UNP

ਆਸਾਨ ਨਹੀਂ ਆਦਤਾਂ ਬਦਲਣੀਆਂ

Go Back   UNP > Contributions > Punjabi Culture

UNP Register

 

 
Old 13-May-2015
parvkaur
 
Arrow ਆਸਾਨ ਨਹੀਂ ਆਦਤਾਂ ਬਦਲਣੀਆਂ

► ਜਿਸ ਮਨੁੱਖ ਵਿਚ ਖੁਦ ਦਾ ਸੰਜਮ, ਚੇਤਨਾ ਤੇ ਅਹਿਸਾਸ ਨਹੀਂ, ਉਸ ਦੇ ਲਈ ਸ਼ਸਤਰ ਕੀ ਕਰ ਸਕਦਾ ਹੈ। ਜਿਵੇਂ ਅੱਖਾਂ ਤੋਂ ਵਾਂਝੇ ਭਾਵ ਅੰਨ੍ਹੇ ਵਿਅਕਤੀ ਲਈ ਸ਼ੀਸ਼ਾ ਕੀ ਕਰ ਸਕਦਾ ਹੈ।
► ਸਵਾਰਥ ਨਾਲ ਰਿਸ਼ਤੇ ਬਣਾਉਣ ਦੀ ਕਿੰਨੀ ਵੀ ਕੋਸ਼ਿਸ਼ ਕਰੋ, ਰਿਸ਼ਤਾ ਨਹੀਂ ਬਣੇਗਾ ਅਤੇ ਪਿਆਰ ਨਾਲ ਬਣੇ ਰਿਸ਼ਤੇ ਨੂੰ ਤੋੜਣ ਦੀ ਕਿੰਨੀ ਵੀ ਕੋਸ਼ਿਸ਼ ਕਰੋ, ਟੁੱਟੇਗਾ ਨਹੀਂ।
► ਕਿਸੇ ਦੇ ਦਿਲ ਨੂੰ ਠੇਸ ਪਹੁੰਚਾ ਕੇ ਮੁਆਫੀ ਮੰਗਣੀ ਬਹੁਤ ਆਸਾਨ ਹੈ ਪਰ ਕਿਸੇ ਤੋਂ ਸੱਟ ਖਾ ਕੇ ਉਸ ਨੂੰ ਮੁਆਫ ਕਰਨਾ ਬਹੁਤ ਹੀ ਮੁਸ਼ਕਿਲ ਹੈ।
► ਇਹ ਸੱਚ ਹੈ ਕਿ ਆਦਤਾਂ ਬਦਲਣੀਆਂ ਆਸਾਨ ਨਹੀਂ ਪਰ ਜੋ ਆਦਤਾਂ ਨਾ ਬਦਲ ਸਕੇ, ਉਹ ਇਨਸਾਨ ਨਹੀਂ ਹੁੰਦਾ। ਬਹੁਤ ਵੱਡਾ ਸੱਚ ਹੈ ਇਹ। ਇਕ ਵਾਰ 'ਚ ਇਕ ਆਦਤ ਨੂੰ ਸੁਧਾਰ ਕੇ ਉਸ ਦਾ ਪੂਰਾ ਫਾਇਦਾ ਜੀਵਨ ਵਿਚ ਅਪਣਾ ਕੇ ਹੀ ਅੱਗੇ ਵਧੋ।
► ਜੇ ਤੁਸੀਂ ਸੱਚਮੁਚ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਅੱਜ ਹੀ ਆਪਣੀਆਂ ਇੱਛਾਵਾਂ, ਕਰਮਾਂ, ਰਿਸ਼ਤਿਆਂ ਤੇ ਬੇਈਮਾਨੀਆਂ ਲਈ ਇਕ ਹੱਦ ਤੈਅ ਕਰ ਲਵੋ।
► ਜ਼ਿੰਦਗੀ ਜਿਊਣੀ ਆਸਾਨ ਨਹੀਂ ਹੁੰਦੀ, ਬਿਨਾਂ ਸੰਘਰਸ਼ ਕੋਈ ਮਹਾਨ ਨਹੀਂ ਹੁੰਦਾ। ਜਦੋਂ ਤਕ ਨਾ ਪਵੇ ਹਥੌੜੇ ਦੀ ਸੱਟ, ਪੱਥਰ ਵੀ ਭਗਵਾਨ ਨਹੀਂ ਹੁੰਦਾ।
► ਮਿਹਨਤ ਕਹਿੰਦੀ ਹੈ ਕਿ ਤੁਸੀਂ ਮੈਨੂੰ ਕਿਸੇ ਵੀ ਰੂਪ ਵਿਚ ਕਰ ਕੇ ਦੇਖੋ, ਮੈਂ ਤੁਹਾਨੂੰ ਉਸੇ ਰੂਪ ਵਿਚ ਮੰਜ਼ਿਲ ਦਿਵਾ ਦੇਵਾਂਗੀ ਪਰ ਮੇਰੇ ਸਹਾਇਕ ਧੀਰਜ ਨੂੰ ਨਾਲ ਲੈਣਾ ਨਾ ਭੁੱਲਣਾ ਕਿਉਂਕਿ ਉਸ ਤੋਂ ਬਿਨਾਂ ਮੈਂ ਅਧੂਰੀ ਹਾਂ।
► ਤੁਹਾਨੂੰ ਪਤਾ ਹੈ ਕਿ ਪਿਆਰ ਅੰਨ੍ਹਾ ਕਿਉਂ ਹੁੰਦਾ ਹੈ? ਕਿਉਂਕਿ ਤੁਹਾਡੀ ਮਾਂ ਨੇ ਤੁਹਾਡਾ ਚਿਹਰਾ ਦੇਖਣ ਤੋਂ ਪਹਿਲਾਂ ਹੀ ਤੁਹਾਡੇ ਨਾਲ ਪਿਆਰ ਕਰਨਾ ਸ਼ੁਰੂ ਕਰ ਦਿੱਤਾ ਸੀ।
► ਪ੍ਰਸੰਨ ਰਹਿਣ ਦੇ 2 ਹੀ ਤਰੀਕੇ ਹਨਪਹਿਲਾ ਆਪਣੀਆਂ ਜ਼ਰੂਰਤਾਂ ਘੱਟ ਕਰੋ ਅਤੇ ਦੂਜਾ ਸਥਿਤੀਆਂ ਨਾਲ ਤਾਲਮੇਲ ਬਿਠਾਓ। ਤੁਸੀਂ ਹਮੇਸ਼ਾ ਸੁਖੀ ਰਹੋਗੇ।
► ਕਿਸੇ ਵੀ ਮਨੁੱਖ ਦੀ ਮੌਜੂਦਾ ਸਥਿਤੀ ਨੂੰ ਦੇਖ ਕੇ ਉਸ ਦੇ ਭਵਿੱਖ ਦਾ ਮਜ਼ਾਕ ਨਾ ਉਡਾਓ ਕਿਉਂਕਿ ਸਮੇਂ ਵਿਚ ਇੰਨੀ ਤਾਕਤ ਹੈ ਕਿ ਉਹ ਇਕ ਆਮ ਜਿਹੇ ਕੋਲੇ ਨੂੰ ਹੌਲੀ-ਹੌਲੀ ਹੀਰੇ ਵਿਚ ਬਦਲ ਦਿੰਦਾ ਹੈ।

 
Old 13-May-2015
[Thank You]
 
Re: ਆਸਾਨ ਨਹੀਂ ਆਦਤਾਂ ਬਦਲਣੀਆਂ

True eye opener for many.

 
Old 13-May-2015
Miss Happiness
 
Re: ਆਸਾਨ ਨਹੀਂ ਆਦਤਾਂ ਬਦਲਣੀਆਂ

Super awesome

Post New Thread  Reply

« ਗੁੱਤ ਕਰਨੀ | 20 Greatest Punjabi Singer »
X
Quick Register
User Name:
Email:
Human Verification


UNP