UNP

ਘੁੰਗਰਾਲਾਂ

Go Back   UNP > Contributions > Punjabi Culture

UNP Register

 

 
Old 04-May-2015
parvkaur
 
Arrow ਘੁੰਗਰਾਲਾਂ

Register ਘੁੰਗਰੂਆਂ ਦੀ ਮਾਲਾ, ਜੋ ਬਲਦਾਂ, ਵਹਿੜਕਿਆਂ ਦੇ ਗਲ ਪਾਈ ਜਾਂਦੀ ਹੈ, ਨੂੰ ਘੁੰਗਰਾਲ ਕਹਿੰਦੇ ਹਨ। ਬਲਦਾਂ/ਵਹਿੜਕਿਆਂ ਦੀ ਜੋੜੀ ਨੂੰ ਜਦ ਵਿਆਹ ਸਮੇਂ ਰਥ/ਗੱਡਿਆਂ ਨਾਲ ਜੋੜਿਆ ਜਾਂਦਾ ਸੀ, ਮੇਲੇ 'ਤੇ ਜਾਣਾ ਹੁੰਦਾ ਸੀ, ਕਿਸੇ ਖੁਸ਼ੀ ਦੇ ਸਮਾਗਮ 'ਤੇ ਜਾਣਾ ਹੁੰਦਾ ਸੀ, ਖਰਾਸ ਨੂੰ ਜੋੜਨਾ ਹੁੰਦਾ ਸੀ, ਉਸ ਸਮੇਂ ਘੁੰਗਰਾਲਾਂ ਪਾਈਆਂ ਜਾਂਦੀਆਂ ਸਨ। ਕਈ ਸ਼ੌਕੀਨ ਜੱਟ ਤਾਂ ਹਮੇਸ਼ਾ ਹੀ ਬਲਦਾਂ ਦੇ ਘੁੰਗਰਾਲਾਂ ਪਾ ਕੇ ਰੱਖਦੇ ਸਨ। ਬੋਤਿਆਂ ਨੂੰ ਸ਼ਿੰਗਾਰਨ ਸਮੇਂ ਵੀ ਉਨ੍ਹਾਂ ਦੇ ਗੋਡਿਆਂ ਨਾਲ ਛੋਟੇ-ਛੋਟੇ ਘੁੰਗਰੂਆਂ ਦੀ ਘੁੰਗਰਾਲ ਬੰਨ੍ਹਦੇ ਸਨ। ਧਾਰਨਾ ਹੈ ਕਿ ਘੁੰਗਰਾਲ ਕਰਕੇ ਮਾੜੀਆਂ ਰੂਹਾਂ ਪਸ਼ੁਆਂ ਤੋਂ ਦੂਰ ਰਹਿੰਦੀਆਂ ਹਨ।
ਘੁੰਗਰਾਲ ਆਮ ਤੌਰ 'ਤੇ ਪੰਜ ਤੋਂ ਪੰਦਰਾਂ ਤੱਕ ਦੀ ਗਿਣਤੀ ਦੇ ਘੁੰਗਰੂਆਂ ਦੀ ਬਣਦੀ ਹੈ। ਬਲਦਾਂ ਅਤੇ ਵਹਿੜਕਿਆਂ ਦੇ ਕੱਦ-ਕਾਠ ਅਨੁਸਾਰ ਛੋਟੀਆਂ ਤੇ ਵੱਡੀਆਂ ਘੁੰਗਰਾਲਾਂ ਬਣਾਈਆਂ ਜਾਂਦੀਆਂ ਸਨ। ਘੁੰਗਰਾਲ ਬਣਾਉਣ ਲਈ ਚਮੜੇ ਦੀ ਦੋ ਕੁ ਇੰਚ ਚੌੜੀ ਅਤੇ ਚਾਰ ਕੁ ਫੁੱਟ ਲੰਬੀ ਵੱਧਰੀ ਲਈ ਜਾਂਦੀ ਸੀ। ਇਸ ਵੱਧਰੀ ਵਿਚ ਘੁੰਗਰੂ ਪਰੋਏ ਜਾਂਦੇ ਸਨ। ਚਮੜੇ ਦੀ ਵੱਧਰੀ ਦੇ ਇਕ ਸਿਰੇ 'ਤੇ ਬਕਸੂਆ ਲੱਗਾ ਹੁੰਦਾ ਸੀ। ਦੂਜੇ ਸਿਰੇ 'ਚ ਇੰਚ-ਇੰਚ ਕੁ ਫਰਕ 'ਤੇ ਪੰਜ-ਸੱਤ ਗਲੀਆਂ ਕੱਢੀਆਂ ਹੁੰਦੀਆਂ ਸਨ। ਇਸ ਸਿਰੇ ਨੂੰ ਬਕਸੂਏ ਵਿਚ ਪਾਉਣ ਲਈ ਥੋੜ੍ਹਾ ਟੇਢਾ ਕੀਤਾ ਹੁੰਦਾ ਸੀ।
ਵੱਧਰੀ 'ਚ ਗਲੀਆਂ ਇਸ ਲਈ ਕੱਢੀਆਂ ਹੁੰਦੀਆਂ ਸਨ ਤਾਂ ਜੋ ਘੁੰਗਰਾਲ ਨੂੰ ਬਲਦ ਦੇ ਗਲ 'ਚ ਸਹੀ ਫਿੱਟ ਕਰਨ ਲਈ ਵਰਤਿਆ ਜਾ ਸਕੇ। ਕਈ ਘੁੰਗਰਾਲਾਂ ਮੋਟੀ ਰੱਸੀ 'ਚ ਘੁੰਗਰੂ ਪਰੋ ਕੇ ਵੀ ਬਣਾਈਆਂ ਜਾਂਦੀਆਂ ਸਨ। ਘੁੰਗਰੂ ਪਿੱਤਲ ਦੇ/ਪਿੱਤਲ ਦੀ ਦੇਗ ਦੇ ਬਣੇ ਹੁੰਦੇ ਸਨ। ਘੁੰਗਰੂ ਇਕ ਮੂੰਹ ਵਾਲੇ ਹੁੰਦੇ ਸਨ। ਕਈ ਘੁੰਗਰੂਆਂ ਦੇ ਮੂੰਹ ਰੈੱਡ ਕਰਾਸ ਦੇ ਨਿਸ਼ਾਨ ਵਰਗੇ ਹੁੰਦੇ ਸਨ। ਘੁੰਗਰੂ 'ਚ ਛੋਟੀ ਜਿਹੀ ਕਾਲੇ ਰੰਗ ਦੀ ਦੇਗ ਦੀ ਗੋਲੀ ਹੁੰਦੀ ਸੀ। ਇਹ ਗੋਲੀ ਹੀ ਘੁੰਗਰੂ ਦੇ ਖੋਲ ਵਿਚ ਲੱਗ-ਲੱਗ ਕੇ ਛਣਕਦੀ ਹੁੰਦੀ ਸੀ।
ਹੁਣ ਸਾਰੀ ਖੇਤੀ ਦਾ ਮਸ਼ੀਨੀਕਰਨ ਹੋ ਗਿਆ ਹੈ। ਇਸ ਲਈ ਖੇਤੀ 'ਚ ਬਲਦਾਂ ਦੀ ਵਰਤੋਂ ਬਹੁਤ ਹੀ ਘੱਟ ਗਈ ਹੈ। ਵਿਆਹਾਂ 'ਚ ਹੁਣ ਰੱਥ ਨਹੀਂ ਜਾਂਦੇ, ਕਾਰਾਂ ਜਾਂਦੀਆਂ ਹਨ। ਹੁਣ ਲੋਕ ਸਕੂਟਰਾਂ, ਮੋਟਰ ਸਾਈਕਲਾਂ, ਕਾਰਾਂ ਅਤੇ ਬੱਸਾਂ 'ਤੇ ਚੜ੍ਹ ਕੇ ਮੇਲਾ ਦੇਖਣ ਜਾਂਦੇ ਹਨ। ਆਵਤ ਪਾਉਣ ਦਾ ਰਿਵਾਜ ਵੀ ਖਤਮ ਹੋ ਗਿਆ ਹੈ। ਖਰਾਸ ਖਤਮ ਹੋ ਗਏ ਹਨ। ਕੁਹਾੜੀਆਂ ਹੁਣ ਇੰਜਣਾਂ ਨਾਲ ਚੱਲਦੀਆਂ ਹਨ। ਇਸ ਲਈ ਬਲਦਾਂ ਦੀ ਵਰਤੋਂ ਬਹੁਤ ਹੀ ਘੱਟ ਗਈ ਹੈ। ਫਿਰ ਬਲਦਾਂ ਦੇ ਗਲਾਂ 'ਚ ਘੁੰਗਰਾਲਾਂ ਕਿਥੋਂ ਪੈਣੀਆਂ ਹਨ? ਘੁੰਗਰਾਲਾਂ ਦੀ ਵਰਤੋਂ ਦਾ ਸੁਨਹਿਰੀ ਯੁੱਗ ਹੁਣ ਖਤਮ ਹੋ ਗਿਆ ਹੈ।

Post New Thread  Reply

« ਸ੍ਰੀ ਗੁਰੂ ਅਮਰਦਾਸ ਜੀ | ਗੁੱਤ ਕਰਨੀ »
X
Quick Register
User Name:
Email:
Human Verification


UNP