਮੇਵਾਰੀ ਗੁਰਦੁਆਰੇ ਵਾਲਿਆਂ ਦੀ ਹੈ। ਫੇਰ ਦਿਹਾੜੀਆਂ ਭੰਨਣ ਦਾ ਤਾਂ ਕੋਈ ਫੈਦਾ ਨਹੀਂ। ਨਾਲੇ ਕੰਮ ਤੇ ਮਨ ਹੋਰ ਪਾਸੇ ਪਿਆ ਰਹਿੰਦਾ ਏ। ਕਿਰਨ ਵੀ ਅਜੇ ਹੁਣੇ ਕੰਮ ਤੋਂ ਆਈ ਤੀ। ਆਹ ਸਟੋਰਾਂ ਤੱਕ ਗਈ ਆ ਕਹਿੰਦੀ ਮੈਂ ਬੂਟੀ ਪਾਲਰ ਤੱਕ ਜਾ ਆਵਾਂ, ਫੇਰ ਟੈਮ ਨੀ ਲੱਗਣਾ। ਨਾਲੇ ਭੋਗ ਵਿੱਚ ਦਿਨ ਕਿਹੜਾ ਰਹਿ ਗਏ”। ਬਚਿੰਤ ਕੌਰ ਲਗਾਤਾਰ ਬੋਲੀ ਜਾ ਰਹੀ ਸੀ।

ਸਰੂਪ ਸਿੰਘ ਨੂੰ ਬਚਿੰਤ ਕੌਰ ਦੀਆਂ ਗੱਲਾਂ ਧੁਰ ਅੰਦਰ ਤੱਕ ਪੱਛ ਗਈਆਂ। ਉਸ ਨੂੰ ਦਰਸ਼ਣ ਵਲੋਂ ਸੁਣਾਈਆਂ ਗੱਲਾਂ ਯਾਦ ਆਉਣ ਲੱਗੀਆਂ। ਜਦੋਂ ਉਹ ਆਪਣੀ ਬੇਬੇ ਬਚਨੋਂ ਨੂੰ ਯਾਦ ਕਰਦਾ ਸੀ ਤਾਂ ਉਸ ਦੀਆਂ ਅੱਖਾਂ ਵਿੱਚੋਂ ਵੀ ਹੜ ਵਾਂਗੂੰ ਆਪ ਮੁਹਾਰੇ ਅਥਰੂ ਚੋਣ ਲੱਗ ਪੈਂਦੇ।

ਨਵਾਂ ਸ਼ਹਿਰ ਦੇ ਨਾਲ ਲੱਗਦਾ ਉਨ੍ਹਾਂ ਦਾ ਛੋਟਾ ਜਿਹਾ ਪਿੰਡ ਖਿਜਰਪੁਰ, ਜਿੱਥੇ ਉਨ੍ਹਾਂ ਦੀ ਦਸ ਕੁ ਏਕੜ ਜ਼ਮੀਨ ਸੀ। ਬੇਟ ਦੀ ਧਰਤੀ ਹੋਣ ਕਾਰਨ ਏਥੇ ਜਿਆਦਾ ਪੈਦਾਵਾਰ ਨਹੀਂ ਸੀ ਹੁੰਦੀ। ਦਰਸ਼ਣ ਸਿੰਘ ਦਾ ਪਿਉ ਨਾਹਰ ਸਿੰਘ ਜਵਾਨੀ ਪਹਿਰੇ ਹੀ ਨਸ਼ਿਆਂ ਨੂੰ ਤੁਰ ਪਿਆ ਸੀ। ਉਸਦੇ ਦੱਸਣ ਅਨੁਸਾਰ ਉਹ ਧੂਹਵਾਂ ਚਾਦਰਾ ਲਉਦਾ, ਸਵੇਰੇ ਡੋਡਿਆਂ ਵਾਲੀ ਚਾਹ ਪੀਂਦਾ, ਦੁਪਹਿਰੇ ਮਾਵਾ ਵੀ ਛਕ ਲੈਂਦਾ ਤੇ ਸ਼ਾਮ ਨੂੰ ਸ਼ਰਾਬ ਨਾਲ ਡੱਕ ਕੇ ਆਂਉਦਾ। ਉਸਦੇ ਲੱਛਣ ਦੇਖ ਕੇ ਹੀ ਉਸਦੇ ਮਾਂ ਪਿਉ ਨੇ ਉਸ ਨੂੰ ਸਾਂਝੇ ਪਰਿਵਾਰ ਵਿੱਚੋਂ ਅੱਡ ਕਰ ਦਿੱਤਾ ਸੀ ਕਿ ਸ਼ਾਇਦ ਪਰਿਵਾਰ ਦੀ ਜਿੰਮੇਵਾਰੀ ਪੈਣ ਨਾਲ ਸੁਧਰ ਜਾਵੇ। ਪਰ ਅਜਿਹਾ ਕੁੱਝ ਵੀ ਨਹੀਂ ਸੀ ਹੋਇਆ ਸਗੋਂ ਉਹ ਤਾਂ ਹਰ ਰੋਜ ਪੀ ਕੇ ਬੁੱਕਦਾ ਕਿ ‘ਜਿਸ ਵਿੱਚ ਹਿੰਮਤ ਹੈ ਜੱਟ ਨੂੰ ਰੋਕ ਕੇ ਦਿਖਾਵੇ ਜੇ ਲੱਤਾਂ ਨਾਂ ਵੱਢਦਿਆਂ’। ਉਹ ਸ਼ਰਾਬ ਪੀ ਕੇ ਬਚਨ ਕੌਰ ਨੂੰ ਵੀ ਕੁੱਟਦਾ ਅਤੇ ਦਰਸ਼ਣ ਨੂੰ ਵੀ, ਜਿਸਦੀ ਉਮਰ ਅਜੇ ਦਸ ਬਾਰਾਂ ਸਾਲ ਕੁ ਦੀ ਸੀ। ਪਿਉ ਦੇ ਖਰਚਿਆਂ ਕਾਰਨ ਘਰ ਵਿੱਚ ਤੰਗੀ ਆਉਣ ਲੱਗੀ। ਖੇਤੀ ਦਾ ਕੰਮ ਤਾਂ ਉਸ ਤੋਂ ਹੁੰਦਾ ਨਾਂ ਤੇ ਜ਼ਮੀਨ ਉਸ ਨੇ ਕਿਸੇ ਨੂੰ ਅਧਿਆਰੇ ਤੇ ਦੇ ਦਿੱਤੀ। ਉਹ ਨਸ਼ੇ ਦਾ ਏਨਾਂ ਆਦੀ ਹੋ ਗਿਆ ਕਿ ਉਸ ਨੂੰ ਆਪਣੀ ਉਲਾਦ ਦੀ ਵੀ ਪਰਵਾਹ ਨਾਂ ਰਹੀ। ਉਸ ਦੇ ਦੋ ਕੁੜੀਆਂ ਸਨ ਤੇ ਇੱਕ ਮੁੰਡਾ ਦਰਸ਼ਣ, ਜਿਨਾਂ ਨੂੰ ਉਹ ਕੁੱਟਦਾ ਮਾਰਦਾ ਰਹਿੰਦਾ। ਜਦੋਂ ਕਿਤੇ ਨਸ਼ੇ ਲਈ ਪੈਸੇ ਨਾ ਹੁੰਦੇ ਤਾਂ ਘਰ ਦਾ ਸਮਾਨ ਵੇਚਣ ਤੁਰ ਪੈਂਦਾ ਬਚਨੋਂ ਵਲੋਂ ਰੋਕਣ ਤੇ ਉਸ ਨੂੰ ਕੁੱਟਦਾ।

ਫੇਰ ਘਰ ਦੇ ਸੰਦ ਭਾਂਡੇ ਵੇਚਣ ਦੇ ਨਾਲ ਨਾਲ ਉਸ ਨੇ ਚੋਰੀ ਛਪੋਰੀ ਬਲੈਕਈਏ ਮੁਖਤਿਆਰ ਕੋਲ ਆਪਣੀ ਜ਼ਮੀਨ ਗਹਿਣੇ ਧਰਨੀ ਵੀ ਸ਼ੁਰੂ ਕਰ ਦਿੱਤੀ। ਇੱਕ ਦਿਨ ਤਾਂ ਹੱਦ ਹੀ ਹੋ ਗਈ ਜਦੋਂ ਉਹ ਬਚਨ ਕੌਰ ਦੇ ਦਾਜ ਵਿੱਚ ਲਿਆਂਦੀ ਚਾਂਦੀ ਦੀ ਝਾਲ ਵਾਲੀ ਗੜਬੀ ਵੇਚ ਕੇ ਮੱਕੀ ਦੇ ਦਾਣੇ ਜਿੰਨੀ ਅਫੀਮ ਖਾਹ ਆਇਆ। ਇਹ ਸਾਰੀਆਂ ਗੱਲਾਂ ਸਰੂਪ ਸਿੰਘ ਨੂੰ ਖੁਦ ਦਰਸ਼ਣ ਨੇ ਆਪਣੇ ਮੂੰਹੋਂ ਸੁਣਾਈਆਂ ਸਨ। ਇੱਕ ਦਿਨ ਉਹ ਦੱਸਣ ਲੱਗਿਆ “ਬਾਪੂ ਨੇ ਜਦੋਂ ਬਹੁਤਾ ਹੀ ਕੰਮ ਖਰਾਬ ਕਰ ਦਿੱਤਾ ਤਾਂ ਸ਼ਰੀਕ ਮਿਹਣੇ ਮਾਰਨ ਲੱਗੇ ਕਿ ਐਦਾਂ ਤਾਂ ਕੋਈ ਸਾਕ ਨਾਤਾ ਵੀ ਨਹੀਂ ਹੋਣਾ। ਹੋਰ ਕਿਧਰੇ ਹੱਥ ਪੈਂਦਾ ਨਾਂ ਦੇਖ ਕੇ ਇੱਕ ਦਿਨ ਬਲਾਚੌਰ ਵਾਲਾ ਮਾਸੜ ਬਾਪੂ ਨੂੰ ਕਹਿਣ ਲੱਗਿਆ ਕਿ “ਆਪ ਤਾਂ ਤੂੰ ਕੁੱਝ ਬਣਾਇਅ ਨੀ ਹੁਣ ਜੁਆਕਾਂ ਨੂੰ ਕਾਹਨੂੰ ਰੋਲਦਾ ਏਂ। ਸਾਰਾ ਦੁਆਬਾ ਬਾਹਰਲੇ ਮੁਲਕਾਂ ਨੂੰ ਚਲੇ ਚੱਲਿਆ ਤੂੰ ਵੀ ਕਿਉਂ ਨੀ ਆਪਣਾ ਮੁੰਡਾ ਤੋਰ ਦਿੰਦਾ”। ਗੱਲ ਬਾਪੂ ਦੇ ਮਨ ਲੱਗ ਗਈ ਉਸ ਨੇ ਇਹ ਕੰਮ ਮਾਸੜ ਨੂੰ ਹੀ ਕਰਨ ਨੂੰ ਕਿਹਾ, ਜਿਸ ਦਾ ਮੁੰਡਾ ਪਹਿਲਾਂ ਹੀ ਵਲਾਇਤ ਵਿੱਚ ਸੀ ਤੇ ਫੇਰ ਇੱਕ ਦਿਨ ਦਰਸ਼ਣ ਆਪਣੇ ਮਾਸੜ ਨਾਲ ਜਾ ਕੇ ਵਲਾਇਤ ਜਾਣ ਲਈ ਵਾਊਚਰ ਭੇਜ ਆਇਆ ਤੇ ਕੁੱਝ ਹੀ ਮਹੀਨੇ ਬਾਅਦ ਉਸ ਨੂੰ ਵਲਾਇਤ ਦਾ ਵੀਜ਼ਾ ਮਿਲ ਗਿਆ। ਤੇ ਫੇਰ ਕੁੱਝ ਸਾਲ ਉਹ ਵਲਾਇਤ ਰਹਿ ਕੇ ਬਾਅਦ ਵਿੱਚ ਕਨੇਡਾ ਆ ਗਿਆ।

ਜਦੋਂ ਉਹ ਕਨੇਡਾ ਆਇਆ ਸੀ ਤਾਂ ਉਹ ਦੋਨੋਂ ਰਲ ਕੇ ਕਿੰਨੇ ਹੀ ਮਹੀਨੇ ਇੱਕ ਅਪਾਰਟਮੈਂਟ ਵਿੱਚ ਰਹੇ। ਤੇ ਮਹੀਨਿਆਂ ਦੀ ਸਾਂਝ ਹੀ ਜ਼ਿੰਦਗੀ ਭਰ ਦੀ ਦੋਸਤੀ ਵਿੱਚ ਬਦਲ ਗਈ ਸੀ। ਦੋਹਾਂ ਦਾ ਹੀ ਕਨੇਡਾ ਵਿੱਚ ਕੋਈ ਖਾਸ ਸਕਾ ਸਬੰਧੀ ਨਹੀਂ ਸੀ। ਦੋਨੋ ਇੱਕ ਦੂਜੇ ਕੋਲ ਆਪਣਾ ਦਰਦ ਸਾਂਝਾ ਕਰ ਲੈਂਦੇ। ਸਰੂਪ ਸਿੰਘ ਵੀ ਏਸੇ ਪ੍ਰਕਾਰ ਆਇਆ ਸੀ। ਦਰਸ਼ਣ ਉਸ ਲਈ ਬਹੁਤ ਵੱਡਾ ਆਸਰਾ ਸੀ। ਉਸ ਨੂੰ ਯਾਦ ਕਰਦਿਆਂ ਅੱਜ ਫੇਰ ਸਰੂਪ ਸਿੰਘ ਦੇ ਅਥਰੂ ਆਪ ਮੁਹਾਰੇ ਵਹਿ ਤੁਰੇ ਤੇ ਉਸ ਨਾਲ ਸਬੰਧਤ ਕਿੰਨੀਆਂ ਹੀ ਹੋਰ ਯਾਦਾਂ ਆਉਣ ਲੱਗੀਆਂ।

ਕਦੇ ਕਦੇ ਦਰਸ਼ਣ ਜਦੋਂ ਬਹੁਤ ਉਦਾਸ ਹੋ ਜਾਂਦਾ ਤਾਂ ਆਖਦਾ, “ਬੇਬੇ ਨੂੰ ਉਸ ਗੜਬੀ ਦਾ ਵਿਗੋਚਾ ਜੀਵਨ ਭਰ ਨਾਂ ਭੁੱਲਿਆ ਜੋ ਉਸਦੇ ਫੌਜੀ ਪਿਉ ਨੇ ਬੜੀ ਰੀਝ ਨਾਲ ਲੈ ਕੇ ਦਾਜ ਦੇ ਭਾਂਡਿਆਂ ਵਿੱਚ ਧਰੀ ਸੀ। ਜਿਸ ਤੇ ਬੇਬੇ ਦਾ ਨਾਂ ਵੀ ਉਕਰਿਆ ਹੋਇਆ ਸੀ। ਇਸ ਘਟਨਾਂ ਤੋਂ ਬਾਅਦ ਉਸਦਾ ਮਨ ਲੂਹਿਆ ਗਿਆ। ਉਹ ਬਾਪੂ ਨੂੰ ਅੰਦਰੋ ਅੰਦਰ ਨਫਰਤ ਕਰਨ ਲੱਗੀ ਤੇ ਇਹ ਨਫਰਤ ਉਸ ਨੇ ਆਪਣੇ ਆਖਰੀ ਸਾਹਾਂ ਤੱਕ ਨਿਭਾਈ। ਜਦੋਂ ਉਹ ਕਦੇ ਬਹੁਤ ਉਦਾਸ ਹੋ ਜਾਂਦੀ ਤਾਂ ਆਖਦੀ, “ਅਜਿਹੇ ਬੰਦੇ ਦਾ ਕੀ ਕਰਨਾ ਏ ਜੋ ਮੇਰੇ ਪਿਉ ਦੀ ਨਿਸ਼ਾਨੀ ਹੀ ਵੇਚ ਕੇ ਵੀ ਖਾਅ ਗਿਆ”। ਦਰਸ਼ਣ ਬਥੇਰਾ ਆਖਦਾ ਕਿ “ਬੇਬੇ ਕੋਈ ਨਾਂ ਜਦੋਂ ਮੈਂ ਕਮਾਉਣ ਲੱਗ ਗਿਆ ਤਾਂ ਸਭ ਤੋਂ ਪਹਿਲਾਂ ਤੈਨੂੰ ਉਸ ਦੇ ਬਦਲੇ ਚਾਂਦੀ ਦੀ ਗੜਬੀ ਲੈ ਕੇ ਦਊਂ”। ਪਰ ਹਾਲਾਤ ਐਸੇ ਬਣੇ ਕਿ ਉਹ ਵਲਾਇਤ ਤੋਂ ਬਾਅਦ ਕਨੇਡਾ ਪੱਕੇ ਹੋਣ ਦੀ ਜਿੱਲਣ ਵਿੱਚ ਅਜਿਹਾ ਖੁੱਭਿਆ ਕਿ ਉਸ ਦੀ ਬੇਬੇ ਉਸ ਨੂੰ ਮਿਲਣ ਲਈ ਤਰਸਦੀ ਤੇ ਗੜਬੀਂ ਨੂੰ ਝੁਰਦੀ ਜਹਾਨ ਤੋਂ ਤੁਰ ਗਈ।

ਦਰਸ਼ਣ ਦੀ ਨੂੰਹ ਕਿਰਨ ਸਟੋਰ ਵਿੱਚੋਂ ਆਉਂਦਿਆਂ ਹੀ ਬੋਲੀ, “ਅੰਕਲ ਜੀ ਸਤਿ ਸ੍ਰੀ ਅਕਾਲ। ਹੁਣੇ ਆਏ ਸੀ? ਕੁੱਝ ਪੀ ਲਿਆ?” ਉਹ ਇੱਕੋ ਸਾਹੇ ਕਈ ਸੁਆਲ ਕਰਦੀ ਹੋਈ ਕਿਚਨ ਵਲ ਨੂੰ ਵੇਖਣ ਲੱਗੀ ਜਿੱਥੇ ਉਸ ਦੀ ਸੱਸ ਰੋਟੀ ਦਾ ਆਹਰ ਕਰ ਰਹੀ ਸੀ। ਕਿਰਨ ਨੇ ਕੁੱਝ ਅਖਬਾਰ ਸਰੂਪ ਸਿੰਘ ਵਲ ਵਧਾਉਂਦੇ ਹੋਏ ਕਿਹਾ “ਡੈਡੀ ਦੇ ਭੋਗ ਦੀ ਖਬਰ ਤਕਰੀਬਨ ਸਾਰੇ ਅਖਬਾਰਾਂ ਨੇ ਹੀ ਲਾ ਦਿੱਤੀ ਹੈ। ਇਕੱਠ ਤਾਂ ਵਾਹਵਾ ਹੋ ਜਾਣਾ ਹੈ”। ਫੇਰ ਉਸ ਨੇ ਆਪਣਾ ਚਿਹਰਾ ਕਲੌਜ਼ਿਟ ਵਿੱਚ ਲੱਗੇ ਸ਼ੀਸ਼ੇ ਵਿੱਚ ਨਿਹਾਰਿਆ, ਜਿਵੇਂ ਸੋਚ ਰਹੀ ਹੋਵੇ ਕਿ ‘ਕੀ ਮੈਂ ਭੋਗ ਵਾਲੇ ਦਿਨ ਐਨੇ ਲੋਕਾਂ ਵਿੱਚ ਚੰਗੀ ਲੱਗਾਂਗੀ ਵੀ ਜਾਂ ਨਹੀਂ’।

ਸਰੂਪ ਸਿੰਘ ਨੂੰ ਉਸ ਵਲ ਦੇਖ ਕੇ ਇੱਕ ਕਮਿਊਨਟੀ ਨੇਤਾ ਦੀ ਯਾਦ ਆ ਗਈ ਜੋ ਆਪਣੇ ਪਿਉ ਦੇ ਅੰਤਿਮ ਸੰਸਕਾਰ ਸਮੇਂ ਆਪਣੀ ਤੇ ਆਪਣੀ ਘਰ ਵਾਲੀ ਦੀ ਤਿਆਰੀ ਮੇਕ ਅੱਪ ਪਾਰਲਲ ਤੋਂ ਕਰਵਾਕੇ ਲਿਆਇਆ ਸੀ। ਉਦਾਸੀ ਵਾਲਾ ਮੇਕ ਅੱਪ ਤੇ ਉਸ ਨਾਲ ਮਿਲਦੇ ਵਾਲਾਂ ਦੇ ਸਟਾਈਲ ਤਾਂ ਕਿ ਪ੍ਰੈੱਸ ਵਿੱਚ ਜਾਣ ਵਾਲੀਆਂ ਫੋਟੋਆਂ ਪ੍ਰਭਾਵਸ਼ਾਲੀ ਹੋਣ। ਸਰੂਪ ਸਿੰਘ ਕਿਰਨ ਨੂੰ ਕਹਿਣ ਲੱਗਿਆ ਕਿ “ਬੇਟੇ ਏਥੇ ਕੋਈ ਕੱਪੜਾ ਵਿਛਾ ਦਿਉ, ਲੋਕ ਅਫਸੋਸ ਕਰਨ ਵਾਲੇ ਆਉਣਗੇ”। ਤਾਂ ਅੱਗੇ ਤੋਂ ਕਿਰਨ ਬੋਲੀ, “ਲਉ ਅੰਕਲ ਜੀ ਹੁਣ ਨੀ ਕੋਈ ਵਿਚਾਰ ਕਰਦਾ, ਜੋ ਆਵੇਗਾ ਸੋਫੇ ਤੇ ਹੀ ਬੈਠ ਜਾਵੇਗਾ”। ਸਰੂਪ ਸਿੰਘ ਉਸਦੀ ਗੱਲ ਸੁਣ ਕੇ ਚੁੱਪ ਹੋ ਗਿਆ।

ਏਨੇ ਨੂੰ ਦਰਵਾਜ਼ੇ ਦੀ ਘੰਟੀ ਖੜਕੀ ਤਾਂ ਦਰਸ਼ਣ ਦਾ ਵੱਡਾ ਮੁੰਡਾ ਜੀਤ ਅੰਦਰ ਦਾਖਲ ਹੋਇਆ। ਉਸ ਨੇ ਆਉਣ ਸਾਰ ਸਤਿ ਸ੍ਰੀ ਅਕਾਲ ਬੁਲਾ ਕੇ ਦੱਸਿਆ ਕਿ ਉਹ ਯਾਰਡ ਵਿੱਚ ਟਰੱਕ ਖੜਾ ਕਰਕੇ ਅਜੇ ਆ ਹੀ ਰਿਹਾ ਹੈ। ਉਸ ਨੇ ਇਹ ਵੀ ਦੱਸਿਆ ਕਿ “ਸਾਡੀ ਕੰਪਨੀ ਦੇ ਮਾਲਿਕ ਕਹਿੰਦੇ ਹਨ ਕਿ ਜੇ ਤੂੰ ਇੰਡੀਆ ਜਾਣਾ ਹੈ ਹੁਣੇ ਚਲਾ ਜਾ ਫੇਰ ਬਿਜ਼ੀ ਸੀਜਨ ਚੱਲ ਪੈਣਾ ਹੈ”। ਕੁੱਝ ਦੇਰ ਸੋਚ ਕੇ ਉਹ ਫੇਰ ਕਹਿਣ ਲੱਗਿਆ “ਮੈਂ ਵੀ ਸੋਚਦਾ ਹਾਂ ਕਿ ਡੈਡੀ ਦੇ ਫੁੱਲ ਪਾਉਣ ਤਾਂ ਇੰਡੀਆ ਜਾਣਾ ਹੀ ਪਵੇਗਾ, ਭੋਗ ਤੋਂ ਚਾਰ ਪੰਜ ਦਿਨ ਬਾਅਦ ਦੀ ਹੀ ਤਿਆਰੀ ਕਰ ਲੈਂਦੇ ਹਾਂ। ਨਾਲੇ ਜ਼ਮੀਨ ਬਗੈਰਾ ਦਾ ਕੰਮ ਨਬੇੜ ਆਂਵਾਗੇ। ਦੀਪਾ ਵੀ ਪੈਨਸਲਵੇਨੀਆ ਦਾ ਗੇੜਾ ਲਉਣ ਗਿਆ ਹੈ, ਉਹ ਵੀ ਕੱਲ ਨੂੰ ਮੁੜ ਆਊ”। ਸਰੂਪ ਸਿੰਘ ਨੂੰ ਪਤਾ ਨਹੀਂ ਕਿਉਂ ਲੱਗਿਆ ਕਿ ਘਰ ਵਿੱਚ ਦਰਸਣ ਸਿੰਘ ਦੀ ਅੰਤਿਮ ਅਰਦਾਸ ਦੀ ਨਹੀਂ ਸਗੋਂ ਕਿਸੇ ਵਿਆਹ ਸ਼ਾਦੀ ਦੀ ਤਿਆਰੀ ਹੋ ਰਹੀ ਹੋਵੇ।

ਏਨੇ ਨੂੰ ਘਰ ਵਿੱਚ ਦੋ ਕੁ ਹੋਰ ਰਿਸ਼ਤੇਦਾਰ ਅਫਸੋਸ ਕਰਨ ਆ ਗਏ। ਮੁੜ ਮੁੜ ਉਹ ਹੀ ਗੱਲ, ਕਿਵੇਂ ਹੋਇਆ ਤੇ ਕੀਕਣ ਹੋਇਆ। ਫੇਰ ਉਹ ਹੀ ਦਿਲਾਸੇ ਕਿ ਅੱਜੇ ਤਾਂ ਚੰਗਾ ਭਲਾ ਸੀ ਚੱਲ ਭਾਣਾ ਮੰਨੋ। ਕੋਈ ਕਹਿੰਦਾ ਕੰਮ ਬਹੁਤ ਕਰਦਾ ਸੀ। ਕੋਈ ਕਹਿੰਦਾ “ਹਰਟ ਅਟੈਕ ਹੋ ਗਿਆ ਹੋਣੈ। ਏਥੇ ਸੋਚਾਂ ਕਿਹੜਾ ਥੋੜੀਆਂ ਨੇ। ਬੰਦਾ ਹਰ ਸਮੇਂ ਪਰੇਸ਼ਾਨ ਰਹਿੰਦੈ”। ਮੁੜ ਘਿੜ ਕੇ ਗੱਲ ਕੰਮਾਂ ਤੇ ਜਾਂ ਘਰਾਂ ਤੇ ਆ ਜਾਂਦੀ। ਕੋਈ ਲੇਅ-ਆਫ ਦੀਆਂ ਗੱਲਾਂ ਲੈ ਕੇ ਬਹਿ ਗਿਆ ਤੇ ਕੋਈ ਆਪਣੇ ਘਰ ਦੀਆਂ, ਊਟ ਪਟਾਂਗ ਤੇ ਨਿਰਾ ਬਕਵਾਸ। ਮਰਨ ਵਾਲਾ ਮਰ ਗਿਆ ਕਿਸੇ ਨੂੰ ਕੀ? ਲੋਕ ਨਾਂ ਨਾਂ ਕਰਦੇ ਕੋਕ ਤੇ ਚਾਹ ਪਾਣੀ ਪੀ ਕੇ ਆਪਣਾ ਫਰਜ਼ ਪੂਰਾ ਕਰਕੇ ਤੁਰ ਜਾਂਦੇ। ਸਰੂਪ ਸਿੰਘ ਦੇ ਮੂੰਹੋਂ ਤਾਂ ਪਾਣੀ ਦੀ ਘੁੱਟ ਵੀ ਨਹੀਂ ਸੀ ਲੰਘ ਰਹੀ। ਨਿੱਘੇ ਦੋਸਤ ਦਾ ਅਚਾਨਕ ਵਿਛੜ ਜਾਣਾ ਉਸ ਨੂੰ ਛਲਣੀ ਕਰ ਗਿਆ ਸੀ। ਮਨ ਦਾ ਗ਼ਮ ਹਲਕਾ ਕਰਨ ਲਈ ਆਇਆ ਉਹ ਮਨ ਤੇ ਹੋਰ ਬੋਝ ਚੜ੍ਹਾ ਬੈਠਾ। ਲੋਕ ਅਜੇ ਵੀ ਆ ਜਾ ਰਹੇ ਸਨ। ਸਰੂਪ ਸਿੰਘ ਟੇਪ ਵਾਂਗੂੰ ਉਹ ਹੀ ਗੱਲਾਂ ਦੁਹਰਾ ਦੁਹਰਾ ਕੇ ਥੱਕ ਗਿਆ ਤੇ ਡਾਲਰਾਂ ਦੀਆਂ ਗੱਲਾਂ ਸੁਣ ਸੁਣ ਕੇ ਅੱਕ ਗਿਆ।

ਗੱਲਾਂ ਕਰਦੇ ਦਾ ਉਸਦਾ ਮੂੰਹ ਸੁੱਕ ਗਿਆ। ਜੀਤਾ ਵੀ ਜਿਆਦਾ ਦੇਰ ਬੈਠ ਨਾਂ ਸਕਿਆ। ਉਹ ਉਬਾਸੀਆਂ ਲੈਂਦਾ ਕੰਨ ਭੰਨਦਾ ਅੱਖ ਬਚਾ, ਕਿਚਨ ਚੋਂ ਕੁੱਝ ਗਲਾਸ ਵਿੱਚ ਪਾ ਕੇ ਬੈੱਡ ਰੂਮ ਵਿੱਚ ਜਾ ਵੜਿਆ ਸੀ। ਬਾਹਰੋਂ ਖੇਡ ਕੇ ਆਏ ਦੋਨੋ ਬੱਚੇ ਕੰਪਿਊਟਰ ਨੂੰ ਚਿੰਬੜ ਗਏ ਸਨ। ਬਚਿੰਤ ਕੌਰ ਨੇ ਉਨ੍ਹਾਂ ਨੂੰ ਕਈ ਹਾਕਾਂ ਮਾਰੀਆਂ ਪਰ ਉਹ ਅਣਸੁਣੀਆਂ ਕਰਕੇ ਚਬਰ ਚਬਰ ਅੰਗਰੇਜ਼ੀ ਬੋਲਦੇ ਰਹੇ। ਉਨ੍ਹਾਂ ਨੇ ਤਾਂ ਸਰੂਪ ਸਿੰਘ ਨੂੰ ਵੀ ਸਤਿ ਸ੍ਰੀ ਅਕਾਲ ਨਹੀਂ ਸੀ ਕਹੀ। ਉਨਾਂ ਭਾਣੇ ਕੌਣ ਦਾਦਾ ਤੇ ਕੌਣ ਦਾਦੇ ਦਾ ਦੋਸਤ। ਇਹ ਗੱਲ ਉਨ੍ਹਾਂ ਨੂੰ ਸਮਝਾਉਣ ਦਾ ਕਿਸੇ ਕੋਲ ਸਮਾਂ ਹੀ ਕੋਈ ਨਹੀਂ ਸੀ।

ਇੱਕ ਦੋ ਵਾਰ ਪਹਿਲਾਂ ਵੀ ਬਚਿੰਤ ਕੌਰ ਨੇ ਕਿਹਾ ਸੀ ਕਿ ਬੇਟੇ ਸਤਿ ਸ੍ਰੀ ਅਕਾਲ ਕਹੋ ਪਰ ਬੱਚਿਆਂ ਨੇ ਚੁੱਪ ਵੱਟੀ ਰੱਖੀ ਸੀ ਜਿਵੇਂ ਪਤਾ ਹੀ ਨਹੀਂ ਕਿਸ ਨੂੰ ਕਿਹਾ ਜਾ ਰਿਹਾ ਸੀ। ਕਦੀ ਕਦੀ ਦਰਸ਼ਣ ਵੀ ਸੋਚਦਾ ਸੀ ਕਿ ਜਿਵੇਂ ਡਾਲਰਾਂ ਦੇ ਮ੍ਰਿਗ ਪਿੱਛੇ ਦੌੜਦੀ ਉਸ ਦੀ ਉਲਾਦ ਸੱਭਿਆਚਾਰ ਦੀਆਂ ਸਾਰੀਆਂ ਲਸ਼ਮਣ ਰੇਖਾਵਾਂ ਪਾਰ ਕਰਦੀ ਜਾ ਰਹੀ ਹੋਵੇ। ਕਦੀ ਕਦੀ ਉਹ ਸਰੂਪ ਸਿੰਘ ਨੂੰ ਕਹਿੰਦਾ ਵੀ “ਮੈਨੂੰ ਲੱਗਦਾ ਹੈ ਆਪਣੀ ਉਲਾਦ ਨੇ ਕਿਸੇ ਦਿਨ ਅੰਨੇ ਵਾਹ ਦੌੜਦਿਆਂ ਬੀਆਵਾਨ ਜੰਗਲਾਂ ਵਿੱਚ ਗੁਆਚ ਜਾਣਾ ਹੈ”। ਫੇਰ ਸਰੂਪ ਸਿੰਘ ਆਪ ਹੀ ਸੋਚਣ ਲੱਗਿਆ “ਇਹ ਵੀ ਵਿਚਾਰੇ ਕੀ ਕਰਨ, ਜੇਹੋ ਜਿਹਾ ਮਹੌਲ ਉਹੋ ਜਿਹੇ ਹੀ ਹੋਣਾ ਹੈ। ਨਾਲੇ ਸਾਡੇ ਲੋਕਾਂ ਨੂੰ ਤਾਂ ਕੰਮਾਂ ਤੋਂ ਹੀ ਵਿਹਲ ਨਹੀਂ ਮਿਲਦੀ ਬੱਚਿਆਂ ਲਈ ਉਨ੍ਹਾਂ ਕੋਲ ਸਮਾਂ ਹੀ ਕਿੱਤੇ ਹੈ।“

ਸਰੂਪ ਸਿੰਘ ਦੇ ਅਪਣੇ ਘਰ ਵਿੱਚ ਵੀ ਇਹ ਹੀ ਹਾਲਤ ਸੀ। ਪੱਚੀ ਤੀਹ ਵਰੇ ਪਰਿਵਾਰ ਨੂੰ ਸੈੱਟ ਕਰਨ ਲਈ ਉਸ ਨੇ ਵੀ ਬੜਾ ਧੰਦ ਪਿੱਟਿਆ ਸੀ। ਘਰ ਦੀ ਹੀ ਨਹੀਂ ਪੂਰੇ ਦੇਸ਼ ਦੀ ਤਰੱਕੀ ਵਿੱਚ ਉਸਦਾ ਹਿੱਸਾ ਸੀ। ਸਾਰੀ ਜਵਾਨੀ ਤਾਂ ਫੈਕਟਰੀਆਂ ਵਿੱਚ ਝੋਕ ਦਿੱਤੀ ਸੀ। ਫੇਰ ਸਾਰੇ ਪਰਿਵਾਰ ਨੂੰ ਕਨੇਡਾ ਵਿੱਚ ਸੈੱਟ ਕੀਤਾ। ਜਦੋਂ ਸੈੱਟ ਹੋ ਗਏ ਤਾਂ ਸਰੂਪ ਸਿੰਘ ਅਪਸੈੱਟ ਰਹਿਣ ਲੱਗਿਆ। ਜਿਵੇਂ ਘਰ ਵਿੱਚ ਉਹ ਇੱਕ ਵਾਧੂ ਸਮਾਨ ਬਣ ਗਿਆ ਸੀ। ਪੁੱਤਾਂ ਪੋਤਰਿਆਂ ਨੂੰ ਆਪੋ ਆਪਣੇ ਕਮਰੇ ਚਾਹੀਦੇ ਸਨ ਤੇ ਸਰੂਪ ਸਿੰਘ ਦੀ ਮੈਟਰਸ ਬੈੱਡ ਰੂਮ ਚੋਂ ਲਿਵਿੰਗ ਰੂਮ ਵਿੱਚ ਆ ਗਈ ਸੀ। ਪੁੱਤਰਾਂ ਨੂੰ ਕੰਮ ਤੋ ਹੀ ਵਿਹਲ ਨਹੀਂ ਸੀ ਮਿਲਦੀ। ਉਸ ਨਾਲ ਗੱਲ ਬਾਤ ਕਰਨ ਦਾ ਕਿਸੇ ਕੋਲ ਸਮਾਂ ਹੀ ਨਹੀਂ ਸੀ। ਜੋ ਕੁੱਝ ਬੱਚੇ ਕਰਦੇ ਸਨ ਉਹ ਉਸ ਦੀ ਸਮਝ ਤੋਂ ਬਾਹਰਾ ਸੀ। ਉਹ ਸਾਰਾ ਸਾਰਾ ਦਿਨ ਟੀਵੀ ਤੇ ਕਾਰਟੂਨ ਫਿਲਮਾਂ ਦੇਖਦੇ ਰਹਿੰਦੇ ਸਰੂਪ ਸਿੰਘ ਖਬਰਾਂ ਦੇਖਣ ਨੂੰ ਵੀ ਤਰਸ ਜਾਂਦਾ। ਜਿਉਂ ਜਿਉਂ ਪੋਤੇ ਪੋਤੀਆਂ ਵੱਡੇ ਹੁੰਦੇ ਜਾ ਰਹੇ ਸਨ ਉਨ੍ਹਾਂ ਵਿੱਚੋਂ ਪਿਆਰ ਤੇ ਨਿੱਘ ਘਟਦਾ ਜਾ ਰਿਹਾ ਸੀ। ਸਰੂਪ ਸਿੰਘ ਜਾਣਦਾ ਸੀ ਕਿ ਅੱਗੋ ਕਿਹੜੀ ਸਟੇਜ ਆਉਣ ਵਾਲੀ ਹੈ। ‘ਲਿਵਿੰਗ ਰੂਮ ਤੋਂ ਬਾਅਦ ਉਹ ਸਾਹਮਣਾ ਬੂਹਾ, ਤੇ ਫੇਰ ਇੱਕ ਦਿਨ ਫਿਊਨਰਲ ਹੋਮ’। ਬੱਸ ਇਹ ਛੋਟੀ ਜ਼ਿੰਦਗੀ ਭੋਗ ਕੇ ਉਹ ਕਨੇਡਾ ਦੀ ਧਰਤੀ ਵਿੱਚ ਹੀ ਸਮਾ ਜਾਵੇਗਾ। ਕਦੀ ਕਦੀ ਉਹ ਬਹੁਤ ਉਦਾਸ ਹੋ ਜਾਂਦਾ।

ਉਸ ਨੂੰ ਤਾਂ ਪੰਜਾਬ ਗਇਆਂ ਵੀ ਪੰਦਰਾਂ ਵੀਹ ਸਾਲ ਹੋ ਚੁੱਕੇ ਸਨ। ਜਦੋਂ ਤੋਂ ਮੁੰਡਿਆਂ ਦੇ ਵਿਆਹ ਹੋ ਗਏ ਉਹ ਗਿਆ ਹੀ ਨਹੀੇ ਸੀ। ਉਧਰ ਹੈ ਵੀ ਕੋਈ ਨਹੀਂ ਸੀ ਜਾਣਾ ਵੀ ਕੀਹਦੇ ਕੋਲ ਸੀ? ਪਰ ਪਿੰਡ ਦਾ ਤੇ ਖੇਤਾਂ ਦਾ, ਜਾਂ ਪੁਰਾਣੇ ਸਾਥੀਆਂ ਦਾ ਮੋਹ ਤਾਂ ਆਂਉਦਾ ਹੀ ਸੀ। ਇੱਕ ਦੋ ਵਾਰ ਜਾਣ ਦੀ ਉਸ ਨੇ ਜਿੱਦ ਵੀ ਕੀਤੀ ਸੀ ਪਰ ਸਾਰੇ ਉਸਦੇ ਮਗਰ ਪੈ ਗਏ ਕਿ ‘ਬੱਚਿਆਂ ਨੂੰ ਸਕੂਲ ਕੌਣ ਛੱਡ ਕੇ ਆਊ? ਤੇਰੀ ਉਥੇ ਰੋਟੀ ਕੌਣ ਲਾਹੂ? ਜਾਂ ਟਿਕਟ ਬੜੀ ਮਹਿੰਗੀ ਹੈ’। ਹਰ ਵਾਰ ਹੀ ਕੋਈ ਰੁਕਾਵਟ ਪੈ ਜਾਂਦੀ। ਏਹੋ ਹਾਲ ਹੀ ਦਰਸ਼ਣ ਦਾ ਵੀ ਸੀ। ਕਦੀ ਕਦੀ ਉਹ ਮਨ ਜਿਹਾ ਭਰ ਕੇ ਆਖਦਾ “ਯਾਰ ਸਰੂਪ ਸਿਆਂ ਹੁਣ ਆਪਣੇ ਪਿੰਡ ਦੇ ਲੋਕ ਅਤੇ ਖੇਤਾਂ ਬੰਨੇ ਵੀ ਭੁੱਲਣ ਲੱਗ ਪਏ ਨੇ। ਮੈਂ ਸੋਚਦਾ ਸੀ ਕਿ ਕਮਾਈ ਕਰਕੇ ਪਿੰਡ ਮੁੜ ਜਾਂਮਾਂਗਾ। ਉੱਥੇ ਜਾ ਕੇ ਜ਼ਮੀਨ ਖਰੀਦਾਂਗਾ, ਕੋਠੀ ਪਾਮਾਂਗਾ ਜਿਸ ਵਿੱਚ ਸਾਰੇ ਬਰਤਣ ਹੀ ਚਾਂਦੀ ਦੇ ਹੋਣਗੇ। ਬੇਬੇ ਤਾਂ ਇੱਕ ਗੜਬੀ ਦੀ ਗੱਲ ਕਰਦੀ ਸੀ...। ਪਰ ਯਾਰ ਇਹ ਕਨੇਡਾ ਦਾ ਕੰਬਲ ਆਪਣੀ ਬੁੱਕਲ ਚੋਂ ਨਿਕਲਣ ਦੇਵੇ ਤਾਂ ਹੀ ਹੈ ਨਾਂ”। ਤੇ ਫੇਰ ਨਿਰਾਸ਼ਤਾ ਵਿੱਚ ਡੁੱਬਿਆ ਹੋਇਆ ਉਹ ਆਖਦਾ “ਹੁਣ ਤਾਂ ਲੱਗਦਾ ਹੈ ਆਪ ਹੀ ਗੜਬੀ ਵਿੱਚ ਪੈ ਕੇ ਜਾਂਵਾਂਗੇ। ਅਸਥੀਆਂ ਹੀ ਜਾਣਗੀਆਂ”।

‘ਲੈ ਉਹ ਸਮਾਂ ਵੀ ਆ ਗਿਆ ਸੱਜਣਾ’। ਸਰੂਪ ਸਿੰਘ ਆਪਣੇ ਮਿੱਤਰ ਨੂੰ ਮਨ ਹੀ ਮਨ ਮੁਖਾਤਿਬ ਹੋਇਆ। ‘ਬੱਸ ਤੂੰ ਹੁਣ ਹਮੇਸ਼ਾਂ ਲਈ ਇਸ ਮੁਲਕ ਵਿੱਚੋਂ ਵਿਦਾ ਹੋ ਜਾਵੇਗਾ ਆਪਣੇ ਵਤਨ ਲਈ। ਜਿਸ ਦੀ ਮਿੱਟੀ ਤੈਨੂੰ ਉਡੀਕਦੀ ਏ, ਜਿੱਥੇ ਪਰਤਣ ਲਈ ਤੂੰ ਝੂਰਦਾ ਰਹਿੰਦਾ ਸੀ’। ਉਸਦੀਆਂ ਅੱਖਾਂ ਵਿੱਚੋਂ ਅਥਰੂ ਆਪ ਮੁਹਾਰੇ ਛਲਕ ਗਏ। ਉਸ ਨੇ ਅਫਸੋਸ ਲਈ ਆਏ ਬੰਦਿਆਂ ਨਾਲ ਗੱਲ ਸ਼ੁਰੂ ਕੀਤੀ, “ਇਸ ਮੁਕਲ ਵਿੱਚ ਬੰਦਾ ਕਮਾਉਣ ਆਂਉਂਦਾ ਏ ਕਿ ਇੱਕ ਦਿਨ ਬੜਾ ਕੁੱਛ ਲੈ ਕੇ ਦੇਸ਼ ਨੂੰ ਮੁੜ ਜਾਵੇਗਾ, ਪਰ ਉਹ ਇੱਕ ਦਿਨ ਜੋ ਦੇਸ਼ੋਂ ਲਿਆਂਦਾ ਸੀ ਉਸ ਨੂੰ ਛੱਡ ਜਾਂਦਾ ਏ, ਹੋਰ ਤਾਂ ਹੋਰ ਆਪਣਾ ਸ਼ਰੀਰ ਵੀ। ਬੱਸ ਦਰਸ਼ਣ ਵੀ ਵਿਚਾਰਾ ਛੱਡ ਕੇ ਤੁਰ ਗਿਆ....ਕਿੰਨੇ ਹੀ ਮਨ ਦੇ ਚਾਅ, ਉਲਾਦ ਧਨ ਦੌਲਤ ਤੇ ਕਮਾਈਆਂ। ਕਿਰਸਾਂ ਕਰਦਾ ਬੰਦਾ ਆਪਣੀ ਸਾਰੀ ਉਮਰ ਲੰਘਾ ਦਿੰਦਾ ਏ। ਪਤਾ ਨਹੀਂ ਕਦੋਂ ਕੁਦਰਤ ਵਾਲੇ ਵਲੋਂ ਅਚਿੰਤੇ ਬਾਜ ਪੈ ਜਾਣ। ਅਜੇ ਕਿਹਾ ਕਰਦਾ ਸੀ ਕਿ ਅਗਲੇ ਸਾਲ ਆਪਾਂ ਪੈਂਹਟਾਂ ਸਾਲਾਂ ਦੇ ਹੋ ਜਾਣੈ ਏ। ਫੇਰ ਜਦੋਂ ਪੈਨਸ਼ਨ ਲੱਗ ਜਾਵੇਗੀ ਤਾਂ ਆਪਣੀ ਮਰਜੀ ਨਾਲ ਕਦੀ ਏਧਰ ਤੇ ਕਦੀ ਇੰਡੀਆ ਵਿੱਚ ਰਿਹਾ ਕਰਾਂਗੇ। ਕੀ ਪਤਾ ਸੀ ਕਿ ਉਹ ਵੀ ਨਸੀਬ ਨਹੀਂ ਹੋਣੀ? ਐਵੇ ਬੰਦਾ ਧੰਦ ਪਿੱਟਦਾ ਰਹਿੰਦਾ ਏ ਟੈਕਸ ਕਟਾਉਂਦਾ ਬੱਚਤਾਂ ਕਰਦਾ ਉੱਪਰ ਵਾਲਾ ਕਈ ਵਾਰ ਮੌਕਾ ਹੀ ਨਹੀਂ ਦਿੰਦਾ”।ਉਸ ਨੇ ਪ੍ਰਮਾਤਮਾਂ ਦੇ ਭਾਣੇ ਨੂੰ ਮੰਨਿਆ।

ਬਾਹਰੋਂ ਬੂਹਾ ਖੁੱਲਿਆ ਤਾਂ ਜੀਤਾ ਤੇ ਉਸਦੀ ਪਤਨੀ ਕਿਰਨ ਬਹੁਤ ਸਾਰੇ ਲਫਾਫੇ ਬੜੀ ਅੰਦਰ ਦਾਖਲ ਹੋਏ। ਸਰੂਪ ਸਿੰਘ ਦੇਖ ਕੇ ਹੈਰਾਨ ਰਹਿ ਗਿਆ ਕਿ ਜੀਤਾ ਤਾਂ ਬੈੱਡਰੂਮਾਂ ਵਲ ਗਿਆ ਸੀ ਇਹ ਕਦੋਂ ਬਾਹਰ ਚਲੇ ਗਏ? ਹੁਣ ਉਨ੍ਹਾਂ ਨਾਲ ਦੀਪਾ ਵੀ ਜਿਸ ਜੋ ਕਿਰਨ ਦੇ ਚਾਚੇ ਦੀ ਕੁੜੀ ਨੂੰ ਮੰਗਿਆ ਹੋਇਆ ਸੀ। ਉਸ ਦੀ ਮੰਗੇਤਰ ਅਜੇ ਪੰਜ

 
Old 06-Jan-2010
Mandeep Kaur Guraya
 
Re: ਚਾਂਦੀ ਦੀ ਗੜਬੀ

Akaal bahut hi achhi hai,thanks for sharing ,.......... but eh poori kyun ni kiti yaar...

 
Old 06-Jan-2010
GuMNam
 
Re: ਚਾਂਦੀ ਦੀ ਗੜਬੀ

eh hagi ta ghaint aa par puri nhi hagi baki da hissa kethe geya

 
Old 07-Jan-2010
jagdeep4u
 
Re: ਚਾਂਦੀ ਦੀ ਗੜਬੀ

mainu nice lagi

 
Old 08-Jan-2010
Mandeep Kaur Guraya
 
Re: ਚਾਂਦੀ ਦੀ ਗੜਬੀ

Ehna nu vekho adhi pad ke hi nachan lag paye ne... poori pad-de tan pta nahi ki hona c... vaise pahla banda vekheya hai jo sad story padke nachda hai

 
Old 21-Jan-2010
deep
 
Re: ਚਾਂਦੀ ਦੀ ਗੜਬੀ

ese vich story poori kar dinde , navan thread bana ke fer adhi story paste karti

 
Old 25-Feb-2010
amandeep4554
 
Re: ਚਾਂਦੀ ਦੀ ਗੜਬੀ

Nafrat Wargi Zehar Nai

 
Old 26-Feb-2010
HEER_-_-_DIL
 
Re: ਚਾਂਦੀ ਦੀ ਗੜਬੀ

nice te hai par pura nai shyad

 
Old 19-Jun-2010
miss punjaban
 
Re: ਚਾਂਦੀ ਦੀ ਗੜਬੀ

puri kyon ni

 
Old 14-Aug-2010
lovenpreet
 
Re: ਚਾਂਦੀ ਦੀ ਗੜਬੀ


 
Old 17-Aug-2010
amarjeetgill22
 
Re: ਚਾਂਦੀ ਦੀ ਗੜਬੀ

:-d akdfi

 
Old 18-Nov-2010
Harpreet singhh
 
Re: ਚਾਂਦੀ ਦੀ ਗੜਬੀ

wah very nice but es nu puri kar dena

 
Old 08-Jun-2012
[Gur-e]
 
Re: ਚਾਂਦੀ ਦੀ ਗੜਬੀ

....

 
Old 08-Jun-2012
Gill 22
 
Re: ਚਾਂਦੀ ਦੀ ਗੜਬੀ

thanks

 
Old 08-Jul-2012
amanlove
 
Re: ਚਾਂਦੀ ਦੀ ਗੜਬੀ

Originally Posted by Mandeep Kaur Guraya View Post
Akaal bahut hi achhi hai,thanks for sharing ,.......... but eh poori kyun ni kiti yaar...
very nice

Post New Thread  Reply

« ਅਹਿਮਦ ਸ਼ਾਹ ਅਬਦਾਲੀ / ਬਲਵਿੰਦਰ ਸਿੰਘ ਬਾਈਸਨ | Difference between URBAN & Rural »
X
Quick Register
User Name:
Email:
Human Verification


UNP