ਇੱਕ ਮਰਾਸੀ

Yaar Punjabi

Prime VIP
ਇੱਕ ਮਰਾਸੀ ਨੂੰ ਕਿਸੇ ਕਿਹਾ,"ਰੱਬ ਹਰੇਕ ਨੂੰ ਹਰ ਰੋਜ਼ ਉਸ ਦਾ ਰਿਜ਼ਕ ਪਹੁੰਚਾਉਂਦਾ ਹੈ " । ਮਰਾਸੀ ਕਹਿਣ ਲੱਗਾ,"ਇਹ ਐਵੇਂ ਗੱਲ ਬਣੀ ਹੋਈ ਹੈ,ਜੇ ਕੋਈ ਜਣਾ ਘਰੇ ਹੀ ਬਹਿ ਜਾਵੇ ਤੇ ਕਰੇ ਵੀ ਕੁਝ ਨਾ,ਤਾਂ ਰੱਬ ਉਸ ਨੂੰ ਰਿਜ਼ਕ ਕਿਵੇਂ ਪਹੁਾ ਦੇਵੇਗਾ ?" "ਉਸ ਨੂੰ ਵੀ ਅਵੱਸ਼ ਪੁਚਾ ਦੇਵੇਗਾ " ਉਸ ਬੰਦੇ ਨੇ ਕਿਹਾ । ਮਰਾਸੀ ਬੋਲਿਆ ,"ਚੰਗਾ ਮੈਂ ਕੱਲ੍ਹ ਸੂਰਜ ਚੜ੍ਹਣ ਤੋਂਸੂਰਜ ਡੁਬਣ ਤੱਕ ਆਪਣੇ ਘਰ ਵਿੱਚ ਅੰਦਰੋਂ ਕੁੰਡੀ ਮਾਰ ਕੇ ਬਹਿ ਜਾਵਾਂਗਾ ਤੇ ਵੇਖਾਗਾਂ ਕਿ ਰੱਬ ਕਿਵੇਂ ਰੋਜ਼ੀ ਪੁਚਾਉਂਦਾ ਏ ?" ਸੋ ਅਗਲੇ ਦਿਨ ਉਸਨੇ ਇਵੇਂ ਹੀਕੀਤਾ ।ਉਡੀਕਦਿਆਂ ਨੂੰ ਸ਼ਾਮ ਪੈ ਗਈ । ਉਸ ਨੇ ਸੋਚਿਆ,"ਕੋਠੇ ਤੇ ਚੜ੍ਹ ਕੇ ਦੇਖਣੇ ਹਾਂ ਸੂਰਜ ਕਦੋਂ ਡੁੱਬਦਾ ਏ । ਫੇਰ ਤਾਂ ਆਪਣੀ ਗੱਲ ਪੂਰੀ ਹੋ ਜਾਵੇਗੀ " ਓਹ ਕੋਠੇ ਤੇ ਚੜ੍ਹ ਗਿਆ ਤੇ ਅੱਧ-ਡੁੱਬੇ ਸੂਰਜ ਦਾਡੁੱਬਣਾ ਅੱਡੀਆਂ ਚੱਕ ਕੇ ਵੇਖਣ ਲੱਗ ਪਿਆ,ਜਦੋਂ ਅੱਡੀਆਂ ਥੋੜਾ ਹੋਰ ਉੱਪਰ ਚੱਕਿਆਂ ਤਾਂ ਹੇਠਾਂ ਗਲੀ 'ਚ ਜਾਪਿਆ । ਸਾਰੇ ਰੌਲਾ ਪੈ ਗਿਆ "ਮਰਾਸੀ ਡਿੱਗ ਪਿਆ,ਮਰਾਸੀ ਡਿੱਗ ਪਿਆ ਓਏ " ਆਂਢ-ਗੁਆਂਢ ਭੱਜਾ ਆਇਆ ।ਮਰਾਸੀ ਨੂੰ ਤ੍ਰੇਲੀ ਆ ਰਹੀ ਸੀ । ਕਿਸੇ ਨੇ ਉਸਦੇ ਪੈਰ ਝੱਸੇ ,ਕੋਈ ਗਰਮ ਦੁੱਧ ਲੈ ਆਇਆ ,ਕੋਈ ਬਦਾਮਾਂ ਦੀਆਂ ਗਿਰੀਆਂ ਲੈ ਆਇਆ । ਮਰਾਸੀ ਦੀ ਥੋੜ੍ਹੀ ਸੁਰਤ ਫਿਰੀ ਤਾਂ ਕਹਿਣ ਲੱਗਾ,"ਸੱਚੇ ਪਾਤਸ਼ਾਹ ! ਤੂੰ ਦੇਂਦਾ ਜ਼ਰੂਰ ਏਂ,ਪਰ ਸਾਥੋਂ ਇਉਂ ਹਰ ਰੋਜ਼ ਹੱਡੀਆ ਨਹੀਂ ਤੁੜਾਈਆਂ ਜਾਣੀਆਂ ।"..
 
Top