UNP

ਲੱਗੀ ਜੇ ਤੇਰੇ ਕਾਲਜੇ ਹਾਲੇ ਛੁਰੀ ਨਹੀਂ......

Go Back   UNP > Contributions > Punjabi Culture

UNP Register

 

 
Old 07-Apr-2010
Und3rgr0und J4tt1
 
ਲੱਗੀ ਜੇ ਤੇਰੇ ਕਾਲਜੇ ਹਾਲੇ ਛੁਰੀ ਨਹੀਂ......

ਲੱਗੀ ਜੇ ਤੇਰੇ ਕਾਲਜੇ ਹਾਲੇ ਛੁਰੀ ਨਹੀਂ......
ਮੈਂ ਹਾਲੇ ਉਦੋਂ ਬਹੁਤ ਛੋਟਾ ਸੀ, ਸਾਡੇ ਪਿੰਡ ਦੇ ਇਕ ਬੰਦੇ ਦਾ ਕਿਤੇ ਐਕਸੀਡੈਂਟ ਹੋ ਗਿਆ, ਖਾਸੀਆਂ ਸੱਟਾ ਲੱਗੀਆਂ ਓਸ ਨੂੰ ਜਿਥੇ ਐਕਸੀਡੈਂਟ ਹੋਇਆ ਸੀ, ਓਸ ਦੇ ਲਾਗਲੇ ਪਿੰਡ ਦੇ ਲੋਕਾਂ ਨੇ ਓਸ ਨੂੰ ਚੁੱਕ ਕੇ ਹਸਪਤਾਲ ਦਾਖਲ ਕਰਵਾਇਆ ਤੇ ਸ਼ਾਮ ਨੂੰ ਓਸ ਨੂੰ ਘਰ ਛੱਡਣ ਵੀ ਆਏਓਸ ਪਿੰਡ ਦੇ ਲੋਕਾ ਨੇ ਇਨਸਾਨੀਅਤ ਦੇ ਨਾਤੇ ਓਸ ਬੰਦੇ ਨੂੰ ਕਈ ਕੁਝ ਖਾਣ ਵਾਸਤੇ ਵੀ ਦਿੱਤਾ ਅਤੇ ਓਸ ਦੇ ਪਰਿਵਾਰ ਵਾਲਿਆਂ ਨਾਲ ਹਮਦਰਦੀ ਵੀ ਪ੍ਰਗਟਾਈਓਸ ਵੇਲੇ ਹਾਲਾਤ ਏਨੇ ਵਧੀਆ ਸਨ ਕਿ ਆਂਢ-ਗੁਆਢ 'ਚ ਕਿਸੇ 'ਤੇ ਭੀੜ ਬਣਨੀ ਤਾਂ ਸਾਰਾ ਪਿੰਡ ਇੱਕਠਾ ਹੋ ਜਾਂਦਾ ਤੇ ਇੰਝ ਜਾਪਦਾ ਕਿ ਇਹ ਦੁੱਖ ਇੱਕਲਾ ਓਸ ਬੰਦੇ ਦਾ ਨਹੀ, ਸਗੋਂ ਸਾਰੇ ਪਿੰਡ ਦਾ ਸਾਂਝਾ ਦੁੱਖ ਏਇਸ ਤਰ੍ਹਾਂ ਦੇ ਮਾਹੌਲ ਵਿੱਚ ਪੀੜਤ ਬੰਦੇ ਦਾ ਹੌਸਲਾ ਵੀ ਬਣਿਆਂ ਰਹਿੰਦਾ ਤੇ ਓਸ ਦਾ ਦੁੱਖ ਦੂਰ ਹੋਣ ਲੱਗਿਆਂ ਭੋਰਾ ਵੀ ਦੇਰ ਨਾ ਲੱਗਦੀਪਿੰਡ ਵਿੱਚ ਕਿਸੇ ਗਰੀਬ-ਗੁਰਬੇ ਦੀ ਲੜਕੀ ਦਾ ਵਿਆਹ ਹੋਣਾ ਤਾਂ ਸਾਰੇ ਪਿੰਡ ਨੇ ਰਲ-ਮਿਲ ਕੇ ਸਮਾਂ ਲੰਘਾਉਣਾਸਗਣ ਵਾਲੇ ਦਿਨ ਸਭ ਲੋਕਾਂ ਨੇ ਸਰਦੀ ਬਣਦੀ ਰਸਦ, ਦੁੱਧ ਘਿਓ, ਆਟਾ, ਚੌਲ ਵਗੈਰਾ ਵਿਆਹ ਵਾਲੇ ਪਰਿਵਾਰ ਨੂੰ ਦੇਣੇਮਹਿਮਾਨਾ ਦੇ ਬੈਠਣ ਸੌਣ ਲਈ ਸਾਮ ਨੂੰ ਮੁੰਡੇ ਖੁਡਿਆਂ ਦੀ ਡਿਉਟੀ ਘਰੋ ਘਰੀ ਬਿਸਤਰੇ ਤੇ ਮੰਜੇ ਇਕੱਠੇ ਕਰਨ ਤੇ ਲੱਗ ਜਾਣੀ ਤੇ ਹਰੇਕ ਘਰੋਂ ਨਵੇ ਬਿਸਤਰੇ, ਦਰੀਆਂ, ਤਲਾਈਆਂ, ਖੇਸ, ਰਜਾਈਆਂ ਚਾਦਰਾਂ ਮਿਲਣੀਆਂ ਤਾਂ ਕਿ ਮਹਿਮਾਨਾ ਦੀ ਸੇਵਾ ਵਿੱਚ ਕੋਈ ਕਸਰ ਨਾ ਰਹਿ ਜਾਏਕਿਉਕਿ ਮਹਿਮਾਨ ਸਿਰਫ ਵਿਆਹ ਵਾਲੇ ਘਰ ਦੇ ਨਹੀ ਸਨ ਹੁੰਦੇ, ਸਾਰੇ ਪਿੰਡ ਦੇ ਸਾਂਝੇ ਹੁੰਦੇ ਸਨਫਸਲ-ਵਾਢੀ ਵੀ ਸਾਂਝੀਆਂ ਮੰਗਾਂ ਪਾ ਕੇ ਨੇਪਰੇ ਚਾੜ੍ਹ ਲੈਣੀਪਿੰਡ ਵਿੱਚ ਇੰਝ ਜਾਪਦਾ, ਜਿਵੇਂ ਸਾਰੇ ਲੋਕ ਇੱਕ ਵਿਹੜੇ ਦੇ ਵਾਸੀ ਹੋਣਹਰ ਪਾਸੇ ਖੁਸ਼ਹਾਲੀ ਤੇ ਰੌਣਕ ਵਾਲਾ ਮਾਹੌਲ ਬਣਿਆ ਰਹਿੰਦਾ ਚਿੰਤਾ ਤਾਂ ਸ਼ਾਇਦ ਉਦੋਂ ਬਣੀ ਹੀ ਨਹੀ ਸੀ, ਜੇ ਬਣੀ ਵੀ ਸੀ, ਤਾਂ ਓਸ ਨੂੰ ਵਧਣ ਦਾ ਕੋਈ ਰਾਹ ਨਹੀਂ ਸੀ ਮਿਲਦਾਹਰ ਇਕ ਦਾ ਦੁੱਖ ਸਾਂਝਾ ਹੁੰਦਾ ਸੀ
ਫਿਰ ਇਕ ਦਿਨ ਇਸ ਰੰਗਲੇ, ਮਾਣਮੱਤੇ ਪੰਜਾਬ ਤੇ ਕਾਲੀ ਹਨੇਰੀ ਝੁੱਲੀ ਤੇ ਸ਼ਹਿਰਾਂ ਦੇ ਨਾਲ ਨਾਲ ਪਿੰਡਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਲੋਕ ਇਕ ਦਾਇਰੇ ਵਿੱਚ ਸਿਮਟ ਗਏਸੰਨ 47 ਤੋਂ ਬਾਅਦ ਇੱਕ ਵਾਰ ਫਿਰ ਧਰਮ ਅਤੇ ਜਾਤ-ਪਾਤ ਦੇ ਨਾਂਅ ਤੇ ਫਿਰਕਾਪਰਸਤੀ ਦੀ ਅੱਗ ਘਰ ਘਰ ਵਿੱਚ ਆ ਵੜੀ ਤੇ ਹਰ ਬੰਦੇ ਨੂੰ ਸਿਰਫ ਆਪਣਾ ਦੁੱਖ ਹੀ ਦਿਖਾਈ ਦੇਣ ਲੱਗ ਪਿਆਸਾਂਝੀਵਾਲਤਾ ਦਾ ਨਾਅ ਲੋਕਾਂ ਦੇ ਦਿਲਾਂ ਤੋਂ ਮਿਟਣ ਲੱਗ ਪਿਆਲੋਕ ਇਕ ਦੂਜੇ ਨੂੰ ਆਪਣਾ ਦੁਸਮਣ ਸਮਝਣ ਲੱਗ ਪਏ ਪਿੰਡਾਂ ਦੀਆਂ ਸੱਥਾਂ ਉਜੜ ਗਈਆਂ ਤੇ ਧੜੇਬੰਦੀਆਂ ਪੈਦਾ ਹੋ ਗਈਆਂਅੱਤਵਾਦ ਦੀ ਇਸ ਕਾਲੀ ਹਨੇਰੀ ਵਿੱਚ ਕਈ ਮਾਸੂਮ ਜਾਨਾ ਦੀਆਂ ਲਾਸ਼ਾਂ ਲੋਕਾਂ ਨੇ ਆਪਣੀ ਅੱਖੀ ਤੜਫਦੀਆਂ ਵੇਖੀਆਂਭਰਾ ਭਰਾ ਦਾ ਦੁਸ਼ਮਣ ਹੋ ਗਿਆਕਈ ਸਾਲ ਇਹ ਸੰਤਾਪ ਹੰਡਾਉਣ ਤੋਂ ਬਾਅਦ ਪੰਜਾਬ ਇਕ ਵਾਰ ਫਿਰ ਕੁਝ ਹੋਸ਼ ਵਿੱਚ ਆਉਣ ਲੱਗਾ, ਕੁਝ ਸ਼ਾਂਤੀ ਹੋਈ, ਪਰ ਪਿਛਲਾ ਲੰਮਾਂ ਸਮਾਂ ਦਹਿਸ਼ਤ ਦੇ ਸਾਏ ਹੇਠ ਰਹਿਣ ਕਰਕੇ ਲੋਕਾਂ ਦੀ ਮਾਨਸਿਕ, ਆਰਥਿਕ ਅਤੇ ਸਮਾਜਿਕ ਦਸ਼ਾ ਡਾਢੀ ਵਿਗੜ ਚੁੱਕੀ ਸੀਆਪਣੀ ਆਰਥਿਕ ਦਸਾ ਨੂੰ ਸੁਧਾਰਨ ਲਈ ਲੋਕਾਂ ਵਿੱਚ ਪੈਸਾ ਕਮਾਉਣ ਦੀ ਹੋੜ ਲੱਗ ਪਈਨੋਜਵਾਨ ਕਿਸੇ ਨਾ ਕਿਸੇ ਜਾਇਜ ਜਾਂ ਨਜਾਇਜ ਹੀਲੇ ਬਾਹਰਲੇ ਦੇਸ਼ਾਂ ਵੱਲ ਦੌੜਨ ਲੱਗ ਪਏ ਇਸ ਦੋੜ ਵਿੱਚ ਕਈ ਜਿੰਦਗੀਆਂ ਸਮੁੰਦਰ ਦੀ ਭੇਟ ਚੜ ਗਈਆਂ ਤੇ ਕਈ ਬੇਗਾਨੀ ਧਰਤੀ ਤੇ ਗੋਲੀਆਂ ਤੇ ਭੁੱਖ ਦਾ ਸਿ਼ਕਾਰ ਹੋ ਗਈਆਂ ਕਈਂ ਮਾਵਾਂ ਨੂੰ ਤਾਂ ਆਪਣੇ ਪੁੱਤਾਂ ਦੀਆਂ ਲਾਸ਼ਾਂ ਤੱਕ ਵੇਖਣੀਆਂ ਨਸੀਬ ਨਾ ਹੋਈਆਂ
ਪੈਸੇ ਦੀ ਇਸ ਅੰਨ੍ਹੀ ਦੌੜ ਵਿੱਚ ਕਿਸੇ ਕੋਲ ਕਿਸੇ ਦਾ ਦੁੱਖ ਸੁੱਖ ਸੁਨਣ ਨੂੰ ਵਕਤ ਹੀ ਕਿਥੇ ਰਿਹਾ ਸੀਹਰ ਬੰਦਾ ਆਪਣੇ ਆਪੇ ਵਿੱਚ ਰਹਿਣ ਲੱਗ ਪਿਆਪੈਸਾ ਕਮਾਉਣ ਦੀ ਇਸ ਦੋੜ ਨੇ ਇਕ ਦੂਜੇ ਦੇ ਦਿਲਾਂ ਵਿੱਚ ਤਰੇੜਾਂ ਪਾ ਦਿਤੀਆਂ ਤੇ ਤਰੇੜਾਂ ਹੋਲੀ ਹੋਲੀ ਦਰਾੜਾਂ ਦਾ ਰੂਪ ਧਾਰਨ ਕਰ ਗਈਆਂਸਭ ਰਿਸਤੇਦਾਰੀਆਂ, ਸੱਜਣ ਮਿਤਰ ਵਿਸਰਨ ਲੱਗੇ ਮਾਹੋਲ ਇਹ ਬਣ ਗਿਆ ਕਿ ਹਰ ਜਾਇਜ ਨਜਾਇਜ ਤਰੀਕੇ ਨਾਲ ਪੈਸਾ ਇਕੱਠਾ ਕੀਤਾ ਜਾਣ ਲੱਗਾ ਕੁਝ ਨੀਲੇ ਨੋਟਾਂ ਲਈ ਕਤਲ ਵਰਗੀਆਂ ਵੱਡੀਆਂ ਵਾਰਦਾਤਾਂ ਹੋਣ ਲੱਗੀਆਂ ਨੇਬੰਦੇ ਦੀ ਕੀਮਤ ਮਹਿਜ ਕੁਝ ਨੀਲੇ ਨੋਟ ਹੀ ਰਹਿ ਗਈ ਬਸ... ਹੋਰ ਕੁਝ ਨਹੀਕੋਈ ਭੈਣ ਨਹੀ ਕੋਈ ਭਰਾ ਨਹੀ, ਬਸ ਪੈਸਾਇਸ ਤਰਾਂ ਦੇ ਸਮੇ ਵਿੱਚ ਕਈ ਅਣਆਈਆਂ ਮੋਤਾਂ ਹੋਈਆਂ ਜਿਨਾ ਪਿਛੇ ਮਕਸਦ ਬਸ ਪੈਸਾ ਸੀ
ਹੁਣ ਇਸ ਤਰਾਂ ਦਾ ਵਾਤਾਵਰਣ ਏ ਬਈ ਕੋਈ ਸੜਕ ਤੇ ਦੁਰਘਟਨਾ ਦਾ ਸ਼ਿਕਾਰ ਹੋ ਜਾਵੇ ਤਾਂ ਕੋਈ ਹੱਥ ਨਹੀ ਲਾਉਦਾ ਤੇ ਬੰਦਾ ਤੜਫਦਾ ਮਰ ਜਾਂਦਾ ਏ ਤੇ ਜੇ ਕੋਈ ਓਸ ਦੀ ਜਾਨ ਬਚਾਉਂਣ ਦੀ ਗਲਤੀ ਕਰ ਵੀ ਲੈਦਾ ਤਾਂ ਪੁਲਿਸ ਫਿਰ ਜਿਹੜੀ ਓਸ ਬੰਦੇ ਦੀ ਜਾਣ ਖਾਂਦੀ ਏ ....ਅੱਲ੍ਹਾ ਅੱਲ੍ਹਾ ਪਿਛੇ ਜਿਹੇ ਇਸੇ ਤਰਾਂ ਦੀ ਇਕ ਖਬਰ ਮਿਲੀ ਬਈ ਐਕਸੀਡੈਂਟ ਦਾ ਸਿਕਾਰ ਕੋਈ ਬੰਦਾ 8 ਘੰਟੇ ਸੜਕ ਤੇ ਪਿਆ ਰਿਹਾ ਫਿਰ ਕਿਤੇ ਜਾ ਕੇ ਪੁਲਿਸ ਨੇ ਓਸ ਨੂੰ ਹਸਪਤਾਲ ਪਹੁੰਚਾਇਆ, ਜਿਥੇ ਜਾ ਕੇ ਓਸ ਦੰਮ ਤੋੜ ਦਿਤਾ
ਪਤਾ ਨਈ ਕਿਥੇ ਗਈ ਏ ਇਨਸਾਨੀਅਤ ?, ਕਿਥੇ ਗਏ ਨੇ ਉਹ ਲੋਕ ?, ਜਿਹੜੇ ਕਿਸੇ ਦੇ ਝਰੀਟ ਤੱਕ ਲੱਗਣ ਤੇ ਹੀ ਦੌੜ ਉਠਦੇ ਸੀ ? ਹੁਣ ਤਾਂ ਗੁਆਂਢ ਵਿੱਚ ਕੀ, ਘਰ ਦੇ ਹੀ ਕਿਸੇ ਕਮਰੇ ਵਿੱਚ ਰਾਤ ਭਾਵੇਂ ਕੋਈ ਮੈਂਬਰ ਤਕਲੀਫ ਨਾਲ ਤੜਫਦਾ ਹੋਏ ਪਰ ਬਾਕੀ ਘਰ ਦੇ ਜੀਅ ਆਪਣੇ ਆਪਣੇ ਕਮਰਿਆਂ ਵਿੱਚ ਅਰਾਮ ਨਾਲ ਸੁੱਤੇ ਪਏ ਹੁੰਦੇ ਨੇ ਭਾਵੇ ਬਾਹਰੀ ਤੌਰ ਤੇ ਜਾਂ ਕਹਿ ਲਵੋ ਕਿ ਕਾਗਜਾਂ ਵਿੱਚ ਸਾਰਾ ਮਾਹੌਲ ਠੀਕ ਏ, ਪਰ ਜਿਸ ਨੂੰ ਲਗਦੀ ਏ ਪਤਾ ਓਸ ਨੂੰ ਈ ਹੁੰਦਾ ਏ, ਦੂਜੇ ਨੂੰ ਕੀ ਪਤਾ ? ਇਸ ਵੇਲੇ ਮੈਨੂੰ ਪਾਤਰ ਸਾਹਿਬ ਦੀਆਂ ਲਿਖੀਆਂ ਸਤਰਾਂ ਵਾਰ-ਵਾਰ ਚੇਤੇ ਆਉਦੀਆਂ ਨੇ:-
ਲੱਗੀ ਜੇ ਤੇਰੇ ਕਾਲਜੇ ਹਾਲੇ ਛੁਰੀ ਨਹੀਂ
ਇਹ ਨਾ ਸਮਝ ਕੇ ਸ਼ਹਿਰ ਦੀ ਹਾਲਤ ਬੁਰੀ ਨਹੀਂ

 
Old 08-Apr-2010
Punjabi_Kaka
 
Re: ਲੱਗੀ ਜੇ ਤੇਰੇ ਕਾਲਜੇ ਹਾਲੇ ਛੁਰੀ ਨਹੀਂ......

main bilkul manda tuhadi gall te soochda vi haa ki isada koi hal(solution) hai ?

 
Old 08-Apr-2010
Punjabi_Kaka
 
Re: ਲੱਗੀ ਜੇ ਤੇਰੇ ਕਾਲਜੇ ਹਾਲੇ ਛੁਰੀ ਨਹੀਂ......

Originally Posted by Punjabi_Kaka View Post
main bilkul manda tuhadi gall te soochda vi haa ki isada koi hal(solution) hai ?

 
Old 04-Jul-2010
Saini Sa'aB
 
Re: ਲੱਗੀ ਜੇ ਤੇਰੇ ਕਾਲਜੇ ਹਾਲੇ ਛੁਰੀ ਨਹੀਂ......

aaaahhhhhhhhhhhh..................very good now time to think abt this what happened to us now in these daysssssssssssssssss

Post New Thread  Reply

« sikh marriage part4 | punjabi saying »
X
Quick Register
User Name:
Email:
Human Verification


UNP