UNP

ਸਿੱਖ ਧਰਮ ਵਿਚ ਜਾਤ-ਪਾਤ

Go Back   UNP > Contributions > Punjabi Culture

UNP Register

 

 
Old 09-Aug-2010
gurshamcheema
 
Lightbulb ਸਿੱਖ ਧਰਮ ਵਿਚ ਜਾਤ-ਪਾਤ

ਅੱਜ ਕੱਲ੍ਹ ਸਿੱਖ ਧਰਮ ਵਿਚ ਜਾਤ-ਪਾਤ ਦਾ ਬੋਲਬਾਲਾ ਸਿਖਰਾਂ ਉੱਤੇ ਹੈ। ਹਰ ਕੋਈ ਅਪਣੇ ਨਾਂ ਨਾਲ ਜਾਤ-ਗੋਤ ਲਗਾਉਣਾ ਬੜੇ ਮਾਣ ਵਾਲੀ ਗੱਲ ਸਮਝਦਾ ਹੈ ਜਦਕਿ ਗੁਰੂ ਸਾਹਿਬਾਨ ਨੇ ਹਮੇਸ਼ਾ ਜਾਤ-ਪਾਤ ਦਾ ਵਿਰੋਧ ਕੀਤਾ ਸੀ। ਅੱਜ ਹਰ ਕੋਈ ਆਪੋ-ਆਪਣੀ ਜਾਤ ਨੂੰ ਉੱਚਾ ਦੱਸ ਰਿਹਾ ਹੈ ਅਤੇ ਦੂਜੀ ਜਾਤ ਨੂੰ ਨੀਵੀਂ। ਸਿੱਖ ਧਰਮ ਵਿਚ ਪਾੜਾ ਪੈਣ ਦੇ ਇਨ੍ਹਾਂ ਕਾਰਨਾਂ ਨੂੰ ਕਿਸੇ ਵੀ ਅਖੌਤੀ ਸਿੱਖ ਧਾਰਮਿਕ ਜਥੇਬੰਦੀ ਨੇ ਜਾਣਨਾ ਜ਼ਰੂਰੀ ਨਹੀਂ ਸਮਝਿਆ ਜਿਸ ਕਾਰਨ ਮੌਜੂਦਾ ਸਮੇਂ ਸਿੱਖੀ ਖੇਰੂੰ ਖੇਰੂੰ ਹੋ ਰਹੀ ਹੈ। ਸਿੱਖ ਧਰਮ ਵਿਚ ਪਏ ਇਸ ਪਾੜੇ ਦੇ ਅਸਲ ਦੋਸ਼ੀ ਸਿਰਫ਼ ਅਤੇ ਸਿਰਫ਼ ਸਿੱਖ ਆਗੂ ਹੀ ਹਨ। ਇਹੀ ਨਹੀਂ, ਸਿੱਖ ਧਾਰਮਿਕ ਜਥੇਬੰਦੀਆਂ ਵੀ ਆਪਣੀ ਮਨੂੰਵਾਦੀ ਸੋਚ ਮੁਤਾਬਕ ਇਕ ਪਾਸੜ ਰੋਲ ਹੀ ਅਦਾ ਕਰ ਰਹੀਆਂ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ ਤਾਂ ਉੁਨ੍ਹਾਂ ਨੇ ਸਿੱਖਾਂ ਨੂੰ ਕੁਝ ਹਦਾਇਤਾਂ ਕੀਤੀਆਂ ਸਨ ਕਿ ਕੋਈ ਵੀ ਸਿੱਖ ਆਪਣੇ ਆਪ ਨੂੰ ਬਾਕੀਆਂ ਨਾਲੋਂ ਉੱਚਾ ਨਹੀਂ ਸਮਝੇਗਾ ਅਤੇ ਸਿੱਖ ਧਰਮ ਵਿਚ ਜਾਤ-ਪਾਤ ਦਾ ਵਿਤਕਰਾ ਕਰਨ ਵਾਲੇ ਲਈ ਕੋਈ ਥਾਂ ਨਹੀਂ ਹੋਵੇਗੀ। ਕੋਈ ਵੀ ਸਿੱਖ ਮੜ੍ਹੀ-ਮਸਾਣ ਜਾਂ ਬੁੱਤ ਪੂਜਾ ਨਹੀਂ ਕਰੇਗਾ। ਸਿੱਖ ਸਿਰਫ਼ ਸਿੱਖ ਹੋਵੇਗਾ ਤੇ ਉਸ ਦੀ ਕੋਈ ਵੀ ਨਸਲ ਜਾਂ ਜਾਤ ਨਹੀਂ ਹੋਵੇਗੀ। ਗੁਰਬਾਣੀ ਵਿਚ ਵੀ ਜਾਤ-ਪਾਤ ਅਤੇ ਬੁੱਤ ਪੂਜਾ ਦਾ ਵਿਰੋਧ ਕੀਤਾ ਗਿਆ ਹੈ।
ਪਰ ਕੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਰਸਾਏ ਰਾਹ ਉਤੇ ਚੱਲ ਰਹੇ ਹਾਂ? ਨਹੀਂ। ਮੌਜੂਦਾ ਸਮੇਂ ਵਿਚ ਸਿੱਖ, ਸਿੱਖੀ ਤੋਂ ਕੋਹਾਂ ਦੂਰ ਹਨ। ਗੁਰੂ ਜੀ ਦੇ ਉਪਦੇਸ਼ਾਂ ਉਤੇ ਲੀਕ ਮਾਰਦੇ ਹੋਏ ਸਿੱਖ, ਸਿੱਖੀ ਅਸੂਲਾਂ ਤੋਂ ਬਿਲਕੁੱਲ ਉਲਟ ਚੱਲ ਰਹੇ ਹਨ। ਜਾਤਾਂ ਦੇ ਆਧਾਰ ਉਤੇ ਧੜਾਧੜ ਗੁਰਦੁਆਰਿਆਂ ਦੀਆਂ ਉਸਾਰੀਆਂ ਕੀਤੀਆਂ ਜਾ ਰਹੀਆਂ ਹਨ। ਜਦੋਂ ਦਲਿਤ, ਅੰਮ੍ਰਿਤ ਛੱਕ ਕੇ ਸਿੱਖ ਬਣ ਜਾਂਦੇ ਹਨ, ਪਰ ਇਸ ਦੇ ਬਾਵਜੂਦ ਵੀ ਦਲਿਤਾਂ ਦੇ ਨਾਵਾਂ ਨਾਲ ਉੁਨ੍ਹਾਂ ਦੀ ਜਾਤ ਲਗਾ ਦਿੱਤੀ ਜਾਂਦੀ ਹੈ ਜਦਕਿ ਦਲਿਤ ਸਾਰੇ ਕਰਮ-ਕਾਂਡਾਂ ਨੂੰ ਤਿਆਗ ਕੇ, ਜਾਤਾਂ ਨੂੰ ਭੁਲਾ ਕੇ ਅਤੇ ਹਿੰਦੂ ਧਰਮ ਦੇ ਕੋਹੜ ਨੂੰ ਮਿਟਾਉਣ ਲਈ ਸਿੱਖ ਬਣਦੇ ਹਨ। ਗੁਰੂ ਗੋਬਿੰਦ ਸਿੰਘ ਜੀ ਦੀ ਫ਼ੌਜ ਵਿਚ ਸੱਭ ਤੋਂ ਵੱਧ ਦਲਿਤ ਸਿੱਖ ਹੀ ਸਨ ਜਿਹੜੇ ਗੁਰੂ ਜੀ ਦੇ ਇਕ ਇਸ਼ਾਰੇ 'ਤੇ ਆਪਣੀਆਂ ਜਾਨਾਂ ਵਾਰ ਦਿੰਦੇ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਪੰਜ ਪਿਆਰੇ ਸਾਜੇ ਤਾਂ ਉਹ ਵੀ ਬਿਨਾਂ ਜਾਤ-ਪਾਤ ਦੇ ਆਧਾਰ 'ਤੇ ਹੀ ਸਾਜੇ ਸਨ। ਉੁਨ੍ਹਾਂ ਪੰਜ ਪਿਆਰਿਆਂ ਵਿਚ ਦਲਿਤ ਸਿੱਖ ਵੀ ਸ਼ਾਮਲ ਸਨ। ਪਰ ਅਫ਼ਸੋਸ ਦਲਿਤ ਆਪਣੇ ਆਪ ਨੂੰ ਸਿੱਖ ਵੀ ਨਹੀਂ ਕੁਹਾ ਸਕਦੇ। ਇਹ ਕਾਰਨ ਹੈ ਕਿ ਅੱਜ ਦਲਿਤ ਸਿੱਖ ਡੇਰਿਆਂ ਵੱਲ ਮੂੰਹ ਮੋੜ ਰਹੇ ਹਨ ਜਿਥੇ ਇਨ੍ਹਾਂ ਦਲਿਤਾਂ ਦੀ ਖੁੱਲ੍ਹੀ ਲੁੱਟ ਹੋ ਰਹੀ ਹੈ। ਸਿੱਖਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਦਲਿਤਾਂ ਨੂੰ ਡੇਰਿਆਂ ਵੱਲ ਜਾਣ ਤੋਂ ਰੋਕਣ ਲਈ ਉੁਨ੍ਹਾਂ ਨੂੰ ਸਿੱਖੀ ਨਾਲ ਜੋੜਨ। ਸਿੱਖ ਧਰਮ ਦੀ ਸੇਵਾ ਕਰਨ ਦਾ ਇਨ੍ਹਾਂ ਦਾ ਵੀ ਓਨਾ ਹੀ ਹੱਕ ਹੈ, ਜਿਨ੍ਹਾਂ ਬਾਕੀ ਸਿੱਖਾਂ ਦਾ। ਪੂਰਾ ਸਿੱਖ ਇਤਿਹਾਸ ਦਲਿਤਾਂ ਦੀਆਂ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਜਿੰਨਾ ਮਾਣ-ਸਤਿਕਾਰ ਗੁਰੂ ਸਾਹਿਬਾਨ ਨੇ ਦਲਿਤਾਂ ਨੂੰ ਬਖ਼ਸ਼ਿਆ ਹੈ, ਸ਼ਾਇਦ ਹੀ ਕਿਸੇ ਹੋਰ ਨੂੰ
ਬਖ਼ਸ਼ਿਆ ਹੋਵੇ।
ਜਾਤ-ਪਾਤ ਕਾਰਨ ਹੀ ਤੱਲਣ ਕਾਂਡ, ਗੁਹਾਨਾ ਕਾਂਡ ਅਤੇ ਹੋਰ ਬਹੁਤ ਸਾਰੇ ਕਾਂਡ ਵਾਪਰ ਚੁੱਕੇ ਹਨ। ਪਿੱਛੇ ਜਿਹੇ ਇਕ ਮੈਗਜ਼ੀਨ ਵਿਚ ਖੁਲਾਸਾ ਕੀਤਾ ਗਿਆ ਸੀ ਕਿ ਭੁੱਚੋ ਦੇ ਇਕ ਡੇਰੇ ਵਿਚ ਲੰਗਰ ਛਕਾਣ ਤੋਂ ਪਹਿਲਾਂ ਉੁਨ੍ਹਾਂ ਦੀ ਜਾਤ ਪੁੱਛੀ ਜਾਂਦੀ ਹੈ। ਇਨ੍ਹਾਂ ਦੇ ਡੇਰਿਆਂ 'ਤੇ ਪੱਕਿਆ ਪਕਾਇਆ ਲੰਗਰ ਮੰਗਵਾਇਆ ਜਾਂਦਾ ਹੈ ਕਿਉਂਕਿ ਡੇਰੇ ਵਿਚ ਅੱਗ ਬਾਲਣ ਦੀ ਮਰਿਆਦਾ ਨਹੀਂ ਹੈ ਪਰ ਨਿੱਜੀ ਰਿਹਾਇਸ਼ਾਂ ਵਿਚ ਗੈਸ ਸਿਲੰਡਰ ਰੱਖੇ ਹੋਏ ਹਨ। ਇਸ ਤਰ੍ਹਾਂ ਦੇ ਪਖੰਡਾਂ ਨੂੰ ਸਿੱਖੀ ਵਿਚ ਕਿਤੇ ਵੀ ਮਾਨਤਾ ਨਹੀਂ ਦਿੱਤੀ ਗਈ। ਸ਼੍ਰੋਮਣੀ ਕਮੇਟੀ ਅਜਿਹੇ ਪਖੰਡਾਂ ਨੂੰ ਕਿਉਂ ਨਹੀਂ ਰੁਕਵਾਉਂਦੀ? ਜੇਕਰ ਸਿੱਖ ਸੱਚਮੁੱਚ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦੇ ਹੁੰਦੇ ਤਾਂ ਗੁਰੂ ਸਾਹਿਬਾਨ ਦੇ ਦਰਸਾਏ ਰਾਹ 'ਤੇ ਚੱਲਦੇ ਤਾਂ ਜਾਤ-ਪਾਤ ਦਾ ਨਾਮੋ ਨਿਸ਼ਾਨ ਹੀ ਮਿੱਟ ਜਾਣਾ ਸੀ। ਸਿੱਖਾਂ ਨੇ ਜਾਤ-ਪਾਤ ਖ਼ਤਮ ਨਹੀਂ ਕੀਤੀ। ਇਸੇ ਕਾਰਨ ਹਰ ਪਿੰਡ, ਸ਼ਹਿਰ ਵਿਚ ਦੋ ਜਾਂ ਤਿੰਨ ਤੋਂ ਵੱਧ ਗੁਰਦੁਆਰੇ ਹਨ। ਜਾਤਾਂ ਦੇ ਹਮਾਇਤੀ ਲੋਕ ਸਿੱਖੀ ਦੇ ਦਰਸਾਏ ਰਸਤੇ 'ਤੇ ਨਹੀਂ ਸਗੋਂ ਸਿੱਖੀ ਨੂੰ ਆਪਣੇ ਰਸਤੇ 'ਤੇ ਚਲਾਉਂਦੇ ਹਨ।
ਇਹੀ ਕਾਰਨ ਹੈ ਕਿ ਅੱਜ ਸਿੱਖ ਧਰਮ ਵਿਚ ਪਾੜੇ ਵੱਧਦੇ ਜਾ ਰਹੇ ਹਨ। ਜਿਹੜੇ ਲੋਕ ਆਪਣੇ ਦਿਲਾਂ ਵਿਚ ਜਾਤ-ਪਾਤ ਲੁਕੋਈ ਬੈਠੇ ਹਨ, ਇਹ ਉਹੀ ਲੋਕ ਹਨ ਜਿਹੜੇ ਸਿੱਖੀ ਨੂੰ ਲੀਰੋ ਲੀਰ ਕਰ ਰਹੇ ਹਨ। ਜੇਕਰ ਸਿੱਖੀ ਦਾ ਇਹੀ ਹਾਲ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਗੁਰੂ ਗ੍ਰੰਥ ਸਾਹਿਬ ਸਾਰਿਆਂ ਦੇ ਸਾਂਝੇ ਨਹੀਂ ਰਹਿਣਗੇ। ਹਰ ਫ਼ਿਰਕਾ ਆਪੋ ਆਪਣਾ ਵੱਖਰਾ ਵੱਖਰਾ ਧਰਮ ਗ੍ਰੰਥ, ਆਪਣੀ ਮਰਜ਼ੀ ਅਨੁਸਾਰ ਬਣਾ ਲਵੇਗਾ ਅਤੇ ਇਸ ਸਭ ਲਈ ਸਾਡੇ ਸਿੱਖ ਆਗੂ ਹੀ ਜ਼ਿੰਮੇਵਾਰ ਹੋਣਗੇ। ਸਿੱਖ ਧਰਮ ਵਿਚ ਜਾਤ-ਪਾਤ ਅਤੇ ਧਰਮ ਵਿਚ ਪਈਆਂ ਤਰੇੜਾਂ ਨੂੰ ਪੂਰਿਆ ਜਾ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਸੱਭ ਤੋਂ ਪਹਿਲਾਂ ਬਾਣੀ ਉਤੇ ਅਮਲ ਕੀਤਾ ਜਾਵੇ। ਹਰ ਪਿੰਡ-ਸ਼ਹਿਰ ਵਿਚ ਇਕ ਹੀ ਗੁਰਦੁਆਰਾ ਹੋਵੇ ਅਤੇ ਉਸ ਦੀ ਪ੍ਰਬੰਧਕ ਕਮੇਟੀ ਵਿਚ ਹਰ ਜਾਤ-ਫ਼ਿਰਕੇ ਦੇ ਮੈਂਬਰ ਨੂੰ ਨੁਮਾਇੰਦਗੀ ਦਿੱਤੀ ਜਾਵੇ। ਆਓ, ਅਸੀਂ ਪ੍ਰਣ ਕਰੀਏ ਕਿ ਅਸੀਂ ਸਿਰਫ਼ ਨਾਮ ਦੇ ਹੀ ਸਿੱਖ ਨਹੀਂ ਬਣਨਾ ਬਲਕਿ ਦਿਲੋਂ ਸਿੱਖ ਬਣਨਾ ਹੈ। ਜਾਤ-ਪਾਤ ਦਾ ਕੋਈ ਵਿਤਕਰਾ ਨਹੀਂ ਕਰਨਾ ਅਤੇ ਹਰ ਸਿੱਖ ਨੂੰ ਇਕ ਬਰਾਬਰ ਸਮਝਣਾ ਹੈ।

 
Old 11-Aug-2010
Ravivir
 
Re: ਸਿੱਖ ਧਰਮ ਵਿਚ ਜਾਤ-ਪਾਤ

well said brother
par ithe v 1-2 bande hi sehamt honge
har kise nu apna aap sacha sucha lagda

 
Old 13-Aug-2010
chandigarhiya
 
Re: ਸਿੱਖ ਧਰਮ ਵਿਚ ਜਾਤ-ਪਾਤ

ਅੱਜ ਕੱਲ੍ਹ ਸਿੱਖ ਧਰਮ ਵਿਚ ਜਾਤ-ਪਾਤ ਦਾ ਬੋਲਬਾਲਾ ਸਿਖਰਾਂ ਉੱਤੇ ਹੈ। ਹਰ ਕੋਈ ਅਪਣੇ ਨਾਂ ਨਾਲ ਜਾਤ-ਗੋਤ ਲਗਾਉਣਾ ਬੜੇ ਮਾਣ ਵਾਲੀ ਗੱਲ ਸਮਝਦਾ ਹੈ ਜਦਕਿ ਗੁਰੂ ਸਾਹਿਬਾਨ ਨੇ ਹਮੇਸ਼ਾ ਜਾਤ-ਪਾਤ ਦਾ ਵਿਰੋਧ ਕੀਤਾ ਸੀ।
Gursham Singh Cheema g pehla tusi ta aapne naa de picho got lana band karo

 
Old 07-Mar-2011
gurshamcheema
 
Re: ਸਿੱਖ ਧਰਮ ਵਿਚ ਜਾਤ-ਪਾਤ

ਜਨਾਬ ਜੀ ਗਲ ਤਾ ਇਹ ਹੈ ਕੇ ਅਸੀਂ ਦੂਜਿਆ ਜਾਤਾ ਪਤਾ ਵਾਲੇਆ ਨਾਲ ਵਿਚਰਦੇ ਕਿਸ ਤਰਾ ਹਾਂ... ਗਲ ਤਾ ਸਾਰੀ ਇਥੇ ਆ ਕੇ ਮੁਕਦੀ ਹੈ ....

 
Old 08-Mar-2011
*Sippu*
 
Re: ਸਿੱਖ ਧਰਮ ਵਿਚ ਜਾਤ-ਪਾਤ

:-j---

Post New Thread  Reply

« ਦੋਸਤ ਬਣਾਉ ਹੀ ਨਹੀਂ ਦੋਸਤ ਬਣੋ ਵੀ | ਪੰਜਾਬੀ »
X
Quick Register
User Name:
Email:
Human Verification


UNP