UNP

ਕੋਮਲ'

Go Back   UNP > Contributions > Punjabi Culture

UNP Register

 

 
Old 27-May-2014
karan.virk49
 
Thumbs up ਕੋਮਲ'


ਮਾਲਵੇ ਦੇ ਇੱਕ ਸਰਕਾਰੀ ਸਕੂਲ ਵਿੱਚ ਜਪਿੰਦਰ ਸਿੰਘ ਪੰਜਾਬੀ ਦਾ ਅਧਿਆਪਕ ਸੀ ਜਿਸਦਾ ਵਿਆਹ ਨਰਿੰਦਰ ਕੌਰ ਨਾਮੀਂ ਕੁੜੀ ਨਾਲ ਹੋਇਆ । ਵਿਆਹ ਤੋਂ ਇੱਕ ਸਾਲ ਬਾਅਦ ਹੀ ਉਨਾਂ ਦੇ ਘਰ ਇੱਕ ਨੰਨੀ ਮੁੰਨੀ ਬੱਚੀ ਨੇ ਜਨਮ ਲਿਆ ਜਿਸਦਾ ਉਹ ਪਿਆਰ ਨਾਲ 'ਕੋਮਲ' ਨਾਮ ਰੱਖਦੇ ਨੇ। ਕੋਮਲ ਨੂੰ ਉਸਦੇ ਮਾਂ-ਬਾਪ ਅੰਤਾਂ ਦਾ ਪਿਆਰ ਕਰਦੇ ਤੇ ਪੁੱਤਾਂ ਵਾਂਗ ਪਾਲ਼ਦੇ । ਉਸਦੀ ਹਰ ਸੱਧਰ ਚਾਅ ਦਾ ਖਿਆਲ ਰੱਖਿਆ ਜਾਂਦਾ। ਕੋਮਲ ਦੇ ਪਿਤਾ ਦਾ ਮਨ ਵਿੱਚ ਆਪਣੀ ਧੀ ਨੂੰ ਡਾਕਟਰ ਬਣਾਉਣ ਦਾ ਖਿਆਲ ਸੀ ਜਿਸਨੂੰ ਉਹ ਖੇਡਾਂ ਵੀ ਡਾਕਟਰੀ ਖਿੱਤੇ ਨਾਲ ਹੀ ਜੁੜੀਆਂ ਲੈਕੇ ਦੇਂਦੇ ਤਾਂ ਕਿ ਕੋਮਲ ਦਾ ਬਚਪਨ ਤੋਂ ਹੀ ਧਿਆਨ ਡਾਕਟਰੀ ਪੇਸ਼ੇ ਵੱਲ ਵਧੇ। ਕੋਮਲ ਅਜੇ ਦੋ ਵਰਿਆਂ ਦੀ ਹੀ ਸੀ ਕਿ ਤੋਤਲੀ ਅਵਾਜ਼ ਵਿੱਚ 'ਦੈਦੀ' ਕਹਿਣਾ ਸਿੱਖ ਜਾਂਦੀ ਏ ਤੇ ਪੂੰਝੇ ਰੁੜਨਾ ਵੀ। ਜਦੋਂ ਕੋਮਲ ਤਿੰਨ ਵਰਿਆ ਦੀ ਹੋਈ ਤਾਂ ਪਿਤਾ ਜਪਿੰਦਰ ਨੇ ਆਪਣੀ ਧੀ ਨੂੰ ਸ਼ਹਿਰ ਦੇ ਇੱਕ ਪ੍ਰਸਿੱਧ ਨਿੱਜੀ ਸਕੂਲ ਵਿੱਚ ਪੜਨੇ ਪਾ ਦਿੱਤਾ। ਕੋਮਲ ਹਰ ਰੋਜ਼ ਸਕੂਲ ਨਾ ਜਾਣ ਦੀ ਜਿੱਦ ਕਰਦੀ ਤੇ ਅੰਤਾਂ ਦਾ ਰੋਂਦੀ । ਪੰ੍ਰਤੂ ਕੋਮਲ ਦੇ ਡੈਡੀ ਟੌਫੀਆਂ, ਚਾਕਲੇਟ ਦਾ ਲਾਲਚ ਦੇ ਕੇ ਸਕੂਲੀ ਬੱਸ ਵਿੱਚ ਪਿਆਰ ਤੇ ਦੁਲਾਰ ਦੇ ਕੇ ਚੜਾ ਦਿੰਦੇਂ। ਦੁਪਹਿਰ ਵੇਲੇ ਜਦੋਂ ਕੋਮਲ ਨੂੰ ਸਕੂਲੋਂ ਛੁੱਟੀ ਹੁੰਦੀਂ ਤਾਂ ਜਪਿੰਦਰ ਉਸਨੂੰ ਬੱਸ ਸਟਾਪ ਤੋਂ ਘਨੇੜੇ ਬਿਠਾ ਘਰ ਲੈ ਆਉਂਦਾ। ਜਪਿੰਦਰ ਸਿੰਘ ਆਪਣੀ ਧੀ ਕੋਮਲ ਨੂੰ ਨਿੱਕੇ ਨਿੱਕੇ ਹੱਥਾਂ ਵਿੱਚ ਪੈਨਸ਼ਨ ਫੜਾਕੇ ਪਿਆਰ ਨਾਲ ਸਕੂਲੀ ਕੰਮ ਕਰਵਾਉਂਦਾ ਤੇ ਲਿਖਣਾ ਸਿਖਾਉਂਦਾ। ਇਸ ਤਰਾਂ ਅੱਜ ਕੁਝ ਤੇ ਕੱਲ ਕੁਝ ਹੌਲੀ ਹੌਲੀ ਕੋਮਲ ਨੂੰ ਪੜਨੇ ਦੀ ਲਗਨ ਪੈ ਜਾਂਦੀ ਹੈ। ਕੋਮਲ ਨੂੰ ਕਲਾਸ ਵਿੱਚੋਂ ਪਹਿਲਾ ਨੰਬਰ ਪ੍ਰਾਪਤ ਕਰਕੇ ਆਪਣੀਆਂ ਉਮੀਦਾਂ 'ਤੇ ਖਰੀ ਉਤਰਦੀ ਵੇਖਕੇ ਪਿਤਾ ਜਪਿੰਦਰ ਸਿੰਘ ਨੂੰ ਅਥਾਹ ਖੁਸ਼ੀ ਹੁੰਦੀਂ ਏ। ਇੱਕ ਦਿਨ ਕੋਮਲ ਦੀ ਜ਼ਿੰਦਗੀ ਵਿੱਚ ਅਜਿਹਾ ਮਾੜਾ ਦਿਨ ਵੀ ਆਣ ਚੜਿਆ ਜਦੋਂ ਕੋਮਲ ਦੇ ਪਿਤਾ ਜਪਿੰਦਰ ਸਿੰਘ ਦੀ ਹਰ ਰੋਜ ਦੀ ਤਰਾਂ ਸਕੂਲ ਵੈਨ ਵਿੱਚ ਚੜਾਕੇ ਆਪਣੀ ਡਿਊਟੀ 'ਤੇ ਜਾਂਦੇ ਵਕਤ ਅਚਾਨਕ ਐਕਸੀਡੈਂਟ ਹੋ ਜਾਣ ਕਾਰਣ ਮੌਕੇ 'ਤੇ ਹੀ ਮੌਤ ਹੋ ਜਾਂਦੀ ਏ। ਉਦੋਂ ਕੋਮਲ ਮਸਾਂ 6 ਕੁ ਵਰਿਆਂ ਦੀ ਹੀ ਸੀ। ਉਸ ਨੰਨੀ ਜ਼ਿੰਦ ਨੂੰ ਤਾਂ ਅਜੇ ਇਹ ਵੀ ਨਹੀਂ ਪਤਾ ਹੁੰਦਾਂ ਕਿ 'ਮੌਤ' ਕਿਸਨੂੰ ਕਹਿੰਦੇਂ ਨੇ। ਕੋਮਲ ਨੂੰ ਇੰਝ ਲੱਗਦਾ ਕਿ ਉਸਦੇ ਡੈਡੀ ਨੂੰ 'ਕੋਕੋ' ਲੈ ਗਈ ਹੋਵੇ। ਹੁਣ ਕੋਮਲ ਦੀ ਜ਼ਿੰਦਗੀ ਵਿੱਚ ਨਵਾਂ ਮੋੜ ਆ ਜਾਂਦਾ ਹੈ ਜੋ ਦਿਨ ਉਸ ਨਿਮਾਣੀ ਜ਼ਿੰਦ ਦੇ ਖੇਡਣ ਦੇ ਸੀ ਅੱਜ ਉਹੀਓ ਜ਼ਿੰਮੇਵਾਰੀਆਂ ਵਿੱਚ ਬਦਲ ਗਏ। ਜਿਨਾਂ ਨਿੱਕੇ- ਨਿੱਕੇ ਹੱਥਾਂ ਨਾਲ ਕਦੇ ਕੋਮਲ ਸਕੂਲ ਦਾ ਕੰਮ ਕਰਿਆ ਕਰਦੀ ਸੀ ਅੱਜ ਉਨਾਂ ਹੱਥਾਂ ਦੇ ਨਿੱਕੇ- ਨਿੱਕੇ ਪੋਟਿਆਂ ਨਾਲ ਵਿਧਵਾ ਮਾਂ ਦੇ ਹੰਝੂ ਪੂੰਝਦੀਂ ਏ , ਘਰ ਦਾ ਕੰਮ ਕਰਵਾਉਂਦੀ ਏ ਅਤੇ ਆਪਣੀ ਛੋਟੀ ਭੈਣ ਗੀਤੂ ਨੂੰ ਵੀ ਸੰਭਾਲਦੀ ਏ। ਇੱਕ ਧੀ ਹੋ ਕੇ ਵੀ ਕੋਮਲ ਪੁੱਤ ਦੀਆਂ ਜਿੰਮੇਵਾਰੀਆਂ ਨੂੰ ਪੂਰਾ ਕਰਦੀ ਹੋਈ ਘਰ ਵਿੱਚ ਆਟਾ ਪੀਸਾਉਣ ਵੀ ਖੁੱਦ ਜਾਂਦੀ। 19 ਵਰਿਆਂ ਨੂੰ ਢੁੱਕੀ ਕੋਮਲ ਘਰ ਦੀ ਆਰਥਿਕ ਤੰਗੀ ਤੁਰਸ਼ੀ ਕਾਰਣ ਪੜਨੋ ਮੁਹਾਲ ਹੋ ਜਾਂਦੀ ਹੈ। ਨਿਆਣੇ ਹੁੰਦੇਂ ਕੋਕੋ ਲੈ ਕੇ ਗਈ ਉਸਦੀ ਡੈਡੀ ਨੂੰ ਅੱਜ ਤੱਕ ਵਾਪਸ ਲੈ ਕੇ ਨਹੀਂ ਬਹੁੜੀ ਤੇ ਉਹ ਕਮਲੀ ਦਿਨ ਰਾਤ ਪਿਤਾ ਦੇ ਪਿਆਰ ਨੂੰ ਤਰਸਦੀ ਹੈ। ਹੱਸਦੇ ਗਾਉਂਦੇ ਘਰ 'ਤੇ ਡਿੱਗਿਆ ਅਣਸੁਖਾਵਾਂ ਦੁੱਖਾਂ ਦਾ ਇਹ ਕਹਿਰ ਉਸਦੇ ਬਾਪ ਦੇ ਡਾਕਟਰੀ ਸੁਪਨੇ ਨੂੰ ਵੱਡੀ ਢਾਹ ਲਾ ਜਾਂਦਾ ਏ ਤੇ ਮਨ ਦੀਆਂ ਸਾਰੀਆਂ ਸੱਧਰਾਂ ਬੇਵਸੀ ਕਾਰਣ ਅੰਦਰ ਹੀ ਸਮੇਟਣ ਲਈ ਮਜ਼ਬੂਰ ਹੋ ਜਾਂਦੀ ਏ ਪਰ ਹੌਲੀ ਹੌਲੀ ਕੋਮਲ ਜਦੋਂ ਵੱਡੀ ਹੁੰਦੀ ਜਾਂਦੀ ਹੈ ਉਸਨੂੰ ਕੋਕੋ ਅਤੇ ਮੌਤ ਵਿੱਚ ਫਰਕ ਦਿਸਣ ਲੱਗ ਜਾਂਦਾ ਏ। ਆਪਣੀਆਂ ਨਿੱਕੀਆਂ ਸੱਧਰਾਂ ਨੂੰ ਦਿਲ 'ਚ ਦਬਾ ਕੇ ਜਿੰਮੇਵਾਰੀਆਂ ਦਾ ਭਾਰ ਢੋਂਦੇ ਢੋਂਦੇ ਇੱਕ ਦਿਨ ਕੋਮਲ ਆਪਣੇ ਬਾਪ ਦੇ ਸੁਪਨੇ ਨੂੰ ਫੇਰ ਤੋਂ ਪੂਰਾ ਕਰਨ ਦੀ ਆਸ ਲੈ ਕੇ ਦਿਨ ਰਾਤ ਇੱਕ ਕਰਕੇ ਦਸਵੀਂ ਕਲਾਸ 'ਚੋ ਚੰਗੇ ਨੰਬਰਾਂ 'ਤੇ ਪਾਸ ਹੋ ਜਾਂਦੀ ਹੈ। ਜਿਵੇਂ ਜਿਵੇਂ ਵਕਤ ਬੀਤਦਾ ਜਾਂਦਾ ਏ ਕੋਮਲ ਦੇ ਹੌਂਸਲੇ ਅਤੇ ਸੁਪਨਿਆਂ ਨੂੰ ਬੂਰ ਪੈਣਾ ਸ਼ੁਰੂ ਹੋ ਜਾਂਦਾ ਏ। ਡਾਕਟਰੀ ਕਿੱਤੇ ਨਾਲ ਜੁੜੀ ਏ.ਐਨ.ਐਮ ਪਾਸ ਕਰਨ ਤੋਂ ਬਾਅਦ ਜੀ.ਐਨ.ਐਮ ਅਤੇ ਹੋਰ ਉੱਚੀਆਂ ਡਿਗਰੀਆਂ ਨੂੰ ਹਾਸਲ ਕਰਕੇ ਇੱਕ ਦਿਨ ਕੋਮਲ ਆਪਣੇ ਪਿਤਾ ਦੇ ਨਾਮ 'ਤੇ ਆਪਣਾ ਖ਼ੁਦ ਦਾ ਹਸਪਤਾਲ ਖੋਲ ਲੈਂਦੀ ਹੈ। ਆਪਣੇ ਅਧੂਰੇ ਸੁਪਨਿਆਂ ਦੀ ਕਿਰਚਾਂ ਨੂੰ ਸੰਭਾਲਦੇ- ਸੰਭਾਲਦੇ ਕੋਮਲ ਆਪਣੇ ਬਾਪ ਦਾ ਸੁਪਨਾ ਪੂਰਾ ਕਰਕੇ ਇੰਝ ਮਹਿਸੂਸ ਕਰਦੀ ਹੈ ਜਿਵੇਂ ਉਸਨੇ ਫੇਰ ਤੋਂ ਆਪਣੇ ਬਾਪ ਨੂੰ ਪਾ ਲਿਆ ਹੋਵੇ।
ਕਾਲਾ ਤੂਰ(ਤੁੰਗਾਂ)

 
Old 23-Jun-2014
JamesSkyrunner
 
Re: ਕੋਮਲ'

Why can't I read this wat does these mean ?

Sent from my Z750C using Tapatalk

Post New Thread  Reply

« Punjabi Alphabet for learning | ਕੁੰਤੋ ਦਾ ਕਾਲ »
X
Quick Register
User Name:
Email:
Human Verification


UNP