ਆਈਲੈਂਟਸ ਚੰਦਰੀ ਨੇ

ਕਿਸਾਨ ਪਰਿਵਾਰ ਵਿੱਚ ਜਨਮੇ ਬਲਵੀਰ ਦਾ ਬਚਪਨ ਤੋ ਹੀ ਇਹ ਸ਼ੌਕ ਸੀ ਕਿ ਉਹ ਵਿਦੇਸ ਜਾਵੇ । ਉਹ ਹਮੇਸ਼ਾ ਬੱਦਲਾਂ ਵਿੱਚ ਉਂਡਦੇ ਜਹਾਜ਼ ਨੂੰ ਦੇਖਕੇ ਸੋਚਦਾ ਕਿ ਸ਼ਾਇਦ ਉਹ ਵੀ ਕਿਸੇ ਦਿਨ ਇਸ ਵਿੱਚ ਸਵਾਰ ਹੋਵੇਗਾ । ਬਲਵੀਰ ਤਿੰਨ ਭੈਣਾਂ ਦਾ ਇੱਕਲੋਤਾ ਭਰਾ ਸੀ । ਉਸਦੇ ਮਾਪੇ ਨਹੀ ਸਨ ਚਾਹੁੰਦੇ ਕਿ ਉਹਨਾਂ ਦਾ ਪੁੱਤ ਉਹਨਾਂ ਕੋਲੋ ਦੂਰ ਜਾਵੇ ਪਰ ਫੇਰ ਵੀ ਬਲਵੀਰ ਆਪਣੀ ਜ਼ਿੱਦ ਤੇ ਕਾਇਮ ਸੀ । ਬਲਵੀਰ ਦੀ ਵੱਡੀ ਭੈਣ ਭਜਨੋ ਜੋ ਕਿ ਅਮਰੀਕਾ ਵਿੱਚ ਵਿਆਹੀ ਹੋਈ ਸੀ ਉਹ ਹਮੇਸ਼ਾ ਹੀ ਉਸ ਨੂੰ ਦੱਸਦੀ ਕਿ ਵਿਦੇਸਾਂ ਦੀ ਜਿੰਦਗੀ ਬਹੁਤ ਹੀ ਔਖੀ ਹੈ । ਇਥੇ ਸਾਰੇ ਪਰਿਵਾਰ ਨੂੰ ਕੰਮ ਕਰਨਾ ਪੈਦਾ ਹੈ ਪਰ ਫੇਰ ਵੀ ਪਤਾ ਨਹੀ ਕਿਉ ਬਲਵੀਰ ਦੇ ਸਿਰ ਤੇ ਵਿਦੇਸ ਜਾਣ ਦਾ ਭੂਤ ਸਵਾਰ ਸੀ ।
ਬਲਵੀਰ ਪੜ੍ਹਣ ਵਿੱਚ ਕੋਈ ਜਿਆਦਾ ਹੁਸ਼ਿਆਰ ਨਹੀ ਸੀ। ਉਸ ਨੇ ਬੜੀ ਹੀ ਮੁਸ਼ਕਿਲ ਨਾਲ ਦਸਵੀ ਜਮਾਤ ਪਾਸ ਕੀਤੀ । ਉਸ ਨੇ ਦਸਵੀ ਵਿੱਚ ਪੂਰੇ ਚਾਰ ਸਾਲ ਲਾਏ ਸਨ ਤੇ ਸ਼ਾਇਦ ਹੀ ਕੋਈ ਐਸਾ ਸੰਤ ਮਹੰਤ ਹੋਵੇਗਾ ਜਿਸ ਦੇ ਦਰ ਤੇ ਬਲਵੀਰ ਦੀ ਮਾਂ ਨੇ ਦਸਵੀ ਪਾਸ ਕਰਵਾਉਣ ਲਈ ਅਰਦਾਸ ਨਾ ਕੀਤੀ ਹੋਵੇ । ਬਲਵੀਰ ਨੇ ਦਸਵੀ ਪਾਸ ਕਰਨ ਤੋ ਬਾਦ ਪੜ੍ਹਾਈ ਤੋ ਤੋਬਾ ਕਰ ਲਈ । ਪਿੰਡ ਦੇ ਮਾਸਟਰ ਤੇਜਾ ਸਿੰਘ ਨੇ ਵੀ ਬਲਵੀਰ ਦੇ ਪਿਉ ਇੰਦਰ ਸਿੰਹੁ ਨੂੰ ਸਲਾਹ ਦਿੱਤੀ ਕਿ ਉਹ ਮੁੰਡੇ ਨੂੰ ਖੇਤੀ ਬਾੜੀ ਦੇ ਕੰਮ ਵਿੱਚ ਆਪਣੇ ਨਾਲ ਹੀ ਲਾ ਲਵੇ ਕਿੳੇੁਕਿ ਪੜ੍ਹਾਈ ਲਿਖਾਈ ਵਿੱਚ ਉਸ ਦਾ ਦਿਮਾਗ ਜਿਆਦਾ ਨਹੀ ਚੱਲਦਾ । ਇਸ ਤਰ੍ਹਾ ਬਲਵੀਰ ਆਪਣੇ ਪਿਤਾ ਨਾਲ ਖੇ ਤੀ ਬਾੜੀ
ਵਿੱਚ ਹੀ ਹੱਥ ਵਟਾਉਣ ਲੱਗ ਪਿਆ ਪਰ ਹਾਲੇ ਵੀ ਵਿਦੇਸ ਜਾਣ ਦਾ ਭੂਤ ਉਸ ਦੇ ਸਿਰ ਤੇ ਸਵਾਰ ਸੀ । ਬਲਵੀਰ ਜਦੋ ਵੀ ਵਿਦੇਸ ਜਾਣ ਦੀ ਗੱਲ ਕਰਦਾ ਤਾਂ ਉਸ ਦਾ ਪਿਉ ਬਲਵੀਰ ਨੂੰ ਆਖਦਾ ਕਿ ਪੜ੍ਹਾਈ ਤਾਂ ਤੂੰ ਕੀਤੀ ਨਹੀ ਵਿਦੇਸ ਕਿੱਦਾਂ ਜਾਵੇਗਾ । ਇਹ ਗੱਲ ਸੁਣਕੇ ਬਲਵੀਰ ਚੁੱਪ ਕਰ ਜਾਂਦਾ । ਇਸ ਤਰ੍ਹਾ ਹੋਲੀ ਹੋਲੀ ਸਮਾ ਲੰਘਦਾ ਗਿਆ ।
ਕੁਝ ਸਮੇ ਬਾਦ ਅਮਰੀਕਾ ਵਿੱਚ ਪੜ੍ਹਾਈ ਕਰਨ ਲਈ ਜਾਣ ਵਾਲੇ ਲੋਕਾਂ ਨੂੰ ਵੀਜ਼ਾ ਆਮ ਹੀ ਮਿਲਣ ਲੱਗ ਪਿਆ। ਬਲਵੀਰ ਦੇ ਬਚਪਨ ਦਾ ਦੋਸਤ ਰਵਿੰਦਰ ਵੀ ਆਈਲੈਂਟਸ ਪਾਸ ਕੁੜੀ ਨਾਲ ਵਿਆਹ ਕਰਵਾਕੇ ਅਮਰੀਕਾ ਚਲਾ ਗਿਆ । ਰਵਿੰਦਰ ਦੇ ਅਮਰੀਕਾ ਜਾਣ ਤੋ ਬਾਦ ਬਲਵੀਰ ਨੇ ਵੀ ਅਮਰੀਕਾ ਜਾਣ ਦਾ ਪੂਰਾ ਮਨ ਬਣਾ ਲਿਆ । ਬਲਵੀਰ ਨੇ ਵੀ ਆਈਲੈਂਟਸ ਪਾਸ ਕੁੜੀ ਨਾਲ ਵਿਆਹ ਕਰਵਾਉਣ ਦੀ ਇੱਕ ਵਾਰ ਫੇਰ ਜ਼ਿੱਦ ਫੜ ਲਈ। ਉਸ ਨੇ ਖੇਤ ਜਾਣਾ ਵੀ ਬੰਦ ਕਰ ਦਿੱਤਾ । ਹਰ ਗੱਲ ਲਈ ਉਸ ਦਾ ਇੱਕੋ ਹੀ ਜਵਾਬ ਹੁੰਦਾ ਕਿ ਮੈਂ ਤਾਂ ਹੁਣ ਅਮਰੀਕਾ ਜਾਕੇ ਹੀ ਕੋਈ ਕੰਮ ਕਰਾਗਾਂ । ਬਲਵੀਰ ਦੇ ਮਾਪਿਆ ਨੇ ਉਸਨੂੰ ਬਹੁਤ ਸਮਝਾਉਣ ਦੀ ਕੋਸ਼ਿਸ ਕੀਤੀ ਕਿ ਤੂੰ ਜਿਆਦਾ ਪੜ੍ਹਿਆ ਲਿਖਿਆ ਨਹੀ ਅਮਰੀਕਾ ਜਾਕੇ ਕੀ ਕਰੇਗਾ ਪਰ ਉਸਨੇ ਕਿਸੇ ਦੀ ਇੱਕ ਨਾ ਮੰਨੀ । ਹਾਰਕੇ ਬਲਵੀਰ ਦੇ ਮਾਪਿਆ ਨੇ ਉਸ ਲਈ ਆਈਲੈਂਟਸ ਪਾਸ ਕੁੜੀ ਲੱਭਣੀ ਸੁਰੂ ਕਰ ਦਿੱਤਾ ਤਾਂ ਜੋ ਕਿ ਉਸਦੀ ਵਿਦੇਸ ਜਾਣ ਦੀ ਜ਼ਿੱਦ ਪੂਰੀ ਕੀਤੀ ਜਾ ਸਕੇ ।
ਕਿਸੇ ਨੇ ਇੰਦਰ ਸਿੰਹੁ ਨੂੰ ਨਾਲ ਦੇ ਪਿੰਡ ਇੱਕ ਆਈਲੈਂਟਸ ਪਾਸ ਕੁੜੀ ਪ੍ਰੀਤੋ ਦੀ ਦੱਸ ਪਾਈ । ਪ੍ਰੀਤੋ ਨੇ ਬੀ.ਏ. ਪਾਸ ਕੀਤੀ ਹੋਈ ਸੀ । ਪ੍ਰੀਤੋ ਦਾ ਪਰਿਵਾਰ ਬੇਹੱਦ ਹੀ ਗਰੀਬ ਸੀ । ਉਹ ਪ੍ਰੀਤੋ ਨੂੰ ਖਰਚ ਕਰਕੇ ਵਿਦੇਸ ਨਹੀ ਸਨ ਭੇਜ ਸਕਦੇ । ਪ੍ਰੀਤੋ ਦਾ ਕਾਲਜ ਦਾ ਦੋਸਤ ਅਮਰ ਸੀ । ਜਿਸ ਨਾਲ ਉਹ ਪਿਆਰ ਕਰਦੀ ਸੀ ਤੇ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਅਮਰ ਵੀ ਘਰੋ ਗਰੀਬ ਹੋਣ ਕਰਕੇ ਵਿਦੇਸ ਜਾਣ ਦਾ ਖਰਚਾ ਨਹੀ ਸੀ ਚੁੱਕ ਸਕਦਾ । ਵਿਦੇਸ ਜਾਣ ਦੀ ਰੀਝ ਦੇ ਕਾਰਨ ਪ੍ਰੀਤੋ ਨੇ ਬਲਵੀਰ ਨਾਲ ਵਿਆਹ ਕਰਵਾਉਣ ਦਾ ਫੈਸਲਾ ਕਰ ਲਿਆ । ਇਸ ਤਰ੍ਹਾ ਬਲਵੀਰ ਤੇ ਪ੍ਰੀਤੋ ਦਾ ਵਿਆਹ ਹੋ ਗਿਆ । ਬਲਵੀਰ ਪ੍ਰੀਤੋ ਨੂੰ ਦਿਲੋ ਪਿਆਰ ਕਰਨ ਲੱਗਾ ਪਰ ਪ੍ਰੀਤੋ ਉਸਨੂੰ ਕਦੇ ਵੀ ਜਿਆਦਾ ਮੂੰਹ ਨਾ ਲਗਾਉਦੀ । ਉਹ ਛੋਟੀ ਛੋਟੀ ਗੱਲ ਤੇ ਬਲਵੀਰ ਨਾਲ ਗੁੱਸੇ ਹੋ ਜਾਂਦੀ ਤੇ ਬਲਵੀਰ ਨਾਲ ਕਈ ਕਈ ਦਿਨਾਂ ਤੱਕ ਨਾ ਬੋਲਦੀ ।
ਭਜਨੋ ਨੇ ਕੁਝ ਜਰੂਰੀ ਕਾਗਜ਼ ਅਮਰੀਕਾ ਤੋ ਭੇਜ ਦਿੱਤੇ ਅਤੇ ਬਲਵੀਰ ਨੇ ਏਜ਼ੰਟ ਦੇ ਦੁਆਰਾ ਕਾਗਜ਼ ਅਪਲਾਈ ਕਰ ਦਿੱਤੇ । ਕੁਝ ਮਹੀਨੇ ਬਾਦ ਇੱਕ ਦਿਨ ਏਜ਼ੰਟ ਦਾ ਫੋਨ ਆਇਆ । ਜਿਸ ਨੇ ਬਲਵੀਰ ਨੂੰ ਦੱਸਿਆ ਕਿ ਅਮਰੀਕਾ ਨੇ ਤੇਰੇ ਲਈ ਆਈਲੈਂਟਸ ਪਾਸ ਕਰਨ ਦੀ ਸ਼ਰਤ ਰੱਖ ਦਿੱਤੀ ਹੈ । ਜਦੋ ਕਿ ਪ੍ਰੀਤੋ ਨੂੰ ਵੀਜ਼ਾ ਦੇ ਦਿੱਤਾ ਗਿਆ ਹੈ। ਹੁਣ ਪ੍ਰੀਤੋ ਬਹੁਤ ਖੁਸ਼ ਸੀ ਉਹ ਬਲਵੀਰ ਨੂੰ ਝੂਠੇ ਜਿਹੇ ਮੂੰਹ ਨਾਲ ਕਹਿੰਦੀ ਕਿ ਬਲਵੀਰ ਤੂੰ ਫਿਕਰ ਨਾ ਕਰ ਮੈਂ ਜਦੋ ਅਮਰੀਕਾ ਵਿੱਚ ਪੱਕੀ ਹੋ ਗਈ ਤਾਂ ਮੈ ਤੈਨੂੰ ਉਥੇ ਆਪੇ ਬੁਲਾ ਲਊਗੀ । ਇਸ ਤਰ੍ਹਾ ਪ੍ਰੀਤੋ ਬਲਵੀਰ ਦੇ ਸਾਰੇ ਖਰਚੇ ਤੇ ਅਮਰੀਕਾ ਪੁਹੰਚ ਗਈ ਉਥੇ ਜਾਕੇ ਉਸ ਦੇ ਰੰਗ ਹੀ ਬਦਲ ਗਏ । ਪਹਿਲਾ ਪਹਿਲ ਤਾਂ ਉਹ ਬਲਵੀਰ ਨੂੰ ਕਦੇ ਕਦੇ ਫੋਨ ਵੀ ਕਰ ਲੈਂਦੀ ਸੀ ਪਰ ਹੁਣ ਉਸ ਨੇ ਫੋਨ ਵੀ ਕਰਨਾ ਬੰਦ ਕਰ ਦਿੱਤਾ ਸੀ । ਬਲਵੀਰ ਸੋਚਦਾ ਕਿ ਸ਼ਾਇਦ ਉਹ ਕੰਮ ਕਾਰ ਤੇ ਪੜ੍ਹਾਈ ਵਿੱਚ ਜਿਆਦਾ ਬਿਜ਼ੀ ਹੋਵੇਗੀ ਇਸ ਕਰਕੇ ਉਸਨੂੰ ਫੋਨ ਕਰਨ ਦਾ ਸਮਾਂ ਨਹੀ ਲੱਗਦਾ ।
ਇੱਕ ਦਿਨ ਬਲਵੀਰ ਨੇ ਪ੍ਰੀਤੋ ਦੇ ਮੋਬਾਇਲ ਤੇ ਫੋਨ ਕੀਤਾ ਤਾਂ ਅੱਗੋ ਕਿਸੇ ਬੰਦੇ ਨੇ ਫੋਨ ਚੁੱਕ ਲਿਆ । ਜਦੋ ਬਲਵੀਰ ਨੇ ਉਸ ਨੂੰ ਪੁੱਛਿਆ ਕਿ ਉਹ ਕੌਣ ਹੈ ਤਾਂ ਉਸ ਨੇ ਕਿਹਾ ਕਿ ਮੈਂ ਪ੍ਰੀਤੋ ਦਾ ਪਤੀ ਅਮਰ ਬੋਲ ਰਿਹਾ ਹਾਂ । ਇਹ ਗੱਲ ਸੁਣਕੇ ਬਲਵੀਰ ਦੇ ਪੈਰਾਂ ਹੇਠੋ ਜ਼ਮੀਨ ਨਿਕਲ ਗਈ । ਬਲਵੀਰ ਨੇ ਕਿਹਾ ਕਿ ਪ੍ਰੀਤੋ ਤਾਂ ਉਸ ਦੀ ਪਤਨੀ ਹੈ । ਇਹ ਗੱਲ ਸੁਣਕੇ ਅਮਰ ਨੇ ਬਲਵੀਰ ਨੂੰ ਸਾਰਾ ਕੁਝ ਸਾਫ ਸਾਫ ਦੱਸ ਦਿੱਤਾ ਕਿ ਪ੍ਰੀਤੋ ਨੇ ਉਸ ਨਾਲ ਵਿਆਹ ਕੇਵਲ ਅਮਰੀਕਾ ਆਉਣ ਲਈ ਕੀਤਾ ਸੀ । ਬਲਵੀਰ ਨੇ ਅਮਰ ਨੂੰ ਕਿਹਾ ਕਿ ਤੂੰ ਝੂਠ ਬੋਲ ਰਿਹਾ ਏ। ਇੰਨੇ ਵਿੱਚ ਪ੍ਰੀਤੋ ਨੇ ਅਮਰ ਤੋ ਫੋਨ ਫੜਕੇ ਕਿਹਾ ਕਿ ਅਮਰ ਜੋ ਵੀ ਤੈਨੂੰ ਦੱਸ ਰਿਹਾ ਹੈ ਉਹ ਸਭ ਕੁਝ ਸੱਚ ਹੈ ਮੈਂ ਤਾਂ ਕੇਵਲ ਤੇਰੇ ਨਾਲ ਵਿਆਹ ਇਸ ਲਈ ਹੀ ਕਰਵਾਇਆ ਸੀ ਕਿ ਮੈਂ ਵਿਦੇਸ ਜਾ ਸਕਾ ਕਿਉਕਿ ਮੇਰੇ ਮਾਪੇ ਇੰਨਾ ਜਿਆਦਾ ਖਰਚਾ ਨਹੀ ਸਨ ਕਰ ਸਕਦੇ । ਉਸ ਨੇ ਬਲਵੀਰ ਨੂੰ ਕਿਹਾ ਕਿ ਜੇ ਹੋ ਸਕੇ ਤਾਂ ਮੈਨੂੰ ਮਾਫ ਕਰ ਦੇਈਂ ।
ਬਲਵੀਰ ਨੇ ਅੱਗੋ ਬਿਨਾ ਕੁਝ ਆਖੇ ਹੀ ਫੋਨ ਕੱਟ ਦਿੱਤਾ । ਉਹ ਚੁੱਪਚਾਪ ਖੇਤ ਗਿਆ ਤੇ ਸਲਫਾਸ਼ ਦੀਆ ਗੋਲੀਆਂ ਖਾਕੇ ਖੁਦਕੁਸ਼ੀ ਕਰ ਲਈ । ਇਸ ਤਰ੍ਹਾਂ “ ਚੰਦਰੀ ਆਈਲੈਂਟਸ ਨੇ ਇੱਕ ਹੋਰ ਘਰ ਬਰਬਾਦ ਕਰ ਦਿੱਤਾ” ।
 

Mahaj

YodhaFakeeR
nee tu bahar jaan di maari.....kardi IELTS di hun tiyaari .....ik din jayengi maar udaari ......visa dian bharke manga nu .....fer kithey tu yaad krengi yaar malanga nu
 
Top