ਗਰੀਬ ਦਾ ਮਜ਼ਾਕ ਨਾ ਉਠਾਉ

Lately while browsing the Jokes/Leg pulling section(s), I came across some pictures of poor kids, begging or working as "child labour" and our members are making fun of them and leaving comments that were somewhat hurtful. I don't know about you friends but for me, it was unbearable. I take offense in this matter. Jokes apart.. kisi gareeb di photo leh ke majak uddanna koi changi gal nahi. Maybe some of our friends on UNP need a reality check and some exposure into the lives of people living in poverty. Have some conscious of themselvs.
https://www.unp.me/f114/sippu-56315/
https://www.unp.me/f98/fashion-show-181149/

and I am sure there are more...
Koi gareeb kis halaat wich roti kah reha...bohot members nu andaaza vi nahi hona. Please meri request hai sariya nu. Kissi greeb di photo leh ke...specially kisi greeb bache di..jis da bachpan kadon bhuk te gareebi diya majbooriya wich guzaar gaya...na lao..zindagi kado kissi da majaak bannaah javeh..patah nahi hunda....I am sharing a true story with you friends. Something that changed my thinking and made me appreciate my life..and be grateful for what I have. I tried to put this experience into words and I hope you all will like this.


ਮੇਰੀ ਭੈਣ ਦੇ ਵਿਆਹ ਦਾ ਕਾਰਜ ਸੁਖ ਸ਼ਾਨਤੀ ਨਾਲ ਸੰਪੂਰਨ ਹੋਣ ਦੀ ਖੁਸ਼ੀ ਵਿੱਚ ਅਸੀ ਆਖੰਡ ਪਾਠ ਗੂਰੁਦੁਆਰਾ ਤਾੜੀ ਸਾਹਿਬ ਵਿੱਚ ਰਖਵਾ ਦਿੱਤਾ। ਮੇਰੇ ਮਾਤਾ ਪਿਤਾ ਦੀ ਖੂਆਇਸ਼ ਸੀ ਕਿ ਮੇਰੀ ਨਵੀ ਵਿਆਹੀ ਭੈਣ ਤੇ ਭਾਜ਼ੀ ਆਪਣੇ ਪਰਿਵਾਰ ਸਮੇਤ ਆਖੰਡ ਪਾਠ ਦੇ ਸਿਨਸਲੇ ਵਿੱਚ ਸਾਨੂੰ ਮਿਲਣ ਦੇ ਨਾਲ ਨਾਲ ਇੱਕ ਦੋ ਰਾਤਾ ਸਾਡੇ ਕੋਲ ਵੀ ਰਹਿ ਜਾਣ। ਪਾਠ ਦੇ ਭੋਗ ਦੀ ਤਿਆਰੀ ਦੀ ਸਾਰੀ ਜਿੰਮੇਵਾਰੀ ਮੈਨੂੰ ਦੇ ਦਿੱਤੀ। ਪਾਠ ਦੇ ਭੋਗ ਦੇ ਇੱਕ ਦਿਨ ਪਹਿਲਾ ਹਲਵਾਈ ਦੀ ਲਿਖਾਈ ਜਰੂਰੀ ਸਾਮਾਨ ਦੀ ਲਿਸਟ ਲੈਕੇ ਮੈ ਪੱਪੂ ਅੰਕਲ ਦੀ ਕਰਿਆਨੇ ਦੀ ਦੁਕਾਨ ਤੇ ਚਲਾ ਗਿਆ।
"ਹੋਰ ਪੁਤ ਵਿਆਹ ਠੀਕ ਠਾਕ ਹੋ ਗਿਆ" ਪੋਲੀ-ਥੀਨ ਦੇ ਲਫਾਫੇ ਨੂੰ ਤੇਜ ਤੇਜ ਰਬਣ ਚਣਾਉਦੇ ਪੱਪੂ ਅੰਕਲ ਨੇ ਪੁਛਿਆ।
"ਹਾ ਜੀ, ਬਹੁਤ ਸੋਹਣਾ ਹੋ ਗਿਆ ਜੀ"
"ਚਲੋ ਵਧਿਆ ਪੁਤ। ਤੇਰੇ ਡੈਡੀ ਦੀ ਵੀ ਬਹੁਤ ਬੜੀ ਜਿੰਮੇਵਾਰੀ ਨਿਬੜ ਗਈ। ਕਿੱਤੇ ਸੋਖਿਆ ਪਇਆ ਧੀਆ ਤੋਰਨਿਆ। ਧੰਨ ਦਾ ਤੇਰਾ ਪਿਉ ਪੁਤ, ਮੈ ਤਾ ਤੇਰੀ ਉਮਰ ਦਾ ਸੀ ਜਦੋ ਦਾ ਤੇਰੇ ਡੈਡੀ ਨੂੰ ਜਾਣਦਾ। ਪਹਿਲਾ ਆਪਣੇ ਭੈਣ ਭਾਇਆ ਦਾ ਵਿਆਹ ਕਰਿਆ ਕੱਲੇ ਨੇ ਤੇ ਹੁਣ ਧੀਆ ਦਾ। ਲੋਕੀ ਤਾ ਇੱਕ ਕੁੜੀ ਦਾ ਵਿਆਹ ਕਰਕੇ ਕਰਜੇ ਥੱਲੇ ਆਜਾਦੇ ਆ ਕਾਕਾ ਪਰ ਤੇਰੇ ਡੈਡੀ ਨੇ ਛੇ ਧੀਆ ਦਾ ਵਿਆਹ ਕੀਤਾ। ਬਹੁਤ ਹਿੰਮਤੀ ਆ ਦੇਵ।"
ਮੈ ਪੱਪੂ ਦੀ ਗੱਲ ਸੁਣਕੇ ਚੁਪ ਰਿਹਾ। ਇੱਕ ਅਜੀਬ ਜੀ ਖੁਸ਼ੀ ਨੇ ਮੈਨੁੰ ਲਪੇਟ ਲਿਆ। ਆਪਣੇ ਡੈਡੀ ਦੀ ਤਰੀਫ ਸੁਣਕੇ ਬਹੁਤ ਫਕਰ ਮਹਿਸੂਸ ਹੋਇਆ।
"ਅੰਕਲ ਜੀ ਸੂਜੀ ਤੁਸੀ ਪੰਜ ਕਿਲੋ ਹੀ ਪਾ ਦਿਉ।"
"ਹਲਵਾਈ ਨੇ ਤਾ ਪੁਤ ਦਸ ਕਿਲੋ ਲਿਖੀ ਹੈ"
"ਹਾ ਜੀ ਅੰਕਲ ਪਰ ਵਿਆਹ ਦਾ ਕਾਫੀ ਸਾਮਾਨ ਬੱਚ ਗਿਆ। ਤਕਰੀਬਨ ਪੰਜ-ਸੱਤ ਕਿਲੋ ਸੂਜੀ ਘਰੇ ਪਈ ਹੈ."
ਪੱਪੂ ਅੰਕਲ ਨੇ ਮੇਰੇ ਵੱਲ ਮੁਸਕੂਰਾਕੇ ਆਪਣੇ ਨੋਕਰ ਨੂੰ ਆਵਾਜ ਮਾਰੀ.
"ਵਿਨੋਦ, ਸੂਜੀ ਪੁਤ ਪੰਜ ਕਿਲੋ ਕਰਦੀ। ਨਾਲੇ ਇੱਕ ਪੀਪਾ ਦੇਸੀ ਘਿਉ ਦਾ ਲਿਆਈ"
"ਅੰਕਲ ਕੱਲ ਨੂੰ ਕਿੰਨੇ ਵਜੇ ਦੁਕਾਨ ਖੋਲਣੀ?"
"ਅੱਠ ਵਜ਼ੇ ਖੋਲ ਲਈ ਦੀ ਆ ਪੁਤ..ਕਿਉ ਕੀ ਗੱਲ ਹੋਈ?"
"ਅੰਕਲ ਕੱਲ ਥੋੜਾ ਸਾਜਰੇ ਖੋਲ ਲਿਉ..ਅਗਰ ਕਿਸੀ ਚੀਜ਼ ਦੀ ਲੋਣ ਪੈ ਗਈ ਹਲਵਾਈ ਨੂੰ ਤਾ ਮੈ ਸਵੇਰੇ ਸਵੇਰੇ ਕਿਥੇ ਦੋੜਾਗਾ"
"ਕੋਈ ਨਾ ਪੁਤ...ਮੈ ਨੋਕਰ ਨੂੰ ਕਹਿ ਦਵਾਗਾ...ਛੇ ਵਜੇ ਆਜੂ"
"ਵਿਨੋਦ...ਕਾਕਾ ਜਾਕੇ ਕਿਸੇ ਰਿਕਸ਼ੇ ਵਾਲੇ ਨੂੰ ਬੁਲਾ ਲਿਆ..ਆ ਸਾਰਾ ਸਮਾਨ ਲੈਕੇ ਜਾਣਾ"
"ਅੰਕਲ ਉਹ ਡੈਰੀ ਵਾਲੇ ਨੂੰ ਫੋਨ ਕਰ ਦਿਉ ਦੁੱਧ ਲਈ। ਦਹੀ ਲਈ ਅੱਜ 15 ਕਿਲੋ ਭੇਜ ਦਵੇ ਤੇ ਬਾਕੀ ਕੱਲ ਨੂੰ। ਕਹਿ ਦਿਉ ਸਵੇਰੈ ਛੇ ਵਜੇ ਤੋ ਪਹਿਲਾ ਲੈ ਆਵੈ। ਵਿਆਹ ਦੇ ਟਾਈਮ ਬਹੁਤ ਤੰਗ ਕਰੀਆ ਸੀ ਇਸਨੇ..ਦੁੱਧ ਬਹੁਤ ਲੇਟ ਪਹੁਚਾਇਆ."
"ਉਹਨੂੰ ਕਹਿ ਦਵਾ ਕਿ ਅੱਜ ਹੀ ਸਾਰਾ ਭੈਜ ਦੇਵੇ?"
"ਨਹੀ ਅੰਕਲ..ਗਰਮੀ ਬਹੁਤ ਹੈ..ਦੁਧ ਪਿਆ ਖਰਾਬ ਹੋ ਜਾਣਾ"
ਮੈ ਸਾਰੇ ਸਮਾਨ ਦੀ payment ਕਰਕੇ ਜਦੋ ਦੁਕਾਨ ਤੋ ਬਾਹਰ ਆਇਆ ਤਾ ਰਿਕਸ਼ਾ ਤਕਰੀਬਨ ਪੂਰਾ ਸਾਮਾਨ ਨਾਲ ਲੱਦ ਹੋ ਗਿਆ ਸੀ। ਰਿਸ਼ਕੇ ਵਾਲਾ ਅੱਧ-ਖਣ ਉਮਰ ਦਾ ਪਰਵਾਸੀ ਕਾਮਾ ਸੀ। ਉਸਦੇ ਨਾਲ ਇੱਕ ਛੋਟਾ ਦੋ-ਤਿੰਨ ਸਾਲ ਦਾ ਬੱਚਾ ਸੀ।
ਜਦੋ ਸਾਮਾਨ ਲੱਦ ਹੋ ਗਿਆ ਤਾ ਉਸ ਰਿਕਸ਼ੇ ਵਾਲੇ ਨੇ ਆਪਣੇ ਬੱਚੇ ਨੂੰ ਚਿੰਨੀ ਦੀ ਬੋਰੀ ਦੇ ਉਪਰ ਬੈਠਾ ਦਿੱਤਾ.

ਦਿਨ ਕਾਫੀ ਗਰਮ ਹੋ ਗਿਆ ਸੀ। ਮਈ ਦੇ ਮਹਿਨੇ ਵਿੱਚ ਹੀ ਅੱਤ ਦੀ ਗਰਮੀ ਪੈ ਰਹੀ ਸੀ। ਘਰ ਤੋ ਪੈਦਲ ਆਏ ਕਰਕੇ ਉਹ ਰਿਕਸ਼ੇ ਵਾਲਾ ਵੀ ਮੇਰੇ ਪੀਛੇ ਪੀਛੇ ਰਿਕਸ਼ਾ ਖਿਚਦਾ ਤੁਰੀ ਆਇਆ. ਦਸਾ ਮਿੰਟਾ ਵਿੱਚ ਅਸੀ ਘਰ ਪਹੁਚ ਗਏ। ਪਰ ਗਰਮੀ ਨਾਲ ਤਪੀ ਦੁਪਿਹਰ ਵਿੱਚ ਇਹ ਦਸਾ ਮਿੰਟਾ ਨੇ ਹੀ ਬੂਰਾ ਹਾਲ ਕਰ ਦਿੱਤਾ। ਉਸ ਰਿਕਸ਼ੇ ਵਾਲੇ ਨੇ ਮੇਰੇ ਨਾਲ ਸਾਰਾ ਸਾਮਾਨ ਚੁਕਾਕੇ ਅੰਦਰ ਵਰਾਂਢੇ ਵਿੱਚ ਰਖਵਾ ਦਿੱਤਾ। ਮੈ ਮੂਣਕੋ ਮੂਣਕੀ ਹੋਇਆ..ਦਮਾ-ਦਮ ਪੱਖੇ ਧੱਲੇ ਬੈਠ ਗਿਆ। ਮੇਰੇ ਡੈਡੀ ਜੀ ਵੀ ਉਥੇ ਬੈਠੇ ਅਖਵਾਰ ਪੜ ਰਹੇ ਸਨ।
"ਆ ਗਿਆ ਸਾਰਾ ਸਮਾਨ" ਡੈਡੀ ਨੇ ਪੁਛਿਆ.
"ਹਾ ਡੈਡੀ ਜੀ..ਤਕਰੀਬਨ ਸਾਰਾ ਆਗਿਆ"
"ਮਾਂ...ਉਹ ਮਾਤਾ...ਪਾਣੀ ਲਿਆਈ" ਮੈ shoes ਖੋਲਦੇ ਨੇ ਕਿਹਾ।
"ਤੇਰੀ ਮਾ ਨੇ mangoe shake ਬਣਾਈਆ" ਡੈਡੀ ਨੇ ਅਖਬਾਰ ਨੂੰ ਪਾਸੇ ਜੇ ਕਰ ਕੇ ਕਿਹਾ.
"ਅੱਛਾ ਜੀ?...ਮਾਤਾ ਤਾ ਛਾ ਗਈ ਅੱਜ। ਸਵੇਰੇ ਮੰਡੀ ਜੋ ਲੈਕੇ ਆਏ ਅੰਬ?"
"ਹਾ...ਮੈ ਸਵੇਰੇ ਗੂਰੁਦੁਆਰੇ ਤੋ ਆਉਦੇ ਹੋਏ ਮੰਡੀ ਵਿੱਚੋ ਇੱਕ ਪੇਟੀ ਲੈ ਆਇਆ.
ਕੁੜੀ ਦੇ ਪਰਿਵਾਰ ਨੇ ਆਉਣਾ...ਨਿਆਣੇ ਖਾ ਲੈਣ ਗੇ." ਏਨਾ ਕਹਿ ਕੇ ਉਹਨਾ ਨੇ ਅਖਬਾਰ ਫਿਰ ਖੋਲ ਲਈ।
ਮੇਰੀ ਮਾ ਰਸੋਈ ਵਿੱਚੋ ਦੋ ਗਲਾਸ mango shake ਦੇ ਲੈ ਆਈ. ਇੱਕ ਮੈਨੁੰ ਤੇ ਇੱਕ ਡੈਡੀ ਨੂੰ ਫੜਾ ਦਿੱਤਾ. ਮੇਰੀ ਮਾ ਦੀ ਨਜ਼ਰ ਰਿਕਸ਼ੇ ਵਾਲੇ ਭਾਈ ਤੇ ਉਸਦੇ ਛੋਟੇ ਬੱਚੇ ਤੇ ਪਈ। ਮਾ ਉਹਨਾ ਨੂੰ ਵੇਖ ਰਸੋਈ ਵਿੱਚ ਵਾਪਸ ਚਲੇ ਗਈ...ਤੇ ਦੋ ਗਲਾਸ ਹੋਰ ਲੈ ਆਈ ਤੇ ਮੈਨੂੰ ਬੋਲੀ। "ਪੁੱਤ ਇਹਨਾ ਨੂੰ ਐਥੇ ਬੁਲਾ ਲੈ"
"ਬਾਈ ਆਜਾ..ਇਥੇ ਛਾਵਾ ਵਿੱਚ ਆਜਾ..." ਮੈ ਹੱਥ ਨਾਲ ਉਸ ਰਿਕਸ਼ੇ ਵਾਲੇ ਨੂੰ ਈਸ਼ਾਰਾ ਕਰਿਆ।
"ਨਹੀ...ਕੋਈ ਨਾ ਜੀ...." ਬਚਾਰਾ ਗਰੀਬ ਪਰਨੇ ਨਾਲ ਆਪਣਾ ਪਸੀਨਾ ਪੋਚ ਰਿਹਾ ਸੀ।
"ਕੋਈ ਨਾ ਪੁੱਤ ਆਜਾ ਐਥੇ...ਅੰਦਰ ਲਿਆ ਬੱਚੇ ਨੂੰ ਵੀ...ਆ ਤੇਰਾ ਕਾਕਾ?" ਮੇਰੀ ਮਾ ਨੇ ਰਿਕਸ਼ੇ ਵਾਲੇ ਨੂੰ ਸਵਾਲ ਕੀਤਾ...
"ਹਾਂ ਜੀ ਬੀਬੀ ਜੀ...ਮੇਰਾ ਲਰਕਾ" ਆਪਣੇ ਮੁੰਡੇ ਦੀ ਬਾਹ ਫੜੇ ਅੰਦਰ ਤੁਰੇ ਆਉਦੇ ਨੇ ਬੋਲਿਆ।
ਅੰਦਰ ਆਕੇ ਰਿਕਸ਼ੇ ਵਾਲੇ ਨੇ ਆਪਣੇ ਬੱਚੇ ਨੂੰ ਆਪਣੀ ਗੋਦ ਵਿੱਚ ਲੈਕੇ..ਪੂੰਜੇ ਬੈਠ ਗਿਆ ਤੇ ਉਸਦਾ ਪਸੀਨਾ ਨਾਲ ਲਾਲ ਹੋਇਆ ਮੂਹ ਆਪਣੇ ਪਰਨੇ ਨਾਲ ਪੋਚਣ ਲੱਗ ਗਿਆ। ਸਾਡੇ ਕਈ ਵਾਰ ਕਹਿਣ ਤੇ ਵੀ ਉਹ ਨਾਲ ਵਾਲੀ ਕੁਰਸੀ ਤੇ ਨਾ ਬੈਠਾ.
"ਲੈ ਪੁੱਤ shake ਪੀਲਾ" ਮੇਰੀ ਮਾ ਨੇ ਛੋਟੇ ਬੱਚੇ ਵੱਲ ਗਲਾਸ ਕੀਤਾ। ਬੱਚਾ ਨੇ ਆਪਣੇ ਬਾਪ ਵੱਲ ਤੱਕਿਆ ਜਿਵੇ ਉਸਦੀ ਈਜਾਜ਼ਤ ਮੰਗਦਾ ਹੋਵੇ। ਜਦੋ ਉਸ ਬੱਚੇ ਦੇ ਬਾਪ ਨੇ ਸਿਰ ਹਿਲਾਕੇ ਹਾਮੀ ਭਰੀ..ਤਾ ਉਸ ਬੱਚੇ ਨੇ ਹੱਥ ਅੱਗੇ ਕਰਕੇ ਗਲਾਸ ਫੜ ਲਿਆ ਤੇ ਚੁਪ ਚਾਪ ਪੀਣ ਲੱਗ ਪਿਆ.
ਮੇਰੀ ਮਾ ਚੁਪ ਚਾਪ ਮੁਸਕੂਰਾਦੀ ਉਸ ਛੋਟੇ ਜਿਹੇ ਬੱਚੇ ਵੱਲ ਵੇਖਦੀ ਰਹੀ....ਜਦੋ ਉਸ ਬੱਚੇ ਨੇ shake ਪੀ ਲਿਆ ਤਾ ਆਪਣੇ ਪਿਉ ਦਾ ਕੁੜਤਾ ਖਿਚ ਕੇ ਕੁਝ ਉਸਦੇ ਕੰਨ ਵਿੱਚ ਕਿਹਾ. ਉਸਦੇ ਪਿਉ ਨੇ ਸਿਰ ਹਿਲਾਕੇ ਨਾਹ ਕੀਤੀ ਤੇ ਉਸਦਾ ਖਾਲੀ ਗਲਾਸ ਵਿੱਚ ਆਪਣੇ ਹੀਸੇ ਦਾ shake ਪਾਉਣ ਲੱਗ ਪਿਆ। ਮੇਰੀ ਮਾ ਨੂੰ ਜਿਵੇ ਉਹਨਾ ਦੀ ਸਾਰੀ ਗੱਲ ਬਾਤ ਸਮਝ ਆਗਈ ਹੋਵੇ...ਉਹ ਛੱਟ ਅੰਦਰੋ mango shake ਦਾ ਪੂਰਾ ਜੱਗ ਲੈ ਆਈ ਤੇ ਉਸ ਬੱਚੇ ਦਾ ਗਲਾਸ ਭਰ ਦਿੱਤਾ..
ਉਸ ਰਿਕਸ਼ੇ ਵਾਲੇ ਨੇ ਨਾ ਨੂਕਰ ਕੀਤੀ ਪਰ ਮੇਰੀ ਮਾ ਨੇ ਉਸ ਦਾ ਵੀ ਗਲਾਸ ਭਰ ਦਿੱਤਾ...
ਜਦੋ ਉਹਨਾ ਨੇ shake ਪੀ ਲਿਆ ਤਾ ਖਾਲੀ ਗਲਾਸ ਮੇਰੀ ਮਾ ਨੇ ਉਹਨਾ ਦੇ ਹੱਥੋ ਫਣ ਲਏ ਤੇ ਬੋਲੀ "ਕਾਕਾ ਤੂੰ ਇਸ ਨਿਆਣੇ ਨੂੰ ਕਿਉ ਧੂਪਾ ਵਿੱਚ ਆਪਣੇ ਨਾਲ ਖੀਚੀ ਫਿਰਦਾ? ਇਹ ਬਚਾਰਾ ਬੀਮਾਰ ਕਰਨਾ?"
"ਕਿਆ ਕਰੇ ਹਮ ਬੀਬੀ ਜੀ..ਇਸ ਕੀ ਅੰਮਾ ਠੇਕੇਦਾਰ ਕੇ ਸਾਥ ਮਜਦੂਰੀ ਦਾ ਕਾਮ ਕਰਦੀ। ਠੇਕੇਦਾਰ ਬੱਚਾ ਲਾਨੇ ਕੋ ਮਨਾ ਕਰਦੀ। ਹਮੇ ਹੀ ਸਾਥ ਰੱਖਨਾ ਪੈਦਾ"
"ਲੈ ਹੈ ਦੱਸ.." ਮੇਰੀ ਮਾ ਤਰਸ ਨਾਲ ਭਰੀ ਬੋਲੀ. "ਘਰ ਕਿੱਥੇ ਤੇਰਾ? ਕੋਈ ਤਾ ਸਿਆਣਾ ਘਰ ਹੋਵੇਗਾ ਤੇਰੇ ਬੱਚੇ ਦੀ ਸੰਬਾਲ ਕਰਨ ਨੂੰ?"
"ਨਹੀ ਬੀਬੀ..ਕੋਈ ਨਾ ਹੈਗਾ। ਬਸਤੀ ਵਾਲੇ ਸਾਰੇ ਕਾਮ ਕਰਦੇ। ਸਾਰਾ ਦਿਨ ਇਹ ਅਕੈਲਾ ਨਾ ਰਹੈ। " ਗਰੀਬ ਨੇ ਦੱਸਿਆ ਕਿ ਕਿਵੇ ਠੇਕੇਦਾਰ ਦੀ construction site ਤੇ ਇੱਕ ਛੋਟੀ ਕੁੜੀ ਬਿਜਲੀ ਦੀ ਨੰਗੀ ਤਾਰ ਨਾਲ ਜੁੜਕੇ ਮਰ ਗਈ, ਤੇ ਉਦੋ ਦੀ ਉਸ ਦੀ ਘਰਵਾਲੀ ਡਰਦੀ ਬੱਚੇ ਨੂੰ ਨਾਲ ਨਹੀ ਲੈਕੇ ਜਾਦੀ. ਕਿਵੇ ਉਹਨਾ ਦਿਆ ਬਸਤਿਆ ਵਿੱਚੌ ਬੱਚੇ ਆਏ ਦਿਨ ਲਾਪਤਾ ਹੋ ਜਾਦੇ ਨੇ। ਭੀਖ ਮੰਗਵਾਉਣ ਵਾਲੇ ਤੇ ਕਈ ਵਾਰ ਮਨੂੰਖੀ ਅੰਗ ਵੇਚਣ ਵਾਲੇ ਬੱਚਿਆ ਨੂੰ ਚੱਕ ਲੈ ਜਾਦੇ ਨੇ। ਉਸ ਦਾ ਦੁੱਖ ਸੁਣਕੇ ਮੇਰੀ ਮਾ ਦੀਆ ਅੱਖਾ ਭਰ ਆਇਆ।
"ਅੱਛਾ ਬੀਬੀ ਜੀ" ਕਹਿ ਕੇ ਰਿਸ਼ਕੇ ਵਾਲਾ ਉਠਕੇ ਤੁਰ ਪਿਆ। ਮੈ ਵੀ ਉਸਨੂੰ ਪੈਸੇ ਦੇਣ ਲਈ ਉਸਦੇ ਮਗਰ ਤੁਰ ਪਿਆ.
"ਹਾ ਬਾਈ ਕਿੰਨੇ ਪੈਸਾ ਹੋਗੇ ਤੇਰੇ?" ਜਦੋ ਉਹ ਆਪਣੇ ਰਿਸ਼ਕੇ ਕੋਲ ਪਹੁਚ ਗਿਆ ਤਾ ਮੈ ਪੁਛਿਆ।
"ਨਹੀ ਜੀ..ਕੋਈ ਪੈਸਾ ਨਹੀ ਲੈਨਾ " ਕਹਿਕੇ ਆਪਣੇ ਬੱਚੇ ਨੂੰ ਰਿਸ਼ਕੇ ਤੇ ਬਠਾਉਣ ਲੱਗ ਪਿਆ।
"ਕਮਾਲ ਕਰਦਾ..ਪੈਸੇ ਕਿਉ ਨਹੀ ਲੈਦਾ?" ਮੈ ਹੈਰਾਨ ਜਿਹੇ ਨੇ ਉਸਨੂੰ ਪੁਛਿਆ...
"ਬਸ ਸਰਦਾਰ ਜੀ ਆਪਨੇ ਮੈਨੂੰ ਸੇਕ ਪੀਲਾ ਦਿਆ..ਬਸ ਹਮ ਖੂਸ਼ ਹੈ"
"ਉਹ ਫਿਰ ਕੀ ਹੋਇਆ ਭਈਆ....ਦਾਣੇ-ਦਾਣੇ ਤਾ ਲਿਖੀਆ ਖਾਣੇ ਵਾਲੇ ਦਾ ਨਾਮ..ਕੋਈ ਨਾ ਤੂ ਪੈਸੇ ਰਖ" ਮੈ ਉਸਦੇ ਮੋਢੇ ਤੇ ਧਾਂਪੜਾ ਦੇਕੇ ਵੀਹ ਰੁਪਏ ਉਸਨੂੰ ਦੇਣੇ ਚਾਹੇ।
ਬਚਾਰਾ ਰੋਣ ਹਾਕਾ ਜਿਹਾ ਬੋਲਿਆ...
"ਆਜ ਤੱਕ ਮੈ ਅਪਨੇ ਲੜਕੇ ਕੋ ਸੇਕ ਨਾ ਦੇ ਸਕਾ ਸਰਦਾਰ ਜੀ, ਵੋ ਬੀਬੀ ਜੀ ਅਗਰ ਨਾ ਪੀਲਾਤੇ ਤੋ ਸਾਰੀ ਉਮਰ ਮੁਝ ਗਰੀਬ ਨੂੰ ਕੈਸੇ ਪਤਾ ਲੱਗਦਾ ਕਿ ਸੇਕ ਦਾ ਸਵਾਦ ਕੈਸੇ ਹੁੰਦਾ"
ਆਪਣੀਆ ਸੀਲ਼ੀਆ ਅੱਖਾ ਨੂੰ ਪਰਨੇ ਨਾਲ ਪੂੰਜਕੇ..."ਚੰਗਾ ਜੀ" ਬੋਲਕੇ ਉਹ ਰਿਕਸ਼ੇ ਨੂੰ ਖਿਚਦਾ ਤੁਰ ਪਿਆ.

ਮੈ ਸੁਨ ਜਿਹਾ ਨੰਗੇ ਪੈਰ ਤੱਪਦੀ ਗਲੀ ਵਿੱਚ ਕਿਨੀ ਦੇਰ ਖੜਾ ਉਸ ਰਿਕਸ਼ੇ ਤੇ ਬੈਠਾ ਛੋਟੇ ਬੱਚੇ ਦੇ ਨਿੱਕੇ ਨਿੱਕੇ ਨੰਗੇ ਪੈਰਾ ਨੂੰ ਤੱਕਦਾ ਰਿਹਾ.
-Harpreet Singh Pentlia

This is by Ravivir
https://www.unp.me/f30/and-2606-and...and-2672-and-2598-and-2583-and-2624-a-142779/
 
Last edited:

Jaswinder Singh Baidwan

Akhran da mureed
Staff member
Re: ਗਰੀਬ ਦਾ ਮਜ਼ਾਕ ਨਾ ਉਠਾਉ

here is one more
https://www.unp.me/f30/rabb-nu-puch-k-dassin-kasoor-mera-171624/

but m not fully agree with you,,, aithe koi gareeb da mazaak nhi udaonda,,, sirf aapas ch ikk dujje naal hassde khed de aa,,, kise gareeb da mazaak tan udd da hai, j tusi os shaksh nu jaande howo, te particularly ose te comment kro.... not fully agree with you.....

and i guess aithe ajeha ikk wi member nhi, jo kise gareeb da mazaak udaa k khush hunda howe :admin
 
Last edited:

#Jatt On Hunt

47
Staff member
Re: ਗਰੀਬ ਦਾ ਮਜ਼ਾਕ ਨਾ ਉਠਾਉ

here is one more
https://www.unp.me/f30/rabb-nu-puch-k-dassin-kasoor-mera-171624/

but m not fully agree with you,,, aithe koi gareeb da mazaak nhi udaonda,,, sirf aapas ch ikk dujje naal hassde khed de aa,,, kise gareeb da mazaak tan udd da hai, j tusi os shaksh nu jaande howo, te particularly ose te comment kro.... not fully agree with you.....

and i guess aithe ajeha ikk wi member nhi, jo kise gareeb da mazaak udaa k khush hunda howe :admin
full agree with JB
 

Mandeep Kaur Guraya

MAIN JATTI PUNJAB DI ..
Hanji Mazmarizer ji, jo link tusi sippu wala paya hai ..us ch us bachi da tan koi v majak nahi uda reha...othe tan sippu naal hassi majak ho reha hai...n jo kujh v hasa majak likheya hai ohh sippu layee hai us bachi layee nahi...

baaki duje link di pic main vekh nahi paa rahi...but dont worry...I agree ki gareeb bacheyaan di life bahut aukhi beetdi hai...n I guess sab ine syane te haige ne ithe ki baal majdoori n baaki issues ton jaanu ne...so dont worry nobody is here to hurt any boby's feelings...or koi v gareebaan da ya bacheyaan da majak nahi udaunda....

Baaki shugal tan zindagi da hissa hai ji.....je koi kise di pic te mera ya kise hor UNPian da naam laake hasda khed-da hai tan ..i think it is ok... :-?
 
Majak Bhaveh tusi kissi hor ta uddah deh oh...par reference ta ek gareeb da deh rahe ho?...jis di photo use karde oh? Hanji main samaj da zindagi wich thora bohot mazaak changa hunda!! leg pulling...teasing....par jara socho...even though you are poking fun at another member...par ek greeb di picture dekh ke hi members hasde ne!!
Har ek di soch eko jahi nahi hundi. Keha suniya maaf dosto!! Mein ek awareness leyona chondaa si members wich eis subject de uppar! hor kujh nahi!
 
Last edited:

Mahaj

YodhaFakeeR
@ mazmarizer ...broh... wut u r saying is just common sense ...but u knoe it is very uncommon
asi lok mansik taur te kangaal aa .......mansik greebi de shikar aa

Jithe tang na samjhan tangiaan nu
Jithe milan anguthhe sanghiaan nu
Jithe vaal tarsade kanghiaan nu
Nakk vagade, akhaaN chunyaaN tE duNd karhErhE
Tu maghda rahin. ve surja kammiyan de vehre

sant raam udaaso
 
Top