ਇੱਕ ਗਾਇਕ ਦਾ ਇਖਲਾਕ ਮੁਖਵੀਰ ਸਿੰਘ ਦੀ ਕਲਮੀ

Mukhvir Singh ਆਪਣੇ ਪ੍ਰੋਫਾਇਲ ਤੇ ਲਿਖਦੇ ਹਨ

ਮਿਸ ਪੂਜਾ ਗੁਰਦਾਸ ਮਾਨ ਨੂੰ, "ਮੈਂ ਤੁਹਾਡੇ ਨਾਲ ਗਾਉਣਾ ਚਾਹੁੰਦੀ ਹਾਂ"
ਗੁਰਦਾਸ ਮਾਨ, "ਬੀਬੀ ਆਲੂ ਸਾਰੀਆਂ ਸਬਜ਼ੀਆਂ ਵਿਚ ਪੈ ਜਾਂਦਾ ਹੈ ਪਰ ਸਾਗ ਵਿਚ ਨਹੀਂ ਪੈਂਦਾ...."

ਗੁਰਦਾਸ ਮਾਨ ਬਾਕੀ ਕਲਾਕਾਰਾਂ ਲਈ ਵਧੀਆ ਉਦਾਹਰਨ ਹੈ ਕਿ ਚੰਗਾ ਗਾ ਕੇ ਵੀ ਪੈਸੇ ਕਮਾਏ ਜਾ ਸਕਦੇ ਹਨ...ਉਸ ਬੰਦੇ ਲਈ ਪੈਸਾ ਹੀ ਸਭ ਕੁਝ ਨਹੀਂ ਸਗੋਂ ਸੱਚੇ ਕਲਾਕਾਰ ਵਾਲੇ ਗੁਣ ਵੀ ਹਨ ਮੈਨੂੰ ਇਕ ਗੱਲ ਯਾਦ ਆ ਰਹੀ ਹੈ 1984 ਵਿਚ ਜਦੋਂ ਹਰਿਮੰਦਰ ਸਾਹਿਬ ਤੇ ਹਮਲਾ ਹੋਇਆ ਤਾਂ ਗੁਰਦਾਸ ਮਾਨ ਦਾ ਵਿਦੇਸ਼ ਵਿਚ (ਸ਼ਾਇਦ ਕਨੇਡਾ)ਸ਼ੋਅ ਹੋ ਰਿਹਾ ਸੀ ਹਜ਼ਾਰਾ ਲੋਕ ਟਿਕਟ ਖਰੀਦ ਕੇ ਸ਼ੋਅ ਦੇਖਣ ਲਈ ਗਏ ਗੁਰਦਾਸ ਮਾਨ ਸਟੇਜ ਤੇ ਆਇਆ ਤੇ ਕਿਹਾ ਕਿ ਸਾਡੇ ਬਜ਼ੁਰਗ ਕਿਹਾ ਕਰਦੇ ਸਨ ਕਿ ਗੁਆਂਢ ਵਿਚ ਕੋਈ ਮੌਤ ਹੋ ਜਾਵੇ ਤਾਂ ਆਪਣੇ ਘਰ ਵਾਜਾ ਨਹੀਂ ਵਜਾਈ ਦਾ..ਸਾਡੇ ਨਾਲ ਅੱਜ ਬਹੁਤ ਵੱਡਾ ਦੁਖਾਂਤ ਵਾਪਰਿਆ ਹੈਮੈਂ ਗਾ ਨਹੀਂ ਸਕਦਾ..ਤੁਹਾਡੇ ਟਿਕਟਾਂ ਦੇ ਪੈਸੇ ਮੋੜ ਦਿੱਤੇ ਜਾਣਗੇ..ਲੋਕ ਬਿਨਾਂ ਪੈਸੇ ਲਏ ਘਰਾਂ ਨੂੰ ਚਲੇਗੇ (ਮੁਖਵੀਰ ਸਿੰਘ ਦੇ ਪ੍ਰੋਫਾਇਲ ਤੋਂ ਉਹਨਾਂ ਦੇ ਧੰਨਵਾਦ ਸਹਿਤ
 
Top