UNP

"ਚੁੱਪ ਕਰ ਕੇ ਬਹਿ ਜਾਹ । ਕੁੜੀਆਂ ਨੀਂ ਮਰਜ਼ੀ ਕਰਦੀ

Go Back   UNP > Contributions > Punjabi Culture

UNP Register

 

 
Old 24-Feb-2012
gurshamcheema
 
Lightbulb "ਚੁੱਪ ਕਰ ਕੇ ਬਹਿ ਜਾਹ । ਕੁੜੀਆਂ ਨੀਂ ਮਰਜ਼ੀ ਕਰਦੀ

ਦਸਵੀਂ ਦਾ ਇਮਤਿਹਾਨ ਪਾਸ ਕਰ ਅੱਗੇ ਪੜ੍ਹਨਾ ਚਾਹਿਆ ਤਾਂ ਮਾਂ ਕਹਿੰਦੀ , "ਚੁੱਪ ਕਰ ਕੇ ਬਹਿ ਜਾਹ । ਕੁੜੀਆਂ ਨੀਂ ਪੜ੍ਹਦੀਆਂ ਬਹੁਤਾ ।"

ਮਾਂ ਨੇ ਘਰ ਦੇ ਕੰਮ ਤੋਂ ਲੈ ਕੱਤਣਾ-ਤੁੰਬਨਾ ਸਿਖਾਇਆ ਤੇ ਵਿਆਹ ਦੀ ਤਿਆਰੀ ਸ਼ੁਰੂ ਹੋਈ ।

"ਅਜੇ ਮਾਂ ਮੈਂ ਨੀਂ ਕਰਾਉਣਾ ਵਿਆਹ ," ਫਿਰ ਬੋਲੀ ।

"ਚੁੱਪ ਕਰ ਕੇ ਬਹਿ ਜਾਹ । ਕੁੜੀਆਂ ਨੀਂ ਮਰਜ਼ੀ ਕਰਦੀਆਂ ," ਮਾਂ ਨੇ ਫਿਰ ਚੁੱਪ ਕਰਵਾ ਦਿੱਤਾ ।

"ਮਾਂ ਮੈਂ ਵੀ ਮੁੰਡਾ ਵੇਖਣਾ," ਧੀ ਨੇ ਦਿਲ ਦੀ ਗੱਲ ਕਹੀ ।

"ਚੁੱਪ ਹੋ ਜਾ । ਕੁੜੀਆਂ ਦੀ ਪਸੰਦ ਨਾ ਪਸੰਦ ਨੀਂ ਪੁੱਛੀ ਜਾਂਦੀ।"

ਇੱਕ ਧੀ ਦੇ ਜਨਮ ਤੋਂ ਬਾਅਦ ਸਕੈਨਿੰਗ ਵਿਚ ਆਈ ਦੂਜੀ ਧੀ ਵੇਖ ਸਹੁਰੇ ਘਰ ਦੀਆਂ ਚਾਲਾਂ ਸਮਝਦੀ ਬੋਲੀ , "ਮੈਂ ਧੀ ਕੁੱਖ ਵਿਚ ਨੀਂ ਮਰਾਉਣੀ ।"

ਸੱਸ ਬੋਲੀ , "ਚੁੱਪ ਹੋ ਜਾਹ । ਨਹੁੰਆਂ ਨੀਂ ਬੋਲਦੀਆਂ ।"

ਸ਼ਰਾਬੀ ਪਤੀ ਦੇ ਭੋਗ ਤੇ ਰਿਸ਼ਤੇਦਾਰਾਂ ਨੇ ਸ਼ਰੀਕੇ \'ਚ ਲੱਗਦੇ ਅਮਲੀ ਜੇਠ ਦੇ ਸਿਰ ਬਿਠਾਉਣ ਸਲਾਹ ਦਿੱਤੀ ।

ਫਿਰ ਤੜਫੀ , "ਮੈਂ ਨਹੀਓ ਅਜਿਹਾ ਕਰਨਾ ।"

ਫਿਰ ਮਾਂ ਤੇ ਸੱਸ ਬੋਲੀਆਂ , "ਚੁੱਪ ਹੋ ਜਾਹ । ਰੰਡੀਆਂ ਨੀਂ ਬੋਲਦੀਆਂ"

ਅਮਲੀ ਜੇਠ ਚਾਦਰ ਪਾਉਣ ਲੱਗਾ ਤਾਂ ਖੜ੍ਹੀ ਹੋ ਬੋਲੀ , "ਕਿੰਨਾ ਚਿਰ ਮੈਂ ਚੁੱਪ ਰਹਾਂ । ਮੈਂ ਆਪਣੇ ਤੇ ਆਪਣੀ ਧੀ ਲਈ ਚੁੱਪ ਤੋੜਾਂਗੀ । ਹੋਰ ਜ਼ੁਲਮ ਨਹੀ ਸਹਾਂਗੀ ।

ਉਹਦੀ ਤੋੜੀ ਚੁੱਪ ਨੇ ਸਾਰਿਆਂ ਨੂੰ ਸੀ ਕਰਾ ਦਿੱਤਾ ਚੁੱਪ

 
Old 24-Feb-2012
~Kamaldeep Kaur~
 
Re: "ਚੁੱਪ ਕਰ ਕੇ ਬਹਿ ਜਾਹ । ਕੁੜੀਆਂ ਨੀਂ ਮਰਜ਼ੀ ਕਰਦੀ

very nice

 
Old 24-Feb-2012
MG
 
Re: "ਚੁੱਪ ਕਰ ਕੇ ਬਹਿ ਜਾਹ । ਕੁੜੀਆਂ ਨੀਂ ਮਰਜ਼ੀ ਕਰਦੀ

bahut vadia ji.......

 
Old 24-Feb-2012
babbubai
 
Re: "ਚੁੱਪ ਕਰ ਕੇ ਬਹਿ ਜਾਹ । ਕੁੜੀਆਂ ਨੀਂ ਮਰਜ਼ੀ ਕਰਦੀ

shi gall e

 
Old 29-Feb-2012
pps309
 
Re: "ਚੁੱਪ ਕਰ ਕੇ ਬਹਿ ਜਾਹ । ਕੁੜੀਆਂ ਨੀਂ ਮਰਜ਼ੀ ਕਰਦੀ

bohat vadia ji.............

 
Old 01-Mar-2012
jaswindersinghbaidwan
 
Re: "ਚੁੱਪ ਕਰ ਕੇ ਬਹਿ ਜਾਹ । ਕੁੜੀਆਂ ਨੀਂ ਮਰਜ਼ੀ ਕਰਦੀ

nice share...

 
Old 14-May-2012
riskyjatt
 
Re: "ਚੁੱਪ ਕਰ ਕੇ ਬਹਿ ਜਾਹ । ਕੁੜੀਆਂ ਨੀਂ ਮਰਜ਼ੀ ਕਰਦੀ

boht wadiya...............

Post New Thread  Reply

« ਯਾਰੋ ਅੱਜ ਬੇਠੇ ਬੇਠੇ ਨੂੰ ਪਿੰਡ ਯਾਦ ਆਇਆਂ... | Sardari must read..and think... »
X
Quick Register
User Name:
Email:
Human Verification


UNP