UNP

ਹੱਲ - ਨੈਣੇਵਾਲੀਆ

Go Back   UNP > Contributions > Punjabi Culture

UNP Register

 

 
Old 01-May-2016
karan.virk49
 
Post ਹੱਲ - ਨੈਣੇਵਾਲੀਆ

ਹੱਲ - ਪੜਾਈ ਕਰੋ ਪੜੋ ਲਿਖੋ, ਇਹ ਨਾ ਸੋਚੋ ਕਿ ਬੀ ਏ ਕਰਕੇ ਕੀ ਫੈਦਾ, ਨੌਕਰੀ ਤਾਂ ਮਿਲਨੀ ਨੀ, ਇੱਕ ਪੜੇ ਲਿਖੇ ਤੇ ਅਨਪੜ ਚ ਬਹੁਤ ਫਰਕ ਹੁੰਦਾ, ਰਹਿਣੀ ਬਹਿਣੀ ਸੋਚਣੀ ਦਾ, ਜਿੰਦਗੀ ਨੂੰ ਜਿਉਣ ਦੇ ਢੰਗ ਦਾ, ਲੋਕਾਂ ਚ ਵਿਚਰਣ ਦਾ, ਜਿੰਦਗੀ ਨੂੰ ਦਰਿਸ਼ਟੀਕੋਣ ਤੋਂ ਦੇਖਣ ਦਾ, ਜੇ ਥੋਡੇ ਪਿੰਡ ਚ ਪੰਜਾਹ ਗੱਭਰੂ ਆ, ਪੰਜਾਹ ਚੋਂ ਜੇ ਦਸ ਪੰਦਰਾਂ ਵੀ ਬੀਏ ਐਮ ਏ ਕਰਗੇ ਤਾਂ ਬਹੁਤ ਵੱਡੀ ਗੱਲ ਆ, ਬਾਕੀ ਓਹਨਾਂ ਨੂੰ ਦੇਖਕੇ ਝੇਪ ਮੰਨਣਗੇ, ਸ਼ੇਦ ਏਹ ਮੇਰੇ ਪਿੰਡ ਦੀ ਹਾਲਤ ਆ, ਸ਼ੈਦ ਇਹ ਸਾਰੇ ਪੰਜਾਬ ਦੀ ਹਾਲਤ ਆ, ਮੇਰੇ ਪਿੰਡ ਦੇ ਪੜੇ ਲਿਖੇ ਨੌਜੁਆਨ ਬਾਕੀ ਤਾਂ ਛੱਡੋ ਦਾਰੂ ਵੀ ਨੀ ਪੀਂਦੇ, ਅਸੀਂ ਜੱਸੇ ਕੀ ਮੋਟਰ ਤੇ ਸੈਵਨ ਅੱਪ ਤੇ ਭੁਜੀਆ ਲੈਕੇ ਫੀਲਿੰਗ ਲੈਂਦੇ ਆਂ, ਚਲੋ ਓਹਨੂੰ ਛੱਡੋ...ਡਿਗਰੀ ਕਰਲੀ, ਪਿੰਡੋਂ ਨਿਕਲੋ, ਜਮੀਨੀ ਗੇੜ ਫਸਲੀ ਗੇੜ ਚੋਂ ਨਿੱਕਲੋ, ਇੱਕ ਦਰੀ ਤੇ ਖੇਸ ਲੈਲੋ, ਤਿੰਨ ਹਜਾਰ ਪੰਜ ਹਜਾਰ ਦੀ ਜਿਹੜੀ ਨੌਕਰੀ ਮਿਲਦੀ ਆ ਕਰੋ, ਤੁਸੀਂ ਸ਼ੁਕਰਗੁਜਾਰ ਹੋਵੋ ਓਸ ਕੌੰਪਣੀ ਦੇ ਮਾਲਕ ਦੇ ਕਿ ਓਹਨੇ ਥੋਡੇ ਅਰਗੇ ਨੂੰ ਆਪਣੀ ਫੈਕਟਰੀ ਦੇ ਅੰਦਰ ਵੜਨ ਦਿੱਤਾ, ਫੈਕਟਰੀ ਦਾ ਸਾਰਾ ਪਰੋਸੈਸ ਸਾਈਕਲ ਅਸੈਂਬਲੀ ਲਾਈਨ ਥੋਡੇ ਮੂਹਰੇ ਆ, ਸਾਰੇ ਸੰਦ ਗੇਜਾਂ ਮਸ਼ੀਨਾਂ ਥੋਡੇ ਕੋਲੇ ਆ, ਉੱਤੋਂ ਥੋਨੂੰ ਸਿੱਖਣ ਦੇ ਨਾਲ ਨਾਲ ਓਹ ਮੀਹਨੇ ਦੇ ਕੁਝ ਪੈਸੇ ਵੀ ਦੇ ਰਿਹੈ, ਹੋਰ ਕੀ ਚਾਹੀਦੈ, ਢੇਡ ਦੋ ਸਾਲ ਤਾਂ ਥੋਨੂੰ ਇਹ ਸਭ ਕੁਝ ਸਿੱਖਣ ਤੇ ਜਾਨਣ ਚੀ ਲੱਗ ਜਾਣਗੇ, ਨਾਲ ਨਾਲ ਕੁਛ ਹੋਰ ਪੜੋ, ਕੋਈ ਸੌਫਟਵੇਅਰ ਸਿੱਖੋ, ਕੋਈ ਨਮੀ ਟੈਕਨੌਲਜੀ ਸਿੱਖੋ, ਕਾਲਜੋਂ ਨਿੱਕਲਦੇਆਂ ਈ ਕੁਰਸੀ ਨਾ ਲੱਭੋ, ਮੈਂ ਆਪਣੇ ਸਾਹਬ ਨਾਲ ਗੱਲ ਕਰ ਰਿਹਾ ਸੀ ਇੰਜਨੀਹਰਿੰਗ ਦੇ ਸਾਹਬ ਨਾਲ, ਜੇ ਬੀਏ ਐਮ ਐ ਆਲੇ ਜਾਂ ਦਸਮੀ ਬਾਹਰਵੀਂ ਆਲੇ ਓਂ, ਪਿੰਡ ਆਲੀ ਲੈਬਰੇਰੀ ਚ ਜਾਓ, ਕਿਤਾਬਾਂ ਪੜੋ, ਜੀਵਨੀਆਂ ਸਵੈ ਜੀਵਨੀਆਂ ਪੜੋ, ਰੂਸ ਦਾ ਇਤਿਹਾਸ ਪੜੋ, ਖਾਲਸੇ ਦੀ ਹਿਸਟਰੀ ਪੜੋ, ਚਾਦਰ ਦੇਖ ਕੇ ਪੈਰ ਪਸਾਰੋ, ਮੈ ਥੋਨੂੰ ਮੇਰੇ ਪਿੰਡੋਂ ਮੇਰੇ ਬਹੁਤ ਨੇੜਲੇ ਛੋਟੇ ਕਿਸਾਨਾਂ ਦੀ ਉਦਹਾਰਣ ਦੇ ਸਕਦਾਂ ਜਿਹੜੇ ਸੰਞਮ ਨਾਲ ਚਲਦੇ ਨੇ ਤੇ ਖੁਸ਼ ਨੇ, ਪੰਜਾਬੀ ਗਾਣੇ ਤੇ ਫਿਲਮਾਂ ਦੇਖ ਕੇ ਦੋ ਚਾਰ ਮਿੰਟ ਸਕੂਨ ਮਿ ਸਕਦਾ, ਪਰ ਜੇ ਕਿਤਾਬਾਂ ਪੜੋਂਗੇ ਜਿੰਦਗੀ ਚ ਬਦਲਾਅ ਆਵੇਗਾ, ਸਬਜੀਆਂ ਬੀਜੋ, ਪਰਵਾਸੀ ਮਜਦੂਰਾਂ ਵਾਂਗੂ ਮੰਡੀ ਵੇਚਣ ਜਾਓ, ਧੌਣ ਚੋਂ ਜੱਟ ਜੀਮੀਦਾਰ ਪੰਜਾਬੀ ਆਲਾ ਸਰੀਆ ਕੱਢੋ, ਪਰਵਾਸੀ ਭਾਈ ਨਿੱਤ ਹਰੀ ਸਬਜੀ ਨੂੰ ਤੜਕਾ ਲਾਕੇ ਖਾਂਦੇ ਆ, ਓਹਨਾਂ ਕੋਲੇ ਕਿਹੜੇ ਕਿੱਲੇ ਨੇ, ਤੇ ਅਸੀਂ ਕੀ ਖਾਨੇ ਆਂ, ਕਰja ਲੈਣ ਤੋਂ ਪਹਿਲਾਂ ਕਿਸੇ ਪੜੇ ਲਿਖੇ ਤੋਂ ਓਹਦੀ ਬੈਲੈਂਸ ਸ਼ੀਟ ਬਣਵਾਓ ਕਿ ਮੇਰੀ ਆਮਦਨ ਏਨੀ ਆ ਬੱਚਤ ਏਨੀ ਆ ਕੀ ਮੈਂ ਏਨਾ ਕਰja ਲੈਕੇ ਮੋੜ ਸਕਦਾਂ, ਜੇ ਨਹੀਂ ਤਾਂ ਕਰja ਨਾ ਚੁੱਕੋ, ਕੰਮ ਕਾਰ ਲੱਗੋ ਆਹਰੇ ਲੱਗੋ, ਜਦੋਂ ਤੁਸੀਂ ਕੰਮ ਤੋਂ ਥੱਕੇ ਹਾਰੇ ਆਥਣੇ ਘਰ ਆਉਂਗੇ ਤੇ ਰੋਟੀ ਖਾਕੇ ਸੌਂਵੋਂਗੇ ਕਿ ਸਵੇਰੇ ਫੇਰ ਕੰਮ ਤੇ ਜਾਣਾ ਹੈ, ਥੋਡੇ ਦਿਲੋ ਦਿਮਾਗ ਚ ਕੋਈ ਗੱਲ ਨੀ ਆਵੇਗੀ, ਕਿ ਮਾਂ ਬੋਲੀ ਸੱਭਿਆਚਾਰ ਪੰਜਾਬ ਪੰਜਾਬੀਅਤ ਕਿੱਧਰ ਜਾ ਰਹੀ ਹੈ, ਕਿਹੜੀ ਪਾਲਟੀ ਵੋਟਾਂ ਚ ਜਿੱਤੂਗੀ, ਕੌਮ ਦਾ ਕੀ ਹੋਊਗਾ, ਕੰਮ ਤੇ ਲੱਗੇ ਰਹੋ, ਕਿਤਾਬਾਂ ਪੜਦੇ ਰਹੋ, ਥੋਨੂੰ ਪਤਾ ਈ ਨੀ ਲੱਗਣਾ, ਹੌਲੀ ਹੌਲੀ, ਕਈ ਦਹਾਕਿਆਂ ਬਾਅਦ ਪੰਜਾਬੀ ਕੌਮ ਓਸ ਤਾਰੇ ਵਾਂਗ ਚਮਕ ਰਹੀ ਹੋਵੇਗੀ ਜਿਹੜਾ ਪੂਰੀ ਬਾਂਹ ਖੋਲ ਕੇ ਮਿਣੀਏ ਤਾਂ ਚੰਦ ਤੋਂ ਗਿੱਠ ਕੁ ਦੀ ਵਿੱਥ ਤੇ ਹੁੰਦਾ |

ਨੈਣੇਵਾਲੀਆ

 
Old 01-May-2016
{ Ghavri }
 
Re: ਹੱਲ - ਨੈਣੇਵਾਲੀਆ

good a veer

Post New Thread  Reply

« makkar are jatts | ਸੇਬੀ ਬਰੀ ਹੋਕੇ ਪਿੰਡ ਆ ਗਿਆ »
X
Quick Register
User Name:
Email:
Human Verification


UNP