Advice to TODAY's Youth

1. ਮਾਂ ਗਰਭ ਵਿੱਚ ਆਪਣੇ ਬੱਚੇ ਨੂੰ ਸੰਭਾਲ ਕੇ ਰੱਖਦੀ ਹੈ iਬੱਚਿਆਂ ਦਾ ਫ਼ਰਜ਼ ਹੈ
ਕਿ ਉਹ ਵੀ ਆਪਣੇ ਮਾਂ-ਬਾਪ ਨੂੰ ਘਰ ਵਿੱਚ ਪੂਰੀ ਤਰ੍ਹਾਂ ਸੰਭਾਲ ਕੇ ਰੱਖਣ i

2. ਜਦੋਂ ਤੁਸੀਂ ਧਰਤੀ ਉੱਤੇ ਪਹਿਲਾ ਸਾਹ ਲਿਆ ਤਾਂ ਤੁਹਾਡੇ ਮਾਂ-ਬਾਪ ਤੁਹਾਡੇ ਕੋਲ ਸਨ i ਉਹ ਆਖਰੀ ਸਾਹ ਲੈਣ ਤਾਂ ਤੁਸੀਂ ਕੋਲ ਹੋਵੋ i

3.ਬਚਪਣ ਵਿੱਚ ਬਿਸਤਰਾ ਗਿੱਲਾ ਕਰਿਆ ਕਰਦਾ ਸੀ, ਜਵਾਨੀ ਵਿੱਚ ਅਜਿਹੀ ਕੋਈ ਗੱਲ ਨਾ ਕਰੀਂ ਕਿ ਮਾਂ-ਬਾਪ
ਦੀਆਂ ਅੱਖਾਂ ਗਿੱਲੀਆਂ ਹੋਣ i

4. ਪੰਜ ਸਾਲ ਦਾ ਲਾਡਲਾ ਤੁਹਾਡੇ ਤੋਂ ਪਿਆਰ ਦੀ ਆਸ ਰਖਦਾ ਹੈ i 50 ਸਾਲ ਦੀ ਉਮਰ ਤੋਂ ਉੱਪਰ ਦੇ ਮਾਂ-ਬਾਪ
ਵੀ ਤੁਹਾਡੇ ਤੋਂ ਪਿਆਰ ਅਤੇ ਆਦਰ ਦੀ ਉਮੀਦ ਰਖਦੇ ਹਨ i

5. ਬਚਪਨ ਵਿੱਚ ਗੋਦੀ ਵਿੱਚ ਪਾਲਣ ਵਾਲੇ ਮਾਂ-ਬਾਪ ਨੂੰ ਧੋਖਾ ਨਾ ਦੇਣਾ i

6. ਪਤਨੀ ਪਸੰਦ ਨਾਲ ਮਿਲਦੀ ਹੈ, ਮਾਂ-ਬਾਪ ਕਰਮਾਂ ਨਾਲ i ਪਸੰਦ ਖਾਤਰ, ਕਰਮਾਂ ਨਾਲ ਮਿਲੇ ਮਾਂ-ਬਾਪ ਦਾ ਦਿਲ ਨਾ ਦੁਖਾਓਣਾ i

7. ਮਾਂ-ਬਾਪ ਸ਼ੱਕੀ,ਕਰੋਧੀ,ਪੱਖ-ਪਾਤੀ ਬਾਅਦ ਵਿੱਚ,ਪਹਿਲਾਂ ਉਹ ਪ੍ਰਤੱਖ ਦੇਵਤੇ ਹਨ i

9. ਮਾਂ-ਬਾਪ ਦਿਆਂ ਅੱਖਾਂ ਵਿੱਚ ਦੋ ਵਾਰ ਹੱਝੂ ਆਉਂਦੇ ਹਨ i ਇੱਕ ਬੇਟੀ ਦੀ ਡੋਲੀ ਵੇਲੇ,ਦੂਜਾ ਜਦੋਂ ਪੁੱਤਰ ਮੂੰਹ ਮੋੜ ਲਵੇ i

10. ਜਿਹੜੇ ਬੱਚਿਆਂ ਨੂੰ ਮਾਂ-ਬਾਪ ਬੋਲਣਾ ਸਿਖਾਓਣ,ਉਹ ਵੱਡੇ ਹੋ ਕੇ ਮਾਂ-ਬਾਪ ਨੂੰ ਚੁੱਪ ਰਹੋ ਕਹਿਣ,
ਸ਼ਰਮ ਦੀ ਗੱਲ ਹੈ i
 
punjabi bolo, punjabi likho, punjabi padho.............but aaj kal de janta punjab to chd aa k pata nahi kehdi modern life ch busy ho jande haan k .............punjabi bolan wale nu pendu te aanpadh gwaar samjde haan .......... lakh lahnat aa eho jhe loka te........
 
Top