ਦੁੱਖ ਹੁੰਦਾ ਇਹਨਾ ਦੀ ਬੀਮਾਰ ਮਾਨਸਿਕਤਾ ਨੂੰ ਦੇਖ &#25

Yaar Punjabi

Prime VIP
ਅੱਜ ਦੇ ਗਾਉਣ ਵਾਲੇ ਵੀ ਪਤਾ ਨੀ ਕੀ ਸਾਬਿਤ ਕਰਨਾ ਚੁਹੰਦੇ ਨੇ ? ਤੇ ਗੀਤ ਲਿਖਣ ਵਾਲੇ ਵੀ ?
"ਦੁੱਖ ਹੁੰਦਾ ਇਹਨਾ ਦੀ ਬੀਮਾਰ ਮਾਨਸਿਕਤਾ ਨੂੰ ਦੇਖ ਕੇ ਇਹਨਾ ਨੇ ਔਰਤਾ ਨੂੰ ਮਹਜ ਇਕ ਦਿਖਾਵੇ ਦੀ ਚੀਜ਼ ਬਣਾ ਕੇ ਰੱਖ ਦਿੱਤਾ। ਇਹਨਾ ਲਈ ਗਾਉਣਾ ਤੇ ਪੈਸੇ ਕਮਾਉਣਾ ਇੱਕ 'ਵਪਾਰ' ਹੈ ਤੇ ਉਹ ਆਪਣੇ ਵਪਾਰ ਦੇ ਵਾਧੇ ਲਈ ਔਰਤਾ ਨੂੰ ਆਪਣਾ ਵਿਸ਼ਾ ਬਣਾ ਕਿ ਸਾਡੇ ਸਾਹਮਣੇ ਪੇਸ਼ ਕਰਦੇ ਹਨ।
ਕਦੇ ਕੋਈ ਲਿਖਣ ਵਾਲਾ ਲਿਖ ਦਿੰਦਾ ਕੇ "ਪੱਟ ਦਿੱਤੇ ਮੁੰਡੇ ਤੇਰੀ ਨੈਰੋ ਸਲਵਾਰ ਨੇ"ਤੇ ਗਾਉਣ ਵਾਲਾ ਵੀ ਬੇਸ਼ਰਮ ਗੀਤ ਗਾ ਦਿੰਦਾ ...ਅੱਜ ਕੱਲ ਗਾਉਣ ਵਾਲੇ ਔਰਤ ਦੀ ਤੁਲੱਣਾ ਆਪਣੀ ਜੁੱਤੀ ਨਾਲ ਕਰ ਰਹੇ ਨੇ ....ਔਰ ਕੁੜੀ ਵੀ video ਵਿੱਚ ਆਪਣੀ ਹੋ ਰਹੋ ਬੇਜਤੀ ਤੇ ਨੱਚ ਰਹੀ ਹੈ। ਉਸਨੂੰ ਵੀ "ਪੈਸਾ ਪੀਰ" ਨਚਾਈ ਜਾਂਦਾ ..!
ਕੀ ਏਹੋ ਜਹੇ ਗੀਤ ਸਾਨੂੰ ਕੋਈ ਚੰਗੀ ਸੇਧ ਦਿੰਦੇ ਹਨ ?
ਪਰ ਕੀ ਇਹ ਜੋ ਗਾਉਣ ਵਾਲੇ ਤੇ ਲਿਖਣ ਵਾਲੇ ਹਨ ਇਨਾ ਨੂੰ ਕੋਈ ਹੋਰ ਵਿਸ਼ਾ ਨੀ ਮਿਲਦਾ ਲਿਖਣੇ ਨੂੰ ?
ਕੀ ਸਿਰਫ ਇਕ ਔਰਤ ਹੀ ਵਾਧੂ ਦੀ ਚੀਜ਼ ਹੈ ਜਿਸ ਤੇ ਹਰ ਕੋਈ ਘਟੀਆ ਵਿਅੰਗ ਲਿਖ ਦਿੰਦਾ ਹੈ ਤੇ ਗਾਉਣ ਵਾਲਾ ਗੀਤ ਗਾ ਦਿੰਦਾ ਹੈ "

"ਇਹਨਾ ਸਬ ਨੂੰ ਬੜਾਵਾ ਅਸੀਂ ਖੁਦ ਵੀ ਦਿੰਦੇ ਹਾਂ,ਸਾਡੀ ਵੀ ਗਲਤੀ ਹੈ ਕੇ ਅਸੀਂ ਏਹੋ ਜਹੇ ਬੇਕਾਰ ਦੇ ਗੀਤ ਸੁਣਦੇ ਹਾਂ ....ਜੇ ਕਰ ਓਹ ਗੀਤ ਕੁੜੀਆ ਤੇ ਗਾਉਂਦੇ ਹਨ ਲਿਖਦੇ ਹਨ,ਤਾਂ ਸਾਡੇ ਘਰਾ ਵਿਚ ਵੀ ਕੁੜੀਆ ਹਨ। ਸਬ ਦੇ ਘਰਾ ਵਿਚ ਹਨ...ਇਹ ਨਾ ਸੋਚੋ ਕੇ ਇਹ ਗੀਤ ਕਿਸੇ ਇੱਕ ਕੁੜੀ ਲਈ ਗਾਇਆ ਹੈ .....ਇਹ ਦੇਖੋ ਕੇ ਇਹ ਸਬ ਔਰਤਾ ਲਈ ਬੋਲਿਆ ਗਇਆ ਹੈ "
"ਜਿਸ ਦੇਸ਼ ਦੀ ਜਵਾਨੀ ਦੀ ਜੁਬਾਨ ਤੇ ਏਹੋ ਜਹੇ ਮਾੜੇ ਗੀਤ ਹੋਣ ਗੇ ....ਓਹ ਜਵਾਨੀ ਇਨਕਲਾਬ ਦੇ ਬੋਲ ਕਿੱਥੇ ਬੋਲ ਸਕਦੀ ਹੈ ਫਿਰ ".....!!!
 
Re: ਦੁੱਖ ਹੁੰਦਾ ਇਹਨਾ ਦੀ ਬੀਮਾਰ ਮਾਨਸਿਕਤਾ ਨੂੰ ਦੇਖ

ਤੁਹਾਡੇ ਵਿਚਾਰ ਨਾਲ ਮੈ ਵੀ ਪੂਰੀ ਤਰਾਂ ਸਹਿਮਤ ਹਾ। ਇਹਨਾਂ ਲੋਕਾਂ ਦਾ ਵੀ ਕਸੂਰ ਨਹੀ, ਕਸੂਰ ਸਾਡਾ ਕਿ ਅਸੀ ਚੱਕੇ ਜੁਤੀਆ ਨਹੀ ਮਾਰੀਆ, ਸਗੋ ਇਹਨਾਂ ਦਾ ਹੋਸਲਾ ਹੋਰ ਵਧਾ ਦਿੱਤਾ। ਇੱਕ ਹੋਰ ਬੀਮਰੀ ਹੈ, ਕਿ ਰਹ ਇੱਕ ਦੂਕੀ ਤਿੱਕੀ ਨੂੰ ਗਾਇਕ ਬੜਨ ਦਾ ਸ਼ੋਕ ਪੈਦਾ ਹੋਇਆ। ਪਤਾ ਨਹੀ ਕਿੱਧੋ 2-3 ਮਰਲੇ ਵੇਚ ਕੇ, 1-2 ਅੱਧ ਨੰਗਿਆ ਮੋਡਲਾਂ, ਮੰਗਮੀਆ ਗੱਡੀਆ, ਅੱਸਲੇ ਦੀ ਫੌਕੀ ਟੌਰ ਦਿੱਖਾਂ ਕੇ ਆਪਣੇ ਆਪ ਨੂੰ ਪਤਾ ਨਹੀ ਕੀਨਾ ਡੂ ਖਾਨ ਸੱਮਝਦੇ ਨੇ
Even though this hym is not from SGGS but for this situation it makes sense
ਮੰਦੇ ਕੰਮੀ ਨਾਨਕਾ ਜਦ ਕਦ ਮੰਦਾਂ ਹੋਏ
Actually this hym is not from any Guru..there are many fake hyms out there such as
ਨਾਮੁ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ and there are many more
 
Top