ਇੱਕ ਪਿਤਾ ਆਪਣੇ ਦੋ ਬੇਟਿਆਂ ਨਾਲ

Yaar Punjabi

Prime VIP
ਇੱਕ ਵਾਰ ਇੱਕ ਪਿਤਾ ਆਪਣੇ ਦੋ ਬੇਟਿਆਂ ਨਾਲ ਇੱਕ ਸ਼ੋ ਦੇਖਣ ਗਿਆ, ਟਿਕਟ ਵਾਲੀ ਖਿੜਕੀ 'ਚ ਬੈਠੇ ਬੰਦੇ ਨੂੰ ਟਿਕਟ ਦੀ ਕੀਮਤ ਪੁੱਛੀ, ''ਉਸ ਨੇ ਕਿਹਾ 600 ਰੁਪਏ, ਪਰ ਛੇ ਸਾਲ ਤੋਂ ਘੱਟ ਬੱਚਿਆਂ ਦੀ ਅੱਧੀ ਟਿਕਟ ਹੈ,
ਤੁਹਾਡੇ ਨਾਲ ਦੋ ਬੱਚੇ ਹਨ, ਇਸ ਲਈ ਦੋਨਾਂ ਬੱਚਿਆਂ ਦਾ ਕੁੱਲ 600 ਰੁਪਿਆ 300 ਰੁਪਏ ਦੇ ਹਿਸਾਬ ਨਾਲ''

ਫ਼ਿਰ ਬੰਦੇ ਨੇ ਕਿਹਾ ਕਿ ''ਮੇਰਾ ਇੱਕ ਬੇਟਾ ਤਾਂ ਛੇ ਤੋਂ ਘੱਟ ਹੈ ਪਰ ਦੂਜਾ ਕੁੱਝ ਮਹੀਨੇ ਪਹਿਲਾਂ ਛੇ ਦਾ ਹੋ ਚੁੱਕਿਆ ਹੈ, ਇਸ ਲਈ 600 ਰੁਪਏ ਵਾਲੀਆਂ ਦੋ ਤੇ 300 ਰੁਪਏ ਵਾਲੀ ਇੱਕ ਟਿਕਟ ਦੇ ਦਿਓ''

ਟਿਕਟ ਵੇਚਣ ਵਾਲੇ ਨੇ ਟਿਕਟ ਫੜਾਉਂਦੇ ਹੋਏ ਕਿਹਾ ਕਿ ''ਜੇ ਤੁਸੀਂ ਮੈਨੂੰ ਨਾ ਵੀ ਦੱਸਦੇ ਕੇ ਇਹ ਬੱਚਾ ਕੁੱਝ ਮਹੀਨੇ ਪਹਿਲਾਂ ਛੇ ਸਾਲ ਦਾ ਹੋਇਆ ਹੈ ਤਾਂ ਮੈਨੂੰ ਕਿਹੜਾ ਪਤਾ ਲੱਗਣਾ ਸੀ''

ਪਿਤਾ ਨੇ ਹੱਸਦੇ ਕੇ ਕਿਹਾ, ''ਮੈਨੂੰ ਪਤਾ ਹੈ ਕਿ ਤੈਨੂੰ ਕਦੇ ਪਤਾ ਨਹੀਂ ਸੀ ਲੱਗਣਾ, ਪਰ ਮੇਰੇ ਬੇਟਿਆਂ ਨੂੰ ਇਸ ਘਟਨਾ ਤੋਂ ਬਾਅਦ ਜੋ ਪਤਾ ਲੱਗਣਾ ਸੀ ਮੈਨੂੰ ਉਸਦਾ ਫਿਕਰ ਸੀ''

ਸੋ ਦੋਸਤੋਂ, ਆਪਣੇ ਬੱਚਿਆਂ, ਭਤੀਜਿਆਂ, ਭਾਣਜਿਆਂ, ਚਾਹੇ ਕੋਈ ਵੀ ਬੱਚਾ ਹੈ ਉਸਦੇ ਨਾਲ ਜਾਂ ਉਸਦੇ ਅੱਗੇ ਕੋਈ ਵੀ ਝੂਠ ਨਾ ਬੋਲੋ, ਕੋਈ ਵੀ ਹੇਰਾਫੇਰੀ ਨਾ ਕਰੋ,
ਕਿਉਂਕਿ ਓਹ ਇਹੀ ਸਭ ਤੁਹਾਡੇ ਕੋਲ ਸਿੱਖ ਕੇ ਵੱਡੇ ਹੋ ਚੋਰ ਜਾਂ ਸਮਾਜ ਲਈ ਪਰੇਸ਼ਾਨੀ ਬਣਨਗੇ.


 
Top