UNP

ਪੰਜਾਬੀ ਗਾਲ੍ਹਾਂ ਵਿਚ ਮਾਂ, ਭੈਣ ਤੇ ਕੁੜੀ ਰਿਸ਼ਤੇ 

Go Back   UNP > Contributions > Punjabi Culture

UNP Register

 

 
Old 23-Dec-2009
Und3rgr0und J4tt1
 
Unhappy ਪੰਜਾਬੀ ਗਾਲ੍ਹਾਂ ਵਿਚ ਮਾਂ, ਭੈਣ ਤੇ ਕੁੜੀ ਰਿਸ਼ਤੇ 

ਪੰਜਾਬੀ ਗਾਲ੍ਹਾਂ ਵਿਚ ਮਾਂ, ਭੈਣ ਤੇ ਕੁੜੀ ਰਿਸ਼ਤੇ ਦੀ ਵਰਤੋਂ

ਭਾਰਤ ਹੀ ਨਹੀਂ ਸਗੋਂ ਵਿਸ਼ਵ ਵਿਆਪੀ ਮਰਦ ਪ੍ਰਧਾਨ ਸਮਾਜ ਨੇ ਆਪਣੀ ਅਜਿਹੀ ਪੱਕੜ ਕੀਤੀ ਹੋਈ ਹੈ ਕਿ ਹੋਰਨਾਂ ਨੂੰ ਉਭਰਨ ਦੀ ਤਾਂ ਗੁੰਜਾਇਸ ਹੀ ਨਹੀਂ ਦਿਤੀ। ਇਵੇਂ ਕਹਾਂ ਕਿ ਇਸਤਰੀ ਲਈ ਤਾਂ ਕਿਤੇ ਥਾਂ ਹੀ ਨਹੀ ਰੱਖੀ, ਵਰਕਾ ਹੀ ਪਾੜ ਦਿਤਾ ਮਰਦਾਂ ਨੇ, ਕਹਿਣ ਨੂੰ ਭਾਵੇਂ ਕਹੀ ਜਾਓ ਕਿ ਔਰਤਾਂ ਲਈ ਰਾਖਵਾ ਕਰਣ ਕਰ ਦਿੱਤਾ ਗਿਆ ਹੈ। ਆਪਣੇ ਆਪ ਨੂੰ ਸਭਯ ਕਹਾਉਣ ਵਾਲਾ ਪੱਛਮੀ ਸਮਾਜ ਜਿਸ ਦੀ ਅਸੀਂ ਭਾਰਤੀ ਅੰਧਾਂ ਧੁੰਦ ਨਕਲ ਕਰ ਰਹੇ ਹਾਂ, ਨੇ ਵੀ ਸਿਧੇ ਤੌਰ ਤੇ ਇਸਤਰੀ ਨੂੰ ਪੂਜਿਆ ਹੀ ਨਹੀਂ ਸਗੋਂ ਉਸ ਦੀ ਨਿਰਾਦਰੀ ਹੀ ਕੀਤੀ ਹੈ।

ਸੱਚ ਤਾਂ ਇਹੋ ਹੀ ਹੈ ਕਿ ਹਰ ਧਰਮ ਤੇ ਸਮਾਜ ਵਿਚ ਹਰ ਇਕ ਸਭਿਅਤਾ ਨੇ ਰੱਬ ਨੂੰ "ਹੀ" "HE" ਉਹ ਵੀ ਵੱਡੇ ਅੱਖਰਾਂ ਵਿਚ ਲਿਖ ਕੇ ਸੰਬੋਧਨ ਕੀਤਾ ਹੈ ਇਸੇ ਲਈ ਤਾਂ ਹਰ ਸਮਾਜ ਮਰਦ ਪ੍ਰਧਾਨ ਸਮਾਜ ਬਣਿਆ ਹੋਰ ਕੁਝ ਨਹੀ, ਮਰਦ ਦੀ ਆਪਣੀ ਹੈਂਕੜ ਹੈ। ਸਮੇਂ ਦੇ ਸਾਗਰ ਅਤੇ ਦਰਿਆਵਾਂ ਦੇ ਬਹਾਵ ਦੇ ਕਿਨਾਰਿਆਂ ਤੇ ਉਪਜੀਆਂ ਸਭਿਅਤਾਂਵਾਂ ਨੇ ਵੀ ਇਸਤਰੀ ਨੂੰ ਮਨ ਪ੍ਰਚਾਵਣ ਤੇ ਵੰਸ ਉਤਪੱਤੀ ਦਾ ਸਾਧਨ ਹੀ ਮੰਨਿਆ ਹੈ। ਹਰ ਇਕ ਸਮਾਜਿਕ ਅਧਾਰ ਵਿਚ ਔਰਤ ਪਰਦੇ ਪਿਛੇ ਰੱਖੀ ਗਈ ਅਤੇ ਘਰ ਵਿਚ ਕੈਦ ਕਰ ਦਿੱਤੀ ਗਈ। ਸਦਾ ਤੋਂ ਹੀ ਇਸਤਰੀ ਇਕ ਮਨੋਰੰਜਨ ਦਾ ਸਾਧਨ ਹੀ ਰਹੀ ਹੈ, ਮਰਦਾਂ ਲਈ। ਭਾਵੇਂ ਔਰਤ ਦੀ ਸਰੀਰਕ ਰਚਨਾ ਹੀ ਪ੍ਰਮਾਤਮਾ ਵਲੋਂ ਅਜੇਹੀ ਬਣਾਈ ਗਈ ਹੈ, ਸਭ ਨੂੰ ਇਸ ਦਾ ਗਿਆਨ ਹੈ, ਉਸ ਉੱਤੇ ਪਹਿਰਾਵਾ ਕਾਮ ਰੂਪੀ ਅੱਗ ਨੂੰ ਹਵਾ ਦਿੰਦਾ ਹੈ। ਲਗਭਗ ਸੰਸਾਰ ਦੀਆਂ ਕੁਝ ਇਕ ਲੜਾਈਆਂ ਨੂੰ ਛੱਡ ਕੇ ਸਭ ਦਾ ਅਧਾਰ ਸਿੱਧੇ ਅਸਿੱਧੇ ਤੌਰ ਤੇ ਇਸਤਰੀ ਹੀ ਰਿਹਾ ਹੈ। ਸਕੂਲ ਕਾਲਜਾਂ ਵਿਚ ਝਗੜਿਆਂ ਲਈ ਵੀ ਲੜਕੀਆਂ ਹੀ ਮੁੱਖ ਅਧਾਰ ਰਹਿੰਦੀਆਂ ਹਨ।

ਸਮਾਜ ਨੇ ਔਰਤ ਸਿਰਫ ਮਰਦ ਦੀ ਸਰੀਰਕ ਤੇ ਮਾਨਸਿਕ ਲੋੜ ਪੂਰਤੀ ਦਾ ਯੰਤਰ ਬਣਾ ਦਿੱਤੀ। ਲੋੜ ਸਮੇਂ ਪੁਚਕਾਰਿਆ ਔਰਤ ਨੂੰ ਨਹੀਂ ਦੁਤਕਾਰ ਦਿੱਤਾ, ਇਸਤਰੀ ਦਾ ਬਹੁਤ ਵੱਡਾ ਨਿਰਾਦਰ ਹੈ, ਇਹ ਡਾ: ਫਰਾਈਡ ਵਲੋਂ ਵੀ ਸਿੱਧ ਕੀਤਾ ਕਿ ਕਾਮ ਤ੍ਰਿਪਤੀ ਉਪਰੰਤ ਮਰਦ ਦਾ ਇਸਤਰੀ ਵੱਲ ਪਿੱਠ ਕਰਨਾ ਵੀ ਉਸ ਦੀ ਨਿਰਾਦਰੀ ਦਰਸਾਉਂਦਾ ਹੈ।

ਯੁੱਗਾਂ ਯੁੱਗੰਤਰ ਤੋਂ ਜਦ ਵੀ ਮਰਦ ਨੇ ਗੁੱਸੇ ਵਿਚ ਆ ਕੇ ਜਾਂ ਐਵੇਂ ਹੀ ਮੰਨ ਪ੍ਰਚਾਵੇ ਲਈ ਕੋਈ ਗਾਲ੍ਹ ਕੱਢੀ ਤਾਂ ਵੀ ਉਸ ਨੇ ਇਸਤਰੀ ਰਿਸ਼ਤੇ ਨੂੰ ਸੰਬੋਧਨ ਕੀਤਾ। ਹਰ ਵਾਰ ਗਾਲ੍ਹ ਵਿਚ ਉਚਾਰਣ ਕੀਤਾ "ਤੇਰੀ ਮਾਂ ਦੀ...", "ਤੇਰੀ ਭੈਣ ਦੀ....", "ਮਾਂ ਚੋ.....", "ਭੈਣ ਚੋ......", "ਕੁੜੀ ਚੋ...."। ਬੋਲ ਚਾਲ ਦੀ ਇਸ ਵਿਆਕਰਣ ਤੇ ਸ਼ਬਦਾਵਲੀ ਇਤਨੀ ਪ੍ਰਚੱਲਤ ਹੋ ਗਈ ਹੈ ਕਿ ਇਨ੍ਹਾਂ ਦੀ ਵਰਤੋਂ ਬਿਨਾ ਸਮਾਜ ਅਸਭਯ ਜਿਹਾ ਲੱਗਦਾ ਹੈ। ਇੰਜ ਮਹਿਸੂਸ ਕੀਤਾ ਜਾਂਦਾ ਹੈ ਕਿ ਜਿਵੇਂ ਆਧੂਨਿਕ ਸਮਾਜ ਗੱਲ ਬਾਤ ਕਰਨ ਦਾ ਸਲੀਕਾ ਹੀ ਭੁੱਲ ਗਿਆ ਹੋਵੇ ਅਤੇ ਵਾਕ ਰਚਨਾ ਅਧੁਰੀ ਰਹਿ ਗਈ ਹੋਵੇ ਬਿਨਾਂ ਗਾਲ੍ਹਾ ਤੋਂ। ਗਾਲ੍ਹ ਵਿਚ ਕਿਸ ਰਿਸਤੇ ਨੂੰ ਵਰਿਤਆ ਗਿਆ ਹੈ ਤੇ ਕਿਸ ਲਈ ਅਤੇ ਕਿਉਂ, ਨਾ ਗਾਲ੍ਹ ਕੱਢਣ ਵਾਲੇ ਨੂੰ ਪਤਾ ਹੁੰਦਾ ਹੈ ਤੇ ਨਾ ਹੀ ਸੁਣਣ ਵਾਲੇ ਨੂੰ, ਬਸ ਗਾਲ੍ਹ ਕੱਢਣ ਲਈ ਕੱਢ ਦਿਤੀ ਜਾਂਦੀ ਹੈ। ਮਹਾਤਮਾਂ ਬੁੱਧ ਜੀ ਨੇ ਪ੍ਰਵਚਨ ਕੀਤੇ ਸਨ ਕਿ ਜੇ ਕੋਈ ਗਾਲ੍ਹ ਕੱਢਦਾ ਹੈ ਤਾਂ ਉਸ ਦਾ ਉਤਰ ਨਾ ਦਿੱਤਾ ਜਾਵੇ ਤਾਂ ਗਾਲ੍ਹ ਕੱਢਣ ਵਾਲੇ ਨੂੰ ਲੱਗਦੀ ਹੈ।

ਪਰ ਇਥੇ ਤਾਂ ਜਿਹੜੀ ਗਾਲ੍ਹ ਕੱਢੀ ਗਈ ਹੈ ਦਾ ਆਪਣੀ ਮਾਂ, ਭੈਣ ਅਤੇ ਲੜਕੀ ਨਾਲ ਵੀ ਤਾਂ ਰਿਸਤਾ ਹੈ। ਸਦੀਆਂ ਤੋਂ ਸਾਨੂੰ ਇਹੋ ਸਿੱਖਿਆ ਦਿਤੀ ਜਾਂਦੀ ਰਹੀ ਹੈ ਹਰ ਇਸਤਰੀ ਉਮਰ ਦੇ ਲਿਹਾਜ ਨਾਲ ਹਰ ਇਕ ਦੀ ਮਾਂ, ਭੈਣ ਤੇ ਧੀ ਲਗਦੀ ਹੈ। ਫਿਰ ਕਿਸ ਨੂੰ ਗਾਲ੍ਹਾਂ ਦਿੱਤੀਆਂ ਜਾ ਰਹੀਆਂ ਹਨ, ਆਪਣੀ ਮਾਂ, ਭੈਣ, ਧੀ ਨੂੰ ਹੀ ਨਾ ਆਖਿਰ, ਮਿਤਰੋ ਸ਼ਰਮ ਕਰੋ ਕੁਝ ਤਾਂ ਘੱਟੋ ਘੱਟ ਲੇਖ ਪੜ੍ਹ ਕੇ ਹੀ ਸਹੀ।

ਕਿਸੇ ਇਸਤਰੀ ਸੰਗਠਣ ਨੇ ਕਦੇ ਵਿਰੋਧ ਨਹੀਂ ਕੀਤਾ ਗਾਲ੍ਹਾਂ ਦਾ। ਕਿਸੇ ਔਰਤ ਨੇ ਅਵਾਜ ਨਹੀ ਚੁੱਕੀ ਬਸ ਬੁੱਤ ਬਣ ਸੁਣਦੀ ਰਹੀ ਗਾਲ੍ਹਾਂ ਮਰਦ ਪਾਸੋਂ। ਪਤਾ ਨਹੀਂ ਕਿਸ ਮਨੋਵਿਗਿਆਨਿਕ ਦੱਬਾ ਹੇਠ ਇੰਜ ਜੁੱਗਾਂ ਤੋਂ ਹੁੰਦਾ ਆ ਰਿਹਾ ਹੈ। ਸਿੱਖ ਧਰਮ ਵਿਚ ਗੁਰੂ ਸਾਹਿਬਾਨਾਂ ਨੇ ਇਸਤਰੀ ਨੂੰ ਮਾਣ ਦਿਤਾ ਤੇ ਫੁਰਮਾਇਆ "ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਾਨ "। ਅਸਾਂ ਨੇ ਹੀ ਗਾਲ੍ਹਾਂ ਰਾਹੀ ਅੱਜ ਇਸਤਰੀ ਦੀ ਮਾਂ ਭੈਣ ਇਕ ਕਰ ਦਿਤੀ ।

ਇਸ ਵਿਸ਼ੇ ਤੇ ਅੱਜ ਜਦ ਮੈਂ ਕਈ ਔਰਤਾਂ ਨਾਲ ਚਰਚਾ ਕੀਤੀ ਤਾਂ ਕਹਿਣ ਲੱਗੀਆਂ, ਛੱਡੋ ਜੀ ਆਪਣਾਂ ਕੀ ਜਾਂਦਾ ਹੈ ਕੱਢੀ ਜਾਣ ਦੋ। ਜੇ ਇਹੋ ਸੋਚ ਰਹੀ ਇਸਤਰੀ ਦੀ ਤਾਂ ਮੇਰਾ ਲਿਖਣਾ ਵਿਅਰਥ ਲੱਗਦਾ ਹੈ ਕੋਈ ਨਹੀਂ ਸੰਵਾਰ ਸਕਦਾ ਕੁਝ ਵੀ ਇਸਤਰੀ ਦਾ।

ਸਮਾਂ ਬਦਲ ਰਿਹਾ ਹੈ ਪਤਾ ਲੱਗਣ ਲੱਗ ਪਿਆ ਹੈ ਜਦੋ ਹੁਣ ਇਸਤਰੀ ਵੀ ਮਰਦਾ ਵਾਂਗ ਮਾਂ, ਭੈਣ ਦੀਆਂ ਗਾਲ੍ਹਾਂ ਕੱਢਣ ਲਗ ਪਈਆ ਹਨ। ਕਿਸ ਰਿਸਤੇ ਨੂੰ ਇਸਤਰੀ ਗਾਲ੍ਹ ਕੱਢ ਰਾਹੀ ਹੈ ਇਸਤਰੀ ਹੀ ਬੇਹਤਰ ਜਾਣਦੀ ਹੈ।

ਪਰ ਸ਼ੁਕਰ ਹੈ ਹਾਲੇ ਤਕ ਸਿੱਖਿਆ ਸ਼ਾਸਤ੍ਰੀਆਂ ਵਲੋਂ ਗਾਲ੍ਹਾਂ ਨੂੰ ਕਿਸੇ ਜਮਾਤ ਦੇ ਸਿਲੇਬਸ ਵਿਚ ਸਾਮਿਲ ਨਹੀਂ ਕੀਤਾ ਗਿਆ ਅਤੇ ਨਾ ਹੀ ਅੱਜ ਤੱਕ ਇਸ ਨੂੰ ਚੌਣਵਾਂ ਵਿਸ਼ਾ ਹੀ ਬਣਾਇਆ, ਨਹੀਂ ਤਾਂ ਪੇਪਰਾਂ ਵਿਚ ਇਸ ਬਾਰੇ ਪ੍ਰਸ਼ਨ ਵੀ ਆਉਦੇ ਅਤੇ ਨੰਬਰ ਵੀ ਦਿਤੇ ਜਾਂਦੇ। ਸਮਾਂ ਦੂਰ ਨਹੀ ਜਦੋਂ ਗੱਲ ਗੱਲ ਵਿਚ ਗਾਂਲ੍ਹਾਂ ਦੀ ਵਰਤੋਂ ਦੇ ਮੁਕਬਲੇ ਵੀ ਹੋਣ ਲੱਗ ਜਾਣਗੇ ਜਿਵੇ ਗਾਣੇ ਗਾਣ ਤੇ ਡਾਂਸ ਆਦਿ ਦੇ ਹੁੰਦੇ ਹਨ।

ਭਾਵੇਂ ਆਧੂਨਿਕ ਸਮੇਂ ਔਰਤ ਨੂੰ ਅਗਾਂਹਾਂ ਵਧੁ ਕਰਾਰ ਦਿਤਾ ਜਾ ਰਿਹਾ ਹੈ ਪਰ ਫਿਰ ਵੀ ਬਹੁਤ ਦੂਰੀ ਹੈ ਮਰਦ ਤੇ ਔਰਤ ਵਿਚ ਅਤੇ ਆਪਸੀ ਸੋਚ ਵਿਚਾਰ ਵਿੱਚ। ਹਾਲੇ ਵੀ ਬਰਾਬਰੀ ਤੇ ਨਹੀ ਆ ਰਹੀ।

ਜਰਾ ਸੋਚੋ ਕੇ ਮਰਦ ਦੇ ਮਨ ਦੇ ਕਿਸੇ ਕੋਨੇ ਵਿਚ ਥੌੜੀ ਬਹੁਤ ਸੰਗ ਸ਼ਰਮ ਅਤੇ ਹਯਾ ਤਾਂ ਬਾਕੀ ਬਚੀ ਹੈ ਹਾਲੇ ਵੀ। ਇਸੇ ਲਈ ਕਿਸੇ ਨੇ ਕਦੇ ਵੀ ਗਾਲ੍ਹ ਨਹੀ ਦਿੱਤੀ ਕਿ "ਤੇਰੀ ਘਰ ਵਾਲੀ ਦੀ...."। ਇਹ ਸਾਇਦ ਮਰਦ ਦੀ ਪੋਜੈਸਿਵਨੈਸ ਦਰਸਾਉਦਾ ਹੋਵੇ। ਇਸਤਰੀ ਵਰਗ ਇਸੇ ਤੇ ਮਾਣ ਕਰੇ ਕਿ ਮਰਦ ਨੇ ਕਿਸੇ ਰਿਸ਼ਤੇ ਵਿਚ ਤਾਂ ਔਰਤ ਨੂੰ ਆਪਣਾਂ ਮੰਨਿਆ। ਵਧਾਈ ਹੋਵੇ ਇਸਤਰੀ ਸਮਾਜ ਨੂੰ ਇਸੇ ਲਈ। ਅੱਗੇ ਵਧੇ ਔਰਤ, ਰੋਕੇ ਗਾਲ੍ਹਾਂ ਵਿਚ ਆਪਣੇ ਰਿਸਤੇ ਦੀ ਵਰਤੋਂ ਨੂੰ, ਮਰਦ ਖਾ ਤਾਂ ਨਹੀਂ ਜਾਊ ਤੁਹਾਨੂੰ ਇਸ ਰੋਕ ਤੇ, ਆਪੇ ਬੰਦ ਹੋ ਜਾਵੇਗਾ ਗਾਲ੍ਹਾਂ ਕੱਢਣ ਦਾ ਰਿਵਾਜ਼ ਸਮਾਜ ਵਿਚੋ, ਸੱਚ ਜਾਣਿਓ ਜੀ ਮੇਰਾ ਲਿਖਣਾਂ ਵੀ ਸਾਰਥਕ ਹੋ ਜਾਵੇਗਾ।

Written By - ਡਾ: ਰਿਪੁਦਮਨ ਸਿੰਘ

 
Old 24-Dec-2009
Mandeep Kaur Guraya
 
Re: ਪੰਜਾਬੀ ਗਾਲ੍ਹਾਂ ਵਿਚ ਮਾਂ, ਭੈਣ ਤੇ ਕੁੜੀ ਰਿਸ਼ਤੇ

First of all thanks a lot to Akaal for sharing this.
Ton us ton v jyada dhanwaad main Ripudaman veer ji ( ਡਾ: ਰਿਪੁਦਮਨ ਸਿੰਘ ) huna da karna chahundi han, jinna ni khud ik mard hunde hoye aurat smaaj de dukh nu samjheya hai... main ohna naal poori tran agree kardi han.. te umeed kardi han, ik horan nu v mere varge ghar milan jithe gaali di varto karna kise gunah to ghat nahi samjheya janda, ma bhain di gaali tan door di gall hai, mere Mother-in-law tan kise nu Kutta, billa kahan nu v bahut bura samjhde ne.
Akaal Thanks again !!

 
Old 24-Dec-2009
Und3rgr0und J4tt1
 
Re: ਪੰਜਾਬੀ ਗਾਲ੍ਹਾਂ ਵਿਚ ਮਾਂ, ਭੈਣ ਤੇ ਕੁੜੀ ਰਿਸ਼ਤੇ

thxxxx

 
Old 25-Dec-2009
chandigarhiya
 
Re: ਪੰਜਾਬੀ ਗਾਲ੍ਹਾਂ ਵਿਚ ਮਾਂ, ਭੈਣ ਤੇ ਕੁੜੀ ਰਿਸ਼ਤੇ 
Old 26-Dec-2009
Und3rgr0und J4tt1
 
Re: ਪੰਜਾਬੀ ਗਾਲ੍ਹਾਂ ਵਿਚ ਮਾਂ, ਭੈਣ ਤੇ ਕੁੜੀ ਰਿਸ਼ਤੇ


 
Old 14-Aug-2010
lovenpreet
 
Re: ਪੰਜਾਬੀ ਗਾਲ੍ਹਾਂ ਵਿਚ ਮਾਂ, ਭੈਣ ਤੇ ਕੁੜੀ ਰਿਸ਼ਤੇ


Post New Thread  Reply

« Meaning of Khanda | Are we really Punjabi's »
X
Quick Register
User Name:
Email:
Human Verification


UNP