ਪੰਜਾਬੀ ਖੇਡਾਂ ------->> ਬੰਟੇ

Saini Sa'aB

K00l$@!n!
2-4.jpg



ਟੋਲੀ ਦੀ ਗਿਣਤੀ: ਘੱਟੋ-ਘੱਟ 2
ਨਿਯਮ: (1)ਬੰਟੇ ਸੁੱਟਣ ਵਾਲੀ ਲਕੀਰ ਤੋਂ ਅੱਗੇ ਨਹੀਂ ਆਉਣ ਦਿੱਤਾ ਜਾਂਦਾ
(2)ਜੇ ਚੋਟ ਗਲਤ ਬੰਟੇ ਤੇ ਲੱਗ ਜਾਵੇ ਤਾਂ ਜੁਰਮਾਨਾ ਲੱਗੇਗਾ

ਖੇਡਣ ਦੀ ਵਿੱਧੀ:
ਕੰਚੇ ਜਾਂ ਬੰਟੇ, ਸੱਭ ਤੋਂ ਪਹਿਲਾਂ ਧਰਤੀ ਤੇ ਇੱਕ ਗੁੱਤੀ ਪੱਟੀ ਜਾਂਦੀ ਹੈ ਤੇ ਉਸ ਗੁੱਤੀ ਤੋਂ ਥੋੜੀ ਦੂਰੀ ਉਤੇ ਇੱਕ ਲਕੀਰ ਖਿੱਚ ਕੇ ਬੰਟੇ ਸੁੱਟਣ ਦੀ ਦੂਰੀ ਤਹਿ ਕੀਤੀ ਜਾਂਦੀ ਹੈ। ਸੱਭ ਤੋਂ ਪਹਿਲਾਂ ਇਛੇਆ (ਪੁਗਾਟਾ ਕੀਤਾ) ਜਾਂਦਾ ਹੈ ਅਤੇ ਬੰਟੇ ਸੁੱਟਣ ਦੀ ਵਾਰੀ ਨਿਰਧਾਰਤ ਕੀਤੀ ਜਾਂਦੀ ਹੈ। ਜਿੱਤਣ ਵਾਲਾ ਸੱਭ ਤੋਂ ਪਹਿਲਾਂ ਬੰਟੇ ਸੁੱਟੇਗਾ ਅਤੇ ਜੋ ਬੰਟੇ ਗੁੱਤੀ ਵਿੱਚ ਪੈ ਗਏ ਉਹ ਸੁੱਟਣ ਵਾਲੇ ਦੇ ਬਣ ਗਏ। ਬਾਕੀ ਬੰਟੇਆਂ ਚੋਂ ਇਕ ਦੇ ਨਿਸ਼ਾਨਾ (ਚੋਟ) ਲਗਾਈ ਜਾਂਦੀ ਹੈ, ਜੇ ਚੋਟ ਸਹੀ ਲੱਗ ਗਈ ਤਾਂ ਸਾਰੇ ਬੰਟੇ ਸੁੱਟਣ ਵਾਲੇ ਦੇ, ਜੇ ਗਲਤ ਲੱਗ ਗਈ ਤਾਂ ਜੁਰਮਾਨਾ ਲੱਗੇਗਾ। ਇਸ ਤਰ੍ਹਾਂ ਵਾਰੀ ਅੱਗੇ ਅੱਗੇ ਚਲਦੀ ਹੋਈ ਘੁਮਦੀ ਰਹਿੰਦੀ ਹੈ।
 
Top