ਰਾਬੀਆ ਲੀਲ੍ਹਾ { ਰਾਬੀਆ - ਅਲ - ਬਸਰੀ } - ਅੰਮ੍ਰਿਤਾ ਪ੍ਰ&#2

Yaar Punjabi

Prime VIP
ਰਾਬੀਆ ਲੀਲ੍ਹਾ { ਰਾਬੀਆ - ਅਲ - ਬਸਰੀ } - ਅੰਮ੍ਰਿਤਾ ਪ੍ਰੀਤਮ

ਇਕ ਦਿਨ ਤਰਕਾਲਾਂ ਦਾ ਹਨੇਰਾ ਉਤਰ ਆਇਆ ਸੀ , ਪਰ ਡੁੱਬਦੇ ਸੂਰਜ ਦਾ ਮੱਠਾ ਜਿਹਾ ਚਾਨਣ ਅਜੇ ਬਾਕੀ ਸੀ , ਜਦੋਂ ਰਾਬੀਆ ਆਪਣੀ ਕੋਠੜੀ ਵਿਚੋਂ ਬਾਹਰ ਆ ਕੇ - ਮਿੱਟੀ ਵਿਚ ਕੁਝ ਲੱਭਣ ਲੱਗ ਪਈ .......
ਹੱਥਾਂ ਨਾਲ ਮਿੱਟੀ ਫਰੋਲਦੀ ਨੂੰ ਦੁਆਲੇ ਲੋਕਾਂ ਨੇ ਵੇਖਿਆ , ਪੁੱਛਿਆ - ਕੀ ਗਵਾਚ ਗਿਆ ਰਾਬੀਆ ? ਕੀ ਲੱਭਦੀ ਏ ?
ਉਹ ਕਹਿਣ ਲੱਗੀ - ਮੇਰੀ ਸੂਈ ਗੁਆਚ ਗਈ ਏ ....
ਲੋਕਾਂ ਨੇ ਪੁੱਛਿਆ - ਕਿਥੇ ਕਰ ਕੇ ਡਿੱਗੀ ਸੀ ?
ਰਾਬੀਆ ਕਹਿਣ ਲੱਗੀ - ਅੰਦਰ ਕੋਠੜੀ ਵਿਚ ਡਿੱਗੀ ਸੀ ...
ਲੋਕ ਹੱਸਣ ਲੱਗ ਪਏ , ਕਹਿਣ ਲੱਗੇ - ਫੇਰ ਤੂੰ ਝੱਲੀ ਹੋ ਗਈ ਏ ਰਾਬੀਆ ...ਅੰਦਰ ਜਾ ਕੇ ਲੱਭ .. ਬਾਹਰੋਂ ਕਿਵੇਂ ਲੱਭੇਗੀ ?

ਰਾਬੀਆ ਕਹਿਣ ਲੱਗੀ - ਮੈਂ ਤਾਂ ਹਮੇਸ਼ਾ ਇਹੋ ਹੀ ਵੇਖਿਆ ਕਿ ਲੋਕਾਂ ਦਾ ਰੱਬ ਉਨ੍ਹਾਂ ਦੇ ਅੰਦਰ ਗੁਆਚਦਾ ਏ , ਪਰ ਉਹ ਬਾਹਰ ਲੱਭਦੇ ਨੇ ...ਮੈਂ ਸੋਚਿਆ - ਜੇ ਲੋਕਾਂ ਨੂੰ ਖ਼ੁਦਾ ਬਾਹਰੋਂ ਲੱਭ ਜਾਂਦਾ ਏ ਤਾਂ ਮੈਨੂੰ ਮੇਰੀ ਸੂਈ ਵੀ ਬਾਹਰੋਂ
ਲੱਭ ਜਾਏਗੀ..
 

riskyjatt

Risky Jatt
Re: ਰਾਬੀਆ ਲੀਲ੍ਹਾ { ਰਾਬੀਆ - ਅਲ - ਬਸਰੀ } - ਅੰਮ੍ਰਿਤਾ ਪ੍&#2608

very nice ............
 

KARAN

Prime VIP
Re: ਰਾਬੀਆ ਲੀਲ੍ਹਾ { ਰਾਬੀਆ - ਅਲ - ਬਸਰੀ } - ਅੰਮ੍ਰਿਤਾ ਪ੍&#2608

tfs........
 
Top