ਪੰਜਾਬੀਓ! ਪੰਜਾਬੀ ਨਾ ਵਿਸਾਰੋ।

ਕੁੱਝ ਸਮਾਂ ਪਹਿਲਾਂ ਹੀ ਪੰਜਾਬ ਸਰਕਾਰ ਨੇ ਵਿਧਾਨਸਭਾ ਅੰਦਰ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਪੰਜਾਬੀ ਨੂੰ ਪੰਜਾਬ ਅੰਦਰ ਸਖਤੀ ਨਾਲ ਲਾਗੂ ਕਰਾਉਣ ਲਈ ਕਦਮ ਉਠਾਏ ਹਨਰਾਜ ਅੰਦਰ ਸਕੂਲਾਂ ਕਾਲਜਾਂ ਅਤੇ ਸਰਕਾਰੀ ਅਦਾਰਿਆਂ ਵਿਚਲੇ ਕੰਮ ਕਾਜ ਲਈ ਵੀ ਪੰਜਾਬੀ ਦੀ ਵਰਤੋਂ ਨੂੰ ਯਕੀਨੀ ਬਨਾਉਣ ਲਈ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ ਹੈ ਇਸ, ਦੇਰ ਨਾਲ ਆਏ ਦਰੁਸਤ ਫੈਸਲੇ ਦਾ ਹਰ ਪਾਸਿਓਂ ਭਰਪੂਰ ਸਵਾਗਤ ਹੋਇਆ ਹੈ|
ਯਕੀਨ ਨਹੀਂ ਆਉਂਦਾ ਇਹ ਓਹੀ ਪੰਜਾਬੀ ਹਨ ਜੋ ਹਰ ਤਰਾਂ ਦੀ ਕੁਰਬਾਨੀ ਦੇ ਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਸਨੇਹ ਦੇ ਮਜਬੂਤ ਪੱਖ ਨੂੰ ਪੇਸ਼ ਕਰਨ ਦੀ ਲੰਬੀ ਪ੍ਰੰਪਰਾ ਦੇ ਵਾਰਿਸ ਹਨ ਆਖਰ ਥੋੜੇ ਜਿਹੇ ਸਮੇਂ ਵਿੱਚ ਕੀ ਵਾਪਰਿਆ, ਕਿਸ ਤਬਦੀਲੀ ਨੇ ਸਾਡੀ ਸੋਚ ਨੂੰ ਏਨਾ ਬਦਲ ਦਿੱਤਾ ਕਿ ਸਾਡੀ ਆਪਣੀ ਹੀ ਮਾਂ ਬੋਲੀ ਨਾਲ ਸਾਂਝ ਪਵਾਉਣ ਲਈ ਸਰਕਾਰੀ ਫੁਰਮਾਨਾਂ ਦੀ ਲੋੜ ਪੈ ਰਹੀ ਹੈ, ਸੈਮੀਨਾਰ ਕਰਕੇ ਮਾਂ ਬੋਲੀ ਦੀ ਅਹਿਮੀਅਤ ਤੇ ਜ਼ਰੂਰਤ ਸਮਝਾਉਣੀ ਪੈ ਰਹੀ ਹੈ ਕੀ ਹੋ ਗਿਆ ਏ ਸਾਨੂੰ? ਅਸੀਂ ਇਸ ਤਰਾਂ ਦੇ ਤਾਂ ਨਹੀਂ ਸੀ
ਮਨੁੱਖੀ ਵਿਕਾਸ ਦੇ ਮੁੱਢਲੇ ਦੌਰ ਵਿੱਚ ਜਦ ਇਨਸਾਨ ਨੇ ਆਪਣੇ ਮਨੋਭਾਵਾਂ ਦੇ ਪ੍ਰਗਟਾਅ ਅਤੇ ਵਧਦੇ ਅਨੁਭਵ ਨੂੰ ਵਿਅਕਤ ਕਰਨ ਦੀ ਜਰੂਰਤ ਮਹਿਸੂਸ ਕੀਤੀ ਤਾਂ ਸ਼ਾਇਦ ਓਹੀ ਸਮਾਂ ਰਿਹਾ ਹੋਵੇਗਾ ਜਦ ਭਾਸ਼ਾ ਦਾ ਜਨਮ ਹੋਇਆਸੰਸਾਰ ਅੰਦਰ ਅਨੇਕਾਂ ਹੀ ਭਸ਼ਾਵਾਂ ਨੇ ਸਮੇਂ ਸਮੇਂ ਜਨਮ ਲਿਆ ਕਿਸੇ ਵੀ ਭਾਸ਼ਾ ਦਾ ਵਿਕਾਸ ਅਤੇ ਪ੍ਰਸਾਰ ਉਸਨੂੰ ਬੋਲਣ ਵਾਲਿਆਂ ਦੇ ਰਹਿਣ ਸਹਿਣ ਅਤੇ ਉਹਨਾਂ ਦੇ ਦੂਜੀਆਂ ਭਾਸ਼ਵਾਂ ਵਾਲਿਆਂ ਨਾਲ ਸਬੰਧਾਂ ਉੱਪਰ ਨਿਰਭਰ ਕਰਦਾ ਹੈਇਸ ਪੱਖ ਤੋਂ ਪੰਜਾਬੀ ਭਾਸ਼ਾ ਦੀ ਖੁਸ਼ਹਾਲੀ ਉੱਪਰ ਕਿੰਤੂ ਨਹੀਂ ਕੀਤਾ ਜਾ ਸਕਦਾਇੱਕ ਕਹਾਵਤ ਮਸ਼ਹੂਰ ਹੈ ਕਿ, “ਆਲੂ ਤੇ ਪੰਜਾਬੀ ਦੁਨੀਆਂ ਵਿੱਚ ਹਰ ਜਗ੍ਹਾ ਮਿਲ ਜਾਂਦੇ ਹਨ[font=&quot]” ਪੰਜਾਬੀ ਚਾਹੇ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਹੋਣ ਆਪਣੇ ਸਭਿਆਚਾਰ, ਰਸਮੋਂ-ਰਿਵਾਜਾਂ ਅਤੇ ਪ੍ਰੰਪਰਾਵਾਂ ਨਾਲ ਕਰੀਬੀ ਸਾਂਝ ਬਣਾਈ ਰੱਖਣ ਵਿੱਚ ਕਾਮਯਾਬ ਰਹੇ ਹਨ[/font]। ਪੰਜਾਬੀਆਂ ਦੇ ਖੁਲ੍ਹੇ ਡੁਲ੍ਹੇ ਸੁਭਾਅ[font=&quot], ਮਿਲਾਪੜੇਪਣ ਤੇ ਮਹਿਮਾਨ ਨਿਵਾਜੀ ਦਾ ਰੰਗ ਪੰਜਾਬੀ ਭਾਸ਼ਾ ਅੰਦਰ ਵੀ ਸਹਿਜੇ ਹੀ ਦਿਸ ਆਓਂਦਾ ਹੈ[/font]। ਪੰਜਾਬੀ ਦੇ ਹੋਰ ਭਾਸ਼ਵਾਂ ਨਾਲ ਨਿੱਘੇ ਸਬੰਧਾਂ ਅਤੇ ਸ਼ਬਦੀ ਅਦਾਨ-ਪ੍ਰਦਾਨ ਵਿੱਚ ਫਰਾਖਦਿਲੀ ਦਾ ਹੀ ਨਤੀਜਾ ਹੈ ਕਿ ਦੁਨੀਆਂ ਦੀਆਂ ਹਜਾਰਾਂ ਭਸ਼ਾਵਾਂ ਵਿੱਚੋਂ ਪੰਜਾਬੀ ਦਾ ਅੱਜ 11ਵਾਂ ਸਥਾਨ ਹੈ
ਵੱਧ ਤੋਂ ਵੱਧ ਗਿਆਨ ਪ੍ਰਾਪਤੀ ਦੀ ਕੋਸ਼ਿਸ਼ ਸ਼ੁਰੂ ਤੋਂ ਹੀ ਮਨੁੱਖੀ ਫਿਤਰਤ ਦਾ ਮਹੱਤਵਪੂਰਨ ਅੰਗ ਰਹੀ ਹੈ, ਇਸੇ ਸਦਕਾ ਹੀ ਇਨਸਾਨ ਆਪਣੇ ਗੁਆਂਢੀ ਜਾਂ ਦੂਰ ਦੁਰੇਡੇ ਦੇ ਸਮਾਜਿਕ ਸਮੂਹਾਂ ਨਾਲ ਸਬੰਧ ਬਨਾਉਣ ਲਈ ਯਤਨਸ਼ੀਲ ਰਿਹਾ ਹੈ ਤੇ ਇਸ ਦੀ ਪੂਰਤੀ ਲਈ ਸਭ ਪੋਂ ਪਹਿਲਾ ਪੜਾਅ ਹੁੰਦਾ ਹੈ ਦੂਜੀਆਂ ਭਾਸ਼ਾਵਾਂ ਦਾ ਗਿਆਨ ਹੋਣਾ ਵੱਧ ਤੋਂ ਵੱਧ ਭਾਸ਼ਾਵਾਂ ਦਾ ਗਿਆਨ ਵਿਦਵਤਾ ਦੀ ਨਿਸ਼ਾਨੀ ਹੈ ਪਰ ਇਸ ਸਭ ਦੇ ਨਾਲ ਨਾਲ ਮਾਂ ਬੋਲੀ ਪ੍ਰਤੀ ਸੁਹਿਰਦਤਾ ਵੀ ਅਤਿਅੰਤ ਜਰੂਰੀ ਹੈ ਮਾਂ ਬੋਲੀ ਇੱਕ ਅਜਿਹਾ ਸੋਮਾ ਹੈ ਜਿਸ ਤੋਂ ਸਾਨੂੰ ਪੁਰਖਿਆਂ ਦੀਆਂ ਕਈ ਪੀੜ੍ਹੀਆਂ ਦੇ ਤਜਰਬੇ ਤੇ ਗਿਆਨ ਦਾ ਭੰਡਾਰ ਬਗੈਰ ਕਿਸੇ ਖਾਸ ਕੋਸ਼ਿਸ਼ ਦੇ ਸਹਿਜੇ ਹੀ ਪ੍ਰਾਪਤ ਹੋ ਜਾਂਦਾ ਹੈ ਆਪਣੇ ਵਿਰਸੇ ਨਾਲ ਸਾਂਝ ਤੇ ਪ੍ਰੰਪਰਿਕ ਕਦਰਾਂ ਕੀਮਤਾਂ ਦਾ ਨਿਭਾਅ ਕਰਨ ਲਈ ਹਰ ਇਨਸਾਨ ਨੂੰ ਮਾਤ ਭਾਸ਼ਾ ਦਾ ਸਹੀ ਗਿਆਨ ਹੋਣਾ ਲਾਜਮੀਂ ਹੈ

ਲੇਖ - ਸੁਖਦੇਵ ਸਿੰਘ ਖੁਰਮਣੀਆਂ
 
Top