ਗੁੱਤ ਕਰਨੀ

Parv

Prime VIP
http://www.jagbani.com/news/article_442612#
ਪੰਜਾਬ ਦੀ ਰਹਿਣ ਵਾਲੀ ਇਸਤਰੀ ਨੂੰ ਪੰਜਾਬਣ ਕਹਿੰਦੇ ਹਨ। ਇਸਤਰੀਆਂ ਦੀ ਡੋਰੀ 'ਚ ਗੁੰਦੇ ਹੋਏ ਕੇਸ, ਜੋ ਪਿੱਠ ਪਿੱਛੇ ਲਟਕੇ ਰਹਿੰਦੇ ਹਨ, ਨੂੰ ਗੁੱਤ ਕਹਿੰਦੇ ਹਨ। ਡੋਰੀ ਨੂੰ ਕਈ ਇਲਾਕਿਆਂ 'ਚ ਪਰਾਂਦਾ ਕਹਿੰਦੇ ਹਨ। ਪੰਜਾਬ ਦੀਆਂ ਮੁਟਿਆਰਾਂ ਦੀ ਆਪਣੀ ਹੀ ਸ਼ਾਨ ਹੈ, ਪਛਾਣ ਹੈ। ਇਸ ਤਰ੍ਹਾਂ ਹੀ ਪੰਜਾਬਣ ਦੀ ਗੁੱਤ ਦੀ ਵੀ ਇਕ ਵਿਸ਼ੇਸ਼ ਪਛਾਣ ਰਹੀ ਹੈ। ਗੁੱਤ 'ਚ ਪਾਉਣ ਵਾਲੀਆਂ ਡੋਰੀਆਂ/ਪਰਾਂਦਿਆਂ ਦੀ ਵੀ ਇਕ ਨਿਵੇਕਲੀ ਦਿੱਖ ਹੈ। ਪਟਿਆਲਾ ਸ਼ਹਿਰ ਦੀਆਂ ਡੋਰੀਆਂ ਅਤੇ ਪਰਾਂਦੇ ਤਾਂ ਸਾਰੇ ਭਾਰਤ 'ਚ ਮਸ਼ਹੂਰ ਹਨ। ਪਹਿਲਾਂ ਇਸਤਰੀਆਂ ਇਕ ਹੀ ਤਰ੍ਹਾਂ ਦੀ ਸਿੱਧੀ ਗੁੱਤ ਕਰਦੀਆਂ ਹਨ। ਪੁੜਪੁੜੀਆਂ ਦੇ ਉੱਪਰ ਵਾਲਾਂ ਦੀ ਇਕ-ਇਕ ਮੀਢੀ ਕੀਤੀ ਜਾਂਦੀ ਸੀ। ਫਿਰ ਇਨ੍ਹਾਂ ਮੀਢੀਆਂ ਅਤੇ ਦੂਜੇ ਵਾਲਾਂ ਨੂੰ ਇਕੱਠੇ ਗੁੰਦ ਕੇ ਡੋਰੀ/ਪਰਾਂਦਾ ਪਾ ਕੇ ਗੁੱਤ ਕੀਤੀ ਜਾਂਦੀ ਸੀ।
ਇਕ ਦਿਨ ਦੀ ਕੀਤੀ ਗੁੱਤ ਉਸ ਦਿਨ ਹੀ ਖੋਲ੍ਹੀ ਜਾਂਦੀ ਸੀ, ਜਦੋਂ ਸਿਰ ਨਹਾਉਣਾ ਹੁੰਦਾ ਸੀ। ਆਮ ਗੁੱਤ ਦੀ ਲੰਬਾਈ ਤਾਂ ਪਿੱਠ ਦੇ ਹੇਠਲੇ ਹਿੱਸੇ ਤੱਕ ਹੀ ਹੁੰਦੀ ਸੀ, ਕਈਆਂ ਦੀ ਜ਼ਿਆਦਾ ਵੀ ਹੁੰਦੀ ਸੀ। ਹੁਣ ਜਿਹੜੀਆਂ ਪੰਜਾਬਣਾਂ ਗੁੱਤ ਕਰਦੀਆਂ ਵੀ ਹਨ, ਉਹ ਵਾਲਾਂ ਨੂੰ ਸਿੱਧੇ ਵਾਹ ਕੇ ਪਰਾਂਦਾ ਪਾ ਕੇ ਗੁੱਤ ਕਰਦੀਆਂ ਹਨ। ਹੁਣ ਇਸਤਰੀਆਂ ਨਿੱਤ ਸਿਰ ਵਾਹੁੰਦੀਆਂ ਹਨ। ਬਹੁਤੀਆਂ ਤਾਂ ਵਾਲਾਂ 'ਚ ਪਰਾਂਦਾ ਵੀ ਨਹੀਂ ਪਾਉਂਦੀਆਂ। ਸਿਰ ਵਾਹ ਕੇ ਵਾਲਾਂ ਦਾ ਜੂੜਾ ਹੀ ਕਰ ਲੈਂਦੀਆਂ ਹਨ। ਮੁਟਿਆਰਾਂ ਤਾਂ ਹੁਣ ਵਾਲਾਂ ਨੂੰ ਵਾਹ ਕੇ ਵਾਲਾਂ 'ਚ ਭਾਂਤ-ਭਾਂਤ ਦੇ ਕੱਪੜੇ ਦੇ ਬਣੇ ਰਿੰਗ ਹੀ ਪਾਉਂਦੀਆਂ ਹਨ। ਵਾਲਾਂ ਨੂੰ ਖਿੰਡਣ ਤੋਂ ਰੋਕਣ ਲਈ ਕਲਿੱਪ/ਹੇਅਰ ਬੈਂਡ ਲਗਾ ਲੈਂਦੀਅਆਂ ਹਨ।
 
Top