ਕੌਮ ਦੀ ਤਬਾਹੀ

ਕੌਮ ਦੀ ਤਬਾਹੀ
੧.ਬਾਬੇ ਨਾਨਕ ਨੇ ਥਾਪੇ ਗੁਰੂ ਦੁਆਰੇ ਜੀ,ਠਾਠਾਂ ਟਕਸਾਲਾਂ ਇਹਨਾਂ ਦੇ ਅਦਾਰੇ ਜੀ।
ਭੋਰੇ ਤੇ ਟਿਕਾਂਣੇ ਚੰਮਕਾਉਣ ਲੱਗੇ ਨੇ,ਕੌਮ ਦੀ ਤਬਾਹੀ ਕਰਵਾਉਣ ਲੱਗੇ ਨੇ।
੨.ਗੁਰੂ ਦੇ ਨਿਸ਼ਾਨ ਵੀ ਉਤਾਰ ਦਿੱਤੇ ਨੇ,ਨੀਲੇ ਪਹਿਰਾਵੇ ਵੀ ਵਿਸਾਰ ਦਿੱਤੇ ਨੇ।
ਸ਼ਾਂਤੀ ਦੇ ਪੁੰਜ ਅਖਵਾਉਣ ਲੱਗੇ ਨੇ......................।
੩.ਪਾਉਣੀ ਨਹੀਓੁ ਜੁੱਤੀ ਨੰਗੇ ਪੈਰੀ ਰਹਿਣਾਂ ਏ,ਸ਼ੌਕ ਚੰ ਖੜਾਂਵਾਂ ਪਾਕੇ ਨਿੱਤ ਰਹਿਣਾਂ ਏ। ਗਲੀ ਮਾਲਾ ਚਿੱਟੇ ਚੋਲੇ ਪਾਉਣ ਲੱਗੇ ਨੇ........
..........।
੪.ਸ਼ਾਦੀਆਂ ਵਿਆਹਾਂ ਨੂੰ ਵੀ ਬੁਰਾ ਮੰਨਦੇ,ਖਾਂਦੇ ਨੇ ਪਕੌੜੇ ਜਾਕੇ ਕਾਹਤੋ ਜੰਨ ਦੇ।
ਵਿਆਹ ਨਹੀ ਕਰਾਉਣਾਂ ਇਹ ਸਿਖਾਉਣ ਲੱਗੇ ਨੇ..........।
੫.ਸਾਧ ਹੋਵੇ ਇੱਕ ਪੰਜ ਪੰਜ ਕਾਰਾਂ ਨੇ,ਗੋਲਕ ਨੂੰ ਲੁੱਟਿਆ ਵਿਗੜੇ ਨਚਾਰਾਂ ਨੇ।
ਗਰੀਬਾਂ ਨੂੰ ਅੰਗੂਠੇ ਵੀ ਦਿਖਾਉਣ ਲੱਗੇ ਨੇ...............। ੬.ਸਿੱਖੀ ਦੀ ਕਮਾਈ ਨੂੰ ਡਕਾਰੀ ਜਾਂਦੇ ਨੇ,ਤਾਂਹੀ ਨਵੇ ਡੇਰੇ ਵੀ ਉਸਾਰੀ ਜਾਂਦੇ ਨੇ।
ਪਿੰਜ਼ਰੇ ਚੰ ਪਾਕੇ ਤੜਫਾਉਣ ਲੱਗੇ ਨੇ....................।
੭.ਸੰਤ ਬ੍ਰਹਮ ਗਿਆਂਨੀ ਕਹੋ aਦਾਸੀ ਨਿਰਮਲੇ,ਸਿੰਘ ਭਾਈ ਖਾਲਸੇ ਤੋ ਲੈਣਾਂ ਕੀ ਭਲੇ।
ਸੇਵਾ ਪੰਥੀ ਅਸੀ ਦਰਸਾਉਣ ਲੱਗੇ ਨੇ.....................।
੮.ਝੂਠ ਨਾਂ ਮੈ ਬੋਲਾਂ ਜਿਹੜਾ ਅਸੀ ਤੱਕਿਆ,ਸੰਗਤਾਂ ਨੂੰ ਸੱਚੋ ਸੱਚੀ ਉਹੋ ਦੱਸਿਆ।
"THIARA"ਜਿਹੇ ਤਾਂਹੀ ਇਹ ਗਾਉਣ ਲੱਗੇ ਨੇ,ਕੌਮ ਦੀ ਤਬਾਹੀ ਕਰਵਾਉਣ ਲੱਗੇ ਨੇ।
 
Top