ਗੂੰਗੀ ਚੀਕ

ਲੋ ਯਾਰੋ ਪੜੋ , ਇੱਕ ਨਾ ਜੱਮੀ ਬੱਚੀ ਅਪਣੀ ਮੌਤ ਦੀ ਕਹਾਂਣੀ ਬਿਆਨ ਕਰਦੀ
ਅਜੇ ਮੇਰੀਆਂ ਅੱਖਾਂ ਨਹੀ ਸੀ ਖੁਲੀਆਂ , ਮੈਂ ਸਾਰਾ ਦਿਨ ਸਾਰੀ ਰਾਤ ਸੁੱਤੀ ਹੀ ਰਹਿੰਦੀ ਸੀ , ਮਾਁ ਨੇ ਏਧਰ ਓਧਰ ਜਾਨਾ ਚਲਦੇ ਕੰਮ ਕਰਨਾ , ਮੈਂ ਸਿਰਫ ਮਾਁ ਦੀ ਕੂੰਖ ਚ ਝੂੰਟੇ ਹੀ ਲੈਂਦੀ ਸੀ , ਕੁੱਝ ਸਮਾਂ ਬੀਤਿਆ ਮੇਰੀਆ ਅੱਖਾਂ ਖੁਲਣ ਲੱਗੀਆ , ਹੋਲੀ-ਹੋਲੀ ਮੇਰੀਆ ਲੱਤਾਂ ਚਲਣ ਲੱਗੀਆ , ਹੱਥਾਂ ਨੂੰ ਘਮਾਉਣਾ, ਲੱਤਾਂ ਮਾਰਣੀਆ , ਐਵੈ ਲੱਗਦਾ ਮਾਁ ਖੁੱਸ਼ ਸੀ ,
ਓਹ ਹਸਦੀ ਤਾਂ ਮੈ ਵੀ ਹੱਸਦੀ, ਓਹ ਦੁੱਖੀ ਹੁੰਦੀ ਤਾਂ ਮੈ ਵੀ ਦੁੱਖੀ ਹੁੰਦੀ ,
ਮੇਰੀ ਪਿਆਰੀ ਮਾਁ ਜੋ ਸੀ , ਮੈਨੂੰ ਲੱਤਾਂ ਮਾਰਣਾ ਬਹੁੱਤ ਵਧੀਆ ਲੱਗਦਾ ਸੀ ,
ਜਦੋ ਮੈਂ ਲੱਤ ਮਾਰਦੀ ਤਾਂ ਮਾਁ ਬਹੁੱਤ ਖੁੱਸ਼ ਹੁੰਦੀ ਸੀ , ਮੇਰਾ ਬੱਚਾ ਕਿਹਕੇ ਬਲਾਉਂਦੀ, ਬਹੁੱਤ ਲਾਡ ਲਡਾਉਂਦੀ ,
ਇੱਕ ਦਿੱਨ ਮਾਁ ਥੋੜੀ ਦੱਖੀ ਲੱਗ ਰਹੀ ਸੀ, ਸ਼ੋਰ ਹੋ ਰਿਹਾ ਸੀ , ਮੈਨੂੰ ਲੱਗਿਆ ਮਾਁ ਕਿਤੇ ਬਾਹਰ ਘੁੰਮਣ ਜਾ ਰਹੀ ਆ , ਪਰ ਜੇ ਘੁੰਮਣ ਜਾ ਰਹੀ ਆ ਤਾਂ ਦੁਖੀ ਕਿਓ ?? ? ....
ਦਿੱਲ ਦੀ ਧੜਕਣ ਤੇਜ਼ ਕਿਓ ??? .. ਕੁੱਛ ਸਮੇਂ ਬਾਅਦ ਮਾਁ ਬੈਠ ਗਈ , ਸ਼ਾਂਤ ਮਹੌਲ ਸੀ ਪਰ ਮਾਁ ਦੇ ਅੰਦਰ ਜਿਵੇਂ ਤੁਫਾਨ ਚੱਲ ਰਿਹਾ ਸੀ ,
ਮਾਁ ਉੱਠੀ ਤੁਰੀ ਤੇ ਫਿਰ ਲੇਟ ਗਈ, ਮੇਰੇ ਉਪਰ ਥੋੜਾ ਦਬਾ ਪੈ ਰਿਹਾ ਸੀ, ਕੁੱਛ ਸਮਾਂ ਏਦਾਂ ਹੋਇਆ ,
ਹੁਣ ਮਾਁ ਹਰ ਰੋਜ਼ ਦੁੱਖੀ ਹੁੰਦੀ ਜਿਵੇਂ ਕੋਈ ਮਾਁ ਨਾਲ ਲੜ ਰਿਹਾ ਹੋਵੇ , ਮੈਂ ਬਹੁੱਤ ਡਰੀ ਹੋਈ ਰਹਿੰਦੀ ਸੀ ,
ਇੱਕ ਦਿੱਨ ਮਾਁ ਨੇ ਮੇਰੇ ਸਿਰ ਤੇ ਹੱਥ ਰੱਖਿਆ, ਮਾਁ ਨੇ ਕੁੱਛ ਕਿਹਾ
"ਕੀ ਹੈ ਤੇਰਾ ਕਸੂਰ ਸੋਹਣੀਏ,
ਹੈ ਤੂੰ ਅਜੇ ਮਾਸੂਮ ਸੋਹਣੀਏ,"
ਮਾਁ ਨੇ ਏਦਾਂ ਕਿਓ ਕਿਹਾ? ਕੀ ਹੋਇਆ ਮਾਁ ??
ਲੱਗਆ ਜਿਵੇ ਮਾਁ ਨੂੰ ਕੋਈ ਹੱਥਾਂ ਤੋਂ ਫੱੜ ਖਿੱਚ ਰਿਹਾ ਹੋਵੇ, ਲਗਦਾ ਮਾਁ ਰੋ ਰਹੀ ਸੀ, ਮਾਁ ਦੱਖੀ ਸੀ , ਮੈਂਨੂੰ ਬਹੁੱਤ ਡਰ ਲੱਗ ਰਿਹਾ ਸੀ , ਲੱਗਦਾ ਕਿਸੇ ਤੇ ਜ਼ੁਰਮ ਹੋ ਰਿਹਾ ਤੇ ਮਾਁ ਉਸਦਾ ਵਿਰੋਧ ਕਰ ਰਹੀ ਆ, ਪਰ ਜ਼ੁਰਮ ਕਿਸ ਤੇ ਹੋ ਰਿਹਾ?
"ਵੱਡਿਆਂ ਨੇ ਕਹਿਰ ਕਮਾਇਆ,
ਸੁੱਤੇ ਹੋਇ ਹੱਸਪਤਾਲ ਲਿਆਇਆ",
ਇੰਜ ਜਾਪ ਰਿਹਾ ਸੀ ਕਿ ਮੇਰੇ ਉੱਪਰ ਕੋਈ ਦਬਾਅ ਪਾ ਰਿਹਾ ਹੋਵੇ, ਕੋਈ ਚੀਜ਼ ਮੇਰੇ ਵੱਲ ਵੱਧੀ ,
ਜਿਵੇ ਕਿ ਇੱਹ ਜ਼ੁਰਮ ਮੇਰੇ ਤੇ ਹੀ ਹੋ ਰਿਹਾ ਹੋਵੇ ,
ਹਾਂ ਇੱਹ ਜ਼ੁਰਮ ਮੇਰੇ ਤੇ ਹੀ ਹੋ ਰਿਹਾ ਸੀ , ਮਾਁ ਫਿਰ ਕੁੱਛ ਬੋਲੀ, ਪਰ ਇੱਸ ਵਾਰ ਮੇਰੇ ਸਿਰ ਤੇ ਹੱਥ ਨਹੀ ਰੱਖਿਆ, ਮਾਁ ਬੇਹੋਛੀ ਦੀ ਹਾਲਤ ਵਿੱਚ ਸੀ, ਮਾਁ ਨੇ ਕਿਹਾ,
"ਬੇਜ਼ੁਬਾਨ ਨਾਲ ਖੇਡਣ ਲੱਗੇ ਆ "
ਸੋਹਣੀਏ ਜ਼ਾਲਮ ਨੇ ਇਹ ਤੈਨੂੰ ਵੱਢਣ ਲੱਗੇ ਆ "
"ਮਾਁ ਇੱਹ ਤੂੰ ਕੀ ਕਿਹ ਰਹੀ ਆ"। ਏਦਾਂ ਕਿਓ ਬੋਲ ਰਹੀ?
ਏਨੇ ਨੂੰ ਇੱਕ ਕੈਂਚੀ ਨੇ ਆਂਨ ਮੇਰੀ ਲੱਤ ਨੂੰ ਵੱਢ ਦਿੱਤੀ , ਮੈਂ ਰੋ ਰਹੀ ਸੀ, ਤੜਫ ਰਹੀ ਸੀ , ਫਿੱਰ ਕੈਂਚੀ ਨੇ ਦੂਸਰੀ ਲੱਤ ਨੂੰ ਵੱਢਿਆ , ਇੱਸੇ ਤਰਾਂ ਕੁੱਛ ਸਮੇਂ ਵਿੱਚ ਮੇਰੀਆਂ ਬਾਹਾਂ ਤੇ ਮੇਰੇ ਸਰੀਰ ਨੂੰ ਟੁੱਕੜੇ-ਟੁੱਕੜੇ ਕਰ ਦਿੱਤਾ। ਮੇਰੀਆਂ ਚੀਕਾਂ ਦੀ ਅਵਾਜ਼ ਸ਼ਾਇਦ ਓਹਨਾਂ ਜ਼ਾਲਿਮਾਂ ਦੇ ਕੰਨਾਂ ਵਿੱਚ ਨਾ ਪਈ ਤੇ ਮੇਰੇ ਦੁਨੀਆ ਦਾ ਚਾਨਣ ਦੇਖਣ ਤੋਂ ਪਹਿਲਾਂ ਹੀ ਮੇਰੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ। ਮੈਂ ਉੱਠਣ ਤੋਂ ਪਹਿਲਾਂ ਹੀ ਸੋ ਗਈ।
"ਇੱਹ ਕੀ ਕਹਿਰ ਕਮਾਇਆ ਤੂੰ ਜ਼ਾਲਮਾ,
ਗੂੰਗੀ ਚੀਕ ਨੂੰ ਨਾ ਸੁਣ ਪਾਇਆ ਤੂੰ ਜ਼ਾਲਮਾਂ,,
ਇੱਹ ਕੀ ਕਹਿਰ ਕਮਾਇਆ
 
Top