ਗਵਾਚਿਆ ਬੱਚਾ

  • Thread starter userid97899
  • Start date
  • Replies 3
  • Views 1K
U

userid97899

Guest
ਇਕ ਵਾਰ ਛੋਟਾ ਜਿਹਾ ਬੱਚਾ ਆਪਣੇ ਗਰੀਬ ਜਿਹੇ
ਡੈਡੀ ਨਾਲ
ਮੇਲਾ ਦੇਖਣ ਗਿਆ, ਮੇਲੇ ਵਿੱਚ ਬੱਚਾ ਹਰ ਇਕ ਚੀਜ
ਲੈਣਾ ਚਾਹੁੰਦਾ ਸੀ, ਓਸ ਬੱਚੇ ਨੇ ਆਪਣੇ ਡੈਡੀ ਨੂੰ
ਕਿਹਾ,
ਡੈਡੀ ਓਹੋ ਦੇਖੋ ਕਿੰਨੀ ਸੋਹਣੀ ਕਾਰ ਹੈ, ਮੈਨੂੰ ਓਹ ਲੈ ਦਿਓ,
ਓਹਦੇ ਡੈਡੀ ਕੋਲ ਪੈਸੇ ਨਹੀਂ ਸੀ, ਫਿਰ ਵੀ ਓਹ
ਬੱਚੇ
ਦੀ ਉਂਗਲੀ ਫੜ ਕੇ ਤੁਰੀ ਗਿਆ, ਬੱਚੇ ਨੇ ਹੋਰ
ਵੀ ਬਹੁਤ
ਕੁਝ ਮੰਗਿਆ, ਪਰ ਓਹਦੇ ਡੈਡੀ ਨੇ ਓਹਨੂੰ ਕੁਝ ਵੀ ਨਾ ਲੈ ਕੇ
ਦਿਤਾ, ਬੱਚੇ ਨੂੰ ਆਪਣੇ ਪਿਓ ਤੇ ਬਹੁਤ ਗੁੱਸਾ ਸੀ,
ਅਚਾਨਕ
ਬੱਚੇ ਦੀ ਉਂਗਲੀ ਛੁਟ ਗਈ, ਬੱਚਾ ਗਵਾਚ ਗਿਆ,
ਓਹ ਇਕ
ਦੁਕਾਨ ਲਾਗੇ ਖੜਾ ਹੋ ਕੇ ਰੋਣ ਲਗ ਪਿਆ, ਇਕ ਆਦਮੀਂ ਨੇ
ਓਹਨੂੰ ਚੁਪ ਕਰਾਉਣ ਲਈ ਖਿਡਾਉਣੇ ਲੇਕੇ ਦਿਤੇ,
ਪਰ ਓਹ
ਬੱਚੇ ਨੇ ਕਿਹਾ ਕੇ ਮੈਨੂੰ ਸਿਰਫ
ਆਪਣਾ ਡੈਡੀ ਚਾਹੀਦਾ ਹੈ,
ਦੇਖ ਲਵੋ ਕਿੰਨਾ ਫਰਕ ਹੈ, ਪਹਿਲਾਂ ਓਹੀ ਬੱਚਾ ਹਰ
ਖਿਡਾਉਣਾ ਲੈਣਾ ਚਾਹੁੰਦਾ ਸੀ ਤੇ ਆਪਣੇ ਡੈਡੀ ਤੇ
ਗੁੱਸਾ ਕਰ
ਰਿਹਾ ਸੀ, ਪਰ ਬਾਅਦ ਵਿੱਚ ਓਹੀ ਬੱਚਾ ਕੁਝ
ਵੀ ਨਹੀਂ ਲੈਣਾ ਚਾਹੁੰਦਾ ਸੀ, ਸਿਰਫ ਆਪਣੇ
ਡੈਡੀ ਨੂੰ ਲਭ ਰਿਹਾ ਸੀ, ਇਸ
ਕਹਾਣੀ ਦਾ ਅਸਲੀ ਸਿੱਟਾ ਇਹ ਹੈ
ਕਿ ਅਸੀਂ ਸਾਰੇ ਇਨਸਾਨ ਆਪਣੇ ਡੈਡੀ ਮਤਲਬ;
ਜਾਣੀ ਕੀ ਰੱਬ ਦੀ ਉਂਗਲੀ ਫੜ ਕੇ ਇਹੇ ਦੁਨੀਆਂ
ਦਾ ਮੇਲਾ ਦੇਖਣ ਆਏ ਹਾਂ, ਸਾਨੂੰ ਅਜੇ ਆਪਣੇ
ਡੈਡੀ ਜਾਣੀ ਰੱਬ ਦੀ ਕਦਰ ਨਹੀਂ, ਸਦਾ ਧਿਆਨ ਅਜੇ ਸਿਰਫ
ਦੁਨਿਆਵੀ ਚੀਜਾਂ ਤੇ ਹੈ, ਪਤਾ ਤੇ ਓਸ ਦਿਨ
ਲਗਣਾ ਹੈ, ਜਿਸ
ਦਿਨ ਰੱਬ ਨੇ ਉਂਗਲੀ ਛਡ ਦਿਤੀ, ਫਿਰ ਸਾਨੂੰ
ਵੀ ਦੁਨੀਆਂ
ਦੀ ਕੋਈ ਚੀਜ ਚੰਗੀ ਨਹੀਂ ਲਗਣੀ ਤੇ ਅਸੀਂ ਸਿਰਫ ਆਪਣੇ
ਪਿਓ ..ਆਪਣੇ ਰੱਬ ਨੂੰ ਲਭਣੇ..... ਅਗਿਅਾਤ
 

chief

Prime VIP
moral of the story :

je bheed bhaad wali jagah te chale
te ik jagah decide karlo
ki je koi agge piche ho gea
te fir ethe aake mile :chah
 
Top