ਵਿਸਾਖੀ ਮੌਕੇ ਜੱਟ ਖੇਤਾਂ ‘ਚ ਭੰਗੜਾ ਪਾਉਂਦੇ ਦੇਖੇ

ਵਿਸਾਖੀ ਮੌਕੇ ਇਹ ਗੱਲ ਅਕਸਰ ਹੀ ਮੇਰੇ ਦਿਮਾਗ ਆਉਂਦੀ ਰਹਿੰਦੀ ਹੈ ਕਿ ਜਦੋਂ ਵੀ ਕਣਕ ਦੀ ਵਾਢੀ (ਹਾੜੀ ) ਜਾਂ ਵਿਸਾਖੀ ਨਾਲ ਸਬੰਧਤ ਕੋਈ ਪ੍ਰੋਗਰਾਮ ਟੀ ਵੀ ਤੇ ਚੱਲਦਾ ਹੈ ਜਾਂ ਕਿਸੇ ਅਖਬਾਰ ਰਸਾਲੇ ਵਿੱਚ ਅਜਿਹੀ ਖਬਰ / ਫੀਚਰ / ਲੇਖ ਛਪਦਾ ਹੈ ਤਾਂ ਖੇਤਾਂ ਵਿੱਚ ਕਿਸਾਨਾਂ ਨੂੰ ਪੱਕੀ ਕਣਕ ਵਿੱਚ ਭੰਗੜੇ ਪਾਉਂਦੇ ਦਿਖਾਇਆ ਜਾਂਦਾ ਹੈ।
ਪਰ ਕੀ ਕਦੇ ਕਿਸੇ ਨੇ ਅਸਲ ਜਿੰਦਗੀ ਵਿੱਚ ਕਿਸੇ ਕਿਸਾਨ ਨੂੰ ਪੱਕੀ ਹੋਈ ਫਸਲ ਦੇ ਖੇਤ ਵਿੱਚ ਭੰਗੜਾ ਪਾਉਂਦੇ ਹੋਏ ਦੇਖਿਆ । ਇਹ ਗੱਲ ਜਰੂਰ ਹੈ ਫਸਲ ਪੱਕਣ ਦੀ ਕਿਸਾਨਾਂ ਦੇ ਨਾਲ ਨਾਲ ਦਿਹਾੜੀਦਾਰ ਕਾਮਿਆਂ , ਆੜਤੀਆਂ ਅਤੇ ਹੋਰਾਂ ਭਾਈਚਾਰੀਆਂ ਨੂੰਵੀ ਬਹੁਤ ਖੁਸੀ ਹੁੰਦੀ ਪਰ ਮੈਂ ਕਦੇ ਵੀ ਲਿਸ਼ਕਦੇ ਕੁੜਤੇ ਚਾਦਰੇ ਅਤੇ ਸ਼ਮਲੇ ਵਾਲੀ ਪੱਗ ਬੰਨ ਕੇ ਕਣਕ ਖੇਤਾਂ ਵਿੱਚ ਜੱਟ ਨੱਚਦੇ ਨਹੀਂ ਦੇਖੇ । ਜੇ ਤੁਸੀ ਦੇਖੇ ਹਨ ਤਾਂ ਜਰੁਰ ਦੱਸਿਓ ?
 
Top