ਵੈਲਨਟਾਈਨ ਡੇ - ਗੁਰਮੀਤ ਸਿੰਘ ਲੈਕਚਰਾਰ

ਵੈਲਨਟਾਈਨ ਡੇ - ਗੁਰਮੀਤ ਸਿੰਘ ਲੈਕਚਰਾਰ


ਹੱਥ ਵਿਚ ਫੜੇ ਫੁੱਲ ਵੱਲ ਇਕ ਟੱਕ ਹੀ ਵੇਖੀ ਜਾ ਰਿਹਾ ਹਾਂ। ਉਸ ਦੀਆਂ ਪੰਖੜੀਆਂ ਕਾਫ਼ੀ ਮੁਰਝਾਈਆਂ ਲੱਗਦੀਆਂ ਹਨ ਜਿਵੇਂ ਉਹ ਢਾਈ ਤਿੰਨ ਘੰਟੇ ਪਹਿਲਾਂ ਤੋੜਿਆ ਗਿਆ ਹੋਵੇ।
ਮੇਰੇ ਅੰਦਰ ਗੁੱਸੇ ਦੀ ਅਜਿਹੀ ਸੁਨਾਮੀ ਲਹਿਰ ਉਠਦੀ ਹੈ ਜਿਹੜੀ ਮੇਰੇ ਹਿਰਦੇ ਵਿਚ ਮਨੂੰ ਪ੍ਰਤੀ ਪਾਲੇ ਸਭ ਭਰਮਾਂ ਨੂੰ ਤਹਿਸ-ਨਹਿਸ ਕਰਕੇ ਰੱਖ ਦਿੰਦੀ ਹੈ। ਇੰਜ ਲਗਦਾ ਜਿਵੇਂ ਮੇਰੇ ਖੂਨ ਵਿਚ ਜ਼ਹਿਰ ਰਲ ਰਿਹਾ ਹੋਵੇ।
ਮੈਂ ਹੱਥ ਵਿਚ ਫੜੇ ਫੁੱਲ ਨੂੰ ਧਰਤੀ ਉਪਰ ਸੁੱਟ, ਬੂਟ ਦੇ ਪੰਜਿਆਂ ਨਾਲ ਕੁਚਲ ਸੁੱਟਦਾ ਹਾਂ। ਜਿੰਨੀ ਉਡੀਕ ਮੈਂ ਅੱਜ ਮਨੂੰ ਦੀ ਕੀਤੀ ਤੌਬਾ-ਤੌਬਾ। ਸੱਚੀਂ, ਬੜਾ ਔਖਾ ਹੁੰਦੈ ਕਿਸੇ ਨੂੰ ਉਡੀਕਣਾ ਵੀ। ਪਰ ਜੇ ਇਹ ਉਡੀਕ ਕਿਸੇ ਅਜ਼ੀਜ਼ ਦੀ ਹੋਵੇ ਤਾਂ ਕੀ ਕਹਿਣਾ। ਐਵੇਂ, ਦੂਰ-ਦੂਰ ਤੱਕ ¦ਮੀ ਨਿਗਾਹ ਰੱਖਣੀ। ਆਉਂਦੇ ਦਾ ਝਾਉਲਾ ਤਾਂ ਪੈਣਾ ਪਰ ਨਿਕਲਦਾ ਕੋਈ ਹੋਰ ਈ ਐ।
ਅੱਜ ਸਵੇਰੇ ਕਾਲਜ ਆਉਂਦਿਆਂ ਹੀ ਬਗੀਚੀ ਵਿਚੋਂ ਮਾਲੀ ਕੋਲੋਂ ਅੱਖ ਬਚਾ ਕੇ ਇਕ ਸੁੰਦਰ ਫੁੱਲ ਤੋੜ ਕੇ ਨਿਸਚਿਤ ਜਗ੍ਹਾ ਉਪਰ ਜਾ ਬੈਠਦਾ ਹਾਂ। ਮਨ ਕਿਸੇ ਦੇ ਮਿਲਾਪ ਲਈ ਉਤਾਵਲਾ ਹੋ ਰਿਹਾ ਸੀ।
13 ਫਰਵਰੀ ਸ਼ਾਮ ਨੂੰ ਹੀ ਮੈਂ ਮਨੂੰ ਨੂੰ ਫੋਨ ਉਪਰ ਯਾਦ ਕਰਾਇਆ ਸੀ।
‘ਮਨੂੰ ਕੱਲ੍ਹ 14 ਫਰਵਰੀ ਹੈ ਅਤੇ ਵੈਲਨਟਾਈਨ ਡੇ, ਯਾਦ ਏ ਨਾ। ਜ਼ਰੂਰ ਆਈਂ।’
‘ਕਿੱਥੇ’
‘ਕਾਲਜ ਦੇ ਗਰਾਊਂਡ ਵਿਚ ਬਣੇ ਸਕੋਰ ਬੋਰਡ ਦੀਆਂ ਪੌੜੀਆਂ ਕੋਲ, ਉਥੇ ਕੋਈ ਨਹੀਂ ਜਾਂਦਾ।’
‘ਮੈਂ ਵੀ ਬੱਸ ਤੈਨੂੰ ਫੋਨ ਕਰਨ ਹੀ ਲੱਗੀ ਹਾਂ। ਵੈਲਨਟਾਈਨ ਡੇ ਤਾਂ ਮੈਨੂੰ ਵੀ ਯਾਦ ਸੀ। ਥੈਂਕਿਯੂ। ਬਾਏ।’
ਮਨਪ੍ਰੀਤ ਦੇ ਇਸ ਜਵਾਬ ਨੇ ਜਿਉਂ ਮੈਨੂੰ ਕੀਲ ਕੇ ਰੱਖ ਦਿੱਤਾ ਸੀ।
ਇਕ ਵਾਰ ਨਹੀਂ, ਬਹੁਤ ਵਾਰੀ ਮੈਨੂੰ ਇੰਜ ਜਾਪਦਾ ਜਿਵੇਂ ਮਨਪ੍ਰੀਤ ਦੇ ਦਿਲ ਵਿਚ ਮੇਰੇ ਪ੍ਰਤੀ ਰਤੀ ਭਰ ਵੀ ਇਸ਼ਕ ਨਹੀਂ। ਪਰ ਉਹ ਕਈ ਵਾਰ ਅਜਿਹਾ ਝਾਉਲਾ ਪਾਉਂਦੀ ਕਿ ਉਹ ਤਾਂ ਬੱਸ ਉਸ ਨਾਲ…।
ਅਸੀਂ ਦੋਵਾਂ ਨੇ ਸਰਦਾਰਪੁਰ ਦੇ ਸੀਨੀਅਰ ਸੈਕੰਡਰੀ ਸਕੂਲ ਵਿਚ ਇਕੱਠਿਆਂ ਹੀ ਗਿਆਰ੍ਹਵੀਂ, ਬਾਰ੍ਹਵੀਂ ਪਾਸ ਕੀਤੀ ਸੀ। ਮਨਪ੍ਰੀਤ ਦੋਵੇਂ ਸਾਲ ਹੀ ਜਮਾਤ ਵਿਚੋਂ ਅੱਵਲ ਆਉਂਦੀ ਰਹੀ ਅਤੇ ਮੈਂ ਦੂਸਰੇ ਸਥਾਨ ਉਪਰ। ਪਰ ਫਿਰ ਵੀ ਸਾਡੇ ਨੰਬਰਾਂ ਵਿਚ ਕਾਫ਼ੀ ਅੰਤਰ ਸੀ। ਮੈਂ ਹਾਕੀ ਖਿਡਾਰੀ ਹੋਣ ਕਰਕੇ ਪੜ੍ਹਾਈ ਵਿਚ ਉਸ ਜਿੰਨਾ ਧਿਆਨ ਨਾ ਦੇ ਸਕਦਾ। ਪੜ੍ਹਾਈ ਵਿਚ ਉਹ ਮੇਰੇ ਨਾਲੋਂ ਕਾਫ਼ੀ ਹੁਸ਼ਿਆਰ ਸੀ। ਸਕੂਲ ਦੀਆਂ ਹੋਰ ਸਰਗਰਮੀਆਂ ਵਿਚ ਵੀ ਮਨਪ੍ਰੀਤ ਵਧ ਚੜ੍ਹ ਕੇ ਭਾਗ ਲੈਂਦੀ। ਅਧਿਆਪਕ ਵੀ ਉਸ ਨੂੰ ਬਹੁਤ ਪਿਆਰ ਕਰਦੇ। ਇਸੇ ਕਰਕੇ ਉਸ ਨੂੰ ਕਈ ਵਾਰ ਗੁਮਾਨ ਜਿਹਾ ਵੀ ਹੋਣ ਲਗਦਾ ਤੇ ਮਾੜੇ-ਮੋਟਿਆਂ ਨੂੰ ਤਾਂ ਉਹ ਨੱਕ ਹੇਠ ਵੀ ਨਾ ਲਿਆਉਂਦੀ।
ਮੁੰਡਿਆਂ ਵਿਚੋਂ ਮਨਪ੍ਰੀਤ ਸਿਰਫ਼ ਮੈਨੂੰ ਬੁਲਾਉਂਦੀ। ਜਮਾਤ ਦੇ ਬਾਕੀ ਮੁੰਡੇ ਉਸ ਨਾਲ ਗੱਲ ਕਰਨ ਲਈ ਤਰਸਦੇ ਰਹਿੰਦੇ ਪਰ ਉਹ ਕਿਸੇ ਨਾਲ ਵੀ ਗੱਲ ਨਾ ਕਰਦੀ।
ਜਮਾਤੀ ਮੁੰਡੇ ਮੇਰੇ ’ਤੇ ਟਕੋਰਾਂ ਕਰਦੇ। ‘ਕੰਜਰਾ, ਤੇਰੇ ’ਤੇ ਮਰਦੀ ਐ। ਸਾਡੇ ਵੰਨੀ ਤਾਂ ਮਜਾਲ ਐ ਮਾੜੀ ਜਿਹੀ ਵੀ ਝਾਕ ਜੇ ਤਾਂ, ਤੇ ਤੇਰੇ ਨਾਲ ਨੇੜੇ ਹੋ-ਹੋ ਗੱਲਾਂ ਕਰੂਗੀ।’
ਮੁੰਡਿਆਂ ਦੀਆਂ ਇਨ੍ਹਾਂ ਟਕੋਰਾਂ ਸਦਕਾ ਹੀ ਤਾਂ ਮੈਂ ਉਸ ਨਾਲ ਇਸ਼ਕ ਦੀ ਕਲਪਨਾ ਕਰ ਬੈਠਦਾ।
ਜਮਾਤ ਦੇ ਸਾਰੇ ਮੁੰਡੇ ਮੈਨੂੰ ਬੜੀ ਹੱਲਾਸ਼ੇਰੀ ਦਿੰਦੇ। ‘ਓਏ ਪਾਗਲਾ, ਤੂੰ ਕਹਿੰਦਾ ਕਿਉਂ ਨਹੀਂ ਕਿ…।’ ਇੰਨੇ ਨੂੰ ਦੂਸਰਾ ਬੋਲਦਾ, ‘ਝੁੱਡੂਆ ਫੇਰ ਪਛਤਾਏਂਗਾ ਜਦੋਂ ਉਹਨੇ ਕਿਸੇ ਹੋਰ ਨਾਲ…।’ ਸਾਰੇ ਹੀ ਆਪੋ-ਆਪਣੀਆਂ ਰੰਗ-ਬਰੰਗੀਆਂ ਸਲਾਹਾਂ ਦੇ-ਦੇ ਮੈਨੂੰ ਬੇਸ਼ਰਮ ਜਿਹਾ ਕਰਦੇ ਰਹਿੰਦੇ ਅਤੇ ਮੈਂ ਹੂੰ ਹਾਂ ਕਰੀ ਜਾਂਦਾ ਤੇ ਸੁਣੀ ਜਾਂਦਾ।
ਕਦੇ ਵੀ ਕੋਈ ਅਜਿਹਾ ਮੌਕਾ ਨਾ ਮਿਲਦਾ ਜਿਸ ਵੇਲੇ ਮੈਂ ਉਸ ਕੋਲ ਆਪਣੀ ਪਾਕ ਮੁਹੱਬਤ ਦਾ ਇਜ਼ਹਾਰ ਕਰ ਪਾਉਂਦਾ। ਪਤਾ ਨਹੀਂ ਕਿਉਂ ਇਹ ਸਭ ਕਹਿਣ ਲਈ ਮੇਰਾ ਹੌਸਲਾ ਜਿਹਾ ਵੀ ਨਾ ਪੈਂਦਾ।
ਕਾਲਜ ਵਿਚ ਬੀ. ਏ. ਵਿਚ ਦਾਖਲ ਹੋਇਆਂ ਹਾਲੇ 8 ਕੁ ਮਹੀਨੇ ਹੀ ਤਾਂ ਹੋਏ ਸਨ। ਜੂਨ ਵਿਚ ਤਾਂ ਦਾਖਲਾ ਲਿਆ ਸੀ। ਅਸੀਂ ਇਕ-ਦੂਜੇ ਦੇ ਬਹੁਤ ਕਰੀਬ ਸਾਂ ਪਰ ਫਿਰ ਵੀ…।
ਮੈਂ ਹੋਸਟਲ ਵਿਚ ਰਹਿੰਦਾ ਹੋਣ ਕਰਕੇ ਰੋਜ਼ਾਨਾ ਪਿੰਡ ਨਾ ਜਾਂਦਾ। ਜੇ ਪਿੰਡ ਜਾਂਦਾ ਹੁੰਦਾ ਤਾਂ ਬੱਸ ਵਿਚ ਮਨੂੰ ਨਾਲ ਹੋਰ ਗੱਲਾਂ ਕਰਨ ਦਾ ਮੌਕਾ ਮਿਲ ਸਕਦਾ ਸੀ। ਸਾਨੂੰ ਦੋਵਾਂ ਨੂੰ ਸਰਦਾਰਪੁਰ ਦਾ ਅੱਡਾ ਲਗਦਾ ਸੀ ਜਿਹੜਾ ਸ਼ਹਿਰ ਤੋਂ ਤਕਰੀਬਨ 27-28 ਕਿਲੋਮੀਟਰ ਦੂਰੀ ’ਤੇ ਸੀ। ਉਥੋਂ ਮਨੂੰ ਦਾ ਪਿੰਡ ਚੜ੍ਹਦੇ ਪਾਸੇ ਅਤੇ ਮੇਰਾ ਲਹਿੰਦੇ ਵੱਲ ਸੀ। ਕਾਲਜ ਦੀ ਹਾਕੀ ਟੀਮ ਦਾ ਮੈਂਬਰ ਹੋਣ ਕਰਕੇ ਮੈਨੂੰ ਹਰ ਰੋਜ਼ ਸ਼ਾਮ ਨੂੰ ਅਭਿਆਸ ਲਈ ਗਰਾਊਂਡ ਜਾਣਾ ਪੈਂਦਾ ਸੀ।
ਇਨ੍ਹਾਂ ਮਹੀਨਿਆਂ ਦੌਰਾਨ ਬਹੁਤ ਵਾਰ ਮੈਨੂੰ ਮਨਪ੍ਰੀਤ ਸਬੰਧੀ ਖ਼ਬਰਾਂ ਮਿਲਦੀਆਂ ਕਿ… ਪਰ ਮੈਂ ਕਦੀ ਵੀ ਪ੍ਰਵਾਹ ਨਾ ਕਰਦਾ।
ਇਕ ਦਿਨ ਮੈਂ ਕਾਲਜੋਂ ਆ ਕੇ ਹੋਸਟਲ ਦੇ ਰੂਮ ਵਿਚ ਜਾ ਕੇ ਹਾਲੇ ਕਿਤਾਬਾਂ ਰੱਖੀਆਂ ਹੀ ਸਨ ਕਿ ਮੇਰੇ ਪਿੱਛੇ-ਪਿੱਛੇ ਹੀ 37 ਨੰਬਰ ਰੂਮ ਵਾਲਾ ਜਿੰਦਰ ਆ ਕੇ ਕਹਿਣ ਲੱਗਾ, ‘ਸੁਣ ਓਏ ਰਾਂਝਿਆ, ਵਕਤ ਦਿਆ ਮਾਂਜਿਆ। ਅੱਜ ਤੇਰੀ ਹੀਰ ਸਲੇਟੀ ਨੂੰ ਬੀ. ਐਸ ਸੀ. ਵਾਲਾ ਤਕਦੀਰ ਆਪਣੇ ਹਾਂਡੇ ’ਤੇ ਬਿਠਾ ਕੇ ਲੈ ਕੇ ਗਿਐ। ਲੈ ਕੇ ਕਿਥੇ ਗਿਐ, ਰੱਬ ਜਾਣੇ।’ ਇਉਂ ਜਾਪਿਆ ਜਿਵੇਂ ਜਿੰਦਰ ਨੇ ਮੈਨੂੰ ਕੋਈ ਖ਼ਬਰ ਨਹੀਂ ਸੁਣਾਈ ਬਲਕਿ ਮੇਰੀ ਛਾਤੀ ਉਪਰ ਕਾਲਾ ਨਾਗ ਛੱਡ ਦਿੱਤਾ ਹੋਵੇ। (ਮੈਂ ਆਪਣੇ ਆਪ ਨੂੰ ਸੰਭਾਲ ਲੈਂਦਾ ਹਾਂ।)
(ਥੋੜ੍ਹਾ ਨਕਲੀ ਜਿਹਾ ਮੁਸਕਰਾ ਕੇ) ‘ਜਾਹ ਯਾਰ ਮੈਂ ਸੋਚਿਆ ਪਤਾ ਨਹੀਂ ਕੀ ਗੱਲ ਹੋ ਗਈ। ਅੱਡੇ ਤੱਕ ਗਈ ਹੋਊਗੀ। ਨਾਲੇ ਇਸ ਵੇਲੇ ਸਰਕਾਰੀ ਬੱਸ ਦਾ ਟਾਈਮ ਵੀ ਹੁੰਦੈ। ਜੇ ਉਹ ਨਿਕਲ ਜਾਵੇ ਤਾਂ ਪਿਛੋਂ ਪ੍ਰਾਈਵੇਟ ਵਾਲੇ ਸਟੂਡੈਂਟਾਂ ਨੂੰ ਬਹੁਤ ਠਿੱਠ ਕਰਦੇ ਐ, ਯਾਰ। ਤੂੰ ਐਵੇਂ ਫਿਕਰ ਨਾ ਕਰਿਆ ਕਰ।’
ਤਕਦੀਰ ਸ਼ਹਿਰ ਦੇ ਇਕ ਰਈਸ ਘਰ ਦਾ ਸ਼ਹਿਜ਼ਾਦਾ ਸੀ। ਜਿਹੜਾ 10+2 ਮੈਡੀਕਲ ਚੰਡੀਗੜ੍ਹ ਦੇ ਇਕ ਸਕੂਲ ਵਿਚ ਹੋਸਟਲ ਵਿਚ ਰਹਿ ਕੇ ਆਇਆ ਸੀ। ਉਸ ਦੀ ਸਕੂਲ ਟਾਈਮ ਦੀ ਦੋਸਤ ਪਟਿਆਲੇ ਦੀ ਨਵਜੋਤ ਵੀ ਰੱਬੀਂ ਇਸੇ ਸ਼ਹਿਰ ਦੇ ਮੈਡੀਕਲ ਕਾਲਜ ਵਿਚ ਐਮ. ਬੀ. ਬੀ. ਐਸ. ਕਰ ਰਹੀ ਸੀ। ਤਕਦੀਰ ਦੇ ਘਰ ਵਾਲੇ ਉਸ ਨੂੰ ਚੰਡੀਗੜ੍ਹ ਦੇ ਹੀ ਕਿਸੇ ਕਾਲਜ ਵਿਚ ਪੜ੍ਹਾਉਣਾ ਚਾਹੁੰਦੇ ਸਨ ਪਰ ਨਵਜੋਤ ਦੇ ਉਸ ਦੇ ਆਪਣੇ ਸ਼ਹਿਰ ਵਿਚ ਆ ਜਾਣ ਕਾਰਨ ਉਹ ਆਪਣੇ ਸ਼ਹਿਰ ਦੇ ਕਾਲਜ ਵਿਚ ਹੀ ਪੜ੍ਹਨ ਲਈ ਬਜ਼ਿੱਦ ਸੀ। ਪੀ. ਐਮ. ਟੀ. ਦੇ ਟੈਸਟ ਵਿਚ ਤਕਦੀਰ ਸਿਰਫ਼ 1.75 ਨੰਬਰਾਂ ਦੀ ਘਾਟ ਕਾਰਨ ਹੀ ਰਹਿ ਗਿਆ ਸੀ।
ਇਕ ਦਿਨ ਮੈਂ ਲਾਇਬ੍ਰੇਰੀ ਵਿਚ ਬੈਠਾ ਅਖ਼ਬਾਰ ਪੜ੍ਹ ਰਿਹਾ ਸੀ। ਮੇਰੇ ਸਰਦਾਰਪੁਰ ਸਕੂਲ ਦਾ ਇਕ ਸਾਥੀ ਹਰਮੀਤ ਮੇਰੇ ਕੋਲ ਆ ਕੇ ਬੈਠ ਗਿਆ ਅਤੇ ਹੌਲੀ ਦੇਣੇ ਬੋਲਿਆ, ‘ਸੁਣਾ ਬਾਈ ਕੀ ਹਾਲ ਐ। ਸੱਚ ਯਾਰ ਤੇਰੀ ਮਨੂੰ ਨੂੰ ਤਾਂ ਬਾਹਲੀ ਹੀ ਹਵਾ ਲੱਗ’ਗੀ। ਉਹ ਇਸ ਵੇਲੇ ਤਕਦੀਰ ਕੋਲ ਬੈਠੀ ਐ।’ ਮੈਂ ਆਪਣੇ-ਆਪ ਨੂੰ ਬਿਖਰਨ ਤੋਂ ਬਚਾਉਣ ਦਾ ਯਤਨ ਕਰਦਾ ਹਾਂ।
‘ਤਾਂ ਕੀ ਹੋਇਆ…। ਉਹਦਾ ਪੀਰੀਅਡ ਖਾਲੀ ਹੋਵੇਗਾ ਤਾਂ ਬਹਿ ਗਈ ਹੋਣੀ ਐ। ਮੈਨੂੰ ਤਾਂ ਸਵੇਰੇ ਮਿਲੀ ਸੀ। ਅਸੀਂ ਇਕੱਠਿਆਂ ਨੇ ਤਾਂ ਕੰਟੀਨ ’ਤੇ ਚਾਹ ਪੀਤੀ ਐ।’
‘ਅੱਛਾ ਯਾਰ’ ਹਰਮੀਤ ਬੋਲਿਆ।
ਬਾਰਾਂ ਵੱਜ ਕੇ 10 ਮਿੰਟ ਹੋ ਚੁੱਕੇ ਹਨ। ਮੈਂ ਪੌੜੀਆਂ ਉਪਰ ਬੈਠਾ ਸੁੱਕੇ ਬਾਲਣ ਵਾਂਗ ਬਲ ਰਿਹਾ ਹਾਂ। ਆਪਣੇ-ਆਪ ਨੂੰ ਕੋਸ ਵੀ ਰਿਹਾ ਹਾਂ। ‘ਕੀ ਫਾਇਦਾ ਯਾਰ ਇਨ੍ਹਾਂ ਮਗਰ ਲੱਗਣ ਦਾ। ਇਨ੍ਹਾਂ ਦਾ ਇਕ ਮਿੰਟ ਦਾ ਵਿਸਾਹ ਨਹੀਂ। ਕੀ ਪਤਾ ਕਿਹੜੇ ਵੇਲੇ…। ਐਵੇਂ ਸਾਰੇ ਪੀਰੀਅਡ ਮਿਸ ਕੀਤੇ।’
ਮਨਪ੍ਰੀਤ ਨੂੰ ਹੱਥ ਵਿਚ ਫੁੱਲ ਫੜੀ ਆਉਂਦੀ ਨੂੰ ਦੂਰੋਂ ਹੀ ਵੇਖ ਲੈਂਦਾ ਹਾਂ ਤੇ ਸਭ ਕੁਝ ਭੁੱਲ ਜਾਂਦਾ ਹਾਂ। ਨਾ ਕੋਈ ਥਕਾਨ ਹੈ ਅਤੇ ਨਾ ਹੀ ਕੋਈ ਅਕੇਵਾਂ ਅਤੇ ਨਾ ਹੀ ਕੋਈ ਅਫਸੋਸ। ਅੱਗ ਵਾਂਗ ਬਲ ਰਿਹਾ ਸਰੀਰ ਇਕਦਮ ਸੀਤ ਹੋ ਗਿਆ।
(ਹੱਸਦਿਆਂ ਹੋਇਆਂ) ‘ਸੌਰੀ ਯਾਰ, ਬਸ ਥੋੜ੍ਹਾ ਲੇਟ ਹੋ ਗਈ।’ ਆਪਣੇ ਹੱਥ ਵਿਚ ਫੜੇ ਸੂਹੇ ਗੁਲਾਬ ਦੇ ਫੁੱਲ ਨੂੰ ਆਪਣੇ ਸੁਰਖ ਹੋਠਾਂ ਨਾਲ ਛੂਹਾਂਦਿਆਂ ਮਨੂੰ ਕਹਿੰਦੀ ਹੈ।
‘ਹੈਪੀ ਵੈਲਨਟਾਈਨ ਡੇ, ਬਲਰਾਜ। ਬਟ ਆਈ ਫੀਲ ਵੈਰੀ ਸੌਰੀ ਬੀਇੰਗ ਸਮ ਲੇਟ’
‘ਥੈਕਸ ਮਨੂੰ’ ਇੰਨਾ ਹੀ ਕਹਿੰਦਾ ਹਾਂ ਅਤੇ ਕੋਈ ਸ਼ਿਕਾਇਤ ਨਹੀਂ ਕਰਦਾ।
ਮੈਂ ਵੀ ਆਪਣੇ ਹੱਥ ਵਿਚਲਾ ਗੁਲਾਬ ਦਾ ਫੁੱਲ ਆਪਣੇ ਹੋਠਾਂ ਨਾਲ ਛੁਹਾ ਕੇ ਉਸ ਦੇ ਗੋਰੇ ਹੱਥਾਂ ਵਿਚ ਥਮਾ ਦਿੰਦਾ ਹਾਂ।
‘ਥੈਂਕਸ ਬਲਰਾਜ’
‘ਆਈ ਵਾਜ਼ ਵੇਟਿੰਗ ਫਾਰ ਅ ਲੌਂਗ ਟਾਈਮ’
‘ਸੌਰੀ ਬਲਰਾਜ।’
ਅੱਠ ਦੱਸ ਮਿੰਟ ਬੈਠੇ ਅਸੀਂ ਗੱਲਾਂ ਕਰਦੇ ਰਹਿੰਦੇ ਹਾਂ। ਉਹ ਬੁਹਤ ਖੁੱਲ੍ਹ ਕੇ ਗੱਲਾਂ ਕਰ ਰਹੀ ਸੀ ਜਿਵੇਂ ਆਪਣੇ ਲੇਟ ਹੋਣ ਉਪਰ ਉਹ ਮੇਰਾ ਗਿਲਾ ਦੂਰ ਕਰਨਾ ਚਾਹੁੰਦੀ ਹੋਵੇ।
‘ਚੰਗਾ ਬਲਰਾਜ, ਮੈਂ ਚਲਦੀ ਹਾਂ ਫਿਰ ਮਿਲਾਂਗੇ’ ਇੰਨਾ ਕਹਿ ਕੇ ਉਹ ਚਲੀ ਜਾਂਦੀ ਹੈ।
ਥੋੜ੍ਹੀ ਵਿੱਥ ਪਾ ਕੇ ਮੈਂ ਵੀ ਉਸ ਦੇ ਮਗਰ-ਮਗਰ ਹੀ ਤੁਰ ਪੈਂਦਾ ਹਾਂ। ਕਾਲਜ ਦੀ ਬਿਲਡਿੰਗ ਕੋਲ ਬੈਠੇ ਮੁੰਡਿਆਂ ਵਿਚੋਂ ਇਕ ਬੋਲਿਆ, ‘ਕਿੱਦਾਂ ਫੇਰ ਬਾਈ… ਹੋ ਗਈ ਮਿਲਣੀ। ਪਤੰਦਰਾ ਥਾਂ ਤਾਂ ਚੱਜ ਨਾਲ ਤੈਅ ਕਰ ਲਿਆ ਕਰ। ਉਹ ਵਿਚਾਰੀ ਲਾਇਬ੍ਰੇਰੀ ਦੇ ਨਾਲ ਵਾਲੀ ਬਗੀਚੀ ਵਿਚ ਸਵੇਰੇ 10 ਵਜੇ ਹੀ ਹੱਥ ਵਿਚ ਫੁੱਲ ਫੜੀ ਤੈਨੂੰ ਭੇਟ ਕਰਨ ਲਈ ਬੈਠੀ ਐ। ਤੇ ਤੂੰ ਕਿੱਥੇ…?’
‘ਅੱਛਾ, ਤਾਂ ਇਹ ਗੱਲ ਸੀ।’ ਮੈਂ ਸਮਝ ਜਾਂਦਾ ਹਾਂ। ‘ਜੇਕਰ ਉਹ ਮੈਨੂੰ …ਤਾਂ ਉਹਨੇ ਮੈਨੂੰ… ਕਿ ਯਾਰ ਮੈਂ ਤੈਨੂੰ ਉਥੇ ਉਡੀਕ ਰਹੀ ਸੀ।’
‘ਪਰ…।’ ‘ਇਹ ਫੁੱਲ ਮੇਰਾ ਨਹੀਂ, ਇਹ ਜ਼ਰੂਰ ਤਕਦੀਰ…। ਪਰ ਉਹ ਅੱਜ ਇਥੇ ਕਿਥੇ। ਉਹ ਤਾਂ
 
Top