UNP

ਖਾਲਸਾ ਅਕਾਲ ਪੁਰਖ ਕੀ ਫੌਜ

Go Back   UNP > Contributions > Punjabi Culture

UNP Register

 

 
Old 14-Apr-2015
parvkaur
 
ਖਾਲਸਾ ਅਕਾਲ ਪੁਰਖ ਕੀ ਫੌਜ

Register
ਅੱਜ ਸਾਜਨਾ ਦਿਵਸ 'ਤੇ ਵਿਸ਼ੇਸ਼
ਵਿਸਾਖੀ ਦੇ ਦਿਹਾੜੇ ਦੀ ਸਿੱਖ ਧਰਮ ਵਿਚ ਖਾਸ ਅਹਿਮੀਅਤ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦਿਨ ਖਾਲਸੇ ਦੀ ਸਿਰਜਣਾ ਕਰ ਕੇ ਇਸ ਦਿਵਸ ਨੂੰ ਮਹੱਤਵਪੂਰਨ ਨਵੇਂ ਅਰਥ ਪ੍ਰਦਾਨ ਕੀਤੇ। ਭਾਵੇਂ ਕਿ ਖਾਲਸਾ ਸਿਰਜਣਾ ਤੋਂ ਪਹਿਲਾਂ ਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮੇਂ ਤੋਂ ਜ਼ਾਬਰ ਦੇ ਜ਼ੁਲਮ ਖਿਲਾਫ ਆਵਾਜ਼ ਉਠਾਉਣ ਦੀ ਪਰੰਪਰਾ ਆਰੰਭ ਹੋ ਚੁੱਕੀ ਸੀ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਸਿੱਖਾਂ ਨੂੰ ਸ਼ਸਤਰਧਾਰੀ ਹੋਣ ਦੇ ਹੁਕਮ ਜਾਰੀ ਹੋ ਗਏ ਸਨ ਅਤੇ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸਮੇਂ-ਸਮੇਂ 'ਤੇ ਗੁਰੂ ਸਾਹਿਬ ਦੇ ਜੀਵਨ ਦੌਰਾਨ ਹੀ ਸਿੱਖਾਂ ਨੂੰ ਜ਼ੁਲਮ ਦੇ ਖਿਲਾਫ ਧਰਮ ਯੁੱਧ ਲੜਨੇ ਪਏ। ਗੁਰਬਾਣੀ ਦੁਆਰਾ ਸਿੱਖਿਅਤ ਸਿੱਖ ਸਖਸ਼ੀਅਤ ਸਿੰਘ ਰੂਪ ਧਾਰ ਕੇ ਹਰ ਪ੍ਰਕਾਰ ਦੀ ਗੁਲਾਮੀ ਤੋਂ ਮੁਕਤ ਹੁੰਦਿਆਂ ਮਜ਼ਲੂਮਾਂ ਤੇ ਕਮਜ਼ੋਰਾਂ ਦੀ ਰਾਖੀ ਦੇ ਜ਼ਾਮਨ ਹੋਣ ਲੱਗ ਪਏ। ਇਸ ਸਭ ਲਈ ਸ੍ਰੀ ਗੁਰੂ ਨਾਨਕ ਸਾਹਿਬ ਨੇ ਆਪਣੀ ਅਕਾਲੀ ਬਾਣੀ ਵਿਚ ਸਪੱਸ਼ਟ ਉਪਦੇਸ਼ ਕੀਤਾ ਸੀ :
ਜਉ ਤਉ ਪ੍ਰੇਮ ਖੇਲਣ ਦਾ ਚਾਉ। ਸਿਰੁ ਧਰਿ ਤਲੀ ਗਲੀ ਮੇਰੀ ਆਉ।
ਇਤੁ ਮਾਰਗਿ ਪੈਰੁ ਧਰੀਜੈ। ਸਿਰੁ ਦੀਜੈ ਕਾਣਿ ਨ ਕੀਜੈ।। (ਪੰਨਾ 1412)

ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਬਾਕੀ ਗੁਰੂ ਸਾਹਿਬਾਨ ਨੇ ਵੀ ਸਿੱਖ ਸੰਗਤਾਂ ਨੂੰ ਇਹੋ ਪਾਠ ਦ੍ਰਿੜ੍ਹ ਕਰਵਾਇਆ। ਇਸ ਤਰ੍ਹਾਂ ਖਾਲਸੇ ਦੀ ਸਿਰਜਣਾ ਕਰੀਬ ਢਾਈ ਸਦੀਆਂ ਲੰਮੀ ਦੀਖਿਆ ਦੀ ਪੂਰਤੀ ਦਾ ਅਵਸਰ ਸੀ। ਮਨੁੱਖਤਾ ਦੇ ਇਤਿਹਾਸ ਵਿਚ 1699 ਦੀ ਵਿਸਾਖੀ ਵਾਲੇ ਦਿਨ ਇਕ ਅਜਿਹਾ ਇਨਕਲਾਬੀ ਮੋੜ ਆਇਆ, ਜੋ ਸੰਸਾਰ ਦੀਆਂ ਅੱਖਾਂ ਨੇ ਨਾ ਪਹਿਲਾਂ ਕਦੀ ਵੇਖਿਆ ਸੀ ਅਤੇ ਨਾ ਹੀ ਕਦੀ ਵੇਖਣਾ ਹੈ। ਇਸ ਅਲੌਕਿਕ ਖੇਡ ਦਾ ਭੇਦ ਉਦੋਂ ਖੁੱਲ੍ਹਿਆ, ਜਦੋਂ ਇਕ ਇਕ ਸਿੱਖ (ਖਾਲਸਾ) ਸਵਾ-ਸਵਾ ਲੱਖ ਨਾਲ ਮੁਕਾਬਲਾ ਕਰਨ ਲੱਗ ਪਿਆ। ਚਮਕੌਰ ਦੀ ਕੱਚੀ ਗੜ੍ਹੀ ਵਿਚ ਚਾਲੀ ਭੁੱਖੇ-ਭਾਣੇ ਸਿੰਘਾਂ ਨੇ ਦੱਸ ਲੱਖ ਹਥਿਆਰਬੰਦ ਫੌਜ ਦਾ ਟਾਕਰਾ ਕਰ ਵਿਖਾਇਆ। ਦਸਮ ਪਾਤਸ਼ਾਹ ਨੇ ਖਾਲਸਾ ਸਾਜ ਕੇ ਇਸ ਅੰਦਰ ਸਿੱਖੀ ਸਿਧਾਂਤ ਦੀ ਸੁਤੰਤਰਤਾ ਤੇ ਬਰਾਬਰਤਾ ਦਾ ਅਜਿਹਾ ਜਜ਼ਬਾ ਉਭਾਰਿਆ, ਜਿਸ ਨੇ ਨਾ ਕੇਵਲ ਵਕਤ ਦੀ ਸ਼ਕਤੀਸ਼ਾਲੀ ਮੁਗਲ ਹਕੂਮਤ ਨੂੰ ਹੀ ਝੰਜੋੜਿਆ, ਸਗੋਂ ਮਨੁੱਖਤਾ ਦੀਆਂ ਵੰਡੀਆਂ ਪਾਉਣ ਵਾਲੇ, ਜਾਤ-ਪਾਤ ਤੇ ਵਰਨ-ਵੰਡ ਕਰਨ ਵਾਲੇ ਸਮਾਜ ਨੂੰ ਵੀ ਪ੍ਰਭੂ ਦੇ ਸੱਚੇ ਮਨੁੱਖ ਬਣਨ ਦਾ ਉਪਦੇਸ਼ ਦਿੱਤਾ। ਖਾਲਸਾ, ਹਰ ਕਿਸਮ ਦੀ ਸਖਸ਼ੀ ਗੁਲਾਮੀ ਤੋਂ ਆਜ਼ਾਦ ਹੋ ਕੇ ਅਕਾਲ ਪੁਰਖ ਵਾਹਿਗੁਰੂ ਨਾਲ ਸਿੱਧੇ ਰੂਪ ਵਿਚ ਸੰਬੰਧਤ ਹੈ, ਜੋ ਪ੍ਰਮਾਤਮਾ ਦੀ ਆਪਣੀ ਰਜ਼ਾ ਵਿਚੋਂ ਹੀ ਪ੍ਰਗਟ ਹੋਇਆ ਹੈ।
ਖਾਲਸਾ ਅਕਾਲ ਪੁਰਖ ਕੀ ਫੌਜ। ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ।
ਖਾਲਸਾ, ਇਕ ਅਕਾਲ ਪੁਰਖ ਦਾ ਪੁਜਾਰੀ ਹੈ। ਪੰਜ-ਕੱਕਾਰੀ ਰਹਿਤ ਰੱਖਣੀ, ਪੰਜਾਂ ਬਾਣੀਆਂ ਦਾ ਪਾਠ ਕਰਨਾ, ਸਦਾ ਹੀ ਸੱਚਾ, ਧਰਮੀ ਜੀਵਨ ਜਿਊਣਾ ਖਾਲਸੇ ਦਾ ਨੇਮ ਅਤੇ 'ਗੁਰਸਿੱਖ ਮੀਤ ਚਲਹੁ ਗੁਰੂ ਚਾਲੀ' ਦਾ ਧਾਰਨੀ ਹੋਣਾ ਹੈ। ਗੁਰਮੁਖ ਗਾਡੀ ਰਾਹ ਦੀ ਜੀਵਨ-ਜਾਚ ਦਾ ਅਨੁਸਾਰੀ ਹੋਣਾ ਹੀ ਖਾਲਸੇ ਦਾ ਪਰਮਧਰਮ ਕਰਤੱਵ ਹੈ। ਖਾਲਸਾ ਧਰਮ ਅਤੇ ਸਦਾਚਾਰ ਦਾ ਸੁਮੇਲ ਹੈ। ਇਹ ਅੰਦਰਲੀ ਅਤੇ ਬਾਹਰਲੀ ਇਕਸੁਰਤਾ ਕਾਇਮ ਰੱਖਣ ਦੀ ਜੁਗਤੀ ਹੈ। ਖਾਲਸੇ ਦੀ ਆਵਾਜ਼ ਹੱਕ, ਸੱਚ ਤੇ ਨਿਆਂ ਦੀ ਆਵਾਜ਼ ਹੈ। ਸੱਚ ਦੀ ਇਸ ਆਵਾਜ਼ ਅੱਗੇ ਕੋਈ ਜ਼ਾਲਮ, ਜਾਬਰ, ਪਾਖੰਡੀ ਅਤੇ ਹੰਕਾਰੀ ਕਦੇ ਵੀ ਟਿਕ ਨਹੀਂ ਸਕਿਆ। ਖਾਲਸੇ ਦਾ ਆਤਮਿਕ ਤੇ ਸਦਾਚਾਰਕ ਜੀਵਨ ਲੱਖਾਂ ਕਪਟੀਆਂ 'ਤੇ ਭਾਰੂ ਹੁੰਦਾ ਹੈ। ਜਬਰ ਦੇ ਜ਼ੁਲਮ ਵਿਰੁੱਧ ਡਟਣਾ ਖਾਲਸੇ ਦਾ ਪਰਮ ਧਰਮ ਹੈ, ਜੋ ਖਾਲਸੇ ਦੀ ਚੜ੍ਹਦੀ ਕਲਾ ਦਾ ਜ਼ਾਮਨ ਹੈ। ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਣਾ ਕਰ ਕੇ ਸੰਸਾਰ ਨੂੰ ਸੰਤ ਸਿਪਾਹੀ ਦਾ ਅਜਿਹਾ ਨਵੀਨ, ਸ਼ਕਤੀਸ਼ਾਲੀ ਤੇ ਵਿਲੱਖਣ ਜੀਵਨ-ਸਿਧਾਂਤ ਦਿੱਤਾ ਹੈ, ਜਿਹੜਾ ਹੁਣ ਤੱਕ ਸ਼ਹਾਦਤਾਂ ਤੇ ਕੁਰਬਾਨੀਆਂ ਦੀਆਂ ਨਿੱਤ ਨਵੀਆਂ ਸਿਖਰਾਂ ਛੂੰਹਦਾ ਆ ਰਿਹਾ ਹੈ। ਸ਼ਹਾਦਤ ਦੀ ਭਾਵਨਾ ਅਤੇ ਸ਼ਕਤੀ, ਅਜਿਹੇ ਜੀਵਨ ਸਿਧਾਂਤ ਵਿਚੋਂ ਹੀ ਉਪਜਦੀ ਹੈ। ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਸਦਕਾ ਕੁਰਬਾਨੀਆਂ ਨਾਲ ਹਮੇਸ਼ਾ ਸਿੱਖੀ ਪ੍ਰਫੁੱਲਿਤ ਹੋਈ ਹੈ। ਸਿੱਖ ਇਤਿਹਾਸ ਵਿਚ ਸ਼ਹਾਦਤ ਦਾ ਜਾਮ ਪੀਣ ਵਾਲੇ ਤਾਂ ਹਮੇਸ਼ਾ ਹਮੇਸ਼ਾ ਲਈ ਅਮਰ ਹੋ ਗਏ ਪਰ ਜਾਬਰਾਂ ਤੇ ਹੰਕਾਰੀਆਂ ਦੇ ਨਾਮੋ-ਨਿਸ਼ਾਨ ਤੱਕ ਮਿਟ ਗਏ। ਹਰ ਇਕ ਗੁਰਸਿੱਖ ਲਈ ਬਾਣੀ ਅਤੇ ਬਾਣੇ ਦਾ ਧਾਰਨੀ ਹੋਣਾ, ਰਹਿਤ ਦੀ ਪਰਪੱਕਤਾ ਅਤੇ ਗੁਰਮਤਿ ਸਿਧਾਂਤਾਂ ਦੀ ਜਾਣਕਾਰੀ ਉਸ ਦੇ ਖਾਲਸਈ ਜੀਵਨ ਦਾ ਅਹਿਮ ਵਿਧਾਨ ਹੈ। ਭਵਿੱਖ ਦੀ ਨਵੀਂ ਪੀੜ੍ਹੀ ਨੂੰ ਅਜਿਹੇ ਗੌਰਵਮਈ ਵਿਰਸੇ ਨਾਲ ਜੋੜਨ ਲਈ ਗੁਰਮਤਿ ਵਿਚਾਰਧਾਰਾ ਦੇ ਧਾਰਨੀ ਬਣਾਉਣ ਲਈ ਮਾਤਾ-ਪਿਤਾ ਦਾ ਵੱਡਾ ਯੋਗਦਾਨ ਹੁੰਦਾ ਹੈ। ਇਸ ਕਾਰਜ ਲਈ ਹਰ ਗੁਰਸਿੱਖ ਨੂੰ ਵਿਅਕਤੀਗਤ ਰੂਪ ਵਿਚ ਤੇ ਹਰ ਸੰਸਥਾ ਨੂੰ ਸੰਸਥਾਗਤ ਰੂਪ ਵਿਚ ਸਾਰਥਕ ਉਪਰਾਲੇ ਕਰਨੇ ਚਾਹੀਦੇ ਹਨ। ਸਮੂਹ ਗੁਰੂ ਨਾਨਕ ਨਾਮਲੇਵਾ ਗੁਰਸਿੱਖਾਂ ਨੂੰ ਆਪਣੇ ਮਹਾਨ ਤੇ ਅਮੀਰ ਵਿਰਸੇ ਨੂੰ ਪਛਾਣਦੇ ਹੋਏ ਬਾਣੀ ਤੇ ਬਾਣੇ ਦੇ ਧਾਰਨੀ ਹੋ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣਨਾ ਚਾਹੀਦਾ ਹੈ

 
Old 14-Apr-2015
[Thank You]
 
Re: ਖਾਲਸਾ ਅਕਾਲ ਪੁਰਖ ਕੀ ਫੌਜ

Thanks for sharing.

Post New Thread  Reply

« ਦੂਜਿਆਂ ਦੇ ਦੁੱਖ ਵਿਚ ਸੁੱਖ ਨਾ ਲੱਭੋ | ਸ੍ਰੀ ਗੁਰੂ ਅੰਗਦ ਦੇਵ ਜੀ »
X
Quick Register
User Name:
Email:
Human Verification


UNP