ਪ੍ਰੇਮ ਸੁਨੇਹੇ ਪਹਿਲਾਂ ਅਤੇ ਹੁਣ?

ਪਿਆਰ ਵਿੱਚ ਸੁਨੇਹਿਆਂ ਦਾ ਬਹੁਤ ਜਿਆਦਾ ਮਹੱਤਵ ਹੁੰਦਾ ਹੈ।
ਸੁਨੇਹੇ ਜਿੱਥੇ ਵਿਚਾਰਾਂ ਦੇ ਆਦਾਨ-ਪ੍ਰਦਾਨ ਦਾ ਇੱਕ ਮਾਧਿਅਮ ਹੁੰਦੇ ਹਨ, ਨਾਲ ਹੀ ਦੂਜੇ ਪਾਸੇ ਸੁਨੇਹੇ ਪਿਆਰ ਨੂੰ ਗੂੜ੍ਹਾ ਕਰਦੇ ਹਨ ਅਤੇ ਰਿਸ਼ਤੇ ਨੂੰ ਨਵੀਂ ਊਰਜਾ ਵੀ ਪ੍ਰਦਾਨ ਕਰਦੇ ਹਨ।
ਪ੍ਰੇਮੀਆਂ ਲਈ ਵੈਲੇਨਟਾਈਨ ਡੇ ਇੱਕ ਖਾਸ ਦਿਨ ਹੁੰਦਾ ਹੈ। ਉਹਨਾਂ ਲਈ ਇਹ ਦਿਨ ਆਪਣੇ ਪਿਆਰ ਦੇ ਇਜਹਾਰ ਦਾ ਇੱਕ ਚੰਗਾ ਮੌਕਾ ਹੁੰਦਾ ਹੈ, ਜਦੋਂ ਉਹ ਆਪਣੇ ਵੈਲੇਨਟਾਈਨ ਨੂੰ ਆਪਣੇ ਦਿਲ ਦੀ ਗੱਲ ਕਹਿ ਦਿੰਦੇ ਹਨ।:so

ਪਹਿਲੇ ਜਮਾਨੇ ਵਿੱਚ ਪ੍ਰੇਮ-ਸੁਨੇਹੇ ਕਬੂਤਰ ਜਾਂ ਮੁਸਾਫਿਰ ਦੇ ਮਾਧਿਅਮ ਨਾਲ ਭੇਜੇ ਜਾਂਦੇ ਸਨ। ਉਸ ਜਮਾਨੇ ਦੇ ਪ੍ਰੇਮੀਆਂ ਵਿੱਚ ਐਨਾ ਧੀਰਜ ਹੁੰਦਾ ਸੀ ਕਿ ਉਹ ਕਈ ਦਿਨਾਂ ਤੱਕ ਸੁਨੇਹੇ ਦੇ ਉੱਤਰ ਦਾ ਇੰਤਜਾਰ ਵੀ ਕਰ ਲੈਂਦੇ ਸਨ, ਪਰ ਅੱਜ ਕੱਲ੍ਹ ਦੇ ਪ੍ਰੇਮੀਆਂ ਵਿੱਚ ਸਬਰ ਨਾਮ ਦੀ ਚੀਜ਼ ਹੀ ਨਹੀਂ ਹੁੰਦੀ ਹੈ। ਉਹਨਾਂ ਨੂੰ ਤਾਂ ਇਜਹਾਰ ਅਤੇ ਪਿਆਰ ਦੋਵਾਂ ਵਿੱਚ ਹੀ ਦੇਰੀ ਬਰਦਾਸ਼ਤ ਨਹੀਂ ਹੁੰਦੀ ਹੈ।

ਆਪਣੇ ਪ੍ਰੇਮੀ ਦਾ ਦਿਨ ਜਿੱਤਣ ਲਈ ਹਰ ਕੋਈ ਅਲੱਗ-ਅਲੱਗ ਤਰੀਕੇ ਅਪਣਾਉਂਦਾ ਹੈ। ਕੋਈ ਪ੍ਰੇਮੀ ਆਪਣੀ ਪ੍ਰੇਮਿਕਾ ਦਾ ਨਾਮ ਟੈਟੂ ਆਪਣੇ ਸਰੀਰ 'ਤੇ ਗੁਦਵਾਉਂਦਾ ਹੈ ਤਾਂ ਕੋਈ ਉਸ ਲਈ ਆਲੀਸ਼ਾਨ ਬੰਗਲਾ ਬਣਵਾਉਂਦਾ ਹੈ। ਹਰ ਕਿਸੇ ਦੇ ਪਿਆਰ ਦੇ ਇਜਹਾਰ ਦਾ ਤਰੀਕਾ ਅਨੋਖਾ ਅਤੇ ਕੁਝ ਹਟ ਕੇ ਹੁੰਦਾ ਹੈ।

ਵਰਤਮਾਨ ਦੇ ਤੇਜੀ ਨਾਲ ਬਦਲਦੇ ਦੌਰ ਵਿੱਚ ਪੋਸਟਕਾਰਡ ਅਤੇ ਅੰਤਰਦੇਸ਼ੀ ਦੇ ਸਥਾਨ 'ਤੇ ਈ-ਕਾਰਡਸ, ਐਸਐਮਐਸ, ਈ-ਮੇਲ, ਗ੍ਰੀਟਿੰਗ ਆਦਿ ਨੇ ਲੈ ਲਈ ਹੈ, ਜਿਹਨਾਂ ਦੇ ਮਾਧਿਅਮ ਨਾਲ ਸੁਨੇਹਿਆਂ ਨੂੰ ਭੇਜਣਾ ਸੌਖਾ ਹੋ ਗਿਆ ਹੈ। ਅੱਜ ਵੀ ਕਾਲਜ ਵਿੱਚ ਕਿਤਾਬਾਂ ਦੇ ਮਾਧਿਅਮ ਨਾਲ ਪ੍ਰੇਮ ਸੁਨੇਹਿਆਂ ਦਾ ਆਦਾਨ-ਪ੍ਰਦਾਨ ਹੁੰਦਾ ਹੈ ਤਾਂ ਇੱਕ-ਦੂਜੇ ਦੇ ਦੋਸਤਾਂ ਨੂੰ ਵਿਚੋਲਾ ਬਣਾ ਕੇ ਪਿਆਰ ਦਾ ਸੁਨੇਹਾ ਭੇਜਿਆ ਜਾਂਦਾ ਹੈ।

ਪਿਆਰ ਦਾ ਇਜਹਾਰ ਕਰਨ ਦੇ ਤਰੀਕੇ ਕੁਝ ਵੀ ਹੋਣ, ਪਰ ਮਕਸਦ ਸਿਰਫ਼ ਇੱਕ ਹੁੰਦਾ ਹੈ ਅਤੇ ਉਹ ਹੈ ਆਪਣੇ ਪ੍ਰੇਮੀ/ਪ੍ਰੇਮਿਕਾ ਤੱਕ ਆਪਣੇ ਦਿਲ ਦੀ ਗੱਲ ਪਹੁੰਚਾਉਣਾ। ਤਾਂ ਕਿਉਂ ਨਾ ਤੁਸੀਂ ਵੀ ਇਸ ਵੈਲੇਨਟਾਈਨ 'ਤੇ ਆਪਣੇ ਪਿਆਰ ਨੂੰ ਇੱਕ ਪਿਆਰਾ ਜਿਹਾ ਸੁਨੇਹਾ ਭੇਜ ਕੇ ਆਪਣੀਆਂ ਭਾਵਨਾਵਾਂ ਨੂੰ ਵਿਅਕਤ ਕਰੋ।
:y
 
Top