ਅਾਵਦੇ ਕੰਮ ਨਾਲ ਕੰਮ ਰੱਖਿਆ ਕਰੋ ।

Parv

Prime VIP
·
ਇਕ ਵਾਰ ਕਿਸੇ ਜੱਟ ਦਾ ਘੋੜਾ ਬਿਮਾਰ ਹੋ ਜਾਦਾਂ । ਓਹ ਡਾਕਟਰ ਕੋਲ ਜਾਦਾ ।
ਡਾਕਟਰ ਘੋੜੇ ਦਾ ਚਿਕਅੱਪ ਕਰਨ ਜੱਟ ਦੇ ਘਰ ਅਾਉਂਦਾ ਤੇ ਚੈਕਅਪ ਤੋਂ ਬਾਅਦ
ਕਹਿੰਦਾ ਕਿ ਇਸ ਨੂੰ ਤਾਂ ਬਹੁਤ ਭਿਆਨਕ ਬਿਮਾਰੀ ਹੈ ਆਪਾ ਇਸ ਨੂੰ ਤਿੰਨ ਦਿਨ
ਦਵਾਈ ਦੇਵਾਂਗੇ ਜੇ ਇਹ ਠੀਕ ਹੋ ਗਿਆ ਤਾਂ ਬਹੁਤ ਵਧੀਆ ਨਹੀ ਤਾਂ ਇਸ ਨੂੰ
ਮਾਰਨਾ ਪਵੇਗਾ ਕਿਉ ਕਿ ਇਹ ਬਿਮਾਰੀ ਇਸ ਦੇ ਨਾਲਦੇ ਕਿਸੇ ਵੀ ਜਾਨਵਰ ਨੂੰ ਹੋ
ਸਕਦੀ ਹੈ ਜੱਟ ਕਹਿੰਦਾ ਠੀਕ ਅਾ ਇਹ ਸਾਰੀ ਗੱਲ ਕੋਲ ਖੜਾ ਬੱਕਰਾ ਸੁਣ ਲੈਦਾ ਓਹ ਘੋੜੇ
ਨੂੰ ਕਹਿੰਦਾ ਭਰਾਵਾਂ ਤੂੰ ਹਿੰਮਤ ਕਰ ਥੋੜਾ ਉਠ ਨਹੀ ਤਾ ਤੈਨੂੰ ਮਾਰ ਦੇਣਗੇ ।
ਘੋੜਾ ਨਹੀ ਉਠਦਾ । ਦੂਜੇ ਦਿਨ ਡਾਕਟਰ ਫੇਰ ਆਇਆ ਉਸ ਨੇ ਦੇਖਿਆ ਕਿ ਘੋੜੇ
ਦੀ ਬਿਮਾਰੀ ਉਸ ਤਰਾ ਹੀ ਸੀ ਓਹ ਜੱਟ ਨੂੰ ਕਹਿੰਦਾ ਜੇ ਅੱਜ ਦੀ ਦਵਾਈ ਨਾਲ
ਘੋੜਾ ਨਾ ਉਠਿਆ ਤਾ ਕੱਲ ਨੂੰ ਇਸ ਨੂੰ ਮਾਰਨਾ ਪਵੇਗਾ । ਬੱਕਰੇ ਨੂੰ ਇਸ ਗੱਲ ਦਾ ਬਹੁਤ
ਦੁੱਖ ਲੱਗਦਾ । ਉਸ ਨੇ ਸਾਰੀ ਰਾਤ ਘੋੜੇ ਨੁ ਸਮਝਾਇਆ ਕਿ ਜਦੋ ਕੱਲ ਨੂੰ ਡਾਕਟਰ ਆਇਆ
ਤਾ ਤੂੰ ਭਾਵੇਂ ਪੰਜ ਮਿੰਟ ਖੜਾ ਹੋ ਜਾਵੀਂ । ਦੂਜੇ ਦਿਨ ਡਾਕਟਰ ਆਇਆ ਤਾ ਬੱਕਰੇ ਦੇ
ਕਹਿਣ ਤੇ ਘੋੜਾ ਹਿੰਮਤ ਕਰ ਕੇ ਭੱਜਣ ਲੱਗਿਆ । ਸਾਰੇ ਘਰ ਦੇ ਖੁਸ਼ ਹੋ ਗਏ
ਕਿ ਸਾਡਾ ਘੋੜਾ ਠੀਕ ਹੋਗਿਆ । ਡਾਕਟਰ ਕਹਿੰਦਾ ਹੁਣ ਇਸ ਨੂੰ
ਮਾਰਨਾ ਨਹੀ ਪਵੇਗਾ । ਜੱਟ ਬਹੁਤ ਖੁਸ਼ ਹੋ ਕਹਿੰਦਾ ਕਿ ਅੱਜ ਸ਼ਾਮ ਨੂੰ ਘੋੜੇ ਦੇ ਠੀਕ
ਹੋਣਦੀ ਖੁਸ਼ੀ ਵਿੱਚ ਬੱਕਰਾ ਵੱਢਾਗੇ । ਸੋ ਅਾਵਦੇ ਕੰਮ ਨਾਲ ਕੰਮ ਰੱਖਿਆ ਕਰੋ ।
ਬਿਨਾਂ ਪਿੰਡੋ ਸਰਪੰਚੀ ਮਹਿੰਗੀ ਪੈ ਜਾਂਦੀ ਅਾ ।
 
Top