UNP

ਕਹਾਂਣੀ ਇੱਕ ਨੰਨੀ ਪਰੀ ਦੀ

Go Back   UNP > Contributions > Punjabi Culture

UNP Register

 

 
Old 28-Jun-2012
Gurwinder singh.Gerry
 
ਕਹਾਂਣੀ ਇੱਕ ਨੰਨੀ ਪਰੀ ਦੀ

ਦੋ ਮਿੰਟ ਟਾਈਮ ਕੱਡ ਕੇ ਇਸ ਨੂ ਪੜੋ
_ਕਹਾਂਣੀ ਇੱਕ ਨੰਨੀ ਪਰੀ ਦੀ_____________ ___
ਅੱਜ ਨੰਨ੍ਹੀ ਪਰੀ ਬਹੁਤ ਖੁਸ਼ ਸੀ।ਨੰਨ੍ਹੀ ਪਰੀ ਖੁਸ਼ੀ-
ਖੁਸ਼ੀ ਰੱਬ ਕੋਲ ਗਈ ਤੇ ਰੱਬ ਜੀ ਨੂੰ ਬੋਲੀ ਰੱਬ ਜੀ ਤੁਹਾਨੂੰ
ਅੱਜ ਦੀ ਤਾਰੀਕ ਯਾਦ ਹੈ..?''
ਹਾਂ ਪੁੱਤਰ ਕਿੱਦਾ ਭੁੱਲ ਸਕਦਾ ਮੈਂ, ਅੱਜ ਤੂੰ ਧਰਤੀ ਤੇ ਜਾ ਕੇ
ਜਨਮ ਲਵੇਂਗੀ ਇਸ ਬਾਰੇ ਹੀ ਗੱਲ ਕਰ ਰਹੀ ਐ ਪੁੱਤਰ..''
ਹਾਂ ਜੀ ਹਾਂ ਜੀ ਰੱਬ ਜੀ..''
ਆ ਬੈਠ ਪੁੱਤਰਾ ਤੈਨੂੰ ਕੁਝ ਧਰਤੀ ਬਾਰੇ ਦੱਸ ਦੇਵਾਂ।
... ਤੇਰਾ ਅੱਸੀ ਸਾਲ ਦਾ ਸਫਰ ਹੈ ਜ਼ਿੰਦਗੀ ਦਾ। ਉਹ ਦੇਖ
ਗੁਰਦੁਆਰੇ 'ਚ ਇਕ ਆਦਮੀ ਤ੍ਹੇ ਔਰਤ ਦੇਖ ਰਹੀ ਹੈ ਨਾ,
ਉਹ ਤੇਰੇ ਮੰਮੀ ਡੈਡੀ ਨੇ..''
ਸੱਚੀ ਰੱਬ ਜੀ! ਉਹ ਮੇਰ ਮੰਮੀ ਡੈਡੀ ਨੇ, ਕਿੰਨੇ ਚੰਗੇ ਨੇ ਮੇਰੇ
ਮੰਮੀ ਡੈਡੀ, ਗੁਰਦੁਆਰਾ ਸਾਹਿਬ ਵੀ ਜਾਂਦੇ ਨੇ.. ਮੈਂ ਵੀ ਨਾਲ
ਜਾਇਆ ਕਰਾਂ। ਜਲਦੀ-ਜਲਦੀ ਭੇਜੋ ਮੈਨੂੰ ਉਨ੍ਹਾਂ ਕੋਲ..''
ਪੁੱਤਰ ਜੀ ਪਰ ਤੁਹਾਡੇ ਮੰਮੀ-ਡੈਡੀ ਬਹੁਤ ਗਰੀਬ ਨੇ..''
ਕੋਈ ਗੱਲ ਨੀ ਰੱਬ ਜੀ ਬਸ ਮੈਨੂੰ ਅਸ਼ੀਰਵਾਦ ਦੇਵੋ। ਮੈਂ ਪੜ-
ਲਿਖ ਕੇ ਆਪਣੇ ਪੈਰਾਂ ਤੇ ਖੜੀ ਹੋ ਆਪਣੇ ਮੰਮੀ ਡੈਡੀ ਨੂੰ
ਵੀ ਅਮੀਰ ਕਰ ਦੇਵਾਂਗੀ, ਉਨ੍ਹਾਂ ਦੀ ਹਰ ਖੁਹਾਇਸ਼
ਪੂਰੀ ਕਰ ਦੇਵਾਂਗੀ..''
ਸ਼ਾਬਾਸ਼! ਚੱਲ ਠੀਕ ਐ ਪੁੱਤਰ..ਮੈਂ ਤੈਨੂੰ ਹੁਣ ਧਰਤੀ 'ਤੇ ਭੇਜ
ਰਿਹਾ ਹਾਂ ਪਰ ਤੈਨੂੰ ਧਰਤੀ 'ਤੇਜਨਮ ਲੈਣ ਤੋਂ ਪਹਿਲਾਂ ਨੌ
ਮਹੀਨੇ ਆਪਣੀ ਮਾਂ ਦੀ ਕੁੱਖ 'ਚ ਰਹਿਣਾ ਪੈਣਾ। ਉਸ ਤੋਂ ਬਾਅਦ
ਬਾਹਰੀ ਦੁਨੀਆਂ 'ਚ ਆਵੇਂਗੀ..''
ਰੱਬ ਜੀ ਮੈਨੂੰ ਮੇਰੇ ਮੰਮੀ ਡੈਡੀਕੋਲ ਭੇਜ ਦੇਵੋ ਬੱਸ। 9
ਮਹੀਨਿਆਂ ਦੀ ਕੋਈ ਪਰਵਾਹ ਨਹੀਂ..''
ਰੱਬ ਨੇ ਨੰਨ੍ਹੀ ਪਰੀ ਨੂੰ ਉਸਦੀ ਮਾਂ ਦੀ ਕੁੱਖ 'ਚ ਭੇਜ ਦਿੱਤਾ।
ਨੰਨ੍ਹੀ ਪਰੀ ਹੁਣ ਬਹੁਤ ਖੁਸ਼ ਸੀ।ਹੁਣ ਨੰਨ੍ਹੀ ਪਰੀ 9 ਮਹੀਨੇ
ਪੂਰੇ ਹੋਣ ਦੀ ਉਡੀਕ ਕਰਨ ਲੱਗੀ।
ਕੋਈ ਚਾਰ ਕੂ ਮਹੀਨੇ ਬਾਅਦ ਨੰਨ੍ਹੀ ਪਰੀ ਰੱਬ ਕੋਲ ਰੋਂਦੀ-
ਰੋਂਦੀ ਹੋਈ ਵਾਪਸ ਆ ਗਈ। ਰੱਬ ਨੰਨ੍ਹੀ ਪਰੀ ਨੂੰ ਇੰਝ ਰੋਂਦੇ
ਹੋਏ ਆਪਣੇ ਕੋਲ ਆਉਦੇਂ ਦੇਖ ਹੈਰਾਨ ਹੋਏ ਅਤੇ ਉਨ੍ਹਾਂ ਨੇ
ਨੰਨ੍ਹੀ ਪਰੀ ਨੂੰ ਪੁੱਛਿਆਕੀ ਹੋਇਆ ਪੁੱਤਰਾ? ਤੂੰ
ਤਾਂ ਅੱਸੀ ਸਾਲ ਬਾਅਦ ਮੇਰੇ ਕੋਲ ਆਉਣਾ ਸੀ?''
ਪਤਾ ਨਹੀ ਰੱਬ ਜੀ ਮੈਨੂੰ ਵੀ..ਮੈਂ ਤਾਂ ਆਪਣੀ ਮਾਂ ਦੀ ਕੁਖ 'ਚ
ਸੁੱਤੀ ਪਈ ਸੀ। ਇਕ ਦਮ ਲੋਹੇ ਦੀਆਂ ਤਲਵਾਰਾਂ ਵਰਗੀਆਂ
ਚੀਜਾਂ ਨੇ ਆ ਮੈਨੂੰ ਕੱਟਣਾ ਸ਼ੁਰੂ ਕਰ ਦਿੱਤਾ। ਮੇਰੇ ਬਹੁਤ ਦਰਦ
ਹੋ ਰਹੀ ਸੀ ਮੈਂ ਬਹੁਤ ਰੋਲਾ ਵੀ ਪਾਇਆ ਪਰ ਉਹ
ਤਲਵਾਰਾਂ ਚੱਲਦੀਆਂ ਰਹੀਆਂ, ਅੰਤ ਟੋਟੇ-ਟੋਟੇ ਕਰ ਇਕ ਔਰਤ
ਨੇ ਮੈਨੂੰ ਮੇਰੀ ਮਾਂ ਦੇ ਢਿੱਡ 'ਚੋਂ ਬਾਹਰ ਕੱਢ ਇਕ ਗੰਦੇ ਨਾਲੇ'ਚ
ਸੁੱਟ ਦਿੱਤਾ। ਫਿਰ ਰੱਬ ਜੀ ਮੈਂ ਕਿਵੇਂ ਤੁਹਾਡੇ ਕੋਲ ਪੁੱਜੀ ਮੈਨੂੰ ਇਸ
ਬਾਰੇ ਪਤਾ ਨਹੀ..'' ਰੋਂਦੀ ਹੋਈ ਨੰਨ੍ਹੀ ਪਰੀ ਨੇ
ਬੜੀ ਮਾਸੂਮੀਅਤ ਨਾਲ ਰੱਬ ਨੂੰ ਜਵਾਬ ਦਿੱਤਾ।
ਰੱਬ ਸਾਰੀ ਗੱਲ ਸਮਝ ਗਏ ਪਰ ਨੰਨ੍ਹੀ ਪਰੀ ਨੂੰ ਅਸਲੀਅਤ
ਬਾਰੇ ਕੁਝ ਨਾ ਦੱਸਿਆ ਕਿਉਂਕਿ ਉਹ ਹਜੇ ਬੱਚੀ ਸੀ। ਰੱਬ
ਨੰਨ੍ਹੀ ਪਰੀ ਨੂੰ ਚੁੱਪ ਕਰਾਉਂਦੇ ਹੋਏ ਬੋਲੇਪੁੱਤਰਾ ਕੋਈ ਗੱਲ
ਨੀ ਮੈਂ ਤੈਨੂੰ ਕਿਸੇ ਹੋਰ ਮੰਮੀ ਡੈਡੀ ਕੋਲ ਭੇਜ ਦਿੰਨਾ..''
ਨਹੀਂ ਨਹੀਂ ਰੱਬ ਜੀ, ਮੈਨੂੰ ਦੁਬਾਰਾ ਉਸੇ ਮੰਮੀ ਡੈਡੀ ਕੋਲ
ਭੇਜੋਮੈਂ ਨਹੀਂ ਹੋਰ ਮੰਮੀ ਡੈਡੀ ਕੋਲ ਜਾਣਾ।''
ਕਿਉਂ ਪੁੱਤਰਾ? ਉਨ੍ਹਾਂ ਨਾਲੋਂ ਵੀ ਵਧੀਆ ਮੰਮੀ ਡੈਡੀ ਕੋਲ
ਭੇਜਾਗਾਂ ਤੈਨੂੰ''
ਰੱਬ ਜੀ ਆਹ ਗੱਲ ਨਹੀਂ। ਮੇਰੇ ਉਹ ਮੰਮੀ ਡੈਡੀ ਬਹੁਤ ਗਰੀਬ
ਸਨ ਮੈਂ ਆਪਣੇ-ਆਪ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਨੂੰ
ਅਮੀਰ ਬਣਾ ਉਨ੍ਹਾਂ ਨੂੰ ਹਰ ਖੁਸ਼ੀ ਦੇਵਾਂਗੀ। ਉਹ ਮੇਰੇ
ਬਿਨਾਂ ਗਰੀਬ ਹੀ ਰਹਿ ਜਾਣਗੇ।''
ਰੱਬ ਦੀਆਂ ਅੱਖਾਂ 'ਚ ਆਹ ਗੱਲ ਸੁਣ ਅੱਥਰੂ ਆ ਗਏ ਸਨ ਰੱਬ
ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਇਸ ਮਾਸੂਮ
ਨੰਨ੍ਹੀ ਪਰੀ ਨੂੰ ਕਿੰਝ ਸਮਝਾਉਣ ਕਿ ਉਸਦੇ ਅਸਲੀ ਕਾਤਿਲ
ਕੌਣ ਸਨ।......
Attached Images
 

 
Old 28-Jun-2012
jaswindersinghbaidwan
 
Re: ਕਹਾਂਣੀ ਇੱਕ ਨੰਨੀ ਪਰੀ ਦੀ

nice one,,, Kudiye kismat fudiye tainu enna pyar deya, apne hisse di duniya mein taithon waar dya.... bhaai kde wi bhroon hatyaa naa karyo

 
Old 28-Jun-2012
Gill 22
 
Re: ਕਹਾਂਣੀ ਇੱਕ ਨੰਨੀ ਪਰੀ ਦੀ

ਹੱਥ ਜੋੜ੍ਹ ਕਰਦੀ ਆਂ ਮਿੰਨਤ ਮੈਂ ਤੇਰੀ...
ਤੂੰ ਦਾਗ ਧੀ ਦੇ ਰਿਸ਼ਤੇ ਨੂੰ ਨਾ ਲਾ...
ਜਨਮ ਮੇਰੇ ਤੇ ਵੀ ਖੁਸ ਹੋਕੇ ਤੂੰ...
ਲੋਹੜੀ ਪੁੱਤਰਾਂ ਦੇ ਜਨਮ ਵਾਂਗ ਮਣਾ...
ਸਮਝੋ ਨਾ ਬੋਝ ਮੈਨੂੰ ਆਪਣੇ ਸਿਰ ਤੇ...
ਧੀਆਂ ਦਿੰਦੀਆਂ ਨੇ ਮਾਪਿਆਂ ਦੇ ਕਰਜੇ ਲਾਹ...
ਨਾਲ ਲਾਡ ਪਿਆਰ ਦੇ ਪਾਲਕੇ ਮੈਨੂੰ...
ਪੈਰ ਆਪਣੇ ਤੇ ਚੱਲਣਾ ਦੇ ਸਿਖਾ...
ਮੰਗਦੀ ਆਂ ਬਸ ਇੱਕ ਦਾਤ ਤੈਥੋਂ...
ਦੇ ਮੈਨੂੰ ਤੂੰ ਵੱਧ ਤੋਂ ਵੱਧ ਪੜ੍ਹਾ...
ਕਰਕੇ ਪੜ੍ਹਾਈ ਮੈਂ ਬਣਾਂਗੀ ਵੱਡੀ ਅਫਸਰ...
ਨਾਲ ਤੁਹਾਡਾ ਦਊਂ ਕਲਪਨਾ ਚਾਵਲਾ ਵਾਂਗ ਚਮਕਾ...
ਨਾ ਮਾਰ ਮੈਨੂੰ ਕੁੱਖ 'ਚ ਮਾਏ ਮੇਰੀਏ...
ਦੁਨੀਆਂ ਦੇਖਣ ਦਾ ਮੈਨੂੰ ਵੀ ਏ ਚਾਅ...
ਮੰਨਕੇ ਗੱਲ ਤੂੰ ਨਿਮਾਨੇ "Gill" ਦੀ...
ਦੇਕੇ ਜਨਮ ਮੈਨੂੰ ਵੀ ਦੁਨੀਆਂ ਦੇ ਦਿਖਾ..

 
Old 28-Jun-2012
jaswindersinghbaidwan
 
Re: ਕਹਾਂਣੀ ਇੱਕ ਨੰਨੀ ਪਰੀ ਦੀ

kinni cute pari aa

 
Old 28-Jun-2012
#Bullet84
 
Re: ਕਹਾਂਣੀ ਇੱਕ ਨੰਨੀ ਪਰੀ ਦੀ

nice onee

 
Old 28-Jun-2012
Mandeep Kaur Guraya
 
Re: ਕਹਾਂਣੀ ਇੱਕ ਨੰਨੀ ਪਰੀ ਦੀ

bahut hi vadhiya story c...shayad ehnu pad ke koi sikh jave ki kinna maada kamm hai dhiyaan nu kukh ch maarna

 
Old 15-Jul-2013
userid97899
 
Re: ਕਹਾਂਣੀ ਇੱਕ ਨੰਨੀ ਪਰੀ ਦੀ

nyc aa tfs

 
Old 22-Jul-2013
*Sippu*
 
Re: ਕਹਾਂਣੀ ਇੱਕ ਨੰਨੀ ਪਰੀ ਦੀ

Dheeye dhan tera jera ehhh
Tere naal ghar wasde
Par koi ve ghar na tera eh :-)

Post New Thread  Reply

« ਗੁਰੂ ਜਾਗਤਾ ਹੈ / ਬਲਵਿੰਦਰ ਸਿੰਘ ਬਾਈਸਨ | ਤੇਰੇ ਚਿਹਰੇ ਤੇ ਰੱਬੀ ਨੂਰ ਆ ਜਾਊ »
X
Quick Register
User Name:
Email:
Human Verification


UNP