ਅਹਿਸਾਨਾਂ ਦਾ ਬਦਲਾ

ਜੀਤ ਇੱਕ ਗਰੀਬ ਮਾਂ-ਪਿਓ ਦੇ ਘਰ ਪੈਦਾ ਹੋਇਆ ਸੀ। ਜਦੋਂ ਓਹ ਚਾਰ-ਪੰਜ ਸਾਲ ਦਾ ਸੀ ਤੇ ਅਚਨਾਕ ਉਸਦੇ ਸਿਰ ਤੋਂ ਪਿਓ ਦਾ ਸਾਇਆ ਉਠ ਗਿਆ। ਉਸਦੀ ਮਾਂ ਦਿਨ-ਰਾਤ ਮੇਹਨਤ ਕਰਕੇ ਉਸਨੂੰ ਜਿਵੇ-ਕਿਵੇ ਪਾਲ ਰਹੀ ਸੀ। ਉਸਨੂੰ ਦਿਨ-ਰਾਤ ਸਮਝਾਂਦੀ ਕਿ ਮੇਂ ਤੇਰੇ ਲਈ ਮੇਹਨਤ ਕਰ ਰਹੀ ਹਾਂ ਤਾਕਿ ਵਡੇ ਹੋਕੇ ਤੈਨੂੰ ਮੁਸੀਬਤਾਂ ਦਾ ਸਾਮਨਾ ਨਾ ਕਰਨਾ ਪਵੇ। ਹਮੇਸ਼ਾ ਓਸਨੂੰ ਚੰਗੀ ਸੰਗਤ ਵਿੱਚ ਰਹਿਣ ਦੀ ਹਿਦਾਇਤ ਕਰਦੀ। ਜੀਤ ਆਪਣੀ ਮਾਂ ਦੀਆਂ ਹਿਦਾਇਤਾਂ ਸੁਣ-ਸੁਣ ਕੇ ਤੰਗ ਆ ਗਿਆ ਸੀ।

ਇੱਕ ਦਿਨ ਓਹ ਆਪਣੀ ਮਾਂ ਨੂੰ ਕਹਿਣ ਲਗਾ ਕਿ ਤੂੰ ਮੇਨੂ ਰੋਜ਼ ਇਹ ਦਸਦੀ ਹੈਂ ਕਿ ਮੇਂ ਤੇਰੇ ਲਈ ਇਹ ਕੀਤਾ, ਓਹ ਕੀਤਾ ਦਸ ਮੇਂ ਤੇਰਾ ਇਹ ਅਹਿਸਾਨ ਕਿਵੇਂ ਲਾਹ ਸਕਦਾ ਹਾਂ? ਜੀਤ ਦੀ ਇਹ ਗਲ ਸੁਣਕੇ ਉਸਦੀ ਮਾਂ ਨੂੰ ਬਹੁਤ ਦੁਖ ਹੋਇਆ। ਓਹ ਕਹਿਣ ਲਗੀ ਕਿ ਠੀਕ ਹੈ ਪੁਤਰ, ਤੈਨੂੰ ਮੇਰੇ ਨਾਲ ਕੁਝ ਦਿਨ ਸੋਣਾ ਪਵੇਗਾ ਫਿਰ ਮੇਂ ਤੈਨੂੰ ਕਦੀ ਆਪਣੇ ਅਹਿਸਾਨ ਨਹੀਂ ਜਤਾਵਾਂਗੀ। ਇਹ ਗਲ ਸੁਣਕੇ ਜੀਤ ਖੁਸ਼ ਹੋਗਿਆ ਕਿ ਕੁਝ ਦਿਨ ਮਾਂ ਨਾਲ ਸੋਂਕੇ ਸਾਰੀ ਜ਼ਿੰਦਗੀ ਮਾਂ ਦੀਆਂ ਗੱਲਾਂ ਨਹੀਂ ਸੁਣਨੀਆਂ ਪੈਣ ਗੀਆਂ।

ਪਹਲੇ ਦਿਨ ਜੀਤ ਨੂੰ ਮਾਂ ਨਾਲ ਸੂਤਿਆ ਅਜੇ ਕੁਝ ਸਮਾਂ ਹੀ ਹੋਇਆ ਸੀ ਕਿ ਉਸਦੀ ਮਾਂ ਨੇ ਗਲਾੱਸ ਕੁ ਪਾਣੀ ਬਿਸਤਰੇ ਉਤੇ ਡੋਲ ਦਿਤਾ। ਗਿੱਲੇ ਬਿਸਤਰੇ ਉੱਤੇ ਜੀਤ ਦੀ ਨੀਂਦ ਖੁਲ ਗਈ। ਦੂਜੇ ਦਿਨ ਫਿਰ ਅਧੀ ਰਾਤ ਨੂੰ ਮਾਂ ਨੇ ਬਿਸਤਰੇ ਉੱਤੇ ਕੁਝ ਹੋਰ ਜਿਆਦਾ ਪਾਣੀ ਡੋਲ ਦਿਤਾ। ਬਿਸਤਰਾ ਗਿੱਲਾ ਹੁੰਦਿਆਂ ਹੀ ਜੀਤ ਉਠ ਕੇ ਬੈਠਗਿਆ ਤੇ ਮਾਂ ਨੂੰ ਕਹਣ ਲਗਾ ਕਿ ਮੇਂ ਤੇਰੇ ਨਾਲ ਕਿਵੇ ਸੋਵਾਂਗਾ ਰੋਜ਼ ਤੂੰ ਮੇਰਾ ਬਿਸਤਰਾ ਗਿੱਲਾ ਕਰ ਦੇਣੀ ਹੈਂ।

ਮਾਂ ਹੱਸ ਕਿ ਕਹਿਣ ਲਗੀ, ਪੁਤਰ ਛੋਟੇ ਹੁੰਦਿਆਂ ਤੂੰ ਰੋਜ਼ ਮੇਰਾ ਬਿਸਤਰਾ ਗਿੱਲਾ ਕਰ ਦਿੰਦਾ ਸੀ ਤੇ ਮੇਂ ਰੋਜ਼ ਗਿੱਲੇ ਬਿਸਤਰੇ ਤੇ ਸੋਂਦੀ ਸੀ ਤੇ ਤੈਨੂੰ ਸੂਕੇ ਤੇ ਪਾਂਦੀ ਸੀ। ਤੂੰ ਤੇ ਦੋ ਦਿਨ ਵੀ ਗਿੱਲੇ ਬਿਸਤਰੇ ਤੇ ਮੇਰੇ ਨਾਲ ਨਹੀਂ ਸੋਂ ਸਕਿਆ, ਤੂੰ ਮਾਂ ਦੇ ਅਹਿਸਾਨਾਂ ਦਾ ਬਦਲਾ ਕਿਵੇ ਲਾਵੇਗਾ। ਇਹ ਸੁਣਕੇ ਜੀਤ ਬਹੁਤ ਸ਼ਰਮਿੰਦਾ ਹੋਇਆ ਤੇ ਉਸਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਓਹ ਮਾਂ ਦੀ ਹਰ ਗਲ ਮੰਨਣ ਲੱਗ ਪਿਆ ਤੇ ਉਸਨੂੰ ਅਹਿਸਾਸ ਹੋਇਆ ਤੇ ਸਮਝ ਆਈ ਕਿ ਮਾਂ ਦੇ ਕੀਤੇ ਹੋਏ ਅਹਿਸਾਨਾਂ ਦਾ ਬਦਲਾ ਕਦੀ ਕੋਈ ਨਹੀਂ ਚੁਕਾ ਸਕਦਾ।



- By Sarbjit Kaur Toor
 
Top