ਕੁੜੀਆਂ ਨਾਲ ਛੇੜ ਛਾੜ

ਅੱਜ ਕੱਲ ਦੇਖਣ ਤੇ ਸੁਨਣ ਵਿੱਚ ਬਹੁਤ ਆ ਰਿਹਾ ਕੇ ਕੁੜੀਆਂ ਨਾਲ ਛੇੜ ਛਾੜ ਦੀਆ ਘਟਨਾਵਾਂ ਬਹੁਤ ਵਾਪਰ ਰਹੀਆ ਨੇ ਤੇ ਹੋਰ ਕਈ ਨਾ-ਦੱਸਣਯੋਗ ਤਰੀਕਿਆਂ ਨਾਲ ਜ਼ਲੀਲ ਹੋਣਾ ਪੈਂ ਰਿਹਾ ਹੈ । ਪਤਾ ਨਹੀ ਇਹੋ ਜਿਹੀਆਂ ਮਾੜੀਆ ਹਰਕਤਾਂ ਕਰਕੇ ਲੋਕ ਆਪਣੀ ਕੁਝ ਪਲਾਂ ਦੀ ਹਬਸ਼ ਪੂਰੀ ਕਰਨਾ ਲਈ ਕਿਸੇ ਦੀ ਜਿੰਦਗੀ ਨੂੰ ਦਾਅ ਤੇ ਲਾ ਦਿੰਦੇ ਆ ।ਇਸ ਸਭ ਤੋਂ ਵੱਡਾ ਦੋਸ਼ ਅਜੋਕੇ ਸਮੇ ਵਿੱਚ ਲੱਚਰਤਾ ਫੈਲਾ ਰਹੀਆ ਫਿਲਮਾਂ , ਗੀਤਾਂ ਨੂੰ ਦਿੱਤਾ ਜਾ ਸਕਦਾ । ਆਹ ਫਿਲਮਾ ਹੀ ਭੱਦੇ ਦ੍ਰਿਸ਼ ਫਿਲਮਾਂ ਕੇ ਅਜੋਕੇ ਸਮਾਜ ਨੂੰ ਗੰਦਲਾ ਕਰਦੇ ਨੇ। ਇਸ ਵਿੱਚ ਮੈਂ ਕੁਝ ਦੋਸ਼ ਉਹਨਾਂ ਕੁੜੀਆਂ ਨੂੰ ਵੀ ਦੇਵੇਗਾ ਜੋ ਇੱਕ ਫੈਸ਼ਨ ਦੇ ਦੌਰ ਦਾ ਲੁਤਫ ਲੈਣ ਲਈ ਭੜਕੀਲੇ ਕਪੜੇ ਪਾਉਦੀਆ ਹਨ । ਇਹੋ ਜਿਹੇ ਪੁੱਠੇ-ਸਿੱਧੇ ਕੱਪੜੇ ਪਾ ਕੇ ਜਦੋਂ ਕੁੜੀਆ ਬਾਹਰ ਨਿਕਲਦੀਆਂ ਨੇ ਤਾਂ ਇਹੋ ਜਿਹੇ ਹਬਸ਼ੀ ਲੋਕ ਖੜ੍ਹੇ ਲਾਲਾ ਸੁੱਟ ਰਹੇ ਹੁੰਦੇ ਨੇ। ਉਹਨਾਂ ਦੇਖ ਕੇ ਨੇੜੇ ਤੇੜੇ ਦੇ ਕੀ-ਕੀ ਭੱਦੀ ਸ਼ਬਦਾਵਲੀ ਬੋਲਦੇ ਨੇ ਇਹ ਸਾਰੇ ਜਾਣਦੇ ਹੀ ਹਾਂ। ਇਹੋ ਜਿਹੇ ਕੱਪੜਿਆ 'ਚ ਦੇਖ ਕੇ ਪਤਾ ਨਹੀ ਕਿੰਨੀ ਹੀ ਜਨਤਾ ਹਾਏ ਹਾਏ ਕਰਦੀ ਆਪਣੇ ਮਨਾਂ ਵਿੱਚ ਹੀ ਰੋਜ਼ਾਨਾ ਪਤਾ ਨਹੀ ਕਿੰਨੇ ਕੁ ਬਲਾਤਕਾਰ ਕਰ ਦਿੰਦੀ ਹੈ ।ਇਹ ਸਭ ਤੁਸੀ ਸਾਰੇ ਜਾਣਦੇ ਹੋਵੇਗੇ ਕਿ ਇਹ ਸਭ ਕਿਸ ਤਰ੍ਰਾ ਸਕੂਲਾ,ਕਾਲਜਾਂ ਹੋਰ ਥਾਵਾਂ ਤੇ ਆਪਸੀ ਗੱਲ ਬਾਤਾਂ ਚ ਹੋ ਜਾਦਾਂ । ਮੈਂ ਕੁੜੀਆ ਨੂੰ ਬੇਨਤੀ ਕਰਦਾ ਕਿ ਤੁਹਾਡੀ ਤੁਲਨਾ ਜਿਊਦੀ ਜਾਗਦੀ ਜ਼ਮੀਰ ਵਾਲੇ ਕਿਸੇ ਕੈਟਰੀਨਾ ਕੈਫ. ਫਲਾਨੀ ਟਿਮਕਾਨੀ ਨਾਲ ਨਹੀ ਕੀਤੀ ਜਾਂਦੀ ਬਲਿ ਕੇ ਭਲੀਓ ਮਾਤਾ ਸਾਹਿਬ ਕੌਰ, ਮਾਤਾ ਗੁਜਰੀ ਜੀ, ਮਾਈ ਭਾਗੋ ਜਿਹੀਆ ਮਹਾਨ ਔਰਤਾਂ ਨਾਲ ਕੀਤੀ ਜਾਂਦੀ ਹੈ। ਫਿਰ ਤੁਸੀ ਕਿਉਂ ਇਹੋ ਜਿਹੇ ਊਟ-ਪਟਾਂਗ ਜਿਹੇ ਕੱਪੜੇ ਪਾ ਕੇ ਫਿਲਮੀ ਐਕਟਰਨੀਆਂ ਬਣਨਾ ਚਾਹੁੰਦੀਆ ਹੋ। ਸ਼ਾਇਦ ਤੁਹਾਨੂੰ ਨਹੀ ਪਤਾ ਇਹੋ ਜਿਹੇ ਕੱਪੜਿਆਂ ਚ ਦੇਖ ਕੇ ਤੁਹਾਡੇ ਪ੍ਰਤੀ ਕੀ-ਕੀ ਇੱਛਾਵਾ ਆਪਣੇ ਮਨ ਵਿੱਚ ਪ੍ਰਗਟ ਕਰ ਲੈਂਦੇ ਨੇ ਮਨਚਲੇ,ਭੂੰਡ ਆਸ਼ਕ । ਸੋ ਇਹੋ ਜਿਹੇ ਪਹਿਰਾਵਿਆ ਨੂੰ ਛੱਡ ਕੇ ਸੁੰਦਰ ਸਾਦੇ ਪੰਜਾਬੀ ਸੂਟ ਪਾਓ। ਪੱਛਮੀ ਤੇ ਆ ਫਿਲਮੀ ਐਕਟਰਨੀਆ ਬਣਨ ਦੀ ਬਜਾਏ ਮਹਾਨ ਇਸਤਰੀਆ ਬਣੋ। ਮਾਪਿਆ ਦਾ ਹੱਕ ਬਣਦਾ ਉਹ ਧੀਆਂ,ਭੈਣਾਂ ਨੂੰ ਇਹੋ ਜਿਹੇ ਕੱਪੜੇ ਨਾ ਪਾਉਣ ਦੇਣ।
ਮੇਰੇ ਵੀਰਾਂ ਨੂੰ ਵੀ ਬੇਨਤੀ ਹੈ ਕਿਸੇ ਧੀ ਭੈਣ ਨੂੰ ਤੰਗ ਨਾ ਕਰਨ। ਭੈਣੋ ਗੁੱਸਾ ਨਾ ਕਰਿਉ ਸ਼ਾਇਦ ਮੈਂ ਕੁਝ ਸੱਚ ਹੀ ਬਿਆਨ ਕੀਤਾ। ਜੇ ਕਿਸੇ ਦੀ ਸ਼ਾਨ ਦੇ ਉਲਟ ਬੋਲਿਆ ਗਿਆ ਹੋਵੇ ਤਾਂ ਮਾਫ ਕਰ ਦੇਣਾ।

ਵਾਹਿਗੁਰੂ ਕ੍ਰਿਪਾ ਕਰਨ ਸਭ ਨੂੰ ਸੁਮੱਤ ਬਖਸ਼ਣ।

unknwn writer
bt menu lagiya k aapa nu share karna chaida kyu k eh gall mere khyal nal kuj hadd tak sach v hai if je kise nu mada lagiya hove tan shota veer samjh k samjha v dena te maaf v kar dena :)
 
Top