UNP

ਜੋ ਬਦਲਦਾ ਹੈ, ਉਹੀ ਅੱਗੇ ਵਧਦਾ ਹੈ

Go Back   UNP > Contributions > Punjabi Culture

UNP Register

 

 
Old 02-May-2016
parvkaur
 
Arrow ਜੋ ਬਦਲਦਾ ਹੈ, ਉਹੀ ਅੱਗੇ ਵਧਦਾ ਹੈ

ਜੀਵਨ ਵਿਚ ਤਜਰਬਿਆਂ ਤੋਂ ਸਿੱਖ ਕੇ ਖੁਦ ਨੂੰ ਬਦਲਣ ਦੀ ਲੋੜ ਹੁੰਦੀ ਹੈ। ਜੇ ਅਸੀਂ ਬਦਲਣਾ ਬੰਦ ਕਰ ਦਿੰਦੇ ਹਾਂ ਤਾਂ ਇਕੋ ਜਗ੍ਹਾ ਰੁਕ ਜਾਂਦੇ ਹਾਂ। ਜੋ ਬਦਲਦਾ ਹੈ, ਉਹੀ ਅੱਗੇ ਵਧਦਾ ਹੈ।
ਜੀਵਨ ਨੂੰ ਬਦਲਾਅ ਦੀ ਪ੍ਰਕਿਰਿਆ ਵਿਚੋਂ ਲੰਘਣਾ ਹੀ ਪੈਂਦਾ ਹੈ। ਜੇ ਬਦਲਾਅ ਤੁਹਾਡਾ ਟੀਚਾ ਨਹੀਂ ਤਾਂ ਫਿਰ ਜੀਵਨ ਠਹਿਰ ਜਾਵੇਗਾ। ਬਦਲਾਅ ਨਹੀਂ ਹੋਵੇਗਾ ਤਾਂ ਜੀਵਨ ਦੀ ਧਾਰਾ ਰੁਕ ਜਾਵੇਗੀ। ਹਰ ਤਜਰਬਾ ਸਾਨੂੰ ਪਿਆਰ, ਧੀਰਜ ਤੇ ਆਨੰਦ ਪ੍ਰਾਪਤ ਕਰਨਾ ਸਿਖਾਉਂਦਾ ਹੈ। ਤਜਰਬੇ ਹੀ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਸਿਖਾਉਂਦੇ ਹਨ ਜੋ ਸਾਡੇ ਵਿਕਾਸ ਵਿਚ ਸਹਾਇਕ ਹੁੰਦੀਆਂ ਹਨ। ਸਾਡਾ ਟੀਚਾ ਹੋਣਾ ਚਾਹੀਦਾ ਹੈ ਕਿ ਅਸੀਂ ਬੰਧਨ ਨੂੰ ਮੁਕਤੀ ਵਿਚ ਬਦਲੀਏ। ਅਜਿਹਾ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਖੁਦ ਨੂੰ ਯਾਦ ਰੱਖੀਏ।
ਜੇ ਅਸੀਂ ਆਪਣੇ ਅੰਦਰ ਦੇ ਵਿਚਾਰਾਂ, ਸਮਰੱਥਾ, ਭਾਵਨਾਵਾਂ, ਪਸੰਦ-ਨਾਪਸੰਦ ਨੂੰ ਲਗਾਤਾਰ ਬਣਾਈ ਜਾਂ ਜਗਾਈ ਰੱਖਦੇ ਹਾਂ ਤਾਂ ਇਕ ਨਵੀਂ ਤਰ੍ਹਾਂ ਦਾ ਸੱਚ ਸਾਡੇ ਸਾਹਮਣੇ ਖੁੱਲ੍ਹਦਾ ਹੈ ਅਤੇ ਅਸੀਂ ਆਪਣੀ ਹੀ ਕੈਦ ਤੋਂ ਆਜ਼ਾਦ ਹੁੰਦੇ ਜਾਂਦੇ ਹਾਂ। ਦੁਨੀਆ ਵਿਚ 2 ਤਰ੍ਹਾਂ ਦੇ ਡਰ ਹੁੰਦੇ ਹਨ। ਇਕ ਸਾਹਮਣੇ ਮੌਜੂਦ ਡਰ ਅਤੇ ਇਕ ਸੋਚਿਆ ਹੋਇਆ ਡਰ। ਜਦੋਂ ਇਕ ਚੀਤਾ ਸਾਡੇ ਸਾਹਮਣੇ ਆ ਜਾਵੇ ਤਾਂ ਜੋ ਡਰ ਹੋਵੇਗਾ, ਉਹ ਅਸਲੀ ਹੋਵੇਗਾ।
ਭਵਿੱਖ ਨੂੰ ਲੈ ਕੇ ਮਨ ਵਿਚ ਪੈਦਾ ਹੋਣ ਵਾਲਾ ਡਰ ਬਨਾਉਟੀ ਜਾਂ ਸੋਚਿਆ ਹੋਇਆ ਹੁੰਦਾ ਹੈ ਪਰ ਭਵਿੱਖ ਨੂੰ ਲੈ ਕੇ ਜੋ ਡਰ ਸਾਡੇ ਅੰਦਰ ਪੈਦਾ ਹੁੰਦਾ ਹੈ, ਉਹ ਬਹੁਤ ਦਿਲਚਸਪ ਤੇ ਰੋਮਾਂਚਕ ਹੁੰਦਾ ਹੈ ਕਿਉਂਕਿ ਅਸੀਂ ਭਵਿੱਖ ਬਾਰੇ ਜ਼ਿਆਦਾ ਨਹੀਂ ਜਾਣਦੇ। ਅਸੀਂ ਸਿਰਫ ਅੰਦਾਜ਼ਾ ਲਗਾਉਂਦੇ ਹਾਂ।

 
Old 02-May-2016
Dhillon
 
Re: ਜੋ ਬਦਲਦਾ ਹੈ, ਉਹੀ ਅੱਗੇ ਵਧਦਾ ਹੈ

nice share

 
Old 02-May-2016
ALONE
 
Re: ਜੋ ਬਦਲਦਾ ਹੈ, ਉਹੀ ਅੱਗੇ ਵਧਦਾ ਹੈ

Tfs...

 
Old 03-May-2016
[Thank You]
 
Re: ਜੋ ਬਦਲਦਾ ਹੈ, ਉਹੀ ਅੱਗੇ ਵਧਦਾ ਹੈ

nice share.

Post New Thread  Reply

« ਪਿਆਰ ਜਾ ਕੁੰਝ ਹੋਰ | Thandi / Garam Taseer ? »
X
Quick Register
User Name:
Email:
Human Verification


UNP