ਕਿਰਤ

Yaar Punjabi

Prime VIP
'ਕਿਰਤ' ਇੱਕ ਬਹੁਤ ਹੱਸਮੁੱਖ ਸੁਭਾਅ ਦੀ ਕੁੜੀ ਸੀ, ਜਿਹੜੀ ਇੱਕ ਮੱਧ ਪਰਿਵਾਰ ਵਿੱਚ ਜਨਮੀ ਹੋਈ ਸੀ, ਉਸਨੇ ਆਪਣੇ ਭਵਿੱਖ ਵਾਰੇ ਬਹੁਤ ਸਾਰੇ ਸੁਪਨੇ ਸਜਾਏ ਹੋਏ ਸਨ, ਪਰ ਜਵਾਨੀ ਵਿੱਚ ਪੈਰ ਧਰਦੇ ਸਾਰ ਹੀ ਉਸਦੇ ਘਰਦਿਆਂ ਨੇ ਉਸਦਾ ਵਿਆਹ ਲਾਲਚ ਵੱਸ ਇੱਕ ਪਰਵਾਸੀ ਆਦਮੀ ਨਾਲ ਕਰ ਦਿੱਤਾ, ਜੋ ਉਮਰ ਵਿੱਚ ਵੀ ਉਸ ਨਾਲੋਂ 8-9 ਸਾਲ ਵੱਡਾ ਸੀ.
ਵਿਆਹ ਤੋਂ ਬਾਅਦ ਉਸਦਾ ਹਸੂਂ ਹਸੂਂ ਕਰਦਾ ਚਿਹਰਾ ਚੁੱਪ ਜਿਹਾ ਹੋ ਗਿਆ, ਓਹ ਬੇਜਾਨ ਰਹਿਣ ਲੱਗੀ, ਉਸਦੇ ਸਾਰੇ ਸੁਪਨੇ ਟੁੱਟ ਚੁੱਕੇ ਸਨ, ਉੱਤੋਂ ਉਸਦਾ ਜੀਵਨ ਸਾਥੀ ਵੀ ਉਮਰ ਵਿੱਚ ਵੱਡਾ, ਸੋਚਾਂ ਦਾ ਵੀ ਫਾਂਸਲਾਂ, ਤੇ ਵਿਆਹ ਸ਼ਾਨਦਾਰ ਨਾ ਹੋਣ ਕਾਰਨ ਰੋਜ਼ ਦੇ ਤਾਹਨੇ ਮਹਿਣੇ...ਹਰ ਰੋਜ਼ ਲੜਾਈ, ਕਿਰਤ ਨੂੰ ਗੁਲਾਮ ਦੀ ਤਰਾਂ ਬੇਵੱਸ ਰੱਖਿਆ ਜਾਂਦਾ, ਓਹ ਬਸ ਸ਼ਾਮ ਨੂੰ ਬਿਸਤਰ ਵਿੱਚ ਵਰਤਣ ਵਾਲੀ ਮਹਿਜ ਇੱਕ ਚੀਜ਼ ਬਣਕੇ ਰਹਿ ਗਈ ਸੀ...
ਹੌਲੀ ਹੌਲੀ ਜਿੰਦਗੀ ਆਪਣੀ ਚਾਲੇ ਚੱਲਦੀ ਰਹੀ, ਉਸਦੇ ਦੋ ਬੱਚੇ ਵੀ ਹੋ ਗਏ, ਸਮਾਂ ਪਾ ਉਸਦੀ ਖ਼ੁਦ ਦੀ ਉਮਰ ਢੱਲਣੀ ਸ਼ੁਰੂ ਹੋ ਗਈ, ਜਦ ਓਹ 38 ਸਾਲਾਂ ਦੀ ਹੋਈ ਤਾਂ ਉਸੇ ਵਰੇ ਉਸਦਾ ਘਰਵਾਲਾ ਸਵਾਸ ਛੱਡ ਗਿਆ,
ਓਹ ਉਸ ਦਿਨ ਪਾਗਲਾਂ ਵਾਂਗ ਬਹੁਤ ਉੱਚੀ ਉੱਚੀ ਹੱਸੀ, ਸ਼ਾਇਦ 20 ਸਾਲ ਪਹਿਲਾਂ ਵਿਆਹ ਵਾਲਾ ਉਸਦਾ ਆਖਰੀ ਦਿਨ ਸੀ ਜਦ ਓਹ ਹੱਸੀ ਸੀ, ਅੱਜ ਇੰਝ ਲੱਗ ਰਿਹਾ ਸੀ ਜਿਵੇਂ ਜਵਾਨ ਕਿਰਤ ਵਾਪਿਸ ਆ ਗਈ ਹੋਵੇ.
ਪਰ ਉਸਨੂੰ ਹੱਸਦੀ ਨੂੰ ਦੇਖਕੇ ਉਸਦੇ ਮਾਪੇ ਅਤੇ ਆਂਢ-ਗੁਆਂਢ ਹੈਰਾਨ ਦਿੱਸ ਰਹੇ ਸਨ, ਓਹਨਾਂ ਕਿਹਾ ਕੇ ''ਤੇਰਾ ਪਤੀ ਮਰਿਆ ਹੈ, ਤੂੰ ਰੋਣ ਦੀ ਵਜਾਏ ਹੱਸ ਰਹੀ ਏ ?, ਤੇਰਾ ਸਾਥੀ ਤੇਰੇ ਕੋਲ ਨਹੀਂ ਰਿਹਾ, ਤੂੰ ਗਮ ਕਿਉਂ ਨੀਂ ਕਰਦੀ ?''

ਕਿਰਤ ਨੇ ਕਿਹਾ, ''ਓਹ ਮੇਰਾ ਪਤੀ ਕਦੇ ਵੀ ਨਹੀਂ ਸੀ, ਓਹਨੇ ਹਮੇਸ਼ਾ ਮੈਨੂੰ ਦੱਬਕੇ ਰੱਖਿਆ, ਮੇਰੇ ਸੁਪਨਿਆਂ ਦਾ ਕ਼ਤਲ ਕੀਤਾ, ਨਾ ਹੀ ਓਹ ਮੇਰਾ ਕਦੇ ਸਾਥੀ ਸੀ, ਰੂਹ ਦਾ ਸਾਥੀ ਕਦੇ ਵੀ ਨਹੀਂ, ਓਹ ਮੇਰੇ ਬੱਚਿਆਂ ਦਾ ਬਾਪ ਤਾਂ ਜ਼ਰੂਰ ਬਣ ਗਿਆ, ਪਰ ਮੇਰੇ ਦਿਲ ਦਾ ਰਾਜਾ ਕਦੇ ਵੀ ਨਹੀਂ ਬਣ ਸਕਿਆ, ਮੈਨੂੰ ਉਸਦਾ ਕੋਈ ਗਮ ਨਹੀਂ, ਮੈਂ ਸਗੋਂ ਅੱਜ ਇੱਕ ਦਰਿੰਦੇ ਹੱਥੋਂ ਆਜ਼ਾਦ ਹੋਈ ਹਾਂ''
ਸਾਰੇ ਇਹ ਸਭ ਸੁਣ ਸੋਚਾਂ ਵਿੱਚ ਸਨ ਤੇ ਪੁਰਾਣੀ ਕਿਰਤ ਨੂੰ ਹੱਸਦੀ ਦੇਖ ਸੱਚ ਸਮਝ ਗਏ ਸਨ...

ਮੇਰੇ ਦੋਸਤੋਂ, ਇਸ ਗੱਲ ਵੱਲ ਧਿਆਨ ਜ਼ਰੂਰ ਦੇਣਾ, ਆਪਣੀ ਪਤਨੀ ਨਾਲ, ਆਪਣੀ girl friend ਨਾਲ ਇਦਾਂ ਦਾ ਸਲੂਕ ਕਦੇ ਨਾ ਕਰੋ ਕੇ ਤੁਸੀਂ ਉਸਦੇ ਕਾਤਿਲ ਬਣ ਜਾਓ ਜਾਂ ਉਸ ਸਿਰ ਬੋਝ ਬਣ ਜਾਓ, ਤੁਸੀਂ ਜਬਰਦਸਤੀ ਜਾਂ ਭੱਦਾ ਸਲੂਕ ਕਾਰਨ ਦੇ ਬਾਵਜੂਦ ਆਪਣੇ ਬੱਚਿਆਂ ਦੇ ਬਾਪ ਤਾਂ ਬਣ ਸਕਦੇ ਹੋ ਪਰ ਆਪਣੀ ਪਤਨੀ ਦੇ 'ਦਿਲ ਦੇ ਰਾਜਾ' ਨਹੀਂ.


 
Top