ਬੂੰਦ..ਜੋ ਬਣ ਗਈ ਮੋਤੀ

ਇਹ ਸਹੀ ਹੈ ਕਿ ਨਾ ਉਸਦੇ ਹੱਥਾਂ ਪੈਰਾਂ ਵਿੱਚ ਦਮ ਹੈ,ਨਾ ਸੁਣਨ ਦੀ ਸ਼ਕਤੀ ਹੈ,ਨਜਰ ਵੀ ਕਮਜੋਰ ਹੋ ਗਈ ਹੈ ਫਿਰ ਵੀ ਉਹ ਕੰਮ ਤੇ ਆਉਂਦੀ ਹੀ ਹੈ.
ਉਹ ਆਉਂਦੀ ਹੈ..ਥੱਕ ਜਾਂਦੀ ਹੈ...ਆਵੇਗੀ..ਵਿਹੜੇ ਵਿੱਚ ਬੈਠੇਗੀ..ਥੋੜਾ ਸੁਸਤਾਏਗੀ ਫਿਰ ਖਜੂਰ ਦਾ ਝਾੜੂ ਲੈ ਕੇ ਘੰਟਾ ਵਿਹੜਾ ਸੁੰਭਰੇਗੀ.ਉਦੋਂ ਤੱਕ ਉਹ ਉਸ ਲਈ ਗਰਮ ਗਰਮ ਚਾਹ ਦਾ ਗਿਲਾਸ ਅਤੇ ਰਾਤ ਦੀਆਂ ਦੋ ਰੋਟੀਆਂ ਲੈ ਆਉਂਦੀ ਹੈ..ਕਦੇ ਕਦੇ ਤਾਜਾ ਨਾਸ਼ਤਾ ਵੀ.


ਸਾਲਾਂ ਤੋਂ ਰੋਜ ਦਾ ਇਹੀ ਕੰਮ ..ਸਮੇਂ ਤੇ ਆਉਣਾ.. ਨਾਮ ਮਾਤਰ ਕੰਮ ਕਰਨਾ ਅਤੇ ਉਹਨਾਂ ਦੁਆਰਾ ਹਰ ਤਿਉਹਾਰ ਤੇ ਪਕਵਾਨ ਅਤੇ ਬਖਸ਼ੀਸ਼ ਤੋਂ ਇਲਾਵਾ ਤਨਖਾਹ ਦੇਣਾ ਉਹ ਵੀ ਸਿਰਫ ਪੈਂਤੀ ਰੁਪਏ ਹਫਤਾ.ਉਹਨਾਂ ਲਈ ਪੈਂਤੀ ਰੁਪਏ ਕੀ ਮਾਇਨੇ ਰੱਖਦੇ ਹਨ..ਪਰ ਫਿਰ ਵੀ ਲੋਕਾਂ ਨੂੰ ਉਸਦਾ ਆਉਣਾ ਅਤੇ ਇਹਨਾਂ ਦਾ ਉਸਨੂੰ ਨਾ ਹਟਾਉਣਾ ਖਣਕਦਾ ਹੈ.

ਉਹ ਆਜੀਬਾਈ ਨੂੰ ਕਿਵੇਂ ਹਟਾ ਦੇਣ.ਉਹਨਾਂ ਦੇ ਸੰਕਟ ਸਮੇਂ ਜੋ ਉਸਨੇ ਸਾਥ ਦਿੱਤਾ ਸੀ ਉਸਨੂੰ ਕਿਵੇਂ ਭੁੱਲ ਜਾਣ ? ਉਹਨਾਂ ਨੂੰ ਤਾਂ ਰਿਸ਼ਤੇਦਾਰਾਂ ਅਤੇ ਮਿੱਤਰਾਂ ਨੇ ਭਨਕ ਤੱਕ ਨਹੀਂ ਲੱਗਣ ਦਿੱਤੀ ਸੀ.ਪਰਿਵਾਰੇ ਹੀ ਸਾਰੀ ਵਿਵਸਥਾ... ਦੌੜ ਭੱਜ ਅਤੇ ਯੋਜਨਾ ਬਣ ਗਈ ਸੀ.ਉਹਨਾਂ ਨੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਜੇਮ ਮਾਨੇ ਕਹਾਉਣ ਵਾਲੇ ਉਹਨਾਂ ਦੇ ਪਤੀ ਦਿਲ ਵਿੱਚ ਅਜਿਹਾ ਦਰਦ ਛੁਪਾਈ ਦੁਨਿਆਦਾਰੀ ਵਿੱਚ ਵਿਅਸਤ ਹਨ.

ਦੇਸ਼ ਦਾ ਨਾਮੀ ਹਸਪਤਾਲ.. ਪੈਸਾ ਪਾਣੀ ਦੀ ਤਰਾਂ ਬਹਾ ਰਿਹਾ ਸੀ ਇਸੇ ਉਮੀਦ ਨਾਲ ਕਿ ਹੋਰ ਕਮਾ ਲਵਾਂਗੇ.ਉਹ ਤਾਂ ਪ੍ਰਭੂ ਤੇ ਸਭ ਕੁੱਝ ਛੱਡ ਕੇ ਸੁੱਧ ਬੁੱਧ ਗਵਾ ਚੁੱਕੀ ਸੀ.ਉਸ ਸਮੇਂ ਇਸੇ ਆਜੀਬਾਈ ਨੇ ਦੁਆ ਭਰਿਆ ਹੱਥ ਉਹਨਾਂ ਦੇ ਸਿਰ ਤੇ ਰੱਖ ਕੇ ਪੂਰੇ ਘਰ ਦੀ ਵਿਵਸਥਾ ਇੱਕ ਮਾਂ ਦੀ ਤਰਾਂ ਸੰਭਾਲੀ ਸੀ.ਸਾਰਾ ਦਿਨ ਵਰਾਂਡੇ ਵਿੱਚ ਬੈਠੀ ਰਹਿੰਦੀ ਸੀ.
ਹਾਟ ਵਾਲਾ ਦਿਨ ਆਇਆ... ਤਾਂ ਉਹਨਾਂ ਨੂੰ ਆਜੀਬਾਈ ਦਾ ਖਿਆਲ ਆਇਆ.ਹਫਤੇ ਦੇ ਪੈਤੀ ਰੁਪਏ ਦੇਣ ਲੱਗੀ ਤਾਂ ਆਜੀਬਾਈ ਘੁੰਮ ਕੇ ਬੈਠ ਗਈ ਅਤੇ ਬੋਲੀ ਨਹੀਂ ਬਹੂ...ਕੀ ਮੈਂ ਖਰਚਾ ਨਹੀਂ ਦੇਖ ਰਹੀ..ਹੁਣ ਤਾਂ ਮੈਂ ਤਨਖਾਹ ਵੀਰ ਦੇ ਹੱਥੋਂ ਹੀ ਲਵਾਂਗੀ.

ਕਿੰਨੀ ਵੱਡੀ ਗੱਲ...ਅਟੁੱਟ ਵਿਸ਼ਵਾਸ਼...ਅਦੁੱਤ ਅਸ਼ੀਰਵਾਦ ਨੇ ਆਸ਼ਾ ਜਗਾ ਦਿੱਤੀ.ਪੈਂਤੀ ਰੁਪਏ...ਉਹ ਚਾਹੁੰਦੀ ਹੈ ਕਿ ਜੀਵਨ ਭਰ ਹਫਤੇ ਦੀ ਤਨਖਾਹ ਦਿੰਦੀ ਰਹੇ.ਉਹ ਤਾਂ ਆਪਣੇ ਸਾਗਰ ਵਿੱਚੋਂ ਬੂੰਦ ਭਰ ਉਸਦੀ ਝੋਲੀ ਵਿੱਚ ਪਾ ਰਹੀ ਹੈ.ਪਰ ਆਜੀਬਾਈ ਨੇ ਉਸਦੇ ਸੰਕਟ ਦੀ ਘੜੀ ਵਿੱਚ ਆਪਣੀ ਇੱਕ ਬੂੰਦ ਨਾਲ ਸਾਗਰ ਨੂੰ ਭਰਨ ਦਾ ਯਤਨ ਕੀਤਾ ਹੈ.ਉਹ ਬੂੰਦ...ਬੂੰਦ ਨਹੀਂ ਰਹੀ ਉਹਨਾਂ ਲਈ ਮੋਤੀ ਬਣ ਚੁੱਕੀ ਹੈ
 
Top