ਇੱਕੋ ਜਿਹਾ ਅਧਿਕਾਰ

Yaar Punjabi

Prime VIP
ਚੰਦਨ ਦਾ ਵਿਆਹ ਹੋਇਆ, ਸਾਰੇ ਬਹੁਤ ਖੁਸ਼ ਸਨ, ਫੋਟੋਆਂ ਖਿੱਚੀਆਂ ਜਾ ਰਹੀਆਂ ਸਨ,
ਚੰਦਨ ਨੇ ਆਪਣੇ ਦੋਸਤਾਂ ਨਾਲ ਆਪਣੀ ਸਾਲੀ ਨੂੰ ਮਿਲਾਇਆ,
''ਇਹ ਹੈ ਮੇਰੀ ਸਾਲੀ, ਅੱਧੀ ਘਰ ਵਾਲੀ''
ਚੰਦਨ ਦੀ ਗੱਲ ਸੁਣਕੇ ਸਾਰੇ ਠਹਾਕੇ ਮਾਰ ਕੇ ਹੱਸਣ ਲੱਗੇ, ਐਥੋਂ ਤੱਕ ਕੇ ਲਾੜੇ ਦੇ ਪਰਿਵਾਰ ਦੇ ਬਜ਼ੁਰਗ ਲੋਕ ਵੀ...

ਬੰਧਨਾ ਜੋ ਕੇ ਉਸਦੀ ਨਵੀਂ ਵਿਆਹੀ ਪਤਨੀ ਸੀ, ਇਹ ਸਭ ਦੇਖ ਮੁਸਕੁਰਾਈ ਤੇ ਆਪਣੇ ਦੇਵਰ ਦਾ ਹੱਥ ਫੜ ਆਪਣੀਆਂ ਸਹੇਲੀਆਂ ਨਾਲ ਮਿਲਾਉਣ ਲੱਗੀ,
''ਇਹ ਨੇ ਮੇਰੇ ਦੇਵਰ ਸਾਹਿਬ, ਅੱਧੇ ਪਤੀ ਪਰਮੇਸ਼ਰ''

ਬੰਧਨਾ ਦੀ ਇਹ ਗੱਲ ਸੁਣਕੇ ਓਥੇ ਮੌਜੂਦ ਸਭਨਾਂ ਦੇ ਰੰਗ ਉੱਡ ਗਏ, ਲੋਕ ਬੁੜਬੁੜਾ ਰਹੇ ਸਨ ਕਿ
''ਇਹ ਕੀ ਲੋਹੜਾ ਆ ਗਿਆ, ਭਰਾ ਜਾਂ ਪੁੱਤਰ ਸਮਾਨ ਦੇਵਰ ਨੂੰ ਅੱਧਾ ਪਤੀ....ਤੌਬਾ ! ਤੌਬਾ ! ਇਹ ਕੈਸੀ ਲੜਕੀ ਹੈ''
ਪਤੀ ਵੀ ਬੇਹੋਸ਼ ਹੁੰਦਾ ਹੁੰਦਾ ਬਚਿਆ...

ਲਕਸ਼ਮਣ ਰੇਖਾ ਦਾ ਇੱਕ ਗਮਲਾ ਅਚਾਨਕ ਸਟੇਜ ਤੋ ਗਿਰਿਆ, ਕਈਆਂ ਦੇ ਸੱਟ ਮਾਰਦਾ ਹੋਇਆ ਨੀਚੇ ਗਿਰ ਕੇ ਟੁੱਟ ਗਿਆ,
ਇਸਤਰੀ ਨਾਮ ਦੀ ਮਰਯਾਦਾ ਨਾਮੀ ਲਾਈਟ ਬੁੱਝ ਗਈ,
ਥੋੜੀ ਦੇਰ ਬਾਅਦ ਸੜਕਾਂ ਤੇ ਇੱਕ ਐਂਬੂਲੈਸ ਦੌੜੀ ਜਾ ਰਹੀ ਸੀ, ਜਿਸ ਵਿੱਚ ਦੋ ਸਟਰੈਚਰ ਸਨ...ਇੱਕ ਉੱਤੇ ਭਾਰਤੀ ਸੰਸਕਰੀਤੀ, ਰੀਤੀ ਰਿਵਾਜ ਕੋਮਾ ਵਿੱਚ ਲੰਮੇ ਪਏ ਹੋਏ ਸਨ ਤੇ ਦੂਜੇ ਉੱਤੇ ਪੁਰਸ਼ਵਾਦ ਬਹੁਤ ਜ਼ਖਮੀ ਹਾਲਤ 'ਚ ਪਿਆ ਤੜਫ ਰਿਹਾ ਸੀ...

ਇਸ ਕਹਾਣੀ ਦਾ ਤੱਤ ਇਹੀ ਨਿਕਲਦਾ ਹੈ ਕੇ ਪੁਰਸ਼ ਆਪਣੇ ਲਈ ''ਆਜ਼ਾਦ, ਵਗੈਰ ਬੰਦਿਸ਼, ਮਨਚਾਹੀ ਜ਼ਿੰਦਗੀ ਦੀ ਕਲਪਨਾ ਰੱਖਦਾ ਹੈ ਤੇ ਹਰ ਤਰਾਂ ਦੀ ਗੱਲ ਕਹਿਣ, ਤੇ ਕੰਮ ਕਰਨ ਦੀ ਖੁੱਲ ਚਾਹੁੰਦਾ ਹੈ''
ਪਰ ਦੁੱਜੇ ਹੱਥ ਓਹ ਓਹੀ ਅਧਿਕਾਰ ਆਪਣੀ ਪਤਨੀ, ਪਰੇਮਿਕਾ, ਭੈਣ ਨੂੰ ਮਿਲਣ 'ਤੇ ਬੇਹੋਸ਼ ਹੋਣ ਦੀ ਹੱਦ 'ਤੇ ਆ ਜਾਂਦਾ ਹੈ ਜਾਂ ਫ਼ਿਰ ਅਣਖ ਦੇ ਨਾਮ ਉੱਤੇ ਉਸਨੂੰ ਕਤਲ ਕਰਨਾ ਵੀ ਸਹੀ ਲੱਗਦਾ ਹੈ...

ਆਪਣੇ ਭਰਾਵਾਂ ਨੂੰ ਇਹੀ Request ਹੈ ਕੇ ''ਓਹ ਆਪ ਵੀ ਓਹੀ ਕਰਨ ਤੇ ਕਹਿਣ, ਜੋ ਓਹ ਆਪਣੀ ਪਤਨੀ, ਪਰੇਮਿਕਾ ਜਾਂ ਭੈਣ ਦੇ ਹੱਥੋਂ ਹੁੰਦਾ ਨਹੀਂ ਦੇਖ ਸਕਦੇ...ਜੇ ਤੁਸੀਂ ਇਹ ਸਭ ਨਹੀਂ ਕਰ ਸਕਦੇ ਤਾਂ ਤੁਹਾਨੂੰ ਬਾਕੀਆਂ ਨੂੰ ਵੀ ਇਹੀ ਅਧਿਕਾਰ ਦੇਣੇ ਪੈਣਗੇ...ਕਿਉਂਕਿ ਸਭ ਲਈ 'ਅਜ਼ਾਦੀ' ਸ਼ਬਦ ਦੀ ਪਰਿਭਾਸ਼ਾ ਇੱਕ ਹੀ ਹੈ...
 
Top