ਮੈਂ ਹੈਰਾਨ ਹਾਂ ਗੁੱਜਰੀ ਦੇ ਸੁਹਲ ਚੰਨਾਂ,

ਮੈਂ ਹੈਰਾਨ ਹਾਂ ਗੁੱਜਰੀ ਦੇ ਸੁਹਲ ਚੰਨਾਂ,
ਨੀਂਦ ਸੂਲੀਆਂ ਤੇ ਕਿਸ ਤਰਾਂ ਆਈ ਤੈਨੂੰ,

ਜੀਵੇਂ ਪਟਨੇ ਵਾਲਿਆ ਚੰਨ ਮਾਹੀਆ,
ਕੁਝ ਯਾਦ ਹੈ ਬੀਤੀ ਬਿਤਾਈ ਤੈਨੂੰ,
ਲਾਡਾਂ ਰੰਗੇ ਰੰਗੀਲੇ ਪੰਗੂੜਿਆਂ ਤੇ,
ਕੁਝ ਲੋਰੀਆਂ ਦੇਂਦੀ ਸੀ ਦਾਈ ਤੈਨੂੰ,
ਰਤਾ ਵੱਟ ਜੇ ਰਹਿ ਗਿਆ ਬਿਸਤਰੇ ਤੇ,
ਸਾਰੀ ਰਾਤ ਉਸ ਰਖਿਆ ਜਗਾਈ ਤੈਨੂੰ,
ਮੈਂ ਹੈਰਾਨ ਹਾਂ ਗੁੱਜਰੀ ਦੇ ਸੁਹਲ ਚੰਨਾਂ,

ਨੀਂਦ ਸੂਲੀਆਂ ਤੇ ਕਿਸ ਤਰਾਂ ਆਈ ਤੈਨੂੰ,
 
Top